“ਜਿਸ ਚੀਜ਼ ਦਾ ਵੱਡਾ ਹਿੱਸਾ ਨਸ਼ਾ ਕਰਦਾ ਹੈ, ਉਸਦਾ ਥੋੜ੍ਹਾ ਹਿੱਸਾ ਵੀ ਹਰਾਮ ਹੈ।”

“ਜਿਸ ਚੀਜ਼ ਦਾ ਵੱਡਾ ਹਿੱਸਾ ਨਸ਼ਾ ਕਰਦਾ ਹੈ, ਉਸਦਾ ਥੋੜ੍ਹਾ ਹਿੱਸਾ ਵੀ ਹਰਾਮ ਹੈ।”

ਜਾਬਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਪੋਰਟ ਹੈ ਕਿ ਨਬੀ ﷺ ਨੇ ਕਿਹਾ: “ਜਿਸ ਚੀਜ਼ ਦਾ ਵੱਡਾ ਹਿੱਸਾ ਨਸ਼ਾ ਕਰਦਾ ਹੈ, ਉਸਦਾ ਥੋੜ੍ਹਾ ਹਿੱਸਾ ਵੀ ਹਰਾਮ ਹੈ।”

[حسن] [رواه أبو داود والترمذي وابن ماجه وأحمد]

الشرح

ਨਬੀ ﷺ ਨੇ ਸਪੱਸ਼ਟ ਕੀਤਾ ਕਿ ਹਰ ਉਹ ਪੀਣ ਵਾਲੀ ਜਾਂ ਖਾਣ ਵਾਲੀ ਚੀਜ਼, ਜਿਸਦਾ ਵੱਡਾ ਹਿੱਸਾ ਅਕਲ ਨੂੰ ਖਤਮ ਕਰ ਦੇਂਦਾ ਹੈ, ਉਸਦਾ ਥੋੜ੍ਹਾ ਹਿੱਸਾ ਵੀ ਹਰਾਮ ਹੈ, ਭਾਵੇਂ ਉਹ ਅਕਲ ਨਾ ਖਤਮ ਕਰੇ।

فوائد الحديث

ਲੋਕਾਂ ਦੀਆਂ ਅਕਲਾਂ ਦੀ ਹਿਫ਼ਾਜ਼ਤ ਕਰਨਾ ਸ਼ਰੀਅਤ ਦਾ ਮਕਸਦ ਹੈ।

“ਸੱਦ-ਏ-ਜ਼ਰਾਇਅ” ਦੇ ਅਸੂਲ ਨੂੰ ਸਹੀ ਮੰਨਿਆ ਗਿਆ ਹੈ, ਜਿਸਦਾ ਮਤਲਬ ਹੈ ਹਰ ਉਸ ਰਾਹ ਨੂੰ ਬੰਦ ਕਰਨਾ ਜੋ ਬੁਰਾਈਆਂ ਵੱਲ ਲੈ ਜਾਂਦਾ ਹੋਵੇ।

ਨਸ਼ਾ ਕਰਨ ਵਾਲੀ ਚੀਜ਼ ਦਾ ਥੋੜ੍ਹਾ ਹਿੱਸਾ ਵੀ ਹਰਾਮ ਹੈ, ਕਿਉਂਕਿ ਉਹ ਨਸ਼ੇ ਦਾ ਸਾਧਨ ਬਣ ਸਕਦਾ ਹੈ।

ਜੇ ਉਸ ਚੀਜ਼ ਦਾ ਨਾ ਥੋੜ੍ਹਾ ਹਿੱਸਾ ਤੇ ਨਾ ਵੱਡਾ ਹਿੱਸਾ ਨਸ਼ਾ ਕਰਦਾ ਹੋਵੇ, ਤਾਂ ਉਹ ਹਰਾਮ ਨਹੀਂ ਹੈ।

التصنيفات

Forbidden Drinks