ਜਦੋਂ ਅੱਲਾਹ ਦੇ ਰਸੂਲ ﷺ ਪਾਖਾਨੇ ਵਿੱਚ ਜਾਂਦੇ ਸਨ, ਤਾਂ ਮੈਂ ਅਤੇ ਮੇਰੇ ਵਰਗਾ ਇੱਕ ਲੜਕਾ ਪਾਣੀ ਦੀ ਮਸ਼ਕ ਅਤੇ ਇੱਕ ਛੋਟੀ ਲਾਠੀ ਲੈ ਕੇ ਜਾਂਦੇ…

ਜਦੋਂ ਅੱਲਾਹ ਦੇ ਰਸੂਲ ﷺ ਪਾਖਾਨੇ ਵਿੱਚ ਜਾਂਦੇ ਸਨ, ਤਾਂ ਮੈਂ ਅਤੇ ਮੇਰੇ ਵਰਗਾ ਇੱਕ ਲੜਕਾ ਪਾਣੀ ਦੀ ਮਸ਼ਕ ਅਤੇ ਇੱਕ ਛੋਟੀ ਲਾਠੀ ਲੈ ਕੇ ਜਾਂਦੇ ਸਾਂ, ਫਿਰ ਉਹ ﷺ ਪਾਣੀ ਨਾਲ ਇਸਤਿੰਜਾ ਕਰਦੇ ਸਨ।

ਅਨਸ ਇਬਨੁ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਜਦੋਂ ਅੱਲਾਹ ਦੇ ਰਸੂਲ ﷺ ਪਾਖਾਨੇ ਵਿੱਚ ਜਾਂਦੇ ਸਨ, ਤਾਂ ਮੈਂ ਅਤੇ ਮੇਰੇ ਵਰਗਾ ਇੱਕ ਲੜਕਾ ਪਾਣੀ ਦੀ ਮਸ਼ਕ ਅਤੇ ਇੱਕ ਛੋਟੀ ਲਾਠੀ ਲੈ ਕੇ ਜਾਂਦੇ ਸਾਂ, ਫਿਰ ਉਹ ﷺ ਪਾਣੀ ਨਾਲ ਇਸਤਿੰਜਾ ਕਰਦੇ ਸਨ।

[صحيح] [متفق عليه]

الشرح

ਅਨਸ ਇਬਨੁ ਮਾਲਿਕ ਰਜ਼ੀਅੱਲਾਹੁ ਅਨਹੁ ਬਿਆਨ ਕਰਦੇ ਹਨ ਕਿ ਉਹ ਅਤੇ ਉਨ੍ਹਾਂ ਦੀ ਉਮਰ ਦਾ ਇੱਕ ਹੋਰ ਖ਼ਾਦਿਮ ਨਬੀ ਕਰੀਮ ﷺ ਦੇ ਪਿੱਛੇ ਜਾਂਦੇ ਸਨ ਜਦੋਂ ਤੁਸੀਂ ਹਾਜਤ ਪੂਰੀ ਕਰਨ ਲਈ ਬਾਹਰ ਜਾਂਦੇ ਸਨ। ਉਹ ਆਪਣੇ ਨਾਲ ਇੱਕ ਐਸੀ ਲਾਠੀ ਲੈ ਕੇ ਜਾਂਦੇ ਸਨ ਜਿਸ ਦੇ ਸਿਰੇ ਤੇ ਬਰਛੀ ਵਰਗਾ ਨੁੱਕ ਹੁੰਦਾ ਸੀ, ਤਾਂ ਜੋ ਉਸਨੂੰ ਸਤਰਾ (ਢਕਣ) ਵਜੋਂ ਲਗਾ ਸਕਣ ਜਾਂ ਨਬੀ ﷺ ਦੀ ਨਮਾਜ਼ ਲਈ ਆੜ ਵਜੋਂ ਰੱਖ ਸਕਣ, ਅਤੇ ਇੱਕ ਛੋਟਾ ਚਮੜੇ ਦਾ ਪਾਣੀ ਦਾ ਬਰਤਨ ਭਰ ਕੇ ਲੈ ਜਾਂਦੇ ਸਨ। ਜਦੋਂ ਨਬੀ ਕਰੀਮ ﷺ ਹਾਜਤ ਤੋਂ ਫਾਰਗ ਹੋ ਜਾਂਦੇ, ਤਾਂ ਉਨ੍ਹਾਂ ਵਿਚੋਂ ਕੋਈ ਇੱਕ ਉਹ ਬਰਤਨ ਪੇਸ਼ ਕਰਦਾ ਅਤੇ ਨਬੀ ﷺ ਪਾਣੀ ਨਾਲ ਇਸਤਿੰਜਾ ਕਰਦੇ ਸਨ।

فوائد الحديث

ਮੁਸਲਮਾਨ ਦਾ ਹਾਜਤ ਪੂਰੀ ਕਰਨ ਵੇਲੇ ਪਾਕੀ ਲਈ ਤਿਆਰ ਰਹਿਣਾ — ਤਾਂ ਜੋ ਉਸਨੂੰ ਉੱਠ ਕੇ ਜਾਣ ਦੀ ਲੋੜ ਨਾ ਪਵੇ ਅਤੇ ਗੰਦਗੀ ਤੋਂ ਬਚਿਆ ਰਹੇ।

ਹਾਜਤ ਪੂਰੀ ਕਰਦੇ ਸਮੇਂ ਆਪਣੀ ਸ਼ਰਮਗਾਹ ਦੀ ਹਿਫ਼ਾਜ਼ਤ ਕਰਨੀ — ਤਾਂ ਜੋ ਕੋਈ ਉਸ ਵੱਲ ਨਾ ਵੇਖੇ, ਕਿਉਂਕਿ ਸ਼ਰਮਗਾਹ ਵੱਲ ਵੇਖਣਾ ਹਰਾਮ ਹੈ। ਇਸ ਲਈ ਨਬੀ ਕਰੀਮ ﷺ ਲਾਠੀ ਨੂੰ ਜ਼ਮੀਨ ਵਿੱਚ ਗਾੜਦੇ ਅਤੇ ਉਸ ਉੱਤੇ ਢਕਣ ਵਾਲਾ ਕੱਪੜਾ ਟੰਗ ਦੇਂਦੇ ਸਨ।

ਬੱਚਿਆਂ ਨੂੰ ਇਸਲਾਮੀ ਆਦਾਬ ਸਿਖਾਉਣਾ ਅਤੇ ਉਨ੍ਹਾਂ ਦੀ ਉਸੇ ਤਰ੍ਹਾਂ ਤਰਬੀਅਤ ਕਰਨੀ — ਤਾਂ ਜੋ ਇਹ ਆਦਾਬ ਪੀੜੀ ਦਰ ਪੀੜੀ ਚਲਦੇ ਰਹਿਣ।

التصنيفات

Merits of the Companions, Prophet's Servants, Removing Impurities, Toilet Manners, Prophet's Guidance on Purification