ਕਬਰ ਆਖ਼ਿਰਤ ਦੇ ਮਕਾਨਾਂ ਵਿੱਚੋਂ ਸਭ ਤੋਂ ਪਹਿਲਾ ਮਕਾਨ ਹੈ; ਜੇਕਰ ਉਹ ਇਸ ਤੋਂ ਬਚ ਗਿਆ ਤਾਂ ਇਸ ਤੋਂ ਬਾਅਦ ਵਾਲਾ ਉਸ ਲਈ ਆਸਾਨ ਹੋਵੇਗਾ, ਅਤੇ…

ਕਬਰ ਆਖ਼ਿਰਤ ਦੇ ਮਕਾਨਾਂ ਵਿੱਚੋਂ ਸਭ ਤੋਂ ਪਹਿਲਾ ਮਕਾਨ ਹੈ; ਜੇਕਰ ਉਹ ਇਸ ਤੋਂ ਬਚ ਗਿਆ ਤਾਂ ਇਸ ਤੋਂ ਬਾਅਦ ਵਾਲਾ ਉਸ ਲਈ ਆਸਾਨ ਹੋਵੇਗਾ, ਅਤੇ ਜੇਕਰ ਉਹ ਇਸ ਤੋਂ ਨਾ ਬਚਿਆ ਤਾਂ ਇਸ ਤੋਂ ਬਾਅਦ ਵਾਲਾ ਹੋਰ ਵੀ ਸਖ਼ਤ ਹੋਵੇਗਾ।

ਹਾਨੀ, ਜੋ ਉਸਮਾਨ ਰਜ਼ੀਅੱਲਾਹੁ ਅਨਹੁ ਦੇ ਗੁਲਾਮ ਸਨ, ਕਹਿੰਦੇ ਹਨ: ਜਦੋਂ ਉਸਮਾਨ ਰਜ਼ੀਅੱਲਾਹੁ ਅਨਹਾ ਕਿਸੇ ਕਬਰ ਉੱਤੇ ਖੜ੍ਹਦੇ, ਤਾਂ ਰੋਂਦੇ ਰਹਿੰਦੇ ਜਦ ਤਕ ਉਨ੍ਹਾਂ ਦੀ ਦਾੜ੍ਹੀ ਭਿੱਜ ਨਾ ਜਾਂਦੀ। ਕਿਸੇ ਨੇ ਉਨ੍ਹਾਂ ਤੋਂ ਪੁੱਛਿਆ: ਜੰਨਤ ਅਤੇ ਦੋਜ਼ਖ਼ ਦਾ ਜ਼ਿਕਰ ਹੁੰਦਾ ਹੈ ਪਰ ਤੁਸੀਂ ਨਹੀਂ ਰੋਂਦੇ, ਅਤੇ ਇਸ (ਕਬਰ) ਤੋਂ ਰੋਂਦੇ ਹੋ? ਤਾਂ ਉਨ੍ਹਾਂ ਨੇ ਕਿਹਾ: ਬੇਸ਼ੱਕ ਰਸੂਲ ਅੱਲਾਹ ﷺ ਨੇ ਫਰਮਾਇਆ: «ਕਬਰ ਆਖ਼ਿਰਤ ਦੇ ਮਕਾਨਾਂ ਵਿੱਚੋਂ ਸਭ ਤੋਂ ਪਹਿਲਾ ਮਕਾਨ ਹੈ; ਜੇਕਰ ਉਹ ਇਸ ਤੋਂ ਬਚ ਗਿਆ ਤਾਂ ਇਸ ਤੋਂ ਬਾਅਦ ਵਾਲਾ ਉਸ ਲਈ ਆਸਾਨ ਹੋਵੇਗਾ, ਅਤੇ ਜੇਕਰ ਉਹ ਇਸ ਤੋਂ ਨਾ ਬਚਿਆ ਤਾਂ ਇਸ ਤੋਂ ਬਾਅਦ ਵਾਲਾ ਹੋਰ ਵੀ ਸਖ਼ਤ ਹੋਵੇਗਾ।»

[حسن] [رواه الترمذي وابن ماجه]

الشرح

ਅਮੀਰੁਲ ਮੋਮਿਨੀਨ ਉਸਮਾਨ ਬਿਨ ਅਫ਼ਫ਼ਾਨ ਰਜ਼ੀਅੱਲਾਹੁ ਅਨਹੁ ਜਦੋਂ ਕਿਸੇ ਕਬਰ ਉੱਤੇ ਖੜ੍ਹਦੇ ਤਾਂ ਇੰਨਾ ਰੋਂਦੇ ਕਿ ਉਹਨਾਂ ਦੀ ਦਾੜ੍ਹੀ ਅੰਸੂਆਂ ਨਾਲ ਭਿੱਜ ਜਾਂਦੀ ਸੀ, ਤਾਂ ਉਨ੍ਹਾਂ ਨੂੰ ਕਿਹਾ ਗਿਆ: ਤੁਸੀਂ ਜੰਨਤ ਅਤੇ ਦੋਜ਼ਖ਼ ਦਾ ਜ਼ਿਕਰ ਕਰਦੇ ਹੋ ਪਰ ਨਾ ਤਾਂ ਜੰਨਤ ਦੀ ਖ਼ਾਹਿਸ਼ ਵਿੱਚ ਰੋਂਦੇ ਹੋ ਅਤੇ ਨਾ ਹੀ ਦੋਜ਼ਖ਼ ਦੇ ਡਰ ਨਾਲ! ਪਰ ਕਬਰ ਨੂੰ ਵੇਖ ਕੇ ਰੋਂਦੇ ਹੋ? ਤਾਂ ਉਨ੍ਹਾਂ ਨੇ ਕਿਹਾ: ਨਬੀ ﷺ ਨੇ ਖ਼ਬਰ ਦਿੱਤੀ ਹੈ ਕਿ ਕਬਰ ਆਖ਼ਿਰਤ ਦੇ ਮਕਾਨਾਂ ਵਿੱਚੋਂ ਸਭ ਤੋਂ ਪਹਿਲਾ ਮਕਾਨ ਹੈ। ਜੇ ਕੋਈ ਇਸ ਤੋਂ ਬਚ ਗਿਆ ਅਤੇ ਸੁਖੀ ਨਿਕਲਿਆ, ਤਾਂ ਇਸ ਤੋਂ ਬਾਅਦ ਵਾਲੇ ਮਕਾਨ ਉਸ ਲਈ ਆਸਾਨ ਹੋਣਗੇ; ਪਰ ਜੇ ਉਹ ਇਸ ਦੇ ਅਜ਼ਾਬ ਤੋਂ ਨਾ ਬਚਿਆ, ਤਾਂ ਇਸ ਤੋਂ ਬਾਅਦ ਵਾਲਾ ਅਜ਼ਾਬ ਉਸ ਨਾਲੋਂ ਵੀ ਜ਼ਿਆਦਾ ਸਖ਼ਤ ਹੋਵੇਗਾ।

فوائد الحديث

ਇਹ ਦਰਸਾਉਂਦਾ ਹੈ ਕਿ ਉਸਮਾਨ ਰਜ਼ੀਅੱਲਾਹੁ ਅਨਹੁ ਵਿੱਚ ਅੱਲਾਹ ਤਆਲਾ ਦਾ ਡਰ ਕਿੰਨਾ ਜ਼ਿਆਦਾ ਸੀ, ਭਾਵੇਂ ਉਹ ਜੰਨਤ ਦੀ ਖ਼ਬਰ ਸੁਣਨ ਵਾਲਿਆਂ ਵਿੱਚੋਂ ਸਨ।

ਕਬਰ ਅਤੇ ਕਿਆਮਤ ਦੇ ਡਰਾਉਣੇ ਹਾਲਾਤਾਂ ਨੂੰ ਯਾਦ ਕਰਕੇ ਰੋਣ ਦੀ ਸ਼ਰਅੀ ਹਕ਼ੀਕਤ।

ਕਬਰ ਦੇ ਸੁਖ ਅਤੇ ਅਜ਼ਾਬ ਦੀ ਸਚਾਈ ਦਾ ਸਬੂਤ।

ਕਬਰ ਦੇ ਅਜ਼ਾਬ ਤੋਂ ਡਰਾਉਣਾ।

التصنيفات

Terrors of the Graves