ਅੱਲਾਹ ਤਆਲਾ ਜੰਨਤ ਵਾਲਿਆਂ ਨੂੰ ਫਰਮਾਇਗਾ: ਹੇ ਜੰਨਤ ਵਾਲਿਓ! ਉਹ ਕਹਿਣਗੇ: ਅਸੀਂ ਹਾਜ਼ਰ ਹਾਂ, ਹੇ ਸਾਡੇ ਰੱਬ! ਅਤੇ ਸਦਾ ਤੇਰੀ ਮਿਹਰ ਦੇ ਮੁਥਾਜ…

ਅੱਲਾਹ ਤਆਲਾ ਜੰਨਤ ਵਾਲਿਆਂ ਨੂੰ ਫਰਮਾਇਗਾ: ਹੇ ਜੰਨਤ ਵਾਲਿਓ! ਉਹ ਕਹਿਣਗੇ: ਅਸੀਂ ਹਾਜ਼ਰ ਹਾਂ, ਹੇ ਸਾਡੇ ਰੱਬ! ਅਤੇ ਸਦਾ ਤੇਰੀ ਮਿਹਰ ਦੇ ਮੁਥਾਜ ਹਾਂ ਅੱਲਾਹ ਤਆਲਾ ਪੁੱਛੇਗਾ: ਕੀ ਹੁਣ ਤੁਸੀਂ ਖੁਸ਼ ਹੋ? ਉਹ ਕਹਿਣਗੇ: ਕੀ ਹੁਣ ਵੀ ਅਸੀਂ ਖੁਸ਼ ਨਹੀਂ ਹੋਵਾਂਗੇ, ਜਦਕਿ ਤੂੰ ਸਾਨੂੰ ਉਹ ਸਭ ਕੁੱਝ ਦੇ ਦਿੱਤਾ ਹੈ, ਜੋ ਕਿਸੇ ਹੋਰ ਮਖਲੂਕ ਨੂੰ ਨਹੀਂ ਦਿੱਤਾ।

ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਜੰਨਤ ਵਾਲਿਆਂ ਨੂੰ ਫਰਮਾਇਗਾ: ਹੇ ਜੰਨਤ ਵਾਲਿਓ! ਉਹ ਕਹਿਣਗੇ: ਅਸੀਂ ਹਾਜ਼ਰ ਹਾਂ, ਹੇ ਸਾਡੇ ਰੱਬ! ਅਤੇ ਸਦਾ ਤੇਰੀ ਮਿਹਰ ਦੇ ਮੁਥਾਜ ਹਾਂ ਅੱਲਾਹ ਤਆਲਾ ਪੁੱਛੇਗਾ: ਕੀ ਹੁਣ ਤੁਸੀਂ ਖੁਸ਼ ਹੋ? ਉਹ ਕਹਿਣਗੇ: ਕੀ ਹੁਣ ਵੀ ਅਸੀਂ ਖੁਸ਼ ਨਹੀਂ ਹੋਵਾਂਗੇ, ਜਦਕਿ ਤੂੰ ਸਾਨੂੰ ਉਹ ਸਭ ਕੁੱਝ ਦੇ ਦਿੱਤਾ ਹੈ, ਜੋ ਕਿਸੇ ਹੋਰ ਮਖਲੂਕ ਨੂੰ ਨਹੀਂ ਦਿੱਤਾ। ਅੱਲਾਹ ਤਆਲਾ ਕਹੇਗਾ: ਮੈਂ ਤੁਹਾਨੂੰ ਇਸ ਤੋਂ ਵੀ ਵਧੀਆ ਚੀਜ਼ ਦੇਵਾਂਗਾ। ਉਹ ਕਹਿਣਗੇ: ਹੇ ਰੱਬ! ਇਸ ਤੋਂ ਵਧੀਆ ਹੋਰ ਕੀ ਚੀਜ਼ ਹੋਵੇਗੀ? ਅੱਲਾਹ ਤਆਲਾ ਕਹੇਗਾ: ਹੁਣ ਮੈਂ ਤੁਹਾਨੂੰ ਆਪਣੀ ਰਜ਼ਾ ਪ੍ਰਦਾਨ ਕਰਾਂਗਾ, ਫੇਰ ਇਸ ਤੋਂ ਬਾਅਦ ਕਦੀ ਵੀ ਤੁਹਾਥੋਂ ਨਾਰਾਜ਼ ਨਹੀਂ ਹੋਵਾਂਗਾ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜੰਨਤੀ ਲੋਕ ਜਦੋਂ ਜੰਨਤ ਵਿੱਚ ਹੋਣਗੇ, ਤਾਂ ਅੱਲਾਹ ਉਨ੍ਹਾਂ ਨੂੰ ਕਹੇਗਾ: ਹੇ ਜੰਨਤ ਵਾਲਿਓ! ਉਹ ਜਵਾਬ ਦੇਣਗੇ: ਅਸੀਂ ਹਾਜ਼ਰ ਹਾਂ, ਹੇ ਸਾਡੇ ਰੱਬ! ਸਾਰੀਆਂ ਭਲਾਈਆਂ ਤੇਰੇ ਹੀ ਹੱਥਾਂ ਵਿੱਚ ਹਨ। ਅੱਲਾਹ ਉਨ੍ਹਾਂ ਨੂੰ ਪੁੱਛੇਗਾ: ਕੀ ਹੁਣ ਤੁਸੀਂ ਖੁਸ਼ ਹੋ? ਉਹ ਜਵਾਬ ਦੇਣਗੇ: ਅਸੀਂ ਪੂਰੀ ਤਰ੍ਹਾਂ ਖੁਸ਼ ਹਾਂ। ਭਲਾ ਅਸੀਂ ਖੁਸ਼ ਕਿਉਂ ਨਾ ਰਹੀਏ, ਜਦਕਿ ਤੂੰ ਸਾਨੂੰ ਉਹ ਸਭ ਕੁੱਝ ਦੇ ਦਿੱਤਾ ਹੈ, ਜੋ ਤੂੰ ਆਪਣੀ ਕਿਸੇ ਹੋਰ ਮਖਲੂਕ (ਰਚਨਾ) ਨੂੰ ਨਹੀਂ ਦਿੱਤਾ! ਇਹ ਜਵਾਬ ਸੁਣ ਕੇ ਅੱਲਾਹ ਤਆਲਾ ਕਹੇਗਾ: ਕੀ ਮੈਂ ਤੁਹਾਨੂੰ ਇਸ ਤੋਂ ਬਿਹਤਰ ਚੀਜ਼ ਨਾ ਦਿਆਂ? ਜੰਨਤੀ ਜਵਾਬ ਦੇਣਗੇ: ਹੇ ਸਾਡੇ ਰੱਬ! ਇਸ ਤੋਂ ਬਿਹਤਰ ਚੀਜ਼ ਭਲਾ ਹੋਰ ਕੀ ਹੋ ਸਕਦੀ ਹੈ? ਅੱਲਾਹ ਤਆਲਾ ਕਹੇਗਾ: ਮੈਂ ਤੁਹਾਨੂੰ ਆਪਣੀ ਸਦੀਵੀ ਰਜ਼ਾਮੰਦੀ ਬਖਸ਼ਦਾ ਹਾਂ।ਇਸ ਤੋਂ ਬਾਅਦ ਮੈਂ ਤੁਹਾਥੋਂ ਕਦੇ ਨਾਰਾਜ਼ ਨਹੀਂ ਹੋਵਾਂਗਾ।

فوائد الحديث

ਅੱਲਾਹ ਤਆਲਾ ਜੰਨਤ ਵਾਲਿਆਂ ਨਾਲ ਗੱਲਬਾਤ ਕਰੇਗਾ।

ਜੰਨਤ ਵਾਲਿਆਂ ਨੂੰ ਅੱਲਾਹ ਵੱਲੋਂ ਇਹ ਖੁਸ਼ਖ਼ਬਰੀ ਦਿੱਤੀ ਗਈ ਹੈ ਕਿ ਉਹ ਉਨ੍ਹਾਂ ਤੋਂ ਹਮੇਸ਼ਾ ਰਾਜ਼ੀ ਰਹੇਗਾ, ਉਹ ਉਨ੍ਹਾਂ 'ਤੇ ਆਪਣੀ ਰਜ਼ਾ ਨਾਜ਼ਲ ਕਰੇਗਾ ਅਤੇ ਕਦੇ ਵੀ ਉਨ੍ਹਾਂ ਨਾਲ ਨਾਰਾਜ਼ ਨਹੀਂ ਹੋਵੇਗਾ।

ਜੰਨਤ ਵਿੱਚ ਮੌਜੂਦ ਸਾਰੇ ਲੋਕ ਮਰਤਬੇ ਅਤੇ ਦਰਜੇ ਵਿੱਚ ਵੱਖਰੇ ਹੋਣ ਦੀ ਬਾਵਜੂਦ ਆਪਣੇ-ਆਪਣੇ ਹਾਲ ਤੋਂ ਸੰਤੁਸ਼ਟ ਅਤੇ ਖੁਸ਼ ਹੋਣਗੇ। ਕਿਉਂਕਿ ਉਨ੍ਹਾਂ ਸਾਰਿਆਂ ਵੱਲੋਂ ਇੱਕੋ ਜਵਾਬ ਮਿਲੇਗਾ; ਕਹਿਣਗੇ: ਤੂੰ ਸਾਨੂੰ ਉਹ ਸਭ ਕੁੱਝ ਦੇ ਦਿੱਤਾ ਹੈ, ਜੋ ਤੂੰ ਆਪਣੀ ਕਿਸੇ ਵੀ ਮਖਲੂਕ ਨੂੰ ਨਹੀਂ ਦਿੱਤਾ।

التصنيفات

Oneness of Allah's Names and Attributes, Descriptions of Paradise and Hell