إعدادات العرض
ਅੱਲਾਹ ਦੇ ਨਬੀ ﷺ ਜੁੱਤਾ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨਾ ਪਸੰਦ ਕਰਦੇ ਸੀ।
ਅੱਲਾਹ ਦੇ ਨਬੀ ﷺ ਜੁੱਤਾ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨਾ ਪਸੰਦ ਕਰਦੇ ਸੀ।
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: "ਅੱਲਾਹ ਦੇ ਨਬੀ ﷺ ਜੁੱਤਾ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨਾ ਪਸੰਦ ਕਰਦੇ ਸੀ।"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt සිංහල ئۇيغۇرچە Hausa Português Kurdî മലയാളം Kiswahili অসমীয়া ગુજરાતી دری Nederlands नेपाली پښتو Svenska Кыргызча Română తెలుగు Lietuvių ಕನ್ನಡ Српски ქართული Moore Kinyarwanda Magyar Македонски Čeština Azərbaycan Українська Wolof አማርኛ Malagasy Oromoo ไทย मराठी Deutsch ភាសាខ្មែរ Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਨੂੰ ਸਤਿਕਾਰਯੋਗ ਕੰਮਾਂ ਨੂੰ ਸੱਜੇ ਪਾਸੇ ਤੋਂ ਸ਼ੁਰੂ ਕਰਨਾ ਪਸੰਦ ਸੀ, ਜਿਵੇਂ ਕਿ: ਜੁੱਤਾ ਪਹਿਨਣ ਵੇਲੇ ਪਹਿਲਾਂ ਸੱਜੇ ਪੈਰ ਵਿੱਚ ਪਹਿਨਣਾ, ਸਿਰ ਤੇ ਦਾੜ੍ਹੀ ਦੇ ਵਾਲਾਂ ਨੂੰ ਕੰਘੀ ਕਰਨ, ਸੰਵਾਰਨ ਅਤੇ ਤੇਲ ਲਗਾਉਣ ਵੇਲੇ ਸੱਜੇ ਪਾਸੇ ਤੋਂ ਸ਼ੁਰੂ ਕਰਨਾ ਵੁਜ਼ੂ ਕਰਨ ਵੇਲੇ ਸੱਜੇ ਹੱਥ ਤੇ ਸੱਜੇ ਪੈਰ ਨੂੰ ਖੱਬੇ ਹੱਥ ਤੇ ਖੱਬੇ ਪੈਰ ਤੋਂ ਪਹਿਲਾਂ ਧੋਣਾ।فوائد الحديث
ਇਮਾਮ ਨਵਵੀ ਕਹਿੰਦੇ ਹਨ: ਸ਼ਰੀਅਤ ਦਾ ਇੱਕ ਆਮ ਅਸੂਲ ਇਹ ਹੈ ਕਿ ਹਰ ਚੰਗਾ ਤੇ ਸਤਿਕਾਰਯੋਗ ਕੰਮ, ਜਿਵੇਂ: ਕੱਪੜਾ, ਪਜਾਮਾ ਤੇ ਜੁੱਤਾ ਪਹਿਨਣਾ, ਮਸਜਿਦ ਵਿੱਚ ਦਾਖਲ ਹੋਣਾ, ਮਿਸਵਾਕ (ਦਾਤਣ) ਕਰਨਾ, ਸੁਰਮਾ ਲਗਾਉਣਾ, ਨਹੁੰ ਕੱਟਣਾ, ਮੂੰਛਾਂ ਤਰਾਸ਼ਣਾ, ਵਾਲਾਂ ਵਿੱਚ ਕੰਘੀ ਕਰਨਾ, ਕੱਛ ਦੇ ਵਾਲ ਵੱਢਣਾ, ਸਿਰ ਮੁਨਵਾਉਣਾ, ਨਮਾਜ਼ ਤੋਂ ਸਲਾਮ ਫੇਰਨਾ, ਵੁਜ਼ੂ ਦੇ ਅੰਗਾਂ ਨੂੰ ਧੋਣਾ, ਪਖਾਨੇ (ਬਾਥਰੂਮ) ਵਿੱਚੋਂ ਨਿਕਲਣਾ, ਖਾਣਾ ਤੇ ਪੀਣਾ, ਹੱਥ ਮਿਲਾਉਣਾ, ਹਜਰ-ਏ-ਅਸਵਦ ਨੂੰ ਚੁੰਮਣਾ ਆਦਿ ਨੂੰ ਸੱਜੇ ਪਾਸਿਓਂ ਕਰਨਾ ਮੁਸਤਹੱਬ (ਪਸੰਦੀਦਾ) ਹੈ। ਜਦੋਂ ਕਿ ਇਸਦੇ ਉਲਟ ਕੰਮ, ਜਿਵੇਂ: ਪਖਾਨੇ ਵਿੱਚ ਦਾਖਲ ਹੋਣਾ, ਮਸਜਿਦ ਤੋਂ ਨਿਕਲਣਾ, ਨੱਕ ਸਾਫ ਕਰਨਾ, ਇਸਤਿੰਜਾ ਕਰਨਾ (ਟੱਟੀ-ਪੇਸ਼ਾਬ ਧੋਣਾ), ਕੱਪੜੇ ਤੇ ਜੁਰਾਬਾਂ ਉਤਾਰਨਾ ਆਦਿ ਨੂੰ ਖੱਬੇ ਹੱਥ ਨਾਲ ਜਾਂ ਖੱਬੇ ਪਾਸਿਓਂ ਸ਼ੁਰੂ ਕਰਨਾ ਮੁਸਤਹੱਬ ਹੈ। ਇਹ ਸਭ ਕੁੱਝ ਅਸਲ ਵਿੱਚ ਸੱਜੇ ਪਾਸੇ ਨਾਲ ਜੁੜੇ ਮਾਣ ਅਤੇ ਵਿਸ਼ੇਸ਼ਤਾ 'ਤੇ ਅਧਾਰਤ ਹੈ।
ਹਦੀਸ ਵਿੱਚ ਆਏ ਸ਼ਬਦ "ਸੱਜੇ ਪਾਸਿਓਂ ਕਰਨਾ ਪਸੰਦ ਕਰਦੇ ਸੀ।" ਦੇ ਅਰਥ ਵਿੱਚ ਕੰਮਾਂ ਦੀ ਸ਼ੁਰੂਆਤ ਸੱਜੇ ਹੱਥ, ਸੱਜੇ ਪੈਰ ਅਤੇ ਸੱਜੇ ਪਾਸਿਓਂ ਕਰਨਾ ਅਤੇ ਕਿਸੇ ਚੀਜ਼ ਦਾ ਲੈਣ-ਦੇਣ ਸੱਜੇ ਹੱਥ ਨਾਲ ਕਰਨਾ, ਸਭ ਸ਼ਾਮਲ ਹਨ।
ਇਮਾਮ ਨਵਵੀ ਕਹਿੰਦੇ ਹਨ: ਜਾਣ ਲਵੋ! ਕਿ ਵੁਜ਼ੂ ਦੇ ਕੁੱਝ ਅੰਗਾਂ ਦੇ ਬਾਰੇ ਸੱਜੇ ਪਾਸਿਓਂ ਸ਼ੁਰੂ ਕਰਨਾ ਮੁਸਤਹੱਬ ਨਹੀਂ ਹੈ। ਇਹ ਅੰਗ ਹਨ: ਦੋਵੇਂ ਕੰਨ, ਦੋਵੇਂ ਹਥੇਲੀਆਂ ਅਤੇ ਦੋਵੇਂ ਗੱਲਾਂ। ਇਨ੍ਹਾਂ ਅੰਗਾਂ ਨੂੰ ਇੱਕਠਿਆਂ ਪਾਕ (ਸਾਫ) ਕੀਤਾ ਜਾਵੇਗਾ। ਜੇਕਰ ਇੰਜ ਕਰਨਾ ਮੁਸ਼ਕਿਲ ਹੋਵੇ, ਤਾਂ ਸੱਜੇ ਪਾਸੇ ਨੂੰ ਪਹਿਲ ਦਿੱਤੀ ਜਾਵੇਗੀ।
