ਜੋ ਕੋਈ ਕਿਸੇ ਪੇਸ਼ੀਨਗੂ (ਅਰ੍ਰਾਫ਼) ਕੋਲ ਗਿਆ ਅਤੇ ਉਸ ਤੋਂ ਕਿਸੇ ਚੀਜ਼ ਬਾਰੇ ਪੁੱਛਿਆ, ਤਾਂ ਉਸ ਦੀ ਨਮਾਜ਼ ਚਾਲੀ ਰਾਤਾਂ ਤੱਕ ਕਬੂਲ ਨਹੀਂ…

ਜੋ ਕੋਈ ਕਿਸੇ ਪੇਸ਼ੀਨਗੂ (ਅਰ੍ਰਾਫ਼) ਕੋਲ ਗਿਆ ਅਤੇ ਉਸ ਤੋਂ ਕਿਸੇ ਚੀਜ਼ ਬਾਰੇ ਪੁੱਛਿਆ, ਤਾਂ ਉਸ ਦੀ ਨਮਾਜ਼ ਚਾਲੀ ਰਾਤਾਂ ਤੱਕ ਕਬੂਲ ਨਹੀਂ ਹੁੰਦੀ।

ਕੁਝ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ੌਜਾਂ (ਬੀਵੀਆਂ) ਤੋਂ ਰਿਵਾਇਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਜੋ ਕੋਈ ਕਿਸੇ ਪੇਸ਼ੀਨਗੂ (ਅਰ੍ਰਾਫ਼) ਕੋਲ ਗਿਆ ਅਤੇ ਉਸ ਤੋਂ ਕਿਸੇ ਚੀਜ਼ ਬਾਰੇ ਪੁੱਛਿਆ, ਤਾਂ ਉਸ ਦੀ ਨਮਾਜ਼ ਚਾਲੀ ਰਾਤਾਂ ਤੱਕ ਕਬੂਲ ਨਹੀਂ ਹੁੰਦੀ।"

[صحيح] [رواه مسلم]

الشرح

ਨਬੀ ਸੱਲੱਲਾਹੁ ਅਲੈਹਿ ਵਸੱਲਮ ਅੱਗਾਹ ਕਰਦੇ ਹਨ ਕਿ ਅਰ੍ਰਾਫ਼ ਕੋਲ ਜਾਣਾ (ਜੋ ਕਿ ਇੱਕ ਆਮ ਨਾਮ ਹੈ ਕਾਹਿਨ, ਨਜੂਮੀ, ਰੇਤ ਵੇਖ ਕੇ ਭਵਿੱਖ ਦੱਸਣ ਵਾਲੇ ਆਦਿ ਲਈ – ਜਿਹੜੇ ਕੁਝ ਤਰੀਕਿਆਂ ਰਾਹੀਂ ਗੈਬ ਦਾ ਗਿਆਨ ਲੱਭਣ ਦੀ ਕੋਸ਼ਿਸ਼ ਕਰਦੇ ਹਨ) ਮਨ੍ਹਾ ਹੈ। ਕੇਵਲ ਉਸ ਤੋਂ ਗੈਬ ਨਾਲ ਸਬੰਧਤ ਕਿਸੇ ਚੀਜ਼ ਬਾਰੇ ਪੁੱਛਣਾ ਹੀ ਐਸਾ ਗੁਨਾਹ ਹੈ ਕਿ ਅੱਲਾਹ ਤਆਲਾ ਉਸ ਵਿਅਕਤੀ ਦੀ ਨਮਾਜ਼ ਦਾ ਸਵਾਬ ਚਾਲੀ ਦਿਨ ਤੱਕ ਵਾਪਸ ਲੈ ਲੈਂਦਾ ਹੈ। ਇਹ ਉਸ ਦੇ ਇਸ ਵੱਡੇ ਗੁਨਾਹ ਦੀ ਸਜ਼ਾ ਹੈ।

فوائد الحديث

ਕਾਹਿਨੀ (ਭਵਿੱਖਬਾਣੀ ਕਰਨਾ) ਹਰਾਮ ਹੈ, ਅਤੇ ਕਾਹਿਨਾਂ ਕੋਲ ਜਾਣਾ ਤੇ ਉਨ੍ਹਾਂ ਤੋਂ ਗੈਬੀਆਂ ਚੀਜ਼ਾਂ ਬਾਰੇ ਪੁੱਛਣਾ ਵੀ ਮਨ੍ਹਾ ਹੈ।

ਇਨਸਾਨ ਨੂੰ ਕਈ ਵਾਰੀ ਗੁਨਾਹ ਕਰਨ ਦੀ ਸਜ਼ਾ ਵਜੋਂ ਆਤਾ ਦੀ ਇਬਾਦਤਾਂ ਦਾ ਸਵਾਬ ਨਹੀਂ ਮਿਲਦਾ।

ਇਸ ਹਦੀਸ ਦੇ ਅੰਦਰ ਉਹ ਸਭ ਕੁਝ ਆ ਜਾਂਦਾ ਹੈ ਜੋ "ਬਰੋਜ" (ਰਾਸ਼ੀਆਂ) ਦੇਖਣ, ਹਥੇਲੀ ਪੜ੍ਹਨ ਜਾਂ ਕਾਫੀ ਦੇ ਕੱਪ ਰਾਹੀਂ ਭਵਿੱਖ ਦੱਸਣ ਵਗੈਰਹ ਨਾਲ ਸਬੰਧਿਤ ਹੈ – ਭਾਵੇਂ ਸਿਰਫ ਜਾਣਨ ਦੀ ਨੀਅਤ ਨਾਲ ਹੀ ਕਿਉਂ ਨਾ ਹੋਵੇ – ਕਿਉਂਕਿ ਇਹ ਸਭ ਕੁਝ ਕਾਹਿਨੀ ਅਤੇ ਗੈਬ ਦੇ ਗਿਆਨ ਦਾ ਦਾਅਵਾ ਕਰਨ ਵਾਲੀ ਸ਼ੈ ਵਿੱਚ ਆਉਂਦਾ ਹੈ।

ਜੇ ਇਹ ਸਜ਼ਾ ਉਸ ਵਿਅਕਤੀ ਦੀ ਹੈ ਜੋ ਕੇਵਲ ਅਰ੍ਰਾਫ਼ (ਭਵਿੱਖਬਾਣੀ ਕਰਨ ਵਾਲੇ) ਕੋਲ ਜਾਂਦਾ ਹੈ, ਤਾਂ ਖ਼ੁਦ ਅਰ੍ਰਾਫ਼ ਦੀ ਸਜ਼ਾ ਕਿੰਨੀ ਵੱਡੀ ਹੋਵੇਗੀ?

ਚਾਲੀ ਦਿਨਾਂ ਦੀ ਨਮਾਜ਼ ਅਦਾਅ ਤਾ ਹੋ ਜਾਂਦੀ ਹੈ (ਅਰਥਾਤ ਮੁਕਾਫ਼ੀ ਹੈ ਤੇ ਦੁਬਾਰਾ ਪੜ੍ਹਨ ਦੀ ਲੋੜ ਨਹੀਂ), ਪਰ ਉਸ ਵਿੱਚ ਕੋਈ ਸਵਾਬ ਨਹੀਂ ਮਿਲਦਾ।

التصنيفات

Names and Rulings