ਲਾਣਤ ਹੈ ਉਸ ਸ਼ਖ਼ਸ 'ਤੇ ਜੋ ਆਪਣੀ ਬੀਵੀ ਨਾਲ ਪਿੱਠ ਦੇ ਰਾਹ ਸਬੰਧ ਬਣਾਏ।

ਲਾਣਤ ਹੈ ਉਸ ਸ਼ਖ਼ਸ 'ਤੇ ਜੋ ਆਪਣੀ ਬੀਵੀ ਨਾਲ ਪਿੱਠ ਦੇ ਰਾਹ ਸਬੰਧ ਬਣਾਏ।

ਹਜ਼ਰਤ ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਫਰਮਾਉਂਦੇ ਹਨ: ਰਸੂਲ ਅੱਲਾਹ ﷺ ਨੇ ਫਰਮਾਇਆ: "ਲਾਣਤ ਹੈ ਉਸ ਸ਼ਖ਼ਸ 'ਤੇ ਜੋ ਆਪਣੀ ਬੀਵੀ ਨਾਲ ਪਿੱਠ ਦੇ ਰਾਹ ਸਬੰਧ ਬਣਾਏ।"

[حسن] [رواه أبو داود والنسائي في الكبرى وأحمد]

الشرح

ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਇਹ ਚੇਤਾਵਨੀ ਦਿੰਦੇ ਹਨ ਕਿ ਪਤੀ ਆਪਣੀ ਬੀਵੀ ਨਾਲ ਪਿੱਠ ਦੇ ਰਾਹ ਸਬੰਧ ਨਾ ਬਣਾਵੇ, ਕਿਉਂਕਿ ਇਹ ਕੰਮ ਕਰਨ ਵਾਲਾ ਲਾਣਤਿਆ ਹੁੰਦਾ ਹੈ, ਅੱਲਾਹ ਦੀ ਰਹਿਮਤ ਤੋਂ ਦੂਰ ਕਰ ਦਿੱਤਾ ਜਾਂਦਾ ਹੈ, ਅਤੇ ਇਹ ਗੁਨਾਹਾਂ ਵਿੱਚੋਂ ਇੱਕ ਵੱਡਾ ਗੁਨਾਹ ਹੈ।

فوائد الحديث

ਔਰਤਾਂ ਨਾਲ ਪਿੱਠ ਦੇ ਰਾਹ ਸਬੰਧ ਬਣਾਉਣਾ ਹਰਾਮ ਹੈ।

ਬੀਵੀ ਦੇ ਸ਼ਰੀਰ ਵਿੱਚੋਂ ਪਿੱਠ ਤੋਂ ਇਲਾਵਾ ਕਿਸੇ ਵੀ ਹਿੱਸੇ ਨਾਲ ਲੁਤਫ਼ ਉਠਾਉਣਾ ਜਾਇਜ਼ ਹੈ।

ਮੁਸਲਮਾਨ ਅੱਲਾਹ ਦੇ ਹੁਕਮ ਅਨੁਸਾਰ ਔਰਤ ਨਾਲ ਅੱਗਲੇ ਰਾਹ (ਫਰਜ) ਰਾਹੀਂ ਹਮਬਿਸਤਰੀ ਕਰਦਾ ਹੈ; ਰਹਿ ਗਿਆ ਪਿੱਠ ਵਾਲਾ ਰਾਹ, ਤਾਂ ਇਹ ਫਿਤਰਤ ਨੂੰ ਖ਼ਰਾਬ ਕਰਨ ਵਾਲਾ, ਨਸਲ ਨੂੰ ਖ਼ਤਮ ਕਰਨ ਵਾਲਾ, ਸਹੀ ਸੁਭਾਵਾਂ ਦੇ ਉਲਟ, ਅਤੇ ਮਿਆਂ-ਬੀਵੀ ਦੋਹਾਂ ਲਈ ਗੰਭੀਰ ਨੁਕਸਾਨ ਪਹੁੰਚਾਉਣ ਵਾਲਾ ਹੈ।

التصنيفات

Manners of Marriage