ਅੱਲਾਹ ਦੇ ਰਸੂਲ ﷺ ਨੇ ਮੈਨੂੰ ਉਸੇ ਤਰ੍ਹਾਂ ਤਸ਼ਹੁੱਦ ਸਿਖਾਇਆ ਜਿਵੇਂ ਕੁਰਆਨ ਦੀ ਸੂਰਤ ਸਿਖਾਉਂਦੇ ਸੀ। ਉਸ ਵੇਲੇ ਮੇਰੀ ਹਥੇਲੀ ਆਪ ﷺ ਦੀਆਂ…

ਅੱਲਾਹ ਦੇ ਰਸੂਲ ﷺ ਨੇ ਮੈਨੂੰ ਉਸੇ ਤਰ੍ਹਾਂ ਤਸ਼ਹੁੱਦ ਸਿਖਾਇਆ ਜਿਵੇਂ ਕੁਰਆਨ ਦੀ ਸੂਰਤ ਸਿਖਾਉਂਦੇ ਸੀ। ਉਸ ਵੇਲੇ ਮੇਰੀ ਹਥੇਲੀ ਆਪ ﷺ ਦੀਆਂ ਦੋਵਾਂ ਹਥੇਲੀਆਂ ਦੇ ਵਿੱਚ ਸੀ

ਇਬਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਮੈਨੂੰ ਉਸੇ ਤਰ੍ਹਾਂ ਤਸ਼ਹੁੱਦ ਸਿਖਾਇਆ ਜਿਵੇਂ ਕੁਰਆਨ ਦੀ ਸੂਰਤ ਸਿਖਾਉਂਦੇ ਸੀ। ਉਸ ਵੇਲੇ ਮੇਰੀ ਹਥੇਲੀ ਆਪ ﷺ ਦੀਆਂ ਦੋਵਾਂ ਹਥੇਲੀਆਂ ਦੇ ਵਿੱਚ ਸੀ। (ਤਸ਼ਹੁੱਦ ਦੇ ਸ਼ਬਦ ਇਸ ਪ੍ਰਕਾਰ ਹਨ:) "ਅੱਤਾਹਿਆਤੁ ਲਿੱਲਾਹੀ ਵੱਸ ਸਲਾਵਾਤੁ ਵੱਤ ਤੈਯੀਬਾਤੁ, ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ, ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।" (ਸਾਰੀਆਂ ਤਾਰੀਫ਼ਾਂ, ਇਬਾਦਤਾਂ ਅਤੇ ਪਾਕ ਚੀਜ਼ਾਂ ਅੱਲਾਹ ਲਈ ਹੀ ਹਨ। ਹੇ ਨਬੀ, ਤੁਹਾਡੇ 'ਤੇ ਸਲਾਮ ਹੋਵੇ ਅਤੇ ਅੱਲਾਹ ਦੀ ਰਹਿਮਤ ਤੇ ਉਸ ਦੀਆਂ ਬਰਕਤਾਂ ਹੋਣ। ਸਾਡੇ 'ਤੇ ਅਤੇ ਅੱਲਾਹ ਦੇ ਨੇਕ ਬੰਦਿਆਂ 'ਤੇ ਸਲਾਮ ਹੋਵੇ। ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ (ﷺ) ਉਸ ਦੇ ਬੰਦੇ ਅਤੇ ਰਸੂਲ ਹਨ।) ਬੁਖਾਰੀ ਅਤੇ ਮੁਸਲਿਮ ਦੀ ਇੱਕ ਹੋਰ ਰਿਵਾਇਤ ਵਿੱਚ ਇਹ ਸ਼ਬਦ ਹਨ: "ਬੇਸ਼ੱਕ ਅੱਲਾਹ ਹੀ ਸਲਾਮਤੀ ਵਾਲਾ ਹੈ। ਇਸ ਲਈ ਤੁਹਾਡੇ ਵਿੱਚੋਂ ਜਦੋਂ ਕੋਈ ਨਮਾਜ਼ ਵਿੱਚ ਬੈਠੇ ਤਾਂ ਕਹੇ: "ਅੱਤਾਹਿਆਤੁ ਲਿੱਲਾਹੀ ਵੱਸ ਸਲਾਵਾਤੁ ਵੱਤ ਤੈਯੀਬਾਤੁ, ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ।" (ਸਾਰੀਆਂ ਤਾਰੀਫ਼ਾਂ, ਇਬਾਦਤਾਂ ਅਤੇ ਪਾਕ ਚੀਜ਼ਾਂ ਅੱਲਾਹ ਲਈ ਹੀ ਹਨ। ਹੇ ਨਬੀ, ਤੁਹਾਡੇ 'ਤੇ ਸਲਾਮ ਹੋਵੇ ਅਤੇ ਅੱਲਾਹ ਦੀ ਰਹਿਮਤ ਤੇ ਉਸ ਦੀਆਂ ਬਰਕਤਾਂ ਹੋਣ। ਸਾਡੇ 'ਤੇ ਅਤੇ ਅੱਲਾਹ ਦੇ ਨੇਕ ਬੰਦਿਆਂ 'ਤੇ ਸਲਾਮ ਹੋਵੇ।) ਜਦੋਂ ਬੰਦਾ ਇਹ ਸ਼ਬਦ (ਦੁਆ) ਕਹਿੰਦਾ ਹੈ, ਤਾਂ ਧਰਤੀ ਤੇ ਆਸਮਾਨ ਵਿੱਚ ਵੱਸਣ ਵਾਲਾ ਅੱਲਾਹ ਦਾ ਹਰੇਕ ਨੇਕ ਬੰਦਾ ਇਸ ਵਿੱਚ ਸ਼ਾਮਲ ਹੋ ਜਾਂਦਾ ਹੈ। "ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।" (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ (ﷺ) ਉਸ ਦੇ ਬੰਦੇ ਅਤੇ ਰਸੂਲ ਹਨ।) ਫੇਰ ਉਹ (ਨਮਾਜ਼ੀ) ਜੋ ਦੁਆ ਚਾਹੇ, ਕਰੇ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਅਬਦੁੱਲਾਹ ਇਬਨ ਮਸਉਦ ਰਜ਼ੀਅੱਲਾਹੁ ਅਨਹੁ ਨੂੰ ਨਮਾਜ਼ ਵਿੱਚ ਪੜ੍ਹੇ ਜਾਣ ਵਾਲਾ ਤਸ਼ਹੁੱਦ ਸਿਖਾਇਆ। ਤਸ਼ਹੁੱਦ ਸਿਖਾਉਂਦੇ ਹੋਏ ਆਪ ﷺ ਨੇ ਉਨ੍ਹਾਂ ਦੇ ਹੱਥ ਨੂੰ ਆਪਣੇ ਦੋਵਾਂ ਹੱਥਾਂ ਵਿੱਚ ਰੱਖਿਆ ਹੋਇਆ ਸੀ, ਤਾਂ ਜੋ ਉਨ੍ਹਾਂ ਦਾ ਪੂਰਾ ਧਿਆਨ ਆਪ ﷺ ਵੱਲ ਕੇਂਦਰਿਤ ਰਹੇ। ਆਪ ﷺ ਨੇ ਉਨ੍ਹਾਂ ਨੂੰ ਤਸ਼ਹੁੱਦ ਇਸ ਤਰ੍ਹਾਂ ਸਿਖਾਇਆ, ਜਿਵੇਂ ਕੁਰਆਨ ਦੀ ਸੂਰਤ ਸਿਖਾਇਆ ਕਰਦੇ ਸਨ, ਜੋ ਕਿ ਇਸ ਗੱਲ ਦੀ ਦਲੀਲ ਹੈ ਕਿ ਆਪ ﷺ ਨੇ ਇਸ ਤਸ਼ਹੁੱਦ ਦੇ ਸ਼ਬਦਾਂ ਅਤੇ ਅਰਥ ਦੋਹਾਂ ਦਾ ਧਿਆਨ ਰੱਖਿਆ ਸੀ। ਤਾਂ ਆਪ ﷺ ਨੇ ਫਰਮਾਇਆ: "التَّحِيَّات لله" (ਅੱਤਾਹਿਆਤੁ): ਇਸ ਤੋਂ ਮੁਰਾਦ ਹਰ ਉਹ ਕਥਨ ਜਾਂ ਕਰਮ ਹੈ ਜੋ ਵਡਿਆਈ ਤੇ ਇੱਜ਼ਤ ਨੂੰ ਦਰਸਾਉਂਦਾ ਹੋਵੇ। ਇਸ ਤਰ੍ਹਾਂ ਦੇ ਸਾਰੇ ਕਥਨਾਂ ਤੇ ਕਰਮਾਂ ਦਾ ਹੱਕਦਾਰ ਕੇਵਲ ਅੱਲਾਹ ਤਆਲਾ ਹੀ ਹੈ। "الصَّلَوَاتُ" (ਅਸੱਲਾਵਾਤੁ): ਭਾਵ ਸਾਰੀਆਂ ਨਮਾਜ਼ਾਂ — ਫ਼ਰਜ਼ ਹੋਣ ਜਾਂ ਨਫਲ — ਅੱਲਾਹ ਲਈ ਹੀ ਹਨ। "الطَّيِّبَاتُ" (ਅੱਤ਼ੱਈਬਾਤੁ): ਭਾਵ ਪਾਕੀ (ਪਵਿੱਤਰਤਾ) ਤੇ ਸੰਪੂਰਨਤਾ ਨੂੰ ਦਰਸਾਉਣ ਵਾਲੇ ਸਾਰੇ ਕਥਨ, ਕਰਮ ਅਤੇ ਸਿਫਤਾਂ ਅੱਲਾਹ ਤਆਲਾ ਲਈ ਹੀ ਹਨ। "السلام عليك أيها النبي ورحمة الله وبركاته" (ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ): ਇਹ ਅੱਲਾਹ ਦੇ ਨਬੀ ﷺ ਲਈ ਹਰ ਪ੍ਰਕਾਰ ਦੀ ਆਫ਼ਤ (ਮੁਸੀਬਤ) ਅਤੇ ਨਾਪਸੰਦ ਚੀਜ਼ ਤੋਂ ਸੁਰੱਖਿਆ ਅਤੇ ਹਰ ਪ੍ਰਕਾਰ ਦੀ ਭਲਾਈ ਵਿੱਚ ਵਾਧੇ ਦੀ ਦੁਆ ਹੈ। "السلام علينا وعلى عباد الله الصالحين" (ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ): ਨਮਾਜ਼ੀ ਅਤੇ ਧਰਤੀ ਤੇ ਆਸਮਾਨ ਵਿੱਚ ਵੱਸਣ ਵਾਲੇ ਹਰ ਨੇਕ ਬੰਦੇ ਲਈ ਸਲਾਮਤੀ (ਸੁਰੱਖਿਆ) ਦੀ ਦੁਆ। "أشهد أن لا إله إلا الله" (ਅਸ਼ਹਦੁ ਅੱਲਾ ਇਲਾਹਾ ਇੱਲੱਲਾਹ): ਭਾਵ ਮੈਂ ਪੂਰੇ ਯਕੀਨ ਨਾਲ ਇਸ ਗੱਲ ਦਾ ਇਕਰਾਰ ਕਰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ। "وأَنَّ مُحَمَّدًا عَبْدُهُ ورسولُهُ" (ਵਾ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ): ਮੈਂ ਆਪ (ਮੁਹੰਮਦ ﷺ) ਦੇ ਅੱਲਾਹ ਦੇ ਬੰਦੇ ਹੋਣ ਅਤੇ ਆਖਰੀ ਰਸੂਲ ਹੋਣ ਦਾ ਇਕਰਾਰ ਕਰਦਾ ਹਾਂ। ਫੇਰ ਅੱਲਾਹ ਦੇ ਨਬੀ ﷺ ਨੇ ਨਮਾਜ਼ੀ ਨੂੰ ਇਸ ਗੱਲ 'ਤੇ ਪ੍ਰੇਰਿਤ ਕੀਤਾ ਕਿ ਉਹ ਜੋ ਦੁਆ ਚਾਹੇ, ਕਰੇ।

فوائد الحديث

ਇਸ ਤਸ਼ਹੁੱਦ ਨੂੰ ਹਰ ਨਮਾਜ਼ ਦੇ ਆਖਰੀ ਸਜਦੇ ਤੋਂ ਬਾਅਦ ਬੈਠਣ ਵੇਲੇ ਅਤੇ ਤਿੰਨ ਤੇ ਚਾਰ ਰਕਆਤਾਂ ਵਾਲੀ ਨਮਾਜ਼ ਵਿੱਚ ਦੂਜੀ ਰਕਆਤ ਤੋਂ ਬਾਅਦ ਬੈਠਣ ਵੇਲੇ ਪੜ੍ਹਨਾ ਹੁੰਦਾ ਹੈ।

ਤਸ਼ਹੁੱਦ ਵਿੱਚ "ਅੱਤਾਹਿਆਤ" ਪੜ੍ਹਨਾ ਵਾਜਿਬ (ਫਰਜ਼) ਹੈ। ਅੱਲਾਹ ਦੇ ਨਬੀ ﷺ ਤੋਂ ਸਾਬਤ ਸ਼ਬਦਾਂ ਵਿੱਚੋਂ ਕਿਸੇ ਵੀ ਸ਼ਬਦ ਵਿੱਚ ਤਸ਼ਹੁੱਦ ਪੜ੍ਹਨਾ ਜਾਇਜ਼ ਹੈ।

ਨਮਾਜ਼ ਵਿੱਚ ਬੰਦਾ ਜੋ ਚਾਹੇ ਦੁਆ ਮੰਗ ਸਕਦਾ ਹੈ, ਜਦੋਂ ਤੱਕ ਕਿ ਉਸ ਵਿੱਚ ਕੋਈ ਗੁਨਾਹ ਦੀ ਗੱਲ ਨਾ ਹੋਵੇ।

ਦੁਆ ਦੀ ਸ਼ੁਰੂਆਤ ਵਿੱਚ ਆਪਣੇ ਆਪ ਲਈ ਦੁਆ ਕਰਨਾ ਮੁਸਤਹੱਬ (ਪਸੰਦੀਦਾ) ਹੈ।

التصنيفات

Method of Prayer