ਜਿਸ ਨੇ ਨਜੂਮ (ਤਾਰਿਆਂ ਰਾਹੀਂ ਭਵਿੱਖਬਾਣੀ) ਦੇ ਗਿਆਨ ਦਾ ਕੁੱਝ ਹਿੱਸਾ ਸਿੱਖਿਆ, ਉਸ ਨੇ ਜਾਦੂ ਦਾ ਇੱਕ ਹਿੱਸਾ ਸਿੱਖਿਆ। ਉਹ ਜਿੰਨਾ ਜ਼ਿਆਦਾ…

ਜਿਸ ਨੇ ਨਜੂਮ (ਤਾਰਿਆਂ ਰਾਹੀਂ ਭਵਿੱਖਬਾਣੀ) ਦੇ ਗਿਆਨ ਦਾ ਕੁੱਝ ਹਿੱਸਾ ਸਿੱਖਿਆ, ਉਸ ਨੇ ਜਾਦੂ ਦਾ ਇੱਕ ਹਿੱਸਾ ਸਿੱਖਿਆ। ਉਹ ਜਿੰਨਾ ਜ਼ਿਆਦਾ ਨਜੂਮ ਸਿੱਖਦਾ ਜਾਵੇਗਾ, ਓਨਾ ਜ਼ਿਆਦਾ ਹੀ ਜਾਦੂ ਦਾ ਗਿਆਨ ਸਿੱਖਦਾ ਜਾਵੇਗਾ।

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਨਜੂਮ (ਤਾਰਿਆਂ ਰਾਹੀਂ ਭਵਿੱਖਬਾਣੀ) ਦੇ ਗਿਆਨ ਦਾ ਕੁੱਝ ਹਿੱਸਾ ਸਿੱਖਿਆ, ਉਸ ਨੇ ਜਾਦੂ ਦਾ ਇੱਕ ਹਿੱਸਾ ਸਿੱਖਿਆ। ਉਹ ਜਿੰਨਾ ਜ਼ਿਆਦਾ ਨਜੂਮ ਸਿੱਖਦਾ ਜਾਵੇਗਾ, ਓਨਾ ਜ਼ਿਆਦਾ ਹੀ ਜਾਦੂ ਦਾ ਗਿਆਨ ਸਿੱਖਦਾ ਜਾਵੇਗਾ।"

[صحيح] [رواه أبو داود وابن ماجه وأحمد]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸਨੇ ਤਾਰਿਆਂ ਤੇ ਗ੍ਰਹਿਆਂ, ਉਨ੍ਹਾਂ ਦੀਆਂ ਗਤੀਵਿਧੀਆਂ, ਉਨ੍ਹਾਂ ਦੇ ਚੜ੍ਹਨ ਤੇ ਡੁੱਬਣ ਉੱਤੇ ਅਧਾਰਤ ਧਰਤੀ ਦੀਆਂ ਭਵਿੱਖ ਦੀਆਂ ਘਟਨਾਵਾਂ ਜਿਵੇਂ ਜੀਵਨ, ਮਰਨ, ਬੀਮਾਰੀ ਆਦਿ 'ਤੇ ਪ੍ਰਭਾਵ ਪੈਣ ਦਾ ਗਿਆਨ ਹਾਸਲ ਕੀਤਾ, ਉਸਨੇ ਜਾਦੂ ਦਾ ਇੱਕ ਹਿੱਸਾ ਸਿੱਖਿਆ। ਜਿੰਨਾ ਜ਼ਿਆਦਾ ਕੋਈ ਵਿਅਕਤੀ ਇਹ ਗਿਆਨ ਪ੍ਰਾਪਤ ਕਰੇਗਾ, ਓਨਾ ਹੀ ਉਸਨੂੰ ਜਾਦੂ ਦਾ ਗਿਆਨ ਪ੍ਰਾਪਤ ਹੋਵੇਗਾ।

فوائد الحديث

ਤਾਰਿਆਂ ਦੀ ਗਤੀਵਿਧੀਆਂ ਦੇਖ ਕੇ ਭਵਿੱਖਬਾਣੀ ਕਰਨਾ ਹਰਾਮ ਹੈ, ਕਿਉਂਕਿ ਇਹ ਵੀ ਗੈਬ (ਪਰੋਖ) ਦੇ ਗਿਆਨ ਨੂੰ ਜਾਣਨ ਦਾ ਦਾਅਵਾ ਕਰਨਾ ਹੈ।

ਤਾਰਿਆਂ ਦੀ ਗਤੀਵਿਧੀਆਂ ਦੇਖ ਕੇ ਭਵਿੱਖਬਾਣੀ ਕਰਨਾ ਇੱਕ ਤਰ੍ਹਾਂ ਦਾ ਜਾਦੂ ਹੈ, ਜੋ ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣ) ਦੇ ਉਲਟ ਹੈ। ਜਦੋਂ ਕਿ ਦਿਸ਼ਾ, ਕਿਬਲਾ, ਮੌਸਮ ਅਤੇ ਦਿਨਾਂ-ਮਹੀਨਿਆਂ ਦੀ ਜਾਣਕਾਰੀ ਹਾਸਲ ਕਰਨ ਲਈ ਤਾਰਿਆਂ ਨੂੰ ਦੇਖਣਾ ਜਾਇਜ਼ ਹੈ।

ਕੋਈ ਵਿਅਕਤੀ ਨਜੂਮ (ਤਾਰਿਆਂ ਰਾਹੀਂ ਭਵਿੱਖਬਾਣੀ ਕਰਨ ਦੀ ਵਿੱਦਿਆ) ਦਾ ਗਿਆਨ ਜਿੰਨਾ ਜ਼ਿਆਦਾ ਹਾਸਲ ਕਰਦਾ ਜਾਵੇਗਾ, ਉਹ ਓਨਾ ਜ਼ਿਆਦਾ ਜਾਦੂ ਦਾ ਗਿਆਨ ਸਿੱਖਦਾ ਜਾਵੇਗਾ।

ਤਾਰਿਆਂ ਦੇ ਤਿੰਨ ਫ਼ਾਇਦੇ ਹਨ ਜਿਨ੍ਹਾਂ ਦਾ ਅੱਲਾਹ ਨੇ ਆਪਣੀ ਕਿਤਾਬ (ਕੁਰਆਨ) ਵਿੱਚ ਵਰਨਣ ਕੀਤਾ ਹੈ: ਇਹ ਆਸਮਾਨ ਦੀ ਸ਼ੋਭਾ (ਸੁੰਦਰਤਾ) ਹਨ, ਇਹ ਰਸਤੇ ਦੀ ਪਹਿਚਾਣ ਕਰਨ ਲਈ ਨਿਸ਼ਾਨੀਆਂ ਹਨ ਅਤੇ ਇਹ ਸ਼ੈਤਾਨਾਂ ਨੂੰ ਮਾਰਨ ਦਾ ਸਾਧਨ ਹਨ।

التصنيفات

Nullifiers of Islam