ਜਦੋਂ ਤੱਕ ਮੈਂ ਤੁਹਾਨੂੰ ਛੱਡੀ ਰੱਖਾਂ ਤੁਸੀਂ ਵੀ ਮੈਨੂੰ ਛੱਡੀ ਰੱਖੋ (ਭਾਵ ਬੇਤੁਕੇ ਸਵਾਲ ਨਾ ਕਰੋ); ਕਿਉਂਕਿ ਤੁਹਾਥੋਂ ਪਹਿਲਾਂ ਦੇ ਲੋਕ…

ਜਦੋਂ ਤੱਕ ਮੈਂ ਤੁਹਾਨੂੰ ਛੱਡੀ ਰੱਖਾਂ ਤੁਸੀਂ ਵੀ ਮੈਨੂੰ ਛੱਡੀ ਰੱਖੋ (ਭਾਵ ਬੇਤੁਕੇ ਸਵਾਲ ਨਾ ਕਰੋ); ਕਿਉਂਕਿ ਤੁਹਾਥੋਂ ਪਹਿਲਾਂ ਦੇ ਲੋਕ (ਬੇਤੁਕੇ) ਸਵਾਲ ਕਰਨ ਅਤੇ ਆਪਣੇ ਨਬੀਆਂ ਦਾ ਵਿਰੋਧ ਕਰਨ ਕਰਕੇ ਬਰਬਾਦ ਹੋ ਗਏ।

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਦੋਂ ਤੱਕ ਮੈਂ ਤੁਹਾਨੂੰ ਛੱਡੀ ਰੱਖਾਂ ਤੁਸੀਂ ਵੀ ਮੈਨੂੰ ਛੱਡੀ ਰੱਖੋ (ਭਾਵ ਬੇਤੁਕੇ ਸਵਾਲ ਨਾ ਕਰੋ); ਕਿਉਂਕਿ ਤੁਹਾਥੋਂ ਪਹਿਲਾਂ ਦੇ ਲੋਕ (ਬੇਤੁਕੇ) ਸਵਾਲ ਕਰਨ ਅਤੇ ਆਪਣੇ ਨਬੀਆਂ ਦਾ ਵਿਰੋਧ ਕਰਨ ਕਰਕੇ ਬਰਬਾਦ ਹੋ ਗਏ। ਸੋ ਜਦੋਂ ਮੈਂ ਤੁਹਾਨੂੰ ਕਿਸੇ ਚੀਜ਼ ਤੋਂ ਰੋਕਾਂ ਤਾਂ ਤੁਸੀਂ ਉਸ ਤੋਂ ਰੁਕ ਜਾਵੋ, ਅਤੇ ਜਿਸ ਕੰਮ ਨੂੰ ਕਰਨ ਦਾ ਹੁਕਮ ਦਿਵਾਂ ਤਾਂ ਜਿੰਨਾ ਤੁਹਾਥੋਂ ਹੋ ਸਕੇ, ਉਸਦਾ ਪਾਲਣ ਕਰੋ।"

[صحيح] [متفق عليه]

الشرح

ਨਬੀ ਕਰੀਮ ﷺ ਨੇ ਫ਼ਰਮਾਇਆ ਕਿ ਸ਼ਰੀਅਤ ਦੇ ਹੁਕਮ ਤਿੰਨ ਕਿਸਮ ਦੇ ਹੁੰਦੇ ਹਨ: ਉਹ ਕੰਮ ਜਿਨ੍ਹਾਂ ਬਾਰੇ ਖਾਮੋਸ਼ੀ ਵਰਤੀ ਗਈ ਹੈ, ਉਹ ਕੰਮ ਜੋ ਮਨਾਹੀ ਦੇ ਰੂਪ ਵਿੱਚ ਹਨ ਅਤੇ ਉਹ ਕੰਮ ਜੋ ਆਦੇਸ਼ (ਹੁਕਮ) ਦੇ ਰੂਪ ਵਿੱਚ ਹਨ। ਪਹਿਲੀ ਕਿਸਮ: ਉਹ ਕੰਮ ਜਿਨ੍ਹਾਂ ਬਾਰੇ ਸ਼ਰੀਅਤ ਚੁੱਪ ਹੈ, ਜਿਨ੍ਹਾਂ ਬਾਰੇ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ। ਇਨ੍ਹਾਂ ਕੰਮਾਂ ਬਾਰੇ ਇਸਲਾਮ ਦਾ ਇਹ ਅਸੂਲ ਯਾਦ ਰੱਖਣਾ ਚਾਹੀਦਾ ਕਿ ਮੂਲ ਰੂਪ ਵਿੱਚ ਕੋਈ ਵੀ ਚੀਜ਼ ਵਾਜਿਬ (ਲਾਜ਼ਮੀ) ਨਹੀਂ ਹੁੰਦੀ। ਅੱਲਾਹ ਦੇ ਰਸੂਲ ﷺ ਦੇ ਸਮੇਂ ਵਿੱਚ, ਇਸ ਸ਼ੱਕ ਵਿੱਚ ਕਿ ਕਿਤੇ ਅਸਮਾਨ ਤੋਂ ਵਾਜਿਬ ਜਾਂ ਹਰਾਮ (ਮਨਾਹੀ) ਦਾ ਫੈਸਲਾ ਨਾ ਹੋ ਜਾਵੇ, ਕਿਸੇ ਅਜਿਹੀ ਗੱਲ ਬਾਰੇ ਸਵਾਲ ਕਰਨ ਤੋਂ ਬਚਣਾ ਜ਼ਰੂਰੀ ਸੀ ਜੋ ਅਜੇ ਵਾਪਰੀ ਨਹੀਂ। ਕਿਉਂਕਿ ਅੱਲਾਹ ਨੇ ਆਪਣੇ ਬੰਦਿਆਂ 'ਤੇ ਰਹਿਮ ਕਰਨ ਕਰਕੇ ਇਨ੍ਹਾਂ ਚੀਜ਼ਾਂ ਬਾਰੇ ਖਾਮੋਸ਼ੀ ਰੱਖੀ ਹੋਈ ਸੀ। ਲੇਕਿਨ ਆਪ ﷺ ਦੀ ਮੌਤ ਤੋਂ ਬਾਅਦ ਕਿਸੇ ਚੀਜ਼ ਦਾ ਫਤਵਾ (ਇਸਲਾਮੀ ਹੁਕਮ) ਲੈਣ ਲਈ ਜਾਂ ਉਸ ਮਸਲੇ ਬਾਰੇ ਇਲਮ (ਗਿਆਨ) ਲੈਣ ਲਈ ਕੀਤਾ ਜਾਣ ਵਾਲਾ ਸਵਾਲ, ਨਾ ਕੇਵਲ ਜਾਇਜ਼ ਸੀ, ਬਲਕਿ ਉਸ ਦੀ ਨਸੀਹਤ ਕੀਤੀ ਜਾਂਦੀ ਸੀ। ਹਾਂ, ਜੇਕਰ ਸਵਾਲ ਬਾਲ ਦੀ ਖੱਲ ਕੱਢਣ ਦੇ ਇਰਾਦੇ ਨਾਲ ਕੀਤਾ ਜਾਵੇ, ਤਾਂ ਇਸ ਹਦੀਸ ਦੀ ਰੋਸ਼ਨੀ ਵਿੱਚ ਇਹੋ ਜਿਹਾ ਸਵਾਲ ਕਰਨਾ ਮਨਾਹ ਹੋਵੇਗਾ। ਕਿਉਂਕਿ ਇਸ ਪ੍ਰਕਾਰ ਦਾ ਸਵਾਲ ਅਜਿਹੀ ਸਥਿਤੀ ਪੈਦਾ ਕਰ ਦੇਵੇਗਾ, ਜੋ ਬਨੀ ਇਸਰਾਇਲ ਦੇ ਲੋਕਾਂ ਅੱਗੇ ਪੈਦਾ ਹੋ ਗਈ ਸੀ। ਹੋਇਆ ਇਹ ਸੀ ਕਿ ਉਨ੍ਹਾਂ ਨੂੰ ਇੱਕ ਗਾਂ ਜ਼ਿਬ੍ਹਾ (ਭੇਂਟ) ਕਰਨ ਦਾ ਹੁਕਮ ਦਿੱਤਾ ਗਿਆ ਸੀ ਅਤੇ ਅਜਿਹੀ ਸਥਿਤੀ ਵਿੱਚ ਜੇਕਰ ਉਹ ਕੋਈ ਵੀ ਗਾਂ ਜ਼ਿਬ੍ਹਾ ਕਰ ਦਿੰਦੇ ਤਾਂ ਆਗਿਆ ਦਾ ਪਾਲਣ ਹੋ ਜਾਂਦਾ, ਲੇਕਿਨ ਉਨ੍ਹਾਂ ਨੇ ਬਾਲ ਦੀ ਖੱਲ ਕੱਢਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਲਈ ਪਰੇਸ਼ਾਨੀ ਵੱਧਦੀ ਚਲੀ ਗਈ। ਦੂਜੀ ਕਿਸਮ: ਮਨਾਹ ਕੀਤੇ ਕੰਮਾਂ ਦੀ ਹੈ। ਇਨ੍ਹਾਂ ਕੰਮਾਂ ਤੋਂ ਦੂਰ ਰਹਿਣ ਵਾਲੇ ਨੂੰ ਸਵਾਬ (ਪੁੰਨ) ਮਿਲੇਗਾ ਅਤੇ ਕਰਨ ਵਾਲੇ ਨੂੰ ਸਜ਼ਾ ਮਿਲੇਗੀ। ਇਸ ਲਈ ਇਸ ਤਰ੍ਹਾਂ ਦੇ ਸਾਰੇ ਕੰਮਾਂ ਤੋਂ ਬਚਣਾ ਲਾਜ਼ਮੀ ਹੈ। ਤੀਜੀ ਕਿਸਮ: ਉਹ ਕੰਮ ਜਿਨ੍ਹਾਂ ਨੂੰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਨ੍ਹਾਂ ਨੂੰ ਕਰਨ ਵਾਲੇ ਨੂੰ ਸਵਾਬ ਮਿਲਦਾ ਹੈ, ਅਤੇ ਨਾ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ। ਸੋ ਇਨ੍ਹਾਂ ਕੰਮਾਂ ਨੂੰ ਆਪਣੀ-ਆਪਣੀ ਸਮਰੱਥਾ ਅਨੁਸਾਰ ਕਰਨਾ ਲਾਜ਼ਮੀ ਹੈ।

فوائد الحديث

ਇਨਸਾਨ ਨੂੰ ਅਜਿਹੇ ਕੰਮਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਜੋ ਜ਼ਿਆਦਾ ਲੋੜੀਂਦੇ ਅਤੇ ਜ਼ਰੂਰੀ ਹੋਣ। ਜਿਹੜੇ ਕੰਮ ਹਾਲੇ ਜ਼ਰੂਰੀ ਨਾ ਹੋਣ ਉਨ੍ਹਾਂ ਨੂੰ ਛੱਡ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਜਿਹੜੀਆਂ ਗੱਲਾਂ ਅਜੇ ਵਾਪਰੀਆਂ ਨਹੀਂ, ਉਨ੍ਹਾਂ ਬਾਰੇ ਸਵਾਲ ਨਹੀਂ ਪੁੱਛਣੇ ਚਾਹੀਦੇ।

ਉਹ ਸਵਾਲ ਪੁੱਛਣ ਤੋਂ ਮਨਾਹ ਕੀਤਾ ਗਿਆ ਹੈ ਜਿਨ੍ਹਾਂ ਨਾਲ ਮਸਲੇ ਉਲਝ ਜਾਂਦੇ ਹਨ ਤੇ ਸ਼ੱਕ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਅਤੇ ਇਹ ਆਪਸੀ ਮਤਭੇਦ ਦਾ ਕਾਰਨ ਬਣਦੇ ਹਨ।

ਇੱਥੇ ਮਨਾਹ ਕੀਤੀ ਗਈ ਚੀਜ਼ਾਂ ਨੂੰ ਛੱਡਣ ਦਾ ਹੁਕਮ ਦਿੱਤਾ ਗਿਆ ਹੈ; ਕਿਉਂਕਿ ਉਨ੍ਹਾਂ ਨੂੰ ਛੱਡਣ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ। ਇਹੋ ਕਾਰਨ ਹੈ ਕਿ ਮਨਾਹ ਕੀਤੇ ਕੰਮਾਂ ਨੂੰ ਆਮ (ਸਾਰਿਆਂ ਲਈ) ਰੱਖਿਆ ਗਿਆ ਹੈ।

ਜਿਨ੍ਹਾਂ ਕੰਮਾਂ ਨੂੰ ਕਰਨ ਦਾ ਹੁਕਮ ਦਿੱਤਾ ਗਿਆ ਹੈ, ਉਨ੍ਹਾਂ ਨੂੰ ਕਰਨ ਦਾ ਹੁਕਮ ਬੰਦੇ ਦੀ ਸਮਰੱਥਾ ਨਾਲ ਜੁੜਿਆ ਹੈ। ਕਿਉਂਕਿ ਕਈ ਵਾਰੀ ਉਨ੍ਹਾਂ ਕੰਮਾਂ ਦੇ ਕਰਨ ਵਿੱਚ ਮੁਸ਼ਕਲ ਆ ਜਾਂਦੀ ਹੈ ਜਾਂ ਫੇਰ ਕਈ ਵਾਰ ਕਰਨ ਵਾਲਾ ਬੰਦਾ ਹੀ ਅਸਮਰੱਥ ਹੁੰਦਾ ਹੈ।

ਇਸ ਹਦੀਸ ਵਿੱਚ ਬਹੁਤ ਜ਼ਿਆਦਾ ਸਵਾਲ ਕਰਨ ਤੋਂ ਮਨਾਹ ਕੀਤਾ ਗਿਆ ਹੈ। ਅਸਲ ਵਿੱਚ ਵੱਡੇ ਵਿਧਵਾਨਾਂ ਨੇ ਸਵਾਲਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ: ਪਹਿਲੇ ਭਾਗ ਵਿੱਚ ਦੀਨ (ਧਰਮ) ਨੂੰ ਸਮਝਣ ਨਾਲ ਜੁੜੇ ਸਵਾਲ ਹਨ ਜੋ ਉਸਨੂੰ ਸਿੱਖਣ ਲਈ ਕੀਤੇ ਜਾਂਦੇ ਹਨ, ਅਜਿਹੇ ਸਵਾਲ ਕਰਨ ਦਾ ਹੁਕਮ ਦਿੱਤਾ ਗਿਆ ਹੈ, ਅਤੇ ਸਹਾਬੀਆਂ ਦੇ ਸਵਾਲ ਇਸੇ ਪ੍ਰਕਾਰ ਦੇ ਹੋਇਆ ਕਰਦੇ ਸਨ। ਦੂਜੇ ਭਾਗ ਵਿੱਚ ਉਹ ਸਵਾਲ ਹਨ ਜੋ ਬਾਲ ਦੀ ਖੱਲ ਖਿੱਚਣ ਲਈ (ਭਾਵ ਬੇਲੋੜੇ) ਕੀਤੇ ਜਾਂਦੇ ਹਨ, ਇਸ ਤਰ੍ਹਾਂ ਦੇ ਸਵਾਲ ਕਰਨਾ ਮਨਾਹ ਹੈ।

ਇਸ ਉੱਮਤ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਉਹ ਪਿਛਲੀਆਂ ਉੱਮਤਾਂ ਵਾਂਗ ਆਪਣੇ ਨਬੀ ਦਾ ਵਿਰੋਧ ਨਾ ਕਰਨ।

ਬਹੁਤ ਜ਼ਿਆਦਾ ਬੇਲੋੜੇ ਸਵਾਲ ਕਰਨਾ ਅਤੇ ਨਬੀਆਂ ਦੀ ਵਿਰੋਧਤਾ ਕਰਨਾ ਬਰਬਾਦੀ ਦਾ ਸਾਧਨ ਹਨ। ਖਾਸ ਤੋਰ 'ਤੇ ਉਨ੍ਹਾਂ ਗੱਲਾਂ ਬਾਰੇ ਸਵਾਲ ਜਿਨ੍ਹਾਂ ਦੀ ਜਾਣਕਾਰੀ ਮਿਲਣਾ ਨਾਮੁਮਕਿਨ ਹੈ। ਜਿਵੇਂ ਗ਼ੈਬ (ਪਰੋਖ) ਦੀਆਂ ਗੱਲਾਂ ਜਿਨ੍ਹਾਂ ਨੂੰ ਅੱਲਾਹ ਤੋਂ ਇਲਾਵਾ ਕੋਈ ਨਹੀਂ ਜਾਣਦਾ ਅਤੇ ਕਿਆਮਤ ਦੇ ਦਿਨ ਦੇ ਹਲਾਤ ਆਦਿ।

ਮੁਸ਼ਕਲ ਮਸਲਿਆਂ ਬਾਰੇ ਸਵਾਲ ਕਰਨ ਤੋਂ ਮਨਾਹੀ। ਓਜ਼ਾਈ ਕਹਿੰਦੇ ਹਨ: ਜਦੋਂ ਅੱਲਾਹ ਆਪਣੇ ਬੰਦੇ ਨੂੰ ਇਲਮ (ਗਿਆਨ) ਦੀ ਬਖਸ਼ਿਸ਼ ਤੋਂ ਵਾਂਝਾ ਕਰਨਾ ਚਾਹੁੰਦਾ ਹੈ, ਤਾਂ ਉਸਦੀ ਜ਼ਬਾਨ 'ਤੇ ਬਹੁਤ ਸਾਰੀਆਂ ਗਲਤ ਗੱਲਾਂ ਪਾ ਦਿੰਦਾ ਹੈ। ਇਸ ਤਰ੍ਹਾਂ ਦੇ ਲੋਕ ਸਭ ਤੋਂ ਘੱਟ ਅਕਲ ਵਾਲੇ ਲੋਕ ਹੁੰਦੇ ਹਨ। ਇਬਨ ਵਹਬ ਕਹਿੰਦੇ ਹਨ: ਮੈਂ ਇਮਾਮ ਮਾਲਿਕ ਨੂੰ ਕਹਿੰਦੇ ਹੋਏ ਸੁਣਿਆ: ਗਿਆਨ ਵਿੱਚ ਵਾਦ-ਵਿਵਾਦ ਇਨਸਾਨ ਦੇ ਦਿਲ ਵਿੱਚੋਂ ਗਿਆਨ ਦੇ ਨੂਰ (ਰੋਸ਼ਨੀ) ਨੂੰ ਖਤਮ ਕਰ ਦਿੰਦਾ ਹੈ।

التصنيفات

Pre-Islamic Prophets and Messengers, peace be upon them, Significations and Inference