إعدادات العرض
ਯਹੂਦੀਆਂ ਅਤੇ ਈਸਾਈਆਂ ਉੱਤੇ ਅੱਲਾਹ ਦੀ ਲਾਹਨਤ ਹੋਵੇ , ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਲਿਆ
ਯਹੂਦੀਆਂ ਅਤੇ ਈਸਾਈਆਂ ਉੱਤੇ ਅੱਲਾਹ ਦੀ ਲਾਹਨਤ ਹੋਵੇ , ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਲਿਆ
ਆਇਸ਼ਾ ਅਤੇ ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਦੋਵੇਂ ਕਹਿੰਦੇ ਹਨ: ਜਦੋਂ ਅੱਲਾਹ ਦੇ ਰਸੂਲ ﷺ ਦੀ ਵਫਾਤ (ਮੌਤ) ਦਾ ਸਮਾਂ ਆਇਆ, ਤਾਂ ਆਪ ﷺ ਆਪਣੀ ਇੱਕ ਚਾਦਰ ਆਪਣੇ ਚਿਹਰੇ 'ਤੇ ਪਾਉਣ ਲੱਗੇ ਅਤੇ ਜਦੋਂ ਉਸ ਨਾਲ ਮੂੰਹ ਢਕਣ ਕਾਰਨ ਦਮ ਘੁਟਣ ਲਗਦਾ, ਤਾਂ ਉਸਨੂੰ ਆਪਣੇ ਚਿਹਰੇ ਤੋਂ ਹਟਾ ਦਿੰਦੇ। ਇਸੇ (ਬੇਚੈਨੀ ਦੀ) ਹਾਲਤ ਵਿੱਚ ਆਪ ﷺ ਨੇ ਫਰਮਾਇਆ: "ਯਹੂਦੀਆਂ ਅਤੇ ਈਸਾਈਆਂ ਉੱਤੇ ਅੱਲਾਹ ਦੀ ਲਾਹਨਤ ਹੋਵੇ , ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਲਿਆ।" (ਰਿਵਾਇਤ ਕਰਨ ਵਾਲੇ ਕਹਿੰਦੇ ਹਨ ਕਿ) ਆਪ ﷺ ਆਪਣੀ ਉੱਮਤ ਨੂੰ ਯਹੂਦੀਆਂ ਅਤੇ ਈਸਾਈਆਂ ਦੇ ਇਸ ਅਮਲ ਤੋਂ ਖ਼ਬਰਦਾਰ ਕਰ ਰਹੇ ਸਨ।
الترجمة
العربية Bosanski English Español فارسی Français Indonesia Türkçe اردو 中文 हिन्दी Tagalog বাংলা Kurdî Hausa Português മലയാളം తెలుగు Kiswahili தமிழ் සිංහල မြန်မာ Русский Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands ئۇيغۇرچە دری Кыргызча Lietuvių Kinyarwanda नेपाली or ಕನ್ನಡ Română Soomaali Српски Wolof Українська Moore Azərbaycan ქართული Magyar मराठी Македонски Bambara አማርኛ Malagasy Oromoo ភាសាខ្មែរ ไทย Italiano O‘zbek Kurmancî тоҷикӣالشرح
ਆਇਸ਼ਾ ਅਤੇ ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਦੱਸਦੇ ਹਨ ਕਿ ਜਦੋਂ ਅੱਲਾਹ ਦੇ ਨਬੀ ﷺ ਦੀ ਵਫਾਤ (ਮੌਤ) ਦਾ ਸਮਾਂ ਆਇਆ, ਤਾਂ ਆਪ ﷺ ਆਪਣੇ ਚਿਹਰੇ ਉੱਤੇ ਕਪੜੇ ਦਾ ਇੱਕ ਟੋਟਾ ਰੱਖਣ ਲੱਗੇ। ਫੇਰ ਜਦੋਂ ਮੌਤ ਦੀ ਤਕਲੀਫ ਦੇ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਹੋਣ ਲੱਗੀ, ਤਾਂ ਉਸ ਕਪੜੇ ਨੂੰ ਆਪਣੇ ਚਿਹਰੇ ਤੋਂ ਹਟਾ ਦਿੱਤਾ। ਇਸੇ ਕਰੜੀ ਹਾਲਤ ਵਿੱਚ ਆਪ ﷺ ਨੇ ਫਰਮਾਇਆ: ਅੱਲਾਹ ਦੀ ਲਾਹਨਤ ਹੋਵੇ ਯਹੂਦੀਆਂ ਅਤੇ ਈਸਾਈਆਂ ਉੱਤੇ। ਭਾਵ ਅੱਲਾਹ ਉਨ੍ਹਾਂ ਨੂੰ ਆਪਣੀ ਰਹਿਮਤ (ਕਿਰਪਾ) ਤੋਂ ਦੂਰ ਰੱਖੇ। ਇਹ ਇਸ ਲਈ ਸੀ ਕਿ ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਉੱਤੇ ਮਸਜਿਦਾਂ ਬਣਾ ਦਿੱਤੀਆਂ ਸਨ। ਇੱਥੇ ਇਹ ਗੱਲ ਧਿਆਨ ਰੱਖੀ ਜਾਵੇ ਕਿ ਜੇਕਰ ਕਬਰਾਂ 'ਤੇ ਮਸਜਿਦ ਬਣਾਉਣ ਦਾ ਇਹ ਮਸਲਾ ਇੰਨਾ ਗੰਭੀਰ ਨਾ ਹੁੰਦਾ, ਤਾਂ ਆਪ ﷺ ਇਸ ਮੁਸ਼ਕਿਲ ਦੀ ਘੜੀ ਵਿੱਚ ਇਸ ਦਾ ਜ਼ਿਕਰ ਨਾ ਕਰਦੇ। ਇਸੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੀ ਆਪ ﷺ ਨੇ ਆਪਣੀ ਉੱਮਤ ਨੂੰ ਯਹੂਦੀਆਂ ਅਤੇ ਈਸਾਈਆਂ ਦੇ ਨਕਸ਼ੇਕਦਮਾਂ 'ਤੇ ਚੱਲਦੇ ਹੋਏ ਅਜਿਹਾ ਕੰਮ ਕਰਨ ਤੋਂ ਮਨਾਹ ਕੀਤਾ ਹੈ। ਇਸ ਕੰਮ ਨੂੰ ਮਨਾਹ ਕਰਨ ਦੀ ਦੂਜਾ ਕਾਰਨ ਇਹ ਹੈ ਕਿ ਇਸ ਨਾਲ ਸ਼ਿਰਕ ਦੇ ਦਰਵਾਜ਼ੇ ਖੁਲ੍ਹਦੇ ਹਨ।فوائد الحديث
ਨਬੀਆਂ ਅਤੇ ਨੇਕ ਬੰਦਿਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਕੇ ਉਨ੍ਹਾਂ ਵਿੱਚ ਅੱਲਾਹ ਲਈ ਨਮਾਜ਼ ਪੜ੍ਹਨਾ ਮਨਾਹ ਹੈ, ਕਿਉਂਕਿ ਇਹ ਕੰਮ ਸ਼ਿਰਕ ਵੱਲ ਲੈ ਜਾਣ ਦਾ ਸਾਧਨ ਹੈ।
ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣਾ) 'ਤੇ ਅੱਲਾਹ ਦੇ ਰਸੂਲ ﷺ ਦਾ ਪੂਰਾ ਧਿਆਨ ਅਤੇ ਕਬਰਾਂ ਦੀ ਤਾਜ਼ੀਮ (ਹੱਦੋਂ ਵੱਧ ਸਨਮਾਨ) ਤੋਂ ਆਪ ﷺ ਦਾ ਡਰ, ਕਿਉਂਕਿ ਇਹ ਸ਼ਿਰਕ ਤੱਕ ਪਹੁੰਚਾ ਸਕਦੀ ਹੈ।
ਯਹੂਦੀਆਂ, ਈਸਾਈਆਂ ਅਤੇ ਉਨ੍ਹਾਂ ਦੇ ਨਕਸ਼ੇਕੜਮਾਂ 'ਤੇ ਚੱਲਦੇ ਹੋਏ ਕਬਰਾਂ ਉੱਤੇ ਇਮਾਰਤਾਂ ਬਣਾਉਣ ਵਾਲਿਆਂ ਤੇ ਉਨ੍ਹਾਂ ਨੂੰ ਮਸਜਿਦਾਂ ਬਣਾਉਣ ਵਾਲਿਆਂ 'ਤੇ ਲਾਹਨਤ ਕਰਨਾ ਜਾਇਜ਼ ਹੈ।
ਕਬਰਾਂ ਉੱਤੇ ਇਮਾਰਤਾਂ ਬਣਾਉਣਾ ਯਹੂਦੀਆਂ ਅਤੇ ਈਸਾਈਆਂ ਦਾ ਤੌਰ-ਤਰੀਕਾ (ਰਿਵਾਜ) ਹੈ ਅਤੇ ਹਦੀਸ ਵਿੱਚ ਇਸ ਤੋਂ ਮਨਾਹ ਕੀਤਾ ਗਿਆ ਹੈ।
ਕਬਰਾਂ ਨੂੰ ਮਸਜਿਦ ਬਣਾਉਣ ਦਾ ਇੱਕ ਰੂਪ ਉਨ੍ਹਾਂ ਦੇ ਕੋਲ ਜਾਂ ਉਨ੍ਹਾਂ ਵੱਲ ਰੁਖ ਕਰ ਕੇ ਨਮਾਜ਼ ਪੜ੍ਹਨਾ ਵੀ ਹੈ, ਭਾਵੇਂ ਇਮਾਰਤ ਨਾ ਵੀ ਬਣਾਈ ਜਾਵੇ।
التصنيفات
Oneness of Allah's Worship