إعدادات العرض
ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ,
ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ,
"ਅਬੂ ਅਬਦੁੱਲਾਹ ਅਨ-ਨੁ‘ਮਾਨ ਬਿਨ ਬਸ਼ੀਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਰਸੂਲੁੱਲਾਹ ﷺ ਨੂੰ ਸੁਣਿਆ ਕਹਿੰਦੇ ਹੋਏ:" "ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ, ਅਤੇ ਇਨ੍ਹਾਂ ਦੋਵਾਂ ਦੇ ਵਿਚਕਾਰ ਕੁਝ ਸ਼ੱਕ ਵਾਲੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਬਹੁਤੇ ਲੋਕ ਨਹੀਂ ਜਾਣਦੇ। ਸੋ ਜੋ ਕੋਈ ਵੀ ਕਿਸੇ ਸ਼ੱਕ ਵਾਲੀ ਚੀਜ਼ ਤੋਂ ਬਚ ਜਾਂਦਾ ਹੈ, ਉਹ ਆਪਣੇ ਦੀਨ (ਧਰਮ) ਅਤੇ ਆਪਣੀ ਇਜ਼ਤ ਨੂੰ ਬਚਾ ਲੈਂਦਾ ਹੈ, ਅਤੇ ਜੋ ਕੋਈ ਸ਼ੱਕ ਵਾਲੀ ਚੀਜ਼ ਵਿੱਚ ਪੈ ਜਾਂਦਾ ਹੈ, ਉਹ ਹਰਾਮ ਵਿੱਚ ਪੈ ਜਾਂਦਾ ਹੈ। ਇਸਦੀ ਮਿਸਾਲ ਇੱਕ ਚਰਵਾਹੇ ਵਾਂਗ ਹੈ ਜੋ ਇੱਕ ਸੁਰੱਖਿਅਤ ਹੱਦ (ਪ੍ਰਤੀਬੰਧਿਤ ਖੇਤਰ) ਦੇ ਨੇੜੇ ਆਪਣੇ ਪਸ਼ੂਆਂ ਨੂੰ ਚਰਵਾਉਂਦਾ ਹੋਵੇ, ਪ੍ਰੰਤੂ ਇਸ ਗੱਲ ਦੀ ਸੰਭਾਵਨਾ ਰਹਿੰਦੀ ਹੈ ਕਿ ਉਸਦਾ ਕੋਈ ਪਸ਼ੂ ਉਸ ਸੁਰੱਖਿਅਤ ਖੇਤਰ ਦੇ ਅੰਦਰ ਜਾ ਕੇ ਚਰ ਆਵੇ। ਸੁਣੋ! ਹਰ ਰਾਜੇ ਦਾ ਇੱਕ ਸੁਰੱਖਿਅਤ ਖੇਤਰ ਹੁੰਦਾ ਹੈ (ਜਿਸ ਵਿੱਚ ਜਾਣ ਦੀ ਆਗਿਆ ਕਿਸੇ ਨੂੰ ਨਹੀਂ ਹੁੰਦੀ), ਅਤੇ ਅੱਲਾਹ ਦਾ ਉਹ ਖੇਤਰ ਉਸ ਦੀ ਮਨਾਹ ਕੀਤੀਆਂ (ਹਰਾਮ ਚੀਜ਼ਾਂ) ਹਨ। ਸੁਣੋ! ਤੁਹਾਡੇ ਸ਼ਰੀਰ ਵਿੱਚ ਇੱਕ ਮਾਸ ਦਾ ਟੁਕੜਾ (ਅੰਗ) ਹੈ, ਜੇਕਰ ਉਹ ਠੀਕ ਹੁੰਦਾ ਹੈ ਤਾਂ ਸਾਰਾ ਸ਼ਰੀਰ ਠੀਕ ਹੁੰਦਾ ਹੈ, ਅਤੇ ਜੇਕਰ ਉਹ ਵਿਗੜ ਜਾਂਦਾ ਹੈ ਤਾਂ ਸਾਰਾ ਸ਼ਰੀਰ ਵਿਗੜ ਜਾਂਦਾ ਹੈ। ਸੁਣੋ! ਉਹ ਮਾਸ ਦਾ ਟੁਕੜਾ ਦਿਲ ਹੈ।"
الترجمة
العربية Español አማርኛ English اردو Indonesia ئۇيغۇرچە বাংলা Français Türkçe Русский Bosanski සිංහල हिन्दी 中文 فارسی Tiếng Việt Tagalog Kurdî Hausa Português മലയാളം తెలుగు Kiswahili தமிழ் မြန်မာ ไทย Deutsch 日本語 پښتو অসমীয়া Shqip Svenska Nederlands ગુજરાતી Кыргызча नेपाली Yorùbá Lietuvių دری Српски Soomaali тоҷикӣ Kinyarwanda Română Magyar Čeština Moore Malagasy Fulfulde Italiano Oromoo ಕನ್ನಡ Wolof Български Azərbaycan Ελληνικά Akan O‘zbek Українська ქართული Lingala Македонски ភាសាខ្មែរ Bambara मराठी Kirundi Kurmancî Bahasa Melayu Yaoالشرح
ਨਬੀ ﷺ ਚੀਜ਼ਾਂ ਦੇ ਬਾਰੇ ਇੱਕ ਆਮ ਅਸੂਲ ਸਮਝਾ ਰਹੇ ਹਨ। ਉਹ ਅਸੂਲ ਇਹ ਹੈ ਕਿ ਸ਼ਰੀਅਤ ਵਿੱਚ ਚੀਜ਼ਾਂ ਤਿੰਨ ਭਾਗਾਂ ਵਿੱਚ ਵੰਡੀਆਂ ਜਾਂਦੀਆਂ ਹਨ: ਸਪਸ਼ਟ ਹਲਾਲ ਚੀਜ਼ਾਂ, ਸਪਸ਼ਟ ਹਰਾਮ ਚੀਜ਼ਾਂ, ਅਤੇ ਸ਼ੱਕ ਵਾਲੀਆਂ ਚੀਜ਼ਾਂ ਜਿਨ੍ਹਾਂ ਦਾ ਹਲਾਲ ਜਾਂ ਹਰਾਮ ਹੋਣਾ ਸਪਸ਼ਟ ਨਾ ਹੋਵੇ ਤੇ ਜਿਨ੍ਹਾਂ ਦੇ ਸ਼ਰੀਅਤੀ ਹੁਕਮ (ਹਲਾਲ ਜਾਂ ਹਰਾਮ ਹੋਣ) ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਾ ਹੋਵੇ। ਇਸ ਲਈ ਜੋ ਵਿਅਕਤੀ ਇਨ੍ਹਾਂ ਸ਼ੱਕ ਵਾਲੀਆਂ ਚੀਜ਼ਾਂ ਨੂੰ ਛੱਡ ਦਿੰਦਾ ਹੈ, ਉਸਦਾ ਦੀਨ (ਧਰਮ) ਹਰਾਮ ਵਿੱਚ ਪੈਣ ਤੋਂ ਬਚ ਜਾਂਦਾ ਹੈ ਅਤੇ ਜੇ ਸ਼ੱਕੀ ਚੀਜ਼ ਵਿੱਚ ਪੈਣ ਕਰਕੇ ਲੋਕਾਂ ਵੱਲੋਂ ਉਸ 'ਤੇ ਕੋਈ ਦੋਸ਼ ਲਗਾਇਆ ਜਾ ਸਕਦਾ ਸੀ ਤਾਂ ਉਸ ਦੋਸ਼ ਲੱਗਣ ਤੋਂ ਵੀ ਉਸਦੀ ਇਜ਼ਤ ਬਚੀ ਰਹਿੰਦੀ ਹੈ। ਇਸਦੇ ਉਲਟ ਜੋ ਵਿਅਕਤੀ ਸ਼ੱਕ ਵਾਲੀਆਂ ਚੀਜ਼ਾਂ ਤੋਂ ਨਹੀਂ ਬਚਦਾ, ਉਹ ਆਪਣੇ ਆਪ ਨੂੰ ਜਾਂ ਤਾਂ ਹਰਾਮ ਵਿੱਚ ਪੈ ਜਾਣ ਜਾਂ ਫੇਰ ਲੋਕਾਂ ਦੇ ਦੋਸ਼ ਕਾਰਨ ਆਪਣੀ ਇਜ਼ਤ ਗਵਾਉਣ ਦੇ ਖਤਰੇ ਵਿੱਚ ਪਾ ਲੈਂਦਾ ਹੈ। ਇਸ ਤੋਂ ਬਾਅਦ ਨਬੀ ﷺ ਨੇ ਸ਼ੱਕ ਵਾਲੀਆਂ ਚੀਜ਼ਾਂ ਵਿੱਚ ਪੈਣ ਵਾਲੇ ਵਿਅਕਤੀ ਦੀ ਹਾਲਤ ਸਮਝਾਉਣ ਲਈ ਇੱਕ ਉਦਾਹਰਨ ਦਿੱਤੀ ਅਤੇ ਦੱਸਿਆ ਕਿ ਜਿਵੇਂ ਇੱਕ ਚਰਵਾਹਾ ਆਪਣੇ ਪਸ਼ੂਆਂ ਨੂੰ ਇੱਕ ਅਜਿਹੀ ਜਗਾਹ ਦੇ ਨੇੜੇ ਚਰਵਾਉਂਦਾ ਹੈ ਜਿਸ ਨੂੰ ਉਸ ਦੇ ਮਾਲਕ ਨੇ ਸੁਰੱਖਿਅਤ ਰੱਖਿਆ ਹੋਵੇ ਅਤੇ ਇਸ ਸਥਿਤੀ ਵਿੱਚ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਪਸ਼ੂ ਉਸ ਸੁਰੱਖਿਅਤ ਜਗਾਹ ਵਿੱਚ ਜਾ ਕੇ ਚਰਨ ਲੱਗ ਜਾਣ ਕਿਉਂਕਿ ਪਹਿਲਾਂ ਤੋਂ ਹੀ ਉਹ ਉਸ ਜਗਾਹ ਦੇ ਨੇੜੇ ਹੁੰਦੇ ਹਨ। ਇਸੇ ਪ੍ਰਕਾਰ ਜੋ ਵਿਅਕਤੀ ਸ਼ੱਕੀ ਕੰਮਾਂ ਵਿੱਚ ਪੈ ਜਾਂਦਾ ਹੈ, ਉਹ ਆਪਣੇ ਕੰਮਾਂ ਕਾਰਨ ਹਰਾਮ ਦੇ ਨੇੜੇ ਆ ਲਗਦਾ ਹੈ ਅਤੇ ਇਸ ਗੱਲ ਦੀ ਸੰਭਾਵਨਾ ਬਣੀ ਰਹਿੰਦੀ ਹੈ ਕਿ ਉਹ ਹਰਾਮ ਕੰਮ ਵਿੱਚ ਪੈ ਸਕਦਾ ਹੈ। ਫੇਰ ਇਸਤੋਂ ਬਾਅਦ ਨਬੀ ﷺ ਨੇ ਇਹ ਦੱਸਿਆ ਕਿ ਸ਼ਰੀਰ ਵਿੱਚ ਇੱਕ ਮਾਸ ਦਾ ਟੁਕੜਾ ਹੁੰਦਾ ਹੈ (ਭਾਵ ਦਿਲ), ਜੇ ਉਹ ਠੀਕ ਹੋਵੇ ਤਾਂ ਸਾਰਾ ਸ਼ਰੀਰ ਠੀਕ ਰਹਿੰਦਾ ਹੈ, ਅਤੇ ਜੇ ਉਹ ਵਿਗੜ ਜਾਵੇ ਤਾਂ ਸਾਰਾ ਸ਼ਰੀਰ ਵਿਗੜ ਜਾਂਦਾ ਹੈ।فوائد الحديث
"ਇਹ ਹਦੀਸ ਸ਼ੱਕਾਂ ਤੋਂ ਬਚਣ ਦਾ ਸਿਧਾਂਤ ਹੈ।"
ਉਹ ਸ਼ੱਕ ਵਾਲੀ ਚੀਜ਼ਾਂ ਜਿਨ੍ਹਾਂ ਦੇ ਹਲਾਲ ਜਾਂ ਹਰਾਮ ਹੋਣ ਦਾ ਹੁਕਮ ਸਪਸ਼ਟ ਨਹੀਂ ਹੁੰਦਾ, ਉਨ੍ਹਾਂ ਨੂੰ ਛੱਡਣ ਦੀ ਨਸੀਹਤ ਕੀਤੀ ਹੈ।
