ਉਹ ਅਜਿਹੇ ਲੋਕ ਹਨ ਕਿ ਜੇਕਰ ਉਨ੍ਹਾਂ ਵਿੱਚੋਂ ਕੋਈ ਨੇਕ ਬੰਦਾ ਜਾਂ (ਇਹ ਫਰਮਾਇਆ ਕਿ) ਨੇਕ ਆਦਮੀ ਮਰ ਜਾਂਦਾ, ਤਾਂ ਉਸਦੀ ਕਬਰ ਉੱਤੇ ਮਸਜਿਦ ਬਣਾ…

ਉਹ ਅਜਿਹੇ ਲੋਕ ਹਨ ਕਿ ਜੇਕਰ ਉਨ੍ਹਾਂ ਵਿੱਚੋਂ ਕੋਈ ਨੇਕ ਬੰਦਾ ਜਾਂ (ਇਹ ਫਰਮਾਇਆ ਕਿ) ਨੇਕ ਆਦਮੀ ਮਰ ਜਾਂਦਾ, ਤਾਂ ਉਸਦੀ ਕਬਰ ਉੱਤੇ ਮਸਜਿਦ ਬਣਾ ਲੈਂਦੇ

ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ: ਉੱਮੇ ਸਲਮਾ (ਰਜ਼ੀਅੱਲਾਹੁ ਅਨਹਾ) ਨੇ ਅੱਲਾਹ ਦੇ ਰਸੂਲ ﷺ ਕੋਲ ਹਬਸ਼ਾ (ਈਥੋਪੀਆ) ਵਿੱਚ ਦੇਖੇ ਗਏ ਮਾਰੀਆ ਨਾਮਕ ਇੱਕ ਗਿਰਜਾਘਰ ਅਤੇ ਉਸ ਵਿੱਚ ਮੌਜੂਦ ਤਸਵੀਰਾਂ ਬਾਰੇ ਵਰਣਨ ਕੀਤਾ। ਇਸ 'ਤੇ ਰਸੂਲੁੱਲਾਹ ﷺ ਨੇ ਫਰਮਾਇਆ: "ਉਹ ਅਜਿਹੇ ਲੋਕ ਹਨ ਕਿ ਜੇਕਰ ਉਨ੍ਹਾਂ ਵਿੱਚੋਂ ਕੋਈ ਨੇਕ ਬੰਦਾ ਜਾਂ (ਇਹ ਫਰਮਾਇਆ ਕਿ) ਨੇਕ ਆਦਮੀ ਮਰ ਜਾਂਦਾ, ਤਾਂ ਉਸਦੀ ਕਬਰ ਉੱਤੇ ਮਸਜਿਦ ਬਣਾ ਲੈਂਦੇ ਅਤੇ ਉਸ ਵਿੱਚ ਉਹ ਤਸਵੀਰਾਂ ਬਣਾ ਦਿੰਦੇ। ਉਹ ਅੱਲਾਹ ਦੀ ਨਜ਼ਰ ਵਿੱਚ ਸਭ ਤੋਂ ਮਾੜੇ ਲੋਕ ਹਨ।"

[صحيح] [متفق عليه]

الشرح

ਮੋਮਿਨਾਂ (ਈਮਾਨ ਵਾਲਿਆਂ) ਦੀ ਮਾਂ ਉੱਮੇ ਸਲਮਾ ਰਜ਼ੀਅੱਲਾਹੁ ਅਨਹਾ ਨੇ ਨਬੀ ﷺ ਨੂੰ ਦੱਸਿਆ ਕਿ ਜਦੋਂ ਉਹ ਹਬਸ਼ਾ (ਈਥੋਪੀਆ) ਦੀ ਧਰਤੀ 'ਤੇ ਸਨ, ਤਾਂ ਉਨ੍ਹਾਂ ਨੇ ਉੱਥੇ ਮਾਰੀਆ ਨਾਮ ਦਾ ਇੱਕ ਗਿਰਜਾਘਰ ਦੇਖਿਆ ਸੀ, ਜਿਸ ਵਿੱਚ ਬਹੁਤ ਸਾਰੀਆਂ ਤਸਵੀਰਾਂ ਅਤੇ ਨਕਸ਼ੋ-ਨਿਗਾਰ (ਸ਼ਿੰਗਾਰ ਤੇ ਸਜਾਵਟ) ਲੱਗੇ ਸਨ। ਅਸਲ ਵਿੱਚ ਉਨ੍ਹਾਂ ਨੂੰ ਇਸ ਗੱਲ 'ਤੇ ਹੈਰਾਨੀ ਹੋ ਰਹੀ ਸੀ। ਸੋ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਤਸਵੀਰਾਂ ਨੂੰ ਗਿਰਜਾਘਰ ਵਿੱਚ ਰੱਖਣ ਦਾ ਕਾਰਨ ਦੱਸਿਆ। ਆਪ ﷺ ਨੇ ਕਿਹਾ: ਤੁਸੀਂ ਜਿਨ੍ਹਾਂ ਲੋਕਾਂ ਬਾਰੇ ਦੱਸ ਰਹੀ ਹੋ, ਜਦੋਂ ਉਨ੍ਹਾਂ ਦੇ ਸਮਾਜ ਦਾ ਕੋਈ ਨੇਕ ਬੰਦਾ ਮਰ ਜਾਂਦਾ, ਤਾਂ ਉਸ ਦੀ ਕਬਰ ਉੱਤੇ ਮਸਜਿਦ ਬਣਾ ਕੇ ਉਸ ਵਿੱਚ ਨਮਾਜ਼ ਪੜ੍ਹਦੇ ਅਤੇ ਉਸ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਬਣਾ ਲੈਂਦੇ। ਆਪ ﷺ ਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਦੇ ਕੰਮ ਕਰਨ ਵਾਲਾ ਵਿਅਕਤੀ ਅੱਲਾਹ ਦੀ ਨਜ਼ਰ ਵਿੱਚ ਸਭ ਤੋਂ ਬੁਰੀ ਮਖ਼ਲੂਕ (ਜੀਵ) ਹੈ। ਕਿਉਂਕਿ ਉਸਦਾ ਇਹ ਕੰਮ ਸ਼ਿਰਕ ਵੱਲ ਲੈ ਜਾਂਦਾ ਹੈ।

فوائد الحديث

ਕਬਰਾਂ ਉੱਤੇ ਮਸਜਿਦ ਬਣਾਉਣਾ, ਉਨ੍ਹਾਂ ਦੇ ਨੇੜੇ ਨਮਾਜ਼ ਪੜ੍ਹਨਾ ਜਾਂ ਮਸਜਿਦਾਂ ਵਿੱਚ ਕਿਸੇ ਨੂੰ ਦਫਨਾਉਣਾ ਹਰਾਮ ਹੈ। ਕਿਉਂਕਿ ਇਸ ਨਾਲ ਸ਼ਿਰਕ ਦੇ ਦਰਵਾਜ਼ੇ ਖੁੱਲ੍ਹਦੇ ਹਨ।

ਕਬਰਾਂ ਉੱਤੇ ਮਸਜਿਦ ਬਣਾਉਣਾ ਅਤੇ ਉਨ੍ਹਾਂ ਵਿੱਚ ਤਸਵੀਰਾਂ ਲਗਾਉਣਾ ਯਹੂਦੀਆਂ ਅਤੇ ਈਸਾਈਆਂ ਦਾ ਕੰਮ ਹੈ। ਜਿਸ ਕਿਸੇ ਨੇ ਇਹ ਕੰਮ ਕੀਤਾ, ਉਹ ਉਨ੍ਹਾਂ ਦੇ ਨਕਸ਼ੇਕਦਮ 'ਤੇ ਚੱਲਣ ਵਾਲਾ ਬਣ ਗਿਆ।

ਜਾਨਦਾਰ ਚੀਜ਼ਾਂ ਦੀਆਂ ਤਸਵੀਰਾਂ ਰੱਖਣਾ ਹਰਾਮ ਹੈ।

ਜਿਸਨੇ ਕਬਰ 'ਤੇ ਮਸਜਿਦ ਬਣਾਈ ਅਤੇ ਉਸ ਵਿੱਚ ਤਸਵੀਰ ਲਗਾਈ, ਉਹ ਅੱਲਾਹ ਦੀ ਨਜ਼ਰ ਵਿੱਚ ਸਭ ਤੋਂ ਬੁਰੀ ਮਕਲੂਕਾਂ ਵਿੱਚੋਂ ਇੱਕ ਹੈ।

ਸ਼ਰੀਅਤ ਨੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਹੈ ਕਿ ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣ) ਦੀ ਪੂਰੀ ਸੁਰੱਖਿਆ ਹੋ ਸਕੇ ਅਤੇ ਇਸ ਦੇ ਲਈ ਸ਼ਿਰਕ ਵੱਲ ਲਿਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ।

ਨੇਕ ਬੰਦਿਆਂ ਪ੍ਰਤੀ ਹੱਦ ਤੋਂ ਵੱਧ ਆਦਰਸ਼ਤਾ ਦਿਖਾਉਣ ਦੀ ਮਨਾਹੀ, ਕਿਉਂਕਿ ਇਸ ਨਾਲ ਸ਼ਿਰਕ ਦੇ ਦਰਵਾਜ਼ੇ ਖੁੱਲ੍ਹਦੇ ਹਨ।

التصنيفات

Oneness of Allah's Worship, The rulings of mosques