ਬੇਸ਼ਕ ਧਰਮ ਆਸਾਨ ਹੈ, ਅਤੇ ਜੋ ਕੋਈ ਧਰਮ ਵਿੱਚ ਸਖ਼ਤੀ ਕਰੇਗਾ ਉਹ ਥੱਕ ਜਾਵੇਗਾ।

ਬੇਸ਼ਕ ਧਰਮ ਆਸਾਨ ਹੈ, ਅਤੇ ਜੋ ਕੋਈ ਧਰਮ ਵਿੱਚ ਸਖ਼ਤੀ ਕਰੇਗਾ ਉਹ ਥੱਕ ਜਾਵੇਗਾ।

ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਬੇਸ਼ਕ ਧਰਮ ਆਸਾਨ ਹੈ, ਅਤੇ ਜੋ ਕੋਈ ਧਰਮ ਵਿੱਚ ਸਖ਼ਤੀ ਕਰੇਗਾ ਉਹ ਥੱਕ ਜਾਵੇਗਾ।، ਇਸ ਲਈ ਸਿੱਧਾ ਰਸਤਾ ਅਖਤਿਆਰ ਕਰੋ, ਨੇੜੇ ਨੇੜੇ ਚੱਲੋ (ਬਿਲਕੁਲ ਮੁਕੰਮਲ ਦੀ ਕੋਸ਼ਿਸ਼ ਨਾਲ ਥੱਕੋ ਨਾ), ਖ਼ੁਸ਼ਖ਼ਬਰੀ ਪ੍ਰਾਪਤ ਕਰੋ, ਅਤੇ ਸਵੇਰ, ਸ਼ਾਮ ਅਤੇ ਰਾਤ ਦੇ ਕੁਝ ਹਿੱਸੇ ਵਿੱਚ (ਇਬਾਦਤ ਰਾਹੀਂ) ਮਦਦ ਲਵੋ।"

[صحيح] [رواه البخاري]

الشرح

ਨਬੀ ਕਰੀਮ ﷺ ਨੇ ਵਾਜਹ ਕੀਤਾ ਕਿ ਇਸਲਾਮ ਦਾ ਧਰਮ ਹਰ ਮਾਮਲੇ ਵਿੱਚ ਆਸਾਨੀ ਅਤੇ ਸੌਖੇਪਣ 'ਤੇ ਆਧਾਰਿਤ ਹੈ। ਜਦੋਂ ਕੋਈ ਲਾਚਾਰੀ ਜਾਂ ਜ਼ਰੂਰਤ ਹੋਵੇ ਤਾਂ ਇਹ ਆਸਾਨੀ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ। ਧਾਰਮਿਕ ਕੰਮਾਂ ਵਿੱਚ ਹੱਦ ਤੋਂ ਵੱਧ ਗਹਿਰਾਈ ਅਤੇ ਨਰਮੀ ਨੂੰ ਛੱਡ ਦੇਣ ਦਾ ਨਤੀਜਾ ਇਹ ਹੁੰਦਾ ਹੈ ਕਿ ਇਨਸਾਨ ਥੱਕ ਜਾਂਦਾ ਹੈ ਅਤੇ ਪੂਰੇ ਜਾਂ ਅਧੂਰੇ ਅਮਲ ਨੂੰ ਛੱਡ ਬੈਠਦਾ ਹੈ। ... ਫਿਰ ਨਬੀ ਕਰੀਮ ﷺ ਨੇ ਬਗੈਰ ਮੁਬਾਲਘੇ ਦੇ ਵਸਤ ਨੂੰ ਇਖਤਿਆਰ ਕਰਨ ਦੀ ਤਾਕੀਦ ਕੀਤੀ ਹੈ; ਤਾਂ ਜੋ ਬੰਦਾ ਨਾ ਤਾਂ ਆਪਣੀ ਜ਼ਿੰਮੇਦਾਰੀ ਵਿੱਚ ਕਮੀ ਕਰੇ, ਅਤੇ ਨਾ ਹੀ ਆਪਣੀ ਤਾਕਤ ਤੋਂ ਵੱਧ ਬੋਝ ਲਏ। ਫਿਰ ਜੇਕਰ ਉਹ ਬੇਹਤਰੀਨ ਅਮਲ ਕਰਨ ਤੋਂ ਅਸਮਰਥ ਹੋ ਜਾਵੇ, ਤਾਂ ਜੋ ਅਮਲ ਉਸ ਦੇ ਨਜ਼ਦੀਕ ਹੋਵੇ, ਉਹੀ ਕਰ ਲਏ। ਅਤੇ ਨਬੀ ਕਰੀਮ ﷺ ਨੇ ਇਹ ਖ਼ੁਸ਼ਖਬਰੀ ਵੀ ਦਿੱਤੀ ਕਿ ਜੇ ਕੋਈ ਬੰਦਾ ਬੇਹਤਰੀਨ ਅਮਲ ਕਰਨ ਤੋਂ ਅਸਮਰਥ ਹੋ ਜਾਵੇ, ਤਾਂ ਵੀ ਜੇਕਰ ਉਹ ਥੋੜ੍ਹਾ ਜਿਹਾ ਹੀ ਸਹੀ ਪਰ ਮੁਸਲਸਲ ਅਮਲ ਕਰੇ, ਤਾਂ ਉਸ ਨੂੰ ਬਹੁਤ ਵੱਡਾ ਸਵਾਬ ਮਿਲੇਗਾ; ਕਿਉਂਕਿ ਜੇ ਅਸਮਰਥਤਾ ਉਸ ਦੀ ਆਪਣੀ ਪੈਦਾ ਕੀਤੀ ਹੋਈ ਨਾ ਹੋਵੇ, ਤਾਂ ਇਹ ਗੱਲ ਉਸ ਦੇ ਅਜਰ ਵਿੱਚ ਕਮੀ ਦਾ ਸਬਬ ਨਹੀਂ ਬਣਦੀ। ਜਦਕਿ ਹਕੀਕਤ ਵਿੱਚ ਇਹ ਦੁਨਿਆ ਆਖ਼ਿਰਤ ਵੱਲ ਦੇ ਸਫ਼ਰ ਦਾ ਇਕ ਅਸਥਾਈ ਮਕਾਮ ਹੈ, ਇਸ ਲਈ ਨਬੀ ਕਰੀਮ ﷺ ਨੇ ਇਬਾਦਤ ਵਿੱਚ ਮੁਸਲਸਲਤਾ ਬਣਾਈ ਰੱਖਣ ਲਈ ਇਹ ਹਦਾਇਤ ਫਰਮਾਈ ਕਿ ਇਬਾਦਤ ਨੂੰ ਉਹਨਾਂ ਤਿੰਨ ਤਰੋਤਾਜ਼ਾ ਕਰਨ ਵਾਲੇ ਵੇਲਿਆਂ ਵਿੱਚ ਅਦਾਕੀਆ ਜਾਵੇ: ਪਹਿਲਾ: **ਅਲ-ਗ਼ਦਵਾਹ** – ਇਹ ਸਵੇਰ ਦੇ ਸ਼ੁਰੂ ਵਿੱਚ ਚਲਣ (ਅਮਲ ਕਰਨ) ਨੂੰ ਕਿਹਾ ਜਾਂਦਾ ਹੈ; ਜੋ ਕਿ ਫਜਰ ਦੀ ਨਮਾਜ਼ ਅਤੇ ਸੂਰਜ ਚੜ੍ਹਨ ਦੇ ਦਰਮਿਆਨ ਦਾ ਵਕਤ ਹੁੰਦਾ ਹੈ। ਦੂਜਾ: **ਅਰ-ਰੌਹਾ** – ਦੁਪਹਿਰ ਦੇ ਵਕਤ ਢਲਣ (ਜ਼ਵਾਲ) ਦੇ ਬਾਅਦ ਚਲਣਾ (ਅਮਲ ਕਰਨਾ)। ਦੂਜਾ: **ਅਰ-ਰੌਹਾ** – ਦੁਪਹਿਰ ਦੇ ਵਕਤ ਢਲਣ (ਜ਼ਵਾਲ) ਦੇ ਬਾਅਦ ਚਲਣਾ (ਅਮਲ ਕਰਨਾ)।

فوائد الحديث

ਇਸਲਾਮੀ ਸ਼ਰੀਅਤ ਦੀ ਆਸਾਨੀ, ਨਰਮੀ ਅਤੇ ਇਸਦਾ ਇਤਦਾਲ — ਜੋ ਕਿ ਅੱਤਿ ਤੇ ਕਮੀ ਦੇ ਦਰਮਿਆਨ ਵਸਤ ਵਿਚਕਾਰ ਹੈ।

ਬੰਦੇ ਉਤੇ ਜ਼ਰੂਰੀ ਹੈ ਕਿ ਉਹ ਹੁਕਮ ਦੀ ਪਾਬੰਦੀ ਆਪਣੀ ਤਾਕਤ ਦੇ ਅਨੁਸਾਰ ਕਰੇ — ਨਾ ਜਿਥੇ ਸੁਸਤੀ ਹੋਵੇ ਤੇ ਨਾ ਹੀ ਘਣੀ ਸਖਤੀ।

ਬੰਦੇ ਨੂੰ ਚਾਹੀਦਾ ਹੈ ਕਿ ਉਹ ਇਬਾਦਤ ਲਈ ਤਰੋਤਾਜ਼ਾ ਹਾਲਤ ਵਾਲੇ ਵੇਲੇ ਚੁਣੇ, ਕਿਉਂਕਿ ਇਨ੍ਹਾਂ ਤਿੰਨ ਖਾਸ ਵੇਲਿਆਂ ਵਿੱਚ ਬਦਨ ਇਬਾਦਤ ਲਈ ਸਭ ਤੋਂ ਵੱਧ ਆਰਾਮਦਾਹ ਹੋਂਦਾ ਹੈ।

ਇਬਨ ਹਜਰ ਅਲਅਸਕਲਾਨੀ ਨੇ ਫਰਮਾਇਆ: ਜਿਵੇਂ ਨਬੀ ਕਰੀਮ ﷺ ਨੇ ਕਿਸੇ ਮਕਸਦ ਵੱਲ ਰਵਾਨਾ ਹੋਣ ਵਾਲੇ ਮੁਸਾਫਿਰ ਨੂੰ ਖਿਤਾਬ ਕੀਤਾ ਹੋਵੇ, ਅਤੇ ਇਹ ਤਿੰਨ ਵੇਲੇ ਉਸ ਮੁਸਾਫਿਰ ਦੇ ਸਭ ਤੋਂ ਪਸੰਦੀਦਾ ਅਤੇ ਆਰਾਮਦਾਹ ਵੇਲੇ ਹਨ। ਤਾਂ ਉਨ੍ਹਾਂ ਨੂੰ ਉਹਨਾਂ ਵੇਲਿਆਂ ਵੱਲ ਤਵੱਜੋ ਦਿਲਾਈ ਜਿੱਥੇ ਉਹ ਤਰੋਤਾਜ਼ਾ ਹੁੰਦਾ ਹੈ; ਕਿਉਂਕਿ ਜੇਕਰ ਮੁਸਾਫਿਰ ਰਾਤ ਤੇ ਦਿਨ ਦੋਹਾਂ ਵਿੱਚ ਸਫ਼ਰ ਕਰੇ, ਤਾਂ ਥੱਕ ਜਾਂਦਾ ਹੈ ਤੇ ਰੁਕ ਜਾਂਦਾ ਹੈ। ਪਰ ਜੇ ਉਹ ਇਨ੍ਹਾਂ ਤਰੋਤਾਜ਼ਾ ਕਰਨ ਵਾਲੇ ਵੇਲਿਆਂ ਵਿੱਚ ਸਫ਼ਰ ਕਰੇ, ਤਾਂ ਬਿਨਾਂ ਥਕਾਵਟ ਦੇ ਮੁਸਲਸਲ ਚਲ ਸਕਦਾ ਹੈ।

ਇਬਨ ਹਜਰ ਅਲਅਸਕਲਾਨੀ ਨੇ ਫਰਮਾਇਆ: ਜਿਵੇਂ ਨਬੀ ਕਰੀਮ ﷺ ਨੇ ਕਿਸੇ ਮਕਸਦ ਵੱਲ ਰਵਾਨਾ ਹੋਣ ਵਾਲੇ ਮੁਸਾਫਿਰ ਨੂੰ ਖਿਤਾਬ ਕੀਤਾ ਹੋਵੇ, ਅਤੇ ਇਹ ਤਿੰਨ ਵੇਲੇ ਉਸ ਮੁਸਾਫਿਰ ਦੇ ਸਭ ਤੋਂ ਪਸੰਦੀਦਾ ਅਤੇ ਆਰਾਮਦਾਹ ਵੇਲੇ ਹਨ। ਤਾਂ ਉਨ੍ਹਾਂ ਨੂੰ ਉਹਨਾਂ ਵੇਲਿਆਂ ਵੱਲ ਤਵੱਜੋ ਦਿਲਾਈ ਜਿੱਥੇ ਉਹ ਤਰੋਤਾਜ਼ਾ ਹੁੰਦਾ ਹੈ; ਕਿਉਂਕਿ ਜੇਕਰ ਮੁਸਾਫਿਰ ਰਾਤ ਤੇ ਦਿਨ ਦੋਹਾਂ ਵਿੱਚ ਸਫ਼ਰ ਕਰੇ, ਤਾਂ ਥੱਕ ਜਾਂਦਾ ਹੈ ਤੇ ਰੁਕ ਜਾਂਦਾ ਹੈ। ਪਰ ਜੇ ਉਹ ਇਨ੍ਹਾਂ ਤਰੋਤਾਜ਼ਾ ਕਰਨ ਵਾਲੇ ਵੇਲਿਆਂ ਵਿੱਚ ਸਫ਼ਰ ਕਰੇ, ਤਾਂ ਬਿਨਾਂ ਥਕਾਵਟ ਦੇ ਮੁਸਲਸਲ ਚਲ ਸਕਦਾ ਹੈ।

ਇਬਨ ਅਲ-ਮੁਨੀਰ ਨੇ ਕਿਹਾ: ਇਸ ਹਦੀਸ ਵਿੱਚ ਨਬੂਤ ਦੀਆਂ ਨਿਸ਼ਾਨੀਆਂ ਵਿੱਚੋਂ ਇੱਕ ਨਿਸ਼ਾਨੀ ਹੈ, ਕਿਉਂਕਿ ਅਸੀਂ ਵੀ ਅਤੇ ਸਾਡੋਂ ਪਹਿਲੇ ਲੋਕਾਂ ਨੇ ਵੀ ਦੇਖਿਆ ਹੈ ਕਿ ਹਰ ਉਹ ਸ਼ਖ਼ਸ ਜੋ ਦੀਨ ਵਿੱਚ ਜ਼ਿਆਦਤੀ ਕਰਦਾ ਹੈ, ਆਖਿਰਕਾਰ ਥੱਕ ਕੇ ਛੱਡ ਬੈਠਦਾ ਹੈ।ਇੱਥੇ ਮੁਰਾਦ ਇਹ ਨਹੀਂ ਕਿ ਇਬਾਦਤ ਵਿੱਚ ਬਿਹਤਰੀਨ ਦਰਜੇ ਦੀ ਕੋਸ਼ਿਸ਼ ਨੂੰ ਰੋਕਿਆ ਜਾ ਰਿਹਾ ਹੈ, ਕਿਉਂਕਿ ਇਹ ਤਾਂ ਕਾਬਿਲ-ਏ-ਤਾਰੀਫ਼ ਗੱਲ ਹੈ;

ਬਲਕਿ ਮੁਰਾਦ ਇਸ ਜ਼ਿਆਦਤੀ ਨੂੰ ਰੋਕਣਾ ਹੈ ਜੋ ਬੇਜ਼ਾਰੀ ਤੱਕ ਲੈ ਜਾਵੇ, ਜਾਂ ਨਫਲ ਅਮਲ ਵਿੱਚ ਐਸਾ ਮੁਬਾਲਘਾ ਜੋ ਉੱਚੇ ਦਰਜੇ ਵਾਲੇ (ਫਜ਼ੀਲਤ ਵਾਲੇ) ਅਮਲ ਦੇ ਛੁਟ ਜਾਂਣ ਦਾ ਸਬਬ ਬਣੇ, ਜਾਂ ਫਰਜ ਨਮਾਜ ਨੂੰ ਉਸ ਦੇ ਵਕਤ ਤੋਂ ਬਾਹਰ ਨਿਕਾਲ ਦੇ ਜਿਵੇਂ ਕੋਈ ਰਾਤ ਭਰ ਤਹੱਜੁਦ ਪੜ੍ਹਦਾ ਰਹੇ ਤੇ ਫਜਰ ਦੀ ਨਮਾਜ ਜਮਾਤ ਨਾਲ ਨਾਂ ਪੜ੍ਹ ਸਕੇ ਜਾਂ ਸੂਰਜ ਚੜ੍ਹਣ ਤੱਕ ਸੋਇਆ ਰਹੇ, ਜਿਸ ਨਾਲ ਫਰਜ ਨਮਾਜ ਦਾ ਵਕਤ ਹੀ ਨਿਕਲ ਜਾਵੇ।

التصنيفات

Excellence and Merits of Islam