ਨਬੀ ﷺ ਦੁਪਹਿਰ ਦੀ ਨਮਾਜ ਤੋਂ ਪਹਿਲਾਂ ਚਾਰ ਰਕਅਤਾਂ ਅਤੇ ਸਵੇਰੇ ਫਜਰ ਤੋਂ ਪਹਿਲਾਂ ਦੋ ਰਕਅਤਾਂ ਕਦੇ ਨਹੀਂ ਛੱਡਦੇ ਸਨ।

ਨਬੀ ﷺ ਦੁਪਹਿਰ ਦੀ ਨਮਾਜ ਤੋਂ ਪਹਿਲਾਂ ਚਾਰ ਰਕਅਤਾਂ ਅਤੇ ਸਵੇਰੇ ਫਜਰ ਤੋਂ ਪਹਿਲਾਂ ਦੋ ਰਕਅਤਾਂ ਕਦੇ ਨਹੀਂ ਛੱਡਦੇ ਸਨ।

ਹਜ਼ਰਤ ਆਇਸ਼ਾ, ਮੋਮਿਨਾਂ ਦੀ ਮਾਤਾ (ਰਜ਼ੀਅੱਲਾਹੁ ਅਨਹਾ) ਨੇ ਕਿਹਾ: ਨਬੀ ﷺ ਦੁਪਹਿਰ ਦੀ ਨਮਾਜ ਤੋਂ ਪਹਿਲਾਂ ਚਾਰ ਰਕਅਤਾਂ ਅਤੇ ਸਵੇਰੇ ਫਜਰ ਤੋਂ ਪਹਿਲਾਂ ਦੋ ਰਕਅਤਾਂ ਕਦੇ ਨਹੀਂ ਛੱਡਦੇ ਸਨ।

[صحيح] [رواه البخاري]

الشرح

ਆਇਸ਼ਾ ਰਜ਼ੀਅੱਲਾਹੁ ਅੰਹਾ ਨੇ ਦੱਸਿਆ ਕਿ ਨਬੀ ﷺ ਉਸ ਦੇ ਘਰ ਵਿੱਚ ਨਫਲ ਨਮਾਜਾਂ ਦੀ ਪਾਬੰਦੀ ਕਰਦੇ ਸਨ ਅਤੇ ਉਹਨਾਂ ਨੂੰ ਕਦੇ ਨਹੀਂ ਛੱਡਦੇ ਸਨ: ਦੁਪਹਿਰ ਦੀ ਨਮਾਜ ਤੋਂ ਪਹਿਲਾਂ ਚਾਰ ਰਕਅਤਾਂ (ਦੋ ਦੋ ਕਰਕੇ), ਅਤੇ ਸਵੇਰੇ ਫਜਰ ਤੋਂ ਪਹਿਲਾਂ ਦੋ ਰਕਅਤਾਂ।

فوائد الحديث

ਦੁਪਹਿਰ ਦੀ ਨਮਾਜ ਤੋਂ ਪਹਿਲਾਂ ਚਾਰ ਰਕਅਤਾਂ ਅਤੇ ਫਜਰ ਤੋਂ ਪਹਿਲਾਂ ਦੋ ਰਕਅਤਾਂ ਪਾਬੰਦੀ ਨਾਲ ਅਦਾ ਕਰਨ ਦੀ ਸੁੱਫਾਰਿਸ਼ ਕੀਤੀ ਗਈ ਹੈ।

ਬਿਹਤਰ ਇਹ ਹੈ ਕਿ ਨਫਲ ਰਕਅਤਾਂ (ਰਵਾਤਿਬ) ਘਰ ਵਿੱਚ ਪੜ੍ਹੀਆਂ ਜਾਣ, ਇਸੀ ਲਈ ਹਜ਼ਰਤ ਆਇਸ਼ਾ ਰਜ਼ੀਅੱਲਾਹੁ ਅੰਹਾ ਨੇ ਇਹ ਬਿਆਨ ਕੀਤਾ।

التصنيفات

Regular Sunnah (Recommended) Prayers