إعدادات العرض
ਸ਼ੈਤਾਨ ਨੇ ਹਾਰ ਮੰਨੀ ਹੈ ਕਿ ਅਰਬ ਦੇ ਟਾਪੂ ‘ਤੇ ਨਮਾਜ਼ੀ ਉਸ ਨੂੰ ਪੂਜਣਗੇ, ਪਰ ਉਹ ਉਹਨਾਂ ਦੇ ਵਿਚਕਾਰ ਫੈਰ-ਫਸਾਦ ਪੈਦਾ ਕਰਨ ਵਿੱਚ ਲੱਗਾ ਹੈ।
ਸ਼ੈਤਾਨ ਨੇ ਹਾਰ ਮੰਨੀ ਹੈ ਕਿ ਅਰਬ ਦੇ ਟਾਪੂ ‘ਤੇ ਨਮਾਜ਼ੀ ਉਸ ਨੂੰ ਪੂਜਣਗੇ, ਪਰ ਉਹ ਉਹਨਾਂ ਦੇ ਵਿਚਕਾਰ ਫੈਰ-ਫਸਾਦ ਪੈਦਾ ਕਰਨ ਵਿੱਚ ਲੱਗਾ ਹੈ।
ਅਨਸਰ ਜਾਬਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹਨਾਂ ਨੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਸੁਣਿਆ ਕਿ ਉਹ ਫਰਮਾਉਂਦੇ ਸਨ: «ਸ਼ੈਤਾਨ ਨੇ ਹਾਰ ਮੰਨੀ ਹੈ ਕਿ ਅਰਬ ਦੇ ਟਾਪੂ ‘ਤੇ ਨਮਾਜ਼ੀ ਉਸ ਨੂੰ ਪੂਜਣਗੇ, ਪਰ ਉਹ ਉਹਨਾਂ ਦੇ ਵਿਚਕਾਰ ਫੈਰ-ਫਸਾਦ ਪੈਦਾ ਕਰਨ ਵਿੱਚ ਲੱਗਾ ਹੈ।»
الترجمة
العربية বাংলা Bosanski English Español فارسی Français Bahasa Indonesia Русский Tagalog Türkçe اردو 中文 हिन्दी Tiếng Việt සිංහල Hausa Kurdî Português தமிழ் Nederlands অসমীয়া ગુજરાતી Kiswahili پښتو മലയാളം नेपाली Magyar ქართული తెలుగు Македонски Svenska Moore Română Українська ไทย मराठीالشرح
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਤਤਿਲਾ ਦਿੱਤੀ ਕਿ ਇਬਲੀਸ ਨੂੰ ਹੁਣ ਇਹ ਉਮੀਦ ਨਹੀਂ ਰਹੀ ਕਿ ਮੋਮਿਨ ਨਮਾਜੀ ਫਿਰ ਤੋਂ ਉਸ ਦੀ ਬੰਦਗੀ ਕਰਨ ਲੱਗਣਗੇ ਜਾਂ ਬੁਤਾਂ ਨੂੰ ਸਜਦਾ ਕਰਨਗੇ — ਖ਼ਾਸ ਕਰਕੇ ਜਜ਼ੀਰਹ ਅਲ-ਅਰਬ ਵਿੱਚ।ਪਰ ਫਿਰ ਵੀ ਉਹਦੀ ਤਮਨਨਾ ਜਾਰੀ ਹੈ, ਅਤੇ ਉਹ ਆਪਣੀ ਸਾਰੀ ਕੋਸ਼ਿਸ਼, ਥਕਾਵਟ, ਚਾਲਾਂ ਅਤੇ ਮਿਹਨਤ ਇਸ ਗੱਲ ਵਿੱਚ ਲਗਾ ਰਿਹਾ ਹੈ ਕਿ ਮੋਮਿਨਾਂ ਦੇ ਦਰਮਿਆਨ ਝਗੜੇ, ਦਿਲਾਂ ਦੀ ਰੰਜਿਸ਼, ਲੜਾਈਆਂ, ਫਿਤਨੇ ਅਤੇ ਹੋਰ ਇਸ ਤਰ੍ਹਾਂ ਦੀਆਂ ਬਦਅਖਲਾਕੀਆਂ ਪੈਦਾ ਕਰੇ।فوائد الحديث
ਸ਼ੈਤਾਨ ਦੀ ਇਬਾਦਤ ਦਰਅਸਲ ਬੁਤ ਦੀ ਇਬਾਦਤ ਹੈ,ਕਿਉਂਕਿ ਸ਼ੈਤਾਨ ਹੀ ਇਸਦਾ ਹੁਕਮ ਦੇਣ ਵਾਲਾ ਅਤੇ ਇਸ ਵੱਲ ਬੁਲਾਣ ਵਾਲਾ ਹੈ।ਇਸ ਦੀ ਦਲੀਲ ਅੱਲਾਹ ਤਆਲਾ ਦੀ ਹਜ਼ਰਤ ਇਬਰਾਹੀਮ ਹ ਦੀ ਕਹੀ ਗਈ ਗੱਲ ਹੈ:
﴾**ਯਾ ਅਬਤਿ ਲਾ ਤਅਬੁਦਿ ਅਸ਼ਸ਼ੈਤਾਨ**﴿
(ਐ ਮੇਰੇ ਅੱਬਾ! ਸ਼ੈਤਾਨ ਦੀ ਇਬਾਦਤ ਨਾ ਕਰੋ...)
ਸ਼ੈਤਾਨ ਮੂਸਲਮਾਨਾਂ ਦਰਮਿਆਨ ਝਗੜੇ, ਰੰਜਿਸ਼ਾਂ, ਲੜਾਈਆਂ ਅਤੇ ਫ਼ਿਤਨਿਆਂ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
ਇਸਲਾਮ ਵਿੱਚ ਨਮਾਜ਼ ਦੇ ਫ਼ਵਾਇਦ ਵਿੱਚੋਂ ਇੱਕ ਇਹ ਵੀ ਹੈ ਕਿ ਇਹ ਮੋਮਿਨਾਂ ਦਰਮਿਆਨ ਮੁਹੱਬਤ ਨੂੰ ਕਾਇਮ ਰੱਖਦੀ ਹੈ,ਅਤੇ ਉਨ੍ਹਾਂ ਵਿਚ ਭਰਾਵਾ ਪਿਆਰ ਤੇ ਇਕਝੁਟਤਾ ਦੇ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ।
ਨਮਾਜ਼, ਸ਼ਹਾਦਤੈਨ ਦੇ ਬਾਅਦ ਦੀਨ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ,
ਇਸ ਲਈ ਮੁਸਲਮਾਨਾਂ ਨੂੰ "ਮੁਸੱਲੀਨ" ਕਿਹਾ ਜਾਂਦਾ ਹੈ (ਅਰਥਾਤ ਨਮਾਜ਼ ਅਦਾ ਕਰਨ ਵਾਲੇ)।
ਜਜ਼ੀਰਾਹ ਅਲ-ਅਰਬ ਨੂੰ ਹੋਰ ਇਲਾਕਿਆਂ ਨਾਲੋਂ ਖਾਸ ਫ਼ਜੀਲਤਾਂ ਹਾਸਲ ਹਨ।
ਇਸ ਦੇ ਕੁਝ ਖਾਸ ਗੁਣ ਹਨ ਜੋ ਕਿਸੇ ਹੋਰ ਜਗ੍ਹਾ ਨੂੰ ਹਾਸਿਲ ਨਹੀਂ।
ਜੇ ਪੁੱਛਿਆ ਜਾਵੇ ਕਿ ਜਜ਼ੀਰਹ ਅਲ-ਅਰਬ ਵਿੱਚ ਕੁਝ ਬੁਤ ਪੂਜਾ ਵੀ ਹੋਈ ਸੀ, ਪਰ ਨਬੀ ﷺ ਨੇ ਫਰਮਾਇਆ:**﴿ਇੰਨਾ ਸ਼ੈਤਾਨ ਕਦ ਐਸ ਅਨ ਯਅਬੁਦਹੁਲ ਮੁਸੱਲੂਨ﴾** — ਇਸ ਦਾ ਮਤਲਬ ਹੈ ਕਿ ਸ਼ੈਤਾਨ ਨੇ ਆਪਣੇ ਆਪ ਨੂੰ ਨਿਰਾਸ਼ ਕਰ ਲਿਆ ਕਿਉਂਕਿ ਉਸ ਨੇ ਫਤਹਾਂ ਦੇਖੀਆਂ ਅਤੇ ਲੋਕ ਬੜੀ ਗਿਣਤੀ ਵਿੱਚ ਅੱਲਾਹ ਦੇ ਧਰਮ ਵਿੱਚ ਦਾਖਲ ਹੋਏ।ਇਹ ਹਾਦੀਸ ਸ਼ੈਤਾਨ ਦੇ ਅੰਦਰਲੀ ਸੋਚ ਅਤੇ ਉਸ ਦੀ ਉਮੀਦ ਦੀ ਸੂਚਨਾ ਦਿੰਦੀ ਹੈ, ਪਰ ਅਸਲ ਹਾਲਾਤ ਇਸ ਦੇ ਉਲਟ ਹੋਏ, ਜੋ ਕਿ ਅੱਲਾਹ ਦੀ ਕੋਈ ਖ਼ਾਸ حکمت ਸੀ।
التصنيفات
Blameworthy Morals