ਹੇ ਆਦਮ ਦੇ ਪੁੱਤਰ! ਜਦੋਂ ਤੱਕ ਤੂੰ ਮੈਨੂੰ ਪੁਕਾਰਦਾ ਰਹੇਂਗਾ ਅਤੇ ਮੈਂਥੋਂ ਆਸ ਰੱਖੇਂਗਾ, ਮੈਂ ਤੇਰੇ ਪਿਛਲੇ ਗੁਨਾਹਾਂ ਨੂੰ ਮਾਫ ਕਰਦਾ…

ਹੇ ਆਦਮ ਦੇ ਪੁੱਤਰ! ਜਦੋਂ ਤੱਕ ਤੂੰ ਮੈਨੂੰ ਪੁਕਾਰਦਾ ਰਹੇਂਗਾ ਅਤੇ ਮੈਂਥੋਂ ਆਸ ਰੱਖੇਂਗਾ, ਮੈਂ ਤੇਰੇ ਪਿਛਲੇ ਗੁਨਾਹਾਂ ਨੂੰ ਮਾਫ ਕਰਦਾ ਰਹਾਂਗਾ, ਭਾਵੇਂ ਉਹ ਜਿੰਨੇ ਵੀ ਹੋਣ, ਮੈਂ ਇਸ ਦੀ ਪਰਵਾਹ ਨਹੀਂ ਕਰਾਂਗਾ।

ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਅੱਲਾਹ ਤਆਲਾ ਨੇ ਫਰਮਾਇਆ: ਹੇ ਆਦਮ ਦੇ ਪੁੱਤਰ! ਜਦੋਂ ਤੱਕ ਤੂੰ ਮੈਨੂੰ ਪੁਕਾਰਦਾ ਰਹੇਂਗਾ ਅਤੇ ਮੈਂਥੋਂ ਆਸ ਰੱਖੇਂਗਾ, ਮੈਂ ਤੇਰੇ ਪਿਛਲੇ ਗੁਨਾਹਾਂ ਨੂੰ ਮਾਫ ਕਰਦਾ ਰਹਾਂਗਾ, ਭਾਵੇਂ ਉਹ ਜਿੰਨੇ ਵੀ ਹੋਣ, ਮੈਂ ਇਸ ਦੀ ਪਰਵਾਹ ਨਹੀਂ ਕਰਾਂਗਾ। ਹੇ ਆਦਮ ਦੇ ਪੁੱਤਰ! ਜੇਕਰ ਤੇਰੇ ਗੁਨਾਹ ਅਸਮਾਨ ਦੇ ਸਿਖਰ ਤੱਕ ਪਹੁੰਚ ਜਾਣ, ਫੇਰ ਤੂੰ ਮੈਥੋਂ ਮਾਫੀ ਮੰਗੇ, ਤਾਂ ਮੈਂ ਤੇਰੇ ਗੁਨਾਹ ਮਾਫ ਕਰ ਦੇਵਾਂਗਾ ਅਤੇ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਹੇ ਆਦਮ ਦੇ ਪੁੱਤਰ! ਜੇਕਰ ਤੂੰ ਮੇਰੇ ਕੋਲ ਧਰਤੀ ਜਿੰਨੇ ਗੁਨਾਹ ਲੈ ਕੇ ਇਸ ਹਾਲ ਵਿੱਚ ਆਵੇਂ ਕਿ ਤੈਂ ਕਿਸੇ ਨੂੰ ਮੇਰਾ ਸ਼ਰੀਕ (ਸਾਂਝਾ) ਨਾ ਬਣਾਇਆ ਹੋਵੇ, ਤਾਂ ਮੈਂ ਤੇਰੇ ਕੋਲ ਧਰਤੀ ਜਿੰਨੀ ਮਾਫੀ ਲੈ ਕੇ ਆਵਾਂਗਾ।"

[حسن] [رواه الترمذي]

الشرح

ਨਬੀ ﷺ ਨੇ ਦੱਸਿਆ ਕਿ ਅੱਲਾਹ ਤਆਲਾ ਨੇ ਇਸ ਹਦੀਸ ਕ਼ੁਦਸੀ ਵਿੱਚ ਕਿਹਾ: ਹੇ ਆਦਮ ਦੇ ਪੁੱਤਰ! ਜਦੋਂ ਤੱਕ ਤੂੰ ਮੈਨੂੰ ਪੂਕਾਰਦਾ ਰਹੇਂਗਾ, ਮੇਰੀ ਕਿਰਪਾ ਦੀ ਆਸ ਰੱਖਦਾ ਰਹੇਂਗਾ ਅਤੇ ਨਿਰਾਸ਼ ਨਹੀਂ ਹੋਵੇਂਗਾ ਤਾਂ, ਮੈਂ ਕਿਸੇ ਗੱਲ ਦੀ ਪਰਵਾਹ ਕੀਤੇ ਬਿਨਾ ਤੇਰੇ ਗੁਨਾਹ ਨੂੰ ਲੁਕਾਉਂਦਾ ਰਹਾਂਗਾ ਅਤੇ ਉਸਨੂੰ ਮਾਫ ਕਰਦਾ ਰਹਾਂਗਾ। ਭਾਵੇਂ ਉਹ ਗੁਨਾਹ, ਕਬੀਰਾ ਗੁਨਾਹਾਂ (ਮਹਾਪਾਪਾਂ) ਵਿੱਚੋਂ ਹੀ ਕਿਉਂ ਨਾ ਹੋਵੇ। ਹੇ ਆਦਮ ਦੇ ਪੁੱਤਰ! ਜੇ ਤੇਰੇ ਗੁਨਾਹ ਇੰਨੇ ਜ਼ਿਆਦਾ ਹੋਣ ਕਿ ਅਸਮਾਨ ਤੇ ਧਰਤੀ ਵਿਚਕਾਰਲੀ ਥਾਂ ਨੂੰ ਭਰ ਦੇਣ, ਉਸ ਤੋਂ ਬਾਅਦ ਵੀ ਜੇ ਤੂੰ ਮੈਥੋਂ ਮਾਫ਼ੀ ਮੰਗਦਾ ਹੈਂ, ਤਾਂ ਮੈਂ ਗੁਨਾਹਾਂ ਦੀ ਗਿਣਤੀ ਦੀ ਪਰਵਾਹ ਕੀਤੇ ਬਿਨਾ ਤੇਰੇ ਸਾਰੇ ਗੁਨਾਹਾਂ ਨੂੰ ਮਾਫ ਕਰ ਦਿਆਂਗਾ। ਹੇ ਆਦਮ ਦੇ ਪੁੱਤਰ! ਜੇ ਮਰਨ ਤੋਂ ਬਾਅਦ ਤੂੰ ਮੇਰੇ ਕੋਲ ਇਸ ਹਾਲ ਵਿੱਚ ਆਵੇਂ ਕਿ ਤੇਰੇ ਗੁਨਾਹ ਤੇ ਅਵੱਗਿਆਕਾਰੀ ਨਾਲ ਸਾਰੀ ਧਰਤੀ ਭਰੀ ਹੋਵੇ, ਅਤੇ ਤੂੰ ਇੱਕ ਮੁਵਾਹਿਦ (ਅੱਲਾਹ ਨੂੰ ਇਕਲੌਤਾ ਰੱਬ ਤੇ ਇਸ਼ਟ ਮੰਨਣ ਵਾਲਾ) ਬਣ ਕੇ ਮਰੇਂ ਤੇ ਮੇਰੇ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਇਆ ਹੋਵੇ, ਤਾਂ ਮੈਂ ਉਨ੍ਹਾਂ ਗੁਨਾਹਾਂ ਤੇ ਅਵੱਗਿਆਕਾਰੀਆਂ ਦੇ ਬਦਲੇ ਵਿੱਚ ਧਰਤੀ ਜਿੰਨੀ ਮਾਫੀ ਦਿਆਂਗਾ ਕਿਉਂਕਿ ਮੇਰੀ ਮਾਫ਼ੀ ਬਹੁਤ ਵੱਡੀ ਹੈ, ਅਤੇ ਮੈਂ ਸ਼ਿਰਕ ਨੂੰ ਛੱਡ ਕੇ ਸਾਰੇ ਗੁਨਾਹ ਮਾਫ ਕਰ ਦਿੰਦਾ ਹਾਂ।

فوائد الحديث

ਅੱਲਾਹ ਤਆਲਾ ਦੀ ਰਹਿਮਤ, ਮਾਫ਼ੀ ਅਤੇ ਕਿਰਪਾ ਦੀ ਕੋਈ ਹੱਦ ਜਾਂ ਸੀਮਾ ਨਹੀਂ ਹੈ।

ਤੌਹੀਦ (ਅੱਲਾਹ ਨੂੰ ਹੀ ਇੱਕਲੋਤਾ ਰੱਬ ਤੇ ਈਸ਼ਟ ਮੰਨਣਾ) ਦੀ ਮਹੱਤਤਾ ਅਤੇ ਇਹ ਕਿ ਅੱਲਾਹ ਤਆਲਾ ਤੌਹੀਦ ਦੀ ਰਾਹ 'ਤੇ ਚੱਲਣ ਵਾਲਿਆਂ ਦੇ ਗੁਨਾਹਾਂ ਨੂੰ ਮਾਫ਼ ਕਰ ਦਿੰਦਾ ਹੈ।

ਸ਼ਿਰਕ ਦਾ ਖਤਰਨਾਕ ਹੋਣਾ ਅਤੇ ਇਹ ਕਿ ਅੱਲਾਹ ਤਆਲਾ ਸ਼ਿਰਕ ਕਰਨ ਵਾਲਿਆਂ ਨੂੰ ਮਾਫ਼ ਨਹੀਂ ਕਰਦਾ।

ਇਬਨ ਰਜਬ ਕਹਿੰਦੇ ਹਨ: ਇਸ ਹਦੀਸ ਵਿੱਚ ਗੁਨਾਹਾਂ ਦੀ ਮਾਫੀ ਦੇ ਤਿੰਨ ਸਾਧਨਾਂ ਬਾਰੇ ਦੱਸਿਆ ਗਿਆ ਹੈ। ਪਹਿਲਾ: ਆਸ (ਉਮੀਦ) ਨਾਲ ਦੁਆ ਕਰਨਾ, ਦੂਜਾ: ਮਾਫੀ ਮੰਗਣਾ ਤੇ ਤੌਬਾ ਕਰਨੀ, ਤੀਜਾ: ਤੌਹੀਦ 'ਤੇ ਰਹਿੰਦੇ ਹੋਏ ਮਰਨਾ।

ਇਹ ਹਦੀਸ ਉਨ੍ਹਾਂ ਹਦੀਸਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਨਬੀ ﷺ ਨੇ ਆਪਣੇ ਪਾਕ ਰੱਬ ਅੱਲਾਹ ਤਆਲਾ ਤੋਂ ਰਿਵਾਇਤ ਕੀਤਾ ਹੈ। ਇਸ ਤਰ੍ਹਾਂ ਦੀਆਂ ਹਦੀਸਾਂ ਨੂੰ ਹਦੀਸ-ਏ-ਕੁਦਸੀ ਜਾਂ ਹਦੀਸ-ਏ-ਇਲਾਹੀ ਕਿਹਾ ਜਾਂਦਾ ਹੈ। ਇਸ ਤੋਂ ਭਾਵ ਉਹ ਹਦੀਸ ਹੈ ਜਿਸਦੇ ਸ਼ਬਦ ਅਤੇ ਅਰਥ ਦੋਵੇਂ ਅੱਲਾਹ ਤਆਲਾ ਵੱਲੋਂ ਹੁੰਦੇ ਹਨ, ਪ੍ਰੰਤੂ ਉਸ ਵਿੱਚ ਕੁਰਆਨ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਉਸਦੀ ਤਿਲਾਵਤ (ਪੜ੍ਹਨ) ਦਾ ਇਬਾਦਤ ਹੋਣਾ, ਉਸ ਲਈ ਸਫਾਈ (ਵੁਜ਼ੂ) ਦਾ ਹੋਣਾ, ਉਸਦਾ ਆਪਣੇ ਆਪ ਵਿੱਚ ਚਮਤਕਾਰ ਤੇ ਲੋਕਾਂ ਲਈ ਚੁਣੌਤੀ ਹੋਣਾ ਆਦਿ ਨਹੀਂ ਪਾਈਆਂ ਜਾਂਦੀਆਂ।

ਗੁਨਾਹ ਤਿੰਨ ਪ੍ਰਕਾਰ ਦੇ ਹੁੰਦੇ ਹਨ:

1- ਅੱਲਾਹ ਦਾ ਸ਼ਰੀਕ (ਸਾਂਝੀ) ਬਣਾਉਣਾ। ਇਸ ਨੂੰ ਅੱਲਾਹ ਮਾਫ਼ ਨਹੀਂ ਕਰੇਗਾ। ਅੱਲਾਹ ਤਆਲਾ ਦਾ ਫਰਮਾਨ ਹੈ: {ਬੇਸ਼ੱਕ ਜੋ ਵਿਅਕਤੀ ਅੱਲਾਹ ਦੇ ਨਾਲ ਸ਼ਿਰਕ ਕਰਦਾ ਹੈ, ਅੱਲਾਹ ਨੇ ਉਸ 'ਤੇ ਜੰਨਤ ਹਰਾਮ ਕਰ ਦਿੱਤੀ ਹੈ}। 2- ਬੰਦਾ ਕੋਈ ਅਜਿਹਾ ਗੁਨਾਹ ਕਰੇ ਜਿਸਦਾ ਸੰਬੰਧ ਉਸ ਨਾਲ ਤੇ ਉਸ ਦੇ ਰੱਬ ਨਾਲ ਹੁੰਦਾ ਹੈ। ਅੱਲਾਹ ਚਾਹਵੇ ਤਾਂ ਅਜਿਹੇ ਗੁਨਾਹ ਮਾਫ਼ ਕਰ ਸਕਦਾ ਹੈ। 3- ਅਜਿਹੇ ਗੁਨਾਹ ਜਿਨ੍ਹਾਂ ਵਿੱਚ ਅੱਲਾਹ ਕੁਝ ਨਹੀਂ ਛੱਡਦਾ। ਭਾਵ ਬੰਦਿਆਂ ਦਾ ਇੱਕ ਦੂਜੇ 'ਤੇ ਜ਼ੁਲਮ ਜਾਂ ਅੱਤਿਆਚਾਰ ਕਰਨਾ। ਇਨ੍ਹਾਂ ਗੁਨਾਹਾਂ ਵਿੱਚ ਕਿਸਾਸ (ਬਰਾਬਰ ਬਦਲਾ) ਜ਼ਰੂਰੀ ਹੁੰਦਾ ਹੈ।

التصنيفات

Oneness of Allah's Names and Attributes, Repentance