“ਆਪਣੇ ਕੱਪੜਿਆਂ ਵਿਚੋਂ ਚਿੱਟੇ ਕੱਪੜੇ ਪਹਿਨੋ, ਕਿਉਂਕਿ ਇਹ ਤੁਹਾਡੇ ਸਭ ਤੋਂ ਵਧੀਆ ਕੱਪੜੇ ਹਨ, ਅਤੇ ਆਪਣੇ ਮੁਰਦਿਆਂ ਨੂੰ ਵੀ ਇਨ੍ਹਾਂ…

“ਆਪਣੇ ਕੱਪੜਿਆਂ ਵਿਚੋਂ ਚਿੱਟੇ ਕੱਪੜੇ ਪਹਿਨੋ, ਕਿਉਂਕਿ ਇਹ ਤੁਹਾਡੇ ਸਭ ਤੋਂ ਵਧੀਆ ਕੱਪੜੇ ਹਨ, ਅਤੇ ਆਪਣੇ ਮੁਰਦਿਆਂ ਨੂੰ ਵੀ ਇਨ੍ਹਾਂ (ਚਿੱਟਿਆਂ ਕੱਪੜਿਆਂ) ਵਿੱਚ ਕਫ਼ਨ ਦਿਉ।”

ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ। “ਆਪਣੇ ਕੱਪੜਿਆਂ ਵਿਚੋਂ ਚਿੱਟੇ ਕੱਪੜੇ ਪਹਿਨੋ, ਕਿਉਂਕਿ ਇਹ ਤੁਹਾਡੇ ਸਭ ਤੋਂ ਵਧੀਆ ਕੱਪੜੇ ਹਨ, ਅਤੇ ਆਪਣੇ ਮੁਰਦਿਆਂ ਨੂੰ ਵੀ ਇਨ੍ਹਾਂ (ਚਿੱਟਿਆਂ ਕੱਪੜਿਆਂ) ਵਿੱਚ ਕਫ਼ਨ ਦਿਉ।”

[صحيح] [رواه أبو داود والترمذي وابن ماجه]

الشرح

ਨਬੀ ਕਰੀਮ ﷺ ਮਰਦਾਂ ਨੂੰ ਰਹਿਨੁਮਾਈ ਫਰਮਾਉਂਦੇ ਹਨ ਕਿ ਉਹ ਚਿੱਟੇ ਰੰਗ ਦੇ ਕੱਪੜੇ ਪਹਿਨਣ ਅਤੇ ਮੁਰਦਿਆਂ ਨੂੰ ਵੀ ਇਨ੍ਹਾਂ ਵਿੱਚ ਕਫ਼ਨ ਦੇਣ, ਕਿਉਂਕਿ ਇਹ ਸਭ ਤੋਂ ਵਧੀਆ ਕੱਪੜੇ ਹਨ।

فوائد الحديث

ਚਿੱਟੇ ਕੱਪੜੇ ਪਹਿਨਣਾ ਮੰਦੂਬ (ਪਸੰਦੀਦਾ) ਹੈ, ਪਰ ਹੋਰ ਰੰਗਾਂ ਦੇ ਕੱਪੜੇ ਪਹਿਨਣ ਦੀ ਵੀ ਇਜਾਜ਼ਤ ਹੈ।

ਮੁਰਦਿਆਂ ਨੂੰ ਚਿੱਟੇ ਕੱਪੜਿਆਂ ਵਿੱਚ ਕਫ਼ਨ ਦੇਣਾ ਮੰਦੂਬ (ਪਸੰਦੀਦਾ) ਹੈ।

ਸ਼ੋਕਾਨੀ ਨੇ ਫਰਮਾਇਆ: ਇਹ ਹਦੀਸ ਚਿੱਟੇ ਕੱਪੜੇ ਪਹਿਨਣ ਅਤੇ ਮੁਰਦਿਆਂ ਨੂੰ ਇਨ੍ਹਾਂ ਵਿੱਚ ਕਫ਼ਨ ਦੇਣ ਦੀ ਸ਼ਰੀਅਤ ਦਿਖਾਉਂਦੀ ਹੈ, ਕਿਉਂਕਿ ਇਹ ਹੋਰ ਕੱਪੜਿਆਂ ਨਾਲੋਂ ਪਵਿੱਤਰ ਅਤੇ ਸੁਗੰਧਿਤ ਹਨ। ਸੁਗੰਧ ਦਾ ਤੱਤ ਸਪੱਸ਼ਟ ਹੈ, ਅਤੇ ਪਵਿੱਤਰ ਹੋਣ ਦਾ ਮਤਲਬ ਇਹ ਹੈ ਕਿ ਇਸ ਉੱਤੇ ਸਭ ਤੋਂ ਛੋਟਾ ਧੱਪਾ ਵੀ ਸਪੱਸ਼ਟ ਹੋ ਜਾਂਦਾ ਹੈ, ਇਸ ਲਈ ਇਹ ਹੋਰਾਂ ਤੋਂ ਬੇਹਤਰ ਹੈ।

التصنيفات

Manners of Dressing