ਬੇਸ਼ੱਕ ਅੱਲਾਹ ਨੂੰ ਗ਼ੈਰਤ (ਸਵੈ-ਮਾਣ) ਆਉਂਦੀ ਹੈ ਅਤੇ ਮੋਮਿਨ ਨੂੰ ਵੀ ਗ਼ੈਰਤ ਆਉਂਦੀ ਹੈ। ਅੱਲਾਹ ਨੂੰ ਗ਼ੈਰਤ ਇਸ ਗੱਲ 'ਤੇ ਆਉਂਦੀ ਹੈ ਕਿ…

ਬੇਸ਼ੱਕ ਅੱਲਾਹ ਨੂੰ ਗ਼ੈਰਤ (ਸਵੈ-ਮਾਣ) ਆਉਂਦੀ ਹੈ ਅਤੇ ਮੋਮਿਨ ਨੂੰ ਵੀ ਗ਼ੈਰਤ ਆਉਂਦੀ ਹੈ। ਅੱਲਾਹ ਨੂੰ ਗ਼ੈਰਤ ਇਸ ਗੱਲ 'ਤੇ ਆਉਂਦੀ ਹੈ ਕਿ ਮੋਮਿਨ ਉਹ ਕੰਮ ਕਰੇ, ਜਿਸ ਨੂੰ ਅੱਲਾਹ ਨੇ ਉਸ 'ਤੇ ਹਰਾਮ ਕੀਤਾ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਬੇਸ਼ੱਕ ਅੱਲਾਹ ਨੂੰ ਗ਼ੈਰਤ (ਸਵੈ-ਮਾਣ) ਆਉਂਦੀ ਹੈ ਅਤੇ ਮੋਮਿਨ ਨੂੰ ਵੀ ਗ਼ੈਰਤ ਆਉਂਦੀ ਹੈ। ਅੱਲਾਹ ਨੂੰ ਗ਼ੈਰਤ ਇਸ ਗੱਲ 'ਤੇ ਆਉਂਦੀ ਹੈ ਕਿ ਮੋਮਿਨ ਉਹ ਕੰਮ ਕਰੇ, ਜਿਸ ਨੂੰ ਅੱਲਾਹ ਨੇ ਉਸ 'ਤੇ ਹਰਾਮ ਕੀਤਾ ਹੈ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਬੇਸ਼ੱਕ ਅੱਲਾਹ ਨੂੰ ਗ਼ੈਰਤ ਆਉਂਦੀ ਹੈ ਅਤੇ ਉਹ ਨਫ਼ਰਤ ਕਰਦਾ ਤੇ ਨਾ-ਪਸੰਦ ਕਰਦਾ ਹੈ; ਜਿਸ ਤਰ੍ਹਾਂ ਕਿ ਇੱਕ ਮੋਮਿਨ (ਈਮਾਨ ਵਾਲੇ) ਨੂੰ ਵੀ ਗ਼ੈਰਤ ਆਉਂਦੀ ਹੈ ਅਤੇ ਉਹ ਨਫ਼ਰਤ ਕਰਦਾ ਤੇ ਨਾ-ਪਸੰਦ ਕਰਦਾ ਹੈ। ਅੱਲਾਹ ਨੂੰ ਗ਼ੈਰਤ ਇਸ ਗੱਲ 'ਤੇ ਆਉਂਦੀ ਹੈ ਕਿ ਕੋਈ ਮੋਮਿਨ ਜ਼ਿਨਾ (ਬਦਕਾਰੀ), ਸਮਲਿੰਗਤਾ, ਚੋਰੀ, ਸ਼ਰਾਬ ਨੋਸ਼ੀ ਆਦਿ ਜੈਸੇ ਗੁਨਾਹ ਦੇ ਕੰਮ ਕਰੇ, ਜਿਨ੍ਹਾਂ ਨੂੰ ਅੱਲਾਹ ਨੇ ਹਰਾਮ ਕਰਾਰ ਦਿੱਤਾ ਹੈ।

فوائد الحديث

ਜਦੋਂ ਅੱਲਾਹ ਦੀ ਹਰਾਮ ਕੀਤੀਆਂ ਚੀਜ਼ਾਂ ਦੀ ਉਲੰਘਣਾ ਕੀਤੀ ਜਾਵੇ, ਤਾਂ ਉਸ ਦੇ ਗੁੱਸੇ ਅਤੇ ਸਜ਼ਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

التصنيفات

Oneness of Allah's Names and Attributes