ਹੇ ਅੱਲਾਹ! ਮੈਂ ਤੈਥੋਂ ਹਰ ਤਰ੍ਹਾਂ ਦੀ ਭਲਾਈ ਮੰਗਦਾ ਹਾਂ — ਜੇਹੀ ਤੁਰੰਤ ਮਿਲਣ ਵਾਲੀ ਹੈ ਤੇ ਜੇਹੀ ਬਾਅਦ ਵਿੱਚ ਆਉਣ ਵਾਲੀ ਹੈ, ਉਹ ਭਲਾਈ ਜੋ…

ਹੇ ਅੱਲਾਹ! ਮੈਂ ਤੈਥੋਂ ਹਰ ਤਰ੍ਹਾਂ ਦੀ ਭਲਾਈ ਮੰਗਦਾ ਹਾਂ — ਜੇਹੀ ਤੁਰੰਤ ਮਿਲਣ ਵਾਲੀ ਹੈ ਤੇ ਜੇਹੀ ਬਾਅਦ ਵਿੱਚ ਆਉਣ ਵਾਲੀ ਹੈ, ਉਹ ਭਲਾਈ ਜੋ ਮੈਨੂੰ ਪਤਾ ਹੈ ਅਤੇ ਉਹ ਵੀ ਜੋ ਮੈਨੂੰ ਨਹੀਂ ਪਤਾ।

ਹਜ਼ਰਤ ਆਇਸ਼ਾ ਰਜੀਅੱਲਾਹੁ ਅੰਹਾ (ਉਮ੍ਮੁਲ ਮੁਮਿਨੀਨ) ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਉਨ੍ਹਾਂ ਨੂੰ ਇਹ ਦੂਆ ਸਿਖਾਈ। "ਹੇ ਅੱਲਾਹ! ਮੈਂ ਤੈਥੋਂ ਹਰ ਤਰ੍ਹਾਂ ਦੀ ਭਲਾਈ ਮੰਗਦਾ ਹਾਂ — ਜੇਹੀ ਤੁਰੰਤ ਮਿਲਣ ਵਾਲੀ ਹੈ ਤੇ ਜੇਹੀ ਬਾਅਦ ਵਿੱਚ ਆਉਣ ਵਾਲੀ ਹੈ, ਉਹ ਭਲਾਈ ਜੋ ਮੈਨੂੰ ਪਤਾ ਹੈ ਅਤੇ ਉਹ ਵੀ ਜੋ ਮੈਨੂੰ ਨਹੀਂ ਪਤਾ।،ਮੈਂ ਤੈਥੋਂ ਹਰ ਤਰ੍ਹਾਂ ਦੀ ਬੁਰਾਈ ਤੋਂ ਪਨਾਹ ਮੰਗਦਾ ਹਾਂ — ਜੇਹੀ ਤੁਰੰਤ ਆਉਣ ਵਾਲੀ ਹੈ ਤੇ ਜੇਹੀ ਬਾਅਦ ਵਿੱਚ ਆਉਣ ਵਾਲੀ ਹੈ, ਉਹ ਬੁਰਾਈ ਜੋ ਮੈਨੂੰ ਪਤਾ ਹੈ ਅਤੇ ਉਹ ਵੀ ਜੋ ਮੈਨੂੰ ਨਹੀਂ ਪਤਾ।ਹੇ ਅੱਲਾਹ! ਮੈਂ ਤੈਥੋਂ ਉਹ ਭਲਾਈ ਮੰਗਦਾ ਹਾਂ ਜੋ ਤੇਰੇ ਬੰਦੇ ਅਤੇ ਨਬੀ ਨੇ ਤੈਥੋਂ ਮੰਗੀ ਸੀ। ਅਤੇ ਮੈਂ ਤੈਥੋਂ ਉਹ ਬੁਰਾਈ ਤੋਂ ਪਨਾਹ ਮੰਗਦਾ ਹਾਂ ਜਿਸ ਤੋਂ ਤੇਰੇ ਬੰਦੇ ਅਤੇ ਨਬੀ ਨੇ ਤੇਰੀ ਪਨਾਹ ਲਈ ਸੀ।ਹੇ ਅੱਲਾਹ! ਮੈਂ ਤੈਥੋਂ ਜੰਨਤ ਦੀ ਮੰਗ ਕਰਦਾ ਹਾਂ ਅਤੇ ਉਸ ਚੀਜ਼ ਦੀ ਜੋ ਜੰਨਤ ਦੇ ਨੇੜੇ ਲੈ ਜਾਵੇ — ਚਾਹੇ ਉਹ ਕੋਈ ਗੱਲ ਹੋਵੇ ਜਾਂ ਅਮਲ।ਮੈਂ ਤੈਥੋਂ ਦੋਜ਼ਖ਼ ਤੋਂ ਤੇਰੀ ਪਨਾਹ ਮੰਗਦਾ ਹਾਂ ਅਤੇ ਉਸ ਚੀਜ਼ ਤੋਂ ਜੋ ਦੋਜ਼ਖ਼ ਦੇ ਨੇੜੇ ਲੈ ਜਾਵੇ — ਚਾਹੇ ਉਹ ਕੋਈ ਗੱਲ ਹੋਵੇ ਜਾਂ ਅਮਲ।ਤੇ ਮੈਂ ਤੈਥੋਂ ਮੰਗਦਾ ਹਾਂ ਕਿ ਤੂੰ ਮੇਰੇ ਲਈ ਹਰ ਫੈਸਲੇ ਨੂੰ ਭਲਾਈ ਵਾਲਾ ਬਣਾ ਦੇ।"

[صحيح] [رواه ابن ماجه وأحمد]

الشرح

ਨਬੀ ਕਰੀਮ (ਸੱਲੱਲਾਹੁ ਅਲੈਹਿ ਵਸੱਲਮ) ਨੇ ਹਜ਼ਰਤ ਆਇਸ਼ਾ (ਰਜੀਅੱਲਾਹੁ ਅੰਹਾ) ਨੂੰ ਮੁਖਤਸਰ ਪਰ ਜਾਮੇਅ (ਸਾਰਗਰਭਿਤ) ਦੂਆਂ ਸਿਖਾਈਆਂ, ਜੋ ਚਾਰ ਦੂਆਂ ਉੱਤੇ ਮੁਸ਼ਤਮਿਲ ਹਨ। ਪਹਿਲੀ ਦੁਆ: ਹਰ ਕਿਸਮ ਦੀ ਭਲਾਈ ਲਈ ਇੱਕ ਆਮ ਦੁਆ "(ਅੱਲਾਹੁੰਮਮਾ ਇੰਨੀ ਅਸਅਲੁਕਾ ਮਿਨਲ ਖੈਰਿ ਕੁੱਲਿਹਿ)"ਅਰਥਾਤ: ਹੇ ਅੱਲਾਹ! ਮੈਂ ਤੈਥੋਂ ਹਰ ਤਰ੍ਹਾਂ ਦੀ ਭਲਾਈ ਮੰਗਦਾ ਹਾਂ —"(ਵਜਮੀਅਹੂ)" ਅਤੇ ਉਸ ਦੀ ਪੂਰੀ ਪੂਰੀ ਭਲਾਈ।"(ਆਜਿਲਿਹੀ)"ਅਰਥਾਤ: ਜੋ ਨੇੜੇ ਭਵਿੱਖ ਵਿੱਚ ਮਿਲਣ ਵਾਲੀ ਹੈ, "(ਵਆਜਿਲਿਹੀ)"ਅਤੇ ਜੋ ਦੇਰ ਨਾਲ ਮਿਲਣ ਵਾਲੀ ਹੈ।"(ਮਾ ਅਲਿਮਤੁ ਨ੍ਹਹੂ)"ਜੋ ਭਲਾਈ ਮੈਨੂੰ ਪਤਾ ਹੈ — ਜਿਸਦੀ ਤੂੰ ਮੈਨੂੰ ਸਿੱਖਿਆ ਦਿੱਤੀ ਹੈ।"(ਵਮਾ ਲਮ ਆਅਲਮ)" ਅਤੇ ਉਹ ਭਲਾਈ ਵੀ ਜੋ ਮੈਨੂੰ ਪਤਾ ਨਹੀਂ — ਪਰ ਤੈਨੂੰ ਉਸਦਾ ਇਲਮ ਹੈ, ਹੇ ਪਾਕ ਅੱਲਾਹ! ਇਸ ਵਿੱਚ (ਦੁਆ ਵਿੱਚ) ਆਪਣੇ ਸਾਰੇ ਕੰਮਾਂ ਨੂੰ ਅੱਲਾਹ — ਜੋ ਸਭ ਕੁਝ ਜਾਣਨ ਵਾਲਾ, ਸਮਝਦਾਰ ਅਤੇ ਨਰਮ ਮਿਹਰਬਾਨ ਹੈ — ਦੇ ਹਵਾਲੇ ਕਰ ਦੇਣ ਦੀ ਤਾਲੀਮ ਹੈ, ਤਾਂ ਜੋ ਉਹ ਆਪਣੇ ਬੰਦੇ ਲਈ ਸਭ ਤੋਂ ਵਧੀਆ ਅਤੇ ਭਲਾਈ ਵਾਲੀ ਚੀਜ਼ ਚੁਣੇ।"(ਵਅਊਜ਼ੁ)" ਅਰਥਾਤ: ਮੈਂ ਤੇਰੀ ਪਨਾਹ ਲੈਂਦਾ ਹਾਂ, ਤੇਰੇ ਆਸਰੇ ਅਤੇ ਸੁਰੱਖਿਆ ਵਿੱਚ ਆ ਜਾਂਦਾ ਹਾਂ —"(ਬਿਕਾ ਮਿਨਸ਼ਸ਼ਰਿ ਕੁੱਲਿ ਹੀ ਆਜਿਲਿਹੀ ਵਆਜਿਲਿਹੀ, ਮਾ ਅਲਿਮਤੁ ਮਿਨ੍ਹਹੂ ਵਮਾ ਲਮ ਆਅਲਮ)" ਹਰ ਤਰ੍ਹਾਂ ਦੀ ਬੁਰਾਈ ਤੋਂ — ਚਾਹੇ ਉਹ ਤੁਰੰਤ ਆਉਣ ਵਾਲੀ ਹੋਵੇ ਜਾਂ ਦੇਰ ਨਾਲ ਆਉਣ ਵਾਲੀ, ਉਹ ਬੁਰਾਈ ਜੋ ਮੈਨੂੰ ਪਤਾ ਹੈ ਜਾਂ ਜੋ ਮੈਨੂੰ ਪਤਾ ਨਹੀਂ। ਦੂਜੀ ਦੁਆ: ਦੁਆ ਵਿੱਚ ਹੱਦ ਪਾਰ ਕਰਨ ਤੋਂ ਬਚਾਅ ਲਈ ਇਹ ਦੁਆ ਇਕ ਇਮਾਨਦਾਰ ਮੁਸਲਮਾਨ ਨੂੰ ਇਸ ਗੱਲ ਤੋਂ ਬਚਾਉਂਦੀ ਹੈ ਕਿ ਉਹ ਦੁਆ ਵਿੱਚ ਹੱਦੋਂ ਵੱਧ ਮੰਗੇ ਜਾਂ ਗਲਤ ਤਰੀਕੇ ਨਾਲ ਮੰਗੇ।"(ਅੱਲਾਹੁੰਮਮਾ ਇੰਨੀ ਅਸਅਲੁਕਾ)" ਹੇ ਅੱਲਾਹ! ਮੈਂ ਤੈਥੋਂ ਮੰਗਦਾ ਹਾਂ "(ਮਿਨ ਖੈਰੀ ਮਾ ਸਆਲਕਾ ਅਬਦੁਕਾ ਵਨਬੀਯ੍ਯੁਕਾ)"ਉਸ ਭਲਾਈ ਵਿੱਚੋਂ ਜੋ ਤੇਰੇ ਬੰਦੇ ਅਤੇ ਨਬੀ (ਸੱਲੱਲਾਹੁ ਅਲੈਹਿ ਵਸੱਲਮ) ਨੇ ਤੈਥੋਂ ਮੰਗੀ ਸੀ। "(ਵਅਊਜ਼ੁ ਬਿਕਾ ਮਿਨ ਸ਼ਰਿ ਮਾ ਆਜ਼ਾ ਬਿਹੀ ਅਬਦੁਕਾ ਵਨਬੀਯ੍ਯੁਕਾ)" ਮੈਂ ਤੇਰੀ ਪਨਾਹ ਲੈਂਦਾ ਹਾਂ ਉਸ ਬੁਰਾਈ ਤੋਂ, ਜਿਸ ਤੋਂ ਤੇਰੇ ਬੰਦੇ ਅਤੇ ਨਬੀ (ਸੱਲੱਲਾਹੁ ਅਲੈਹਿ ਵਸੱਲਮ) ਨੇ ਤੇਰੀ ਪਨਾਹ ਮੰਗੀ ਸੀ। ਤੀਜੀ ਦੁਆ: ਜੰਨਤ ਦੀ ਤਲਬ ਅਤੇ ਦੋਜ਼ਖ਼ ਤੋਂ ਬਚਾਅ ਦੀ ਅਰਜ਼ ਇਹ ਦੁਆ ਹਰ ਮੁਸਲਮਾਨ ਦੀ ਆਰਜ਼ੂ ਅਤੇ ਉਸ ਦੀ ਜ਼ਿੰਦਗੀ ਦੀ ਅਸਲ ਮੰਜਿਲ ਨੂੰ ਬਿਆਨ ਕਰਦੀ ਹੈ: "(ਅੱਲਾਹੁੰਮਮਾ ਇੰਨੀ ਅਸਅਲੁਕਲ ਜੰਨ੍ਹਾ)" ਹੇ ਅੱਲਾਹ! ਮੈਂ ਤੈਥੋਂ ਜੰਨਤ ਦੀ ਮੰਗ ਕਰਦਾ ਹਾਂ ਅਤੇ ਉਸ ਵਿੱਚ ਕਾਮਯਾਬੀ ਦੀ। "(ਵਮਾ ਕੱ਼ਰ੍ਰਬ ਇਲੈਹਾ ਮਿਨ ਕੌਲਿਨ ਅਉ ਅਮਲਿਨ)" ਅਤੇ ਹਰ ਉਸ ਗੱਲ ਜਾਂ ਨੇਕ ਅਮਲ ਦੀ, ਜੋ ਤੈਨੂੰ ਰਾਜ਼ੀ ਕਰੇ ਅਤੇ ਜੰਨਤ ਦੇ ਨੇੜੇ ਲੈ ਜਾਵੇ। "(ਵਅਊਜ਼ੁ ਬਿਕਾ ਮਿਨਨ ਨਾਰ)" ਮੈਂ ਤੈਥੋਂ ਦੋਜ਼ਖ਼ ਤੋਂ ਤੇਰੀ ਪਨਾਹ ਮੰਗਦਾ ਹਾਂ, ਕਿਉਂਕਿ ਬੁਰੇ ਅਮਲਾਂ ਤੋਂ ਬਚਾਅ ਤੇਰੀ ਰਹਿਮਤ ਦੇ ਬਿਨਾ ਮਮਕਿਨ ਨਹੀਂ। "(ਵਮਾ ਕੱ਼ਰ੍ਰਬ ਇਲੈਹਾ ਮਿਨ ਕੌਲਿਨ ਅਉ ਅਮਲਿਨ)" ਅਤੇ ਹਰ ਉਸ ਗੱਲ ਜਾਂ ਕੰਮ ਤੋਂ ਜੋ ਦੋਜ਼ਖ਼ ਦੇ ਨੇੜੇ ਲੈ ਜਾਂਦਾ ਹੈ —ਜੋ ਤੇਰੀ ਨਾਰਾਜ਼ਗੀ ਦਾ ਕਾਰਨ ਬਣੇ। ਚੌਥੀ ਦੁਆ: ਅੱਲਾਹ ਦੇ ਫੈਸਲੇ 'ਤੇ ਰਾਜ਼ੀ ਰਹਿਣ ਦੀ ਦੁਆ "(ਵਅਸਅਲੁਕਾ ਅਂ ਤਜਅਲਾ ਕੁੱਲਾ ਕ਼ਦਾਈਂ ਕ਼ਜ਼ੈਤਹੁ ਲੀ ਖੈਰਾੰ)" ਅਤੇ ਮੈਂ ਤੈਥੋਂ ਮੰਗਦਾ ਹਾਂ ਕਿ ਤੂੰ ਮੇਰੇ ਹੱਕ ਵਿੱਚ ਆਪਣੇ ਹਰ ਫੈਸਲੇ ਨੂੰ ਭਲਾਈ ਵਾਲਾ ਬਣਾ ਦੇ।

فوائد الحديث

ਇੱਕ ਆਦਮੀ ਵਾਸਤੇ ਲਾਜ਼ਮੀ ਹੈ ਕਿ ਉਹ ਆਪਣੇ ਘਰ ਵਾਲਿਆਂ ਨੂੰ ਧਰਮ ਅਤੇ ਦੁਨੀਆ ਦੇ ਉਹ ਮਾਮਲੇ ਸਿਖਾਏ ਜੋ ਉਨ੍ਹਾਂ ਦੇ ਲਈ ਫਾਇਦੇਮੰਦ ਹਨ — ਜਿਵੇਂ ਨਬੀ ਕਰੀਮ (ਸੱਲੱਲਾਹੁ ਅਲੈਹਿ ਵਸੱਲਮ) ਨੇ ਹਜ਼ਰਤ ਆਇਸ਼ਾ (ਰਜੀਅੱਲਾਹੁ ਅੰਹਾ) ਨੂੰ ਸਿਖਾਇਆ।

ਇੱਕ ਮੁਸਲਮਾਨ ਲਈ ਇਹ ਸਭ ਤੋਂ ਵਧੀਆ ਹੈ ਕਿ ਉਹ ਨਬੀ ਕਰੀਮ (ਸੱਲੱਲਾਹੁ ਅਲੈਹਿ ਵਸੱਲਮ) ਤੋਂ ਮਰਵੀ ਦੁਆਂ ਨੂੰ ਯਾਦ ਕਰੇ, ਕਿਉਂਕਿ ਇਹ ਦੁਆਵਾਂ ਬਹੁਤ ਹੀ ਜਾਮੇਅ (ਸਾਰਗਰਭਿਤ ਤੇ ਵਿਅਪਕ) ਹੁੰਦੀਆਂ ਹਨ।

ਉਲਮਾ ਨੇ ਇਸ ਹਦੀਸ ਬਾਰੇ ਕਿਹਾ ਹੈ: ਇਹ ਭਲਾਈ ਦੀ ਮੰਗ ਅਤੇ ਬੁਰਾਈ ਤੋਂ ਬਚਾਅ ਸਬੰਧੀ ਸਭ ਤੋਂ ਜਾਮੇਅ (ਵਿਆਪਕ) ਹਦੀਸ ਹੈ। ਇਹ ਨਬੀ ਕਰੀਮ (ਸੱਲੱਲਾਹੁ ਅਲੈਹਿ ਵਸੱਲਮ) ਨੂੰ ਮਿਲੀ "ਜੋਾਮਿਅੁਲ ਕਲਿਮ" (ਅਰਥਾਤ: ਥੋੜ੍ਹੇ ਅਲਫ਼ਾਜ਼ 'ਚ ਵੱਡੇ ਮਾਨੇ ਵਾਲੇ ਬੋਲ) ਵਿੱਚੋਂ ਇੱਕ ਹੈ।

**ਅੱਲਾਹ ਦੀ ਰਹਿਮਤ ਤੋਂ ਬਾਅਦ ਜੰਨਤ ਵਿੱਚ ਦਾਖ਼ਲ ਹੋਣ ਦੇ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਨੇਕ ਅਮਲ ਅਤੇ ਚੰਗੀਆਂ ਗੱਲਾਂ ਹਨ।**

التصنيفات

Reported Supplications