ਅੱਲਾਹ ਉਸ ਆਦਮੀ ਵੱਲ ਨਹੀਂ ਵੇਖਦਾ ਜੋ ਕਿਸੇ ਮਰਦ ਜਾਂ ਔਰਤ ਨਾਲ ਪਿੱਠ ਦੇ ਰਾਹ ਸਬੰਧ ਬਣਾਏ।

ਅੱਲਾਹ ਉਸ ਆਦਮੀ ਵੱਲ ਨਹੀਂ ਵੇਖਦਾ ਜੋ ਕਿਸੇ ਮਰਦ ਜਾਂ ਔਰਤ ਨਾਲ ਪਿੱਠ ਦੇ ਰਾਹ ਸਬੰਧ ਬਣਾਏ।

"ਇਬਨ ਅੱਬਾਸ਼ ਰਜ਼ੀਅੱਲਾਹੁ ਅਨਹੁਮਾ ਨੇ ਕਿਹਾ ਕਿ ਰਸੂਲੁੱਲ੍ਹਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:" "ਅੱਲਾਹ ਉਸ ਆਦਮੀ ਵੱਲ ਨਹੀਂ ਵੇਖਦਾ ਜੋ ਕਿਸੇ ਮਰਦ ਜਾਂ ਔਰਤ ਨਾਲ ਪਿੱਠ ਦੇ ਰਾਹ ਸਬੰਧ ਬਣਾਏ।"

[صحيح] [رواه الترمذي والنسائي في الكبرى]

الشرح

ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਸਖ਼ਤ ਅਜ਼ਾਬ ਦੀ ਚੇਤਾਵਨੀ ਦਿੱਤੀ ਹੈ ਕਿ ਅੱਲਾਹ ਉਸ ਆਦਮੀ ਵੱਲ ਰਹਿਮਤ ਦੀ ਨਿਗਾਹ ਨਾਲ ਨਹੀਂ ਵੇਖਦਾ ਜੋ ਕਿਸੇ ਮਰਦ ਨਾਲ ਪਿੱਠ ਦੇ ਰਾਹ ਜਾਂ ਕਿਸੇ ਔਰਤ ਨਾਲ ਪਿੱਠ ਦੇ ਰਾਹ ਹਮਬਿਸਤਰੀ ਕਰੇ। ਇਹ ਗੁਨਾਹਾਂ ਵਿੱਚੋਂ ਇੱਕ ਵੱਡਾ ਗੁਨਾਹ ਹੈ।

فوائد الحديث

ਮਰਦ ਦਾ ਮਰਦ ਨਾਲ ਸਬੰਧ ਬਣਾੳਣਾ — ਜੋ ਕਿ ਲਵਾਤ (ਹੋਮੋਸੈਕਸ਼ੂਅਲ ਰਿਸ਼ਤਾ) ਹੈ — ਗੰਭੀਰ ਵੱਡੇ ਗੁਨਾਹਾਂ ਵਿੱਚੋਂ ਇੱਕ ਹੈ।

ਔਰਤ ਨਾਲ ਪਿੱਠ ਦੇ ਰਾਹ ਹਮਬਿਸਤਰੀ ਕਰਨਾ ਵੱਡੇ ਗੁਨਾਹਾਂ ਵਿੱਚੋਂ ਇੱਕ ਹੈ।

"(ਅੱਲਾਹ ਨਹੀਂ ਵੇਖਦਾ)" ਦਾ ਮਤਲਬ ਹੈ ਰਹਿਮਤ ਅਤੇ ਦਇਆ ਭਰੀ ਨਿਗਾਹ ਨਹੀਂ ਕਰਦਾ, ਨਾ ਕਿ ਸਿਰਫ਼ ਆਮ ਨਿਗਾਹ। ਕਿਉਂਕਿ ਅੱਲਾਹ ਤਆਲਾ ਤੋਂ ਕੋਈ ਚੀਜ਼ ਛੁਪਿਆ ਨਹੀਂ ਰਹਿੰਦੀ ਅਤੇ ਉਸ ਦੀ ਨਿਗਾਹ ਤੋਂ ਕੋਈ ਵੀ ਗੱਲ ਗੁਮ ਨਹੀਂ ਰਹਿ ਸਕਦੀ।

ਇਹ ਕੰਮ ਸਭ ਤੋਂ ਵੱਡੇ ਅਤੇ ਸਭ ਤੋਂ ਖ਼ਤਰਨਾਕ ਫਾਹਿਸ਼ਿਆਂ ਵਿੱਚੋਂ ਹਨ, ਕਿਉਂਕਿ ਇਹ ਸਹੀ ਫਿਤਰਤੀ ਸੁਭਾਵਾਂ ਦੇ ਖਿਲਾਫ ਹਨ, ਨਸਲ ਦੀ ਕਮੀ ਦਾ ਕਾਰਨ ਬਣਦੇ ਹਨ, ਵਿਆਹੀ ਜ਼ਿੰਦਗੀ ਨੂੰ ਖ਼ਰਾਬ ਕਰਦੇ ਹਨ, ਦੁਸ਼ਮਨੀ ਅਤੇ ਨਫ਼ਰਤ ਪੈਦਾ ਕਰਦੇ ਹਨ, ਅਤੇ ਗੰਦੇ ਸਥਾਨਾਂ ਵਿੱਚ ਪੈਦਾ ਹੋਣ ਵਾਲੇ ਹਨ।

التصنيفات

Rulings of Discretionary Punishments