ਅੱਲਾਹ ਦੇ ਨਬੀ ﷺ ਇੱਕ ਸਾਅ ਤੋਂ ਲੈ ਕੇ ਪੰਜ ਮੁਦ ਤੱਕ ਪਾਣੀ ਨਾਲ ਨਹਾ ਲੈਂਦੇ ਸਨ ਅਤੇ ਇੱਕ ਮੁਦ ਪਾਣੀ ਨਾਲ ਵੁਜ਼ੂ ਕਰ ਲੈਂਦੇ ਸਨ।

ਅੱਲਾਹ ਦੇ ਨਬੀ ﷺ ਇੱਕ ਸਾਅ ਤੋਂ ਲੈ ਕੇ ਪੰਜ ਮੁਦ ਤੱਕ ਪਾਣੀ ਨਾਲ ਨਹਾ ਲੈਂਦੇ ਸਨ ਅਤੇ ਇੱਕ ਮੁਦ ਪਾਣੀ ਨਾਲ ਵੁਜ਼ੂ ਕਰ ਲੈਂਦੇ ਸਨ।

ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਇੱਕ ਸਾਅ ਤੋਂ ਲੈ ਕੇ ਪੰਜ ਮੁਦ ਤੱਕ ਪਾਣੀ ਨਾਲ ਨਹਾ ਲੈਂਦੇ ਸਨ ਅਤੇ ਇੱਕ ਮੁਦ ਪਾਣੀ ਨਾਲ ਵੁਜ਼ੂ ਕਰ ਲੈਂਦੇ ਸਨ।

[صحيح] [متفق عليه]

الشرح

ਅੱਲਾਹ ਦੇ ਨਬੀ ﷺ ਜਨਾਬਤ (ਸੰਭੋਗ ਜਾਂ ਸੁਪਨਦੋਸ਼) ਦਾ ਗੁਸਲ ਇੱਕ ਸਾਅ ਤੋਂ ਪੰਜ ਮੁਦ ਤੱਕ ਪਾਣੀ ਨਾਲ ਕਰ ਲੈਂਦੇ ਸਨ ਅਤੇ ਇੱਕ ਮੁਦ ਪਾਣੀ ਨਾਲ ਵੁਜ਼ੂ ਕਰ ਲੈਂਦੇ ਸਨ। ਸਾਅ: ਚਾਰ ਮੁਦ ਦੇ ਬਰਾਬਰ ਹੁੰਦਾ ਹੈ। ਜਦੋਂ ਕਿ ਮੁਦ: ਇੱਕ ਆਮ ਸ਼ਰੀਰ ਵਾਲੇ ਇਨਸਾਨ ਦੀਆਂ ਦੋਵਾਂ ਹਥੇਲੀਆਂ ਭਰਨ ਦੇ ਬਰਾਬਰ ਹੁੰਦਾ ਹੈ।

فوائد الحديث

ਇਹ ਹਦੀਸ ਵੁਜ਼ੂ ਅਤੇ ਗੁਸਲ (ਇਸ਼ਨਾਨ) ਕਰਨ ਵੇਲੇ ਪਾਣੀ ਬਚਾਉਣ ਅਤੇ ਲੋੜ ਨਾਲੋਂ ਵੱਧ ਵਰਤਣ ਦੀ ਮਨਾਹੀ ਦੇ ਸ਼ਰੀਅਤੀ ਹੁਕਮ ਵੱਲ ਇਸ਼ਾਰਾ ਕਰਦੀ ਹੈ; ਭਾਵੇਂ ਵਾਧੂ ਪਾਣੀ ਉਪਲਬਧ ਹੀ ਕਿਉਂ ਨਾ ਹੋਵੇ।

ਵੁਜ਼ੂ ਅਤੇ ਗੁਸਲ ਕਰਨ ਵੇਲੇ ਲੋੜ ਅਨੁਸਾਰ ਅਤੇ ਘੱਟ ਤੋਂ ਘੱਟ ਪਾਣੀ ਵਰਤਣਾ ਮੁਸਤਹੱਬ (ਵਧੇਰੇ ਚੰਗਾ) ਹੈ ਅਤੇ ਇਹੋ ਅੱਲਾਹ ਦੇ ਨਬੀ ﷺ ਦਾ ਤਰੀਕਾ ਹੈ।

ਇਸ ਹਦੀਸ ਦਾ ਮਕਸਦ ਵੁਜ਼ੂ ਅਤੇ ਗੁਸਲ ਦੀਆਂ ਸੁੰਨਤਾਂ ਅਤੇ ਅਦਾਬਾਂ (ਸਲੀਕਿਆਂ) ਦਾ ਧਿਆਨ ਰੱਖਦੇ ਹੋਏ, ਪਾਣੀ ਦੀ ਵਰਤੋਂ ਵਿੱਚ ਫ਼ਜ਼ੂਲਖ਼ਰਚੀ ਤੇ ਕੰਜੂਸੀ ਕੀਤੇ ਬਗੈਰ, ਸਮੇਂ ਤੇ ਪਾਣੀ ਦੀ ਵਾਧ-ਘਾਟ ਦਾ ਖਿਆਲ ਰੱਖਦੇ ਹੋਏ, ਸੰਪੂਰਨ ਰੂਪ ਵਿੱਚ ਵੁਜ਼ੂ ਅਤੇ ਗੁਸਲ ਨੂੰ ਪੂਰਾ ਕਰਨਾ ਹੈ।

ਅਰਬੀ ਸ਼ਬਦ 'ਜਨਾਬਤ' ਦੀ ਵਰਤੋਂ ਹਰ ਉਸ ਹਾਲਤ ਲਈ ਹੁੰਦੀ ਹੈ, ਜੋ ਵੀਰਜ (ਮਨੀ) ਨਿਕਲਣ ਜਾਂ ਸੰਭੋਗ ਕਰਨ ਨਾਲ ਵਾਪਰਦੀ ਹੈ। ਜਨਾਬਤ ਨੂੰ ਜਨਾਬਤ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਹਾਲਤ ਵਿੱਚ ਇਨਸਾਨ ਪਾਕ ਹੋ ਜਾਣ ਤੱਕ ਨਮਾਜ਼ ਅਤੇ ਇਬਾਦਤਾਂ ਤੋਂ ਦੂਰ ਰਹਿੰਦਾ ਹੈ।

ਸਾਅ ਇੱਕ ਮਸ਼ਹੂਰ ਪੈਮਾਨਾ (ਮਾਪ) ਹੈ। ਇੱਥੇ ਮੁਰਾਦ ਨਬਵੀ ਸਾਅ (ਨਬੀ ﷺ ਵਾਲਾ ਸਾਅ) ਹੈ। ਇਸ ਦਾ ਭਾਰ ਵੱਧੀਆ ਕਿਸਮ ਦੇ ਕਣਕ ਦੇ 480 ਮਿਸਕਾਲ ਅਤੇ ਲਿਟਰ ਵਿੱਚ ਤਿੰਨ ਲਿਟਰ ਦੇ ਬਰਾਬਰ ਹੁੰਦਾ ਹੈ।

ਮੁਦ ਇੱਕ ਸ਼ਰੀਅਤੀ ਮਾਪ ਹੈ। ਇਸ ਤੋਂ ਮੁਰਾਦ ਇੱਕ ਆਮ ਸ਼ਰੀਰ ਵਾਲੇ ਇਨਸਾਨ ਦੀਆਂ ਦੋਵਾਂ ਹਥੇਲੀਆਂ ਨੂੰ ਭਰਨ ਜਿੰਨਾ ਮਾਪ ਹੈ, ਜਦੋਂ ਉਨ੍ਹਾਂ ਨੂੰ ਹੱਥ ਫੈਲਾ ਕੇ ਭਰਿਆ ਜਾਵੇ। ਮੁਦ ਇੱਕ ਚੌਥਾਈ ਸਾਅ ਹੁੰਦਾ ਹੈ, ਇਸ 'ਤੇ ਸਾਰੇ ਫ਼ਕ਼ੀਹ (ਇਸਲਾਮੀ ਸ਼ਰੀਅਤ ਦੇ ਜਾਣਕਾਰ) ਸਰਬਸੰਮਤੀ ਰੱਖਦੇ ਹਨ। ਇਸ ਦੀ ਮਾਤਰਾ 750 ਮਿਲੀ ਲਿਟਰ (ml) ਦੇ ਕਰੀਬ ਹੁੰਦੀ ਹੈ।

التصنيفات

Recommended Acts and Manners of Ablution