ਸਭ ਤੋਂ ਵੱਡਾ ਖ਼ਤਰਾ ਜੋ ਮੈਂ ਤੁਹਾਡੇ ਲਈ ਡਰਦਾ ਹਾਂ, ਉਹ ਛੋਟਾ ਸ਼ਿਰਕ ਹੈ।"…

ਸਭ ਤੋਂ ਵੱਡਾ ਖ਼ਤਰਾ ਜੋ ਮੈਂ ਤੁਹਾਡੇ ਲਈ ਡਰਦਾ ਹਾਂ, ਉਹ ਛੋਟਾ ਸ਼ਿਰਕ ਹੈ।" ਉਨ੍ਹਾਂ ਨੇ ਪੁੱਛਿਆ: "ਸ਼ਿਰਕੁ ਅਸਘਰ ਕੀ ਹੈ, ਯਾ ਰਸੂਲੁੱਲਾਹ?" ਉਹ ਨੇ ਕਿਹਾ: «ਰਿਯਾ’

ਮਹਮੂਦ ਬਿਨ ਲਬੀਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ: "ਸਭ ਤੋਂ ਵੱਡਾ ਖ਼ਤਰਾ ਜੋ ਮੈਂ ਤੁਹਾਡੇ ਲਈ ਡਰਦਾ ਹਾਂ, ਉਹ ਛੋਟਾ ਸ਼ਿਰਕ ਹੈ।" ਉਨ੍ਹਾਂ ਨੇ ਪੁੱਛਿਆ: "ਸ਼ਿਰਕੁ ਅਸਘਰ ਕੀ ਹੈ, ਯਾ ਰਸੂਲੁੱਲਾਹ?" ਉਹ ਨੇ ਕਿਹਾ: «ਰਿਯਾ’» (ਦਿਖਾਵਾ ਕਰਨਾ)।ਅੱਲ੍ਹਾ ਤਆਲਾ ਕਹਿੰਦਾ ਹੈ ਕਿਯਾਮਤ ਦੇ ਦਿਨ ਜਦ ਲੋਕਾਂ ਨੂੰ ਉਨ੍ਹਾਂ ਦੇ ਅਮਲਾਂ ਦਾ ਸਵਾਲ ਕੀਤਾ ਜਾਵੇਗਾ:"ਤੁਸੀਂ ਜਾਓ ਉਨ੍ਹਾਂ ਕੋਲ ਜਿਨ੍ਹਾਂ ਨੂੰ ਤੁਸੀਂ ਦੁਨੀਆ ਵਿੱਚ ਦਿਖਾਵਾ ਕਰਦੇ ਸੀ, ਫੇਰ ਦੇਖੋ ਕਿ ਕੀ ਤੁਹਾਨੂੰ ਉਨ੍ਹਾਂ ਕੋਲ ਕੋਈ ਇਨਾਮ ਮਿਲਦਾ ਹੈ?"»।

[حسن] [رواه أحمد]

الشرح

ਨਬੀ ਸੱਲੱਲਾਹੁ ਅਲੈਹਿ ਵੱਸੱਲਮ ਦੱਸਦੇ ਹਨ ਕਿ ਸਭ ਤੋਂ ਵੱਧ ਜੋ ਉਹ ਆਪਣੀ ਉਮਤ ਲਈ ਡਰਦੇ ਹਨ, ਉਹ ਛੋਟਾ ਸ਼ਿਰਕ ਹੈ ਜੋ ਰਿਯਾ’ ਹੈ; ਜਿਸਦਾ ਮਤਲਬ ਹੈ ਲੋਕਾਂ ਲਈ ਕੰਮ ਕਰਨਾ। ਫਿਰ ਕਿਯਾਮਤ ਦੇ ਦਿਨ ਰਿਆਕਾਰਾਂ ਦੀ ਸਜ਼ਾ ਬਾਰੇ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਿਹਾ ਜਾਵੇਗਾ:"ਤੁਸੀਂ ਜਾਓ ਉਨ੍ਹਾਂ ਕੋਲ ਜਿਨ੍ਹਾਂ ਲਈ ਤੁਸੀਂ ਅਮਲ ਕਰਦੇ ਸੀ, ਫਿਰ ਦੇਖੋ ਕਿ ਕੀ ਉਹ ਤੁਹਾਨੂੰ ਉਨ੍ਹਾਂ ਅਮਲਾਂ ਦਾ ਕੋਈ ਇਨਾਮ ਦੇ ਸਕਦੇ ਹਨ?"

فوائد الحديث

ਅਮਲ ਨੂੰ ਅੱਲ੍ਹਾਹ ਅਜ਼ਜ਼ਾ ਵ ਜੱਲ ਲਈ ਖ਼ਲਿਸ਼ ਕਰਨਾ ਵਾਜ਼ਿਬ ਹੈ ਅਤੇ ਰਿਯਾ (ਦਿਖਾਵੇ) ਤੋਂ ਬਚਣਾ ਲਾਜ਼ਮੀ ਹੈ।

ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਦੀ ਆਪਣੀ ਉਮਤ ਉੱਤੇ ਬੇਹੱਦ ਸ਼ਫਕਤ, ਉਨ੍ਹਾਂ ਦੀ ਹਿਦਾਇਤ ਦੀ ਹਿਰਸ ਅਤੇ ਉਨ੍ਹਾਂ ਦੀ ਖੈਰਖ਼ਾਹੀ ਦੀ ਸ਼ਦੀਦ ਕੋਸ਼ਿਸ਼।

ਜੇਕਰ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੂੰ ਇਹ ਡਰ ਸੀ ਜਦ ਉਹ ਸਾਹਾਬਾ — ਜੋ ਨਿਕਿਆਂ ਦੇ ਸਿਰਦਾਰ ਸਨ — ਨਾਲ ਗੱਲ ਕਰ ਰਹੇ ਸਨ, ਤਾਂ ਜੋ ਉਨ੍ਹਾਂ ਤੋਂ ਬਾਅਦ ਆਉਣ ਵਾਲੇ ਹਨ, ਉਨ੍ਹਾਂ ਲਈ ਇਹ ਡਰ ਹੋਰ ਵੀ ਵੱਧ ਹੋਣਾ ਚਾਹੀਦਾ ਹੈ।

التصنيفات

Polytheism, Prophet's Mercy