إعدادات العرض
ਮੈਨੂੰ ਇਸਲਾਮ ਬਾਰੇ ਕੋਈ ਇਹੋ ਜਿਹੀ ਗੱਲ ਦੱਸੋ, ਜਿਸ ਬਾਰੇ ਮੈਨੂੰ ਤੁਹਾਥੋਂ ਬਾਅਦ ਕਿਸੇ ਹੋਰ ਤੋਂ ਪੁੱਛਣਾ ਨਾ ਪਵੇ। ਆਪ ﷺ ਨੇ ਫਰਮਾਇਆ: "ਤੂੰ…
ਮੈਨੂੰ ਇਸਲਾਮ ਬਾਰੇ ਕੋਈ ਇਹੋ ਜਿਹੀ ਗੱਲ ਦੱਸੋ, ਜਿਸ ਬਾਰੇ ਮੈਨੂੰ ਤੁਹਾਥੋਂ ਬਾਅਦ ਕਿਸੇ ਹੋਰ ਤੋਂ ਪੁੱਛਣਾ ਨਾ ਪਵੇ। ਆਪ ﷺ ਨੇ ਫਰਮਾਇਆ: "ਤੂੰ ਕਹਿ ਕਿ ਮੈਂ ਅੱਲਾਹ 'ਤੇ ਈਮਾਨ ਲਿਆਇਆ, ਫਿਰ ਉਸ 'ਤੇ ਮਜ਼ਬੂਤੀ ਨਾਲ ਡਟਿਆ ਰਹਿ।
“ਅਬੂ ਅਮਰ ਤੋਂ — ਅਤੇ ਕਿਹਾ ਗਿਆ ਹੈ: ਅਬੂ ਅਮਰਾ ਤੋਂ — ਸੁਫ਼ਯਾਨ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:” ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਮੈਨੂੰ ਇਸਲਾਮ ਬਾਰੇ ਕੋਈ ਇਹੋ ਜਿਹੀ ਗੱਲ ਦੱਸੋ, ਜਿਸ ਬਾਰੇ ਮੈਨੂੰ ਤੁਹਾਥੋਂ ਬਾਅਦ ਕਿਸੇ ਹੋਰ ਤੋਂ ਪੁੱਛਣਾ ਨਾ ਪਵੇ। ਆਪ ﷺ ਨੇ ਫਰਮਾਇਆ: "ਤੂੰ ਕਹਿ ਕਿ ਮੈਂ ਅੱਲਾਹ 'ਤੇ ਈਮਾਨ ਲਿਆਇਆ, ਫਿਰ ਉਸ 'ਤੇ ਮਜ਼ਬੂਤੀ ਨਾਲ ਡਟਿਆ ਰਹਿ।"
الترجمة
العربية Español አማርኛ English اردو Indonesia ئۇيغۇرچە বাংলা Français Türkçe Русский Bosanski සිංහල हिन्दी 中文 فارسی Tiếng Việt Tagalog Kurdî Hausa Português മലയാളം తెలుగు Kiswahili தமிழ் မြန်မာ ไทย Deutsch 日本語 پښتو অসমীয়া Shqip Svenska Nederlands ગુજરાતી Кыргызча नेपाली Yorùbá Lietuvių دری Српски Soomaali тоҷикӣ Kinyarwanda Română Magyar Čeština Moore Malagasy Oromoo ಕನ್ನಡ Wolof Azərbaycan O‘zbek Українська ქართული Македонски ភាសាខ្មែរ Bambara मराठी Kirundi Kurmancî Bahasa Melayu Yaoالشرح
ਅੱਲਾਹ ਦੇ ਨਬੀ ﷺ ਦੇ ਇੱਕ ਸਹਾਬੀ (ਸਾਥੀ) ਸੁਫਿਆਨ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁ ਨੇ ਆਪ ﷺ ਨੂੰ ਬੇਨਤੀ ਕੀਤੀ ਕਿ ਆਪ ﷺ ਉਨ੍ਹਾਂ ਨੂੰ ਇੱਕ ਇਹੋ ਜਿਹੀ ਗੱਲ ਸਿਖਾ ਦੇਣ, ਜਿਸ ਵਿੱਚ ਪੂਰੇ ਇਸਲਾਮ ਦਾ ਸਾਰ ਆ ਜਾਵੇ, ਤਾਂ ਜੋ ਉਹ ਉਸਨੂੰ ਮਜ਼ਬੂਤੀ ਨਾਲ ਫੜ ਲੈਣ ਅਤੇ ਉਸਦੇ ਬਾਰੇ ਕਿਸੇ ਹੋਰ ਨੂੰ ਪੁੱਛਣਾ ਨਾ ਪਵੇ। ਸੋ ਨਬੀ ਕਰੀਮ ﷺ ਨੇ ਉਨ੍ਹਾਂ ਨੂੰ ਕਿਹਾ: ਤੂੰ ਕੇਵਲ ਇੰਨਾ ਕਹਿ ਦੇ ਕਿ ਮੈਂ ਅੱਲਾਹ ਨੂੰ ਇੱਕ ਮੰਨਿਆ, ਅਤੇ ਉਸਦੇ ਇਕਲੌਤਾ ਰੱਬ, ਪਾਲਣਹਾਰ, ਸਿਰਜਣਹਾਰ ਅਤੇ ਇਸ਼ਟ ਹੋਣ 'ਤੇ ਈਮਾਨ ਲਿਆਇਆ। ਫੇਰ ਉਸਤੋਂ ਬਾਅਦ ਅੱਲਾਹ ਦੇ ਫਰਜ਼ ਕੀਤੇ ਕੰਮਾਂ ਨੂੰ ਪੂਰਾ ਕਰਦੇ ਹੋਏ ਅਤੇ ਉਸ ਦੀਆਂ ਹਰਾਮ ਕੀਤੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਹੋਏ, ਉਸ ਦੀ ਆਗਿਆਕਾਰੀ ਕਰ ਅਤੇ ਇਸ ਉੱਤੇ ਡਟਿਆ ਰਹਿ।فوائد الحديث
ਅਸਲ ਦੀਨ ਅੱਲਾਹ ਦੇ ਰੱਬ ਤੇ ਸੱਚੇ ਇਸ਼ਟ ਹੋਣ 'ਤੇ ਅਤੇ ਉਸ ਦੇ ਨਾਵਾਂ ਤੇ ਸਿਫਤਾਂ (ਗੁਣਾਂ) 'ਤੇ ਈਮਾਨ ਰੱਖਣਾ ਹੈ।
ਈਮਾਨ ਲਿਆਉਣ ਤੋਂ ਬਾਅਦ ਇਸਤਿਕਾਮਤ (ਸਿਧੇ ਰਾਹ ਤੇ ਜੰਮੇ ਰਹਿਣਾ), ਨਿਰੰਤਰਤਾ ਨਾਲ ਇਬਾਦਤ ਜਾਰੀ ਰੱਖਣਾ ਅਤੇ ਉਸ 'ਤੇ ਡਟੇ ਰਹਿਣ ਦੀ ਅਹਿਮੀਅਤ (ਮਹੱਤਤਾ)।
ਅਮਲਾਂ (ਕਰਮਾਂ) ਦੇ ਕਬੂਲ ਹੋਣ ਲਈ ਈਮਾਨ ਦਾ ਹੋਣਾ ਸ਼ਰਤ ਹੈ।
ਅੱਲਾਹ 'ਤੇ ਈਮਾਨ ਲਿਆਉਣ ਵਿੱਚ ਈਮਾਨ ਨਾਲ ਜੁੜੀਆਂ ਹੋਈਆਂ ਉਹ ਬੁਨਿਆਦੀ ਗੱਲਾਂ ਜਿਨ੍ਹਾਂ 'ਤੇ ਈਮਾਨ ਰੱਖਣਾ ਜ਼ਰੂਰੀ ਹੈ, ਉਨ੍ਹਾਂ ਤਹਿਤ ਆਉਣ ਵਾਲੇ ਦਿਲ ਦੇ ਅਮਲਾਂ ਦੇ ਨਾਲ-ਨਾਲ ਬਾਹਰੀ ਤੇ ਅੰਦਰੂਨੀ ਤੌਰ 'ਤੇ ਅੱਲਾਹ ਅੱਗੇ ਝੁਕ ਜਾਣਾ ਤੇ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦੇਣਾ ਸ਼ਾਮਲ ਹਨ।
'ਇਸਤਿਕਾਮਤ' ਦਾ ਅਰਥ ਹੈ ਵਾਜਿਬ (ਲਾਜ਼ਮੀ) ਕੰਮਾਂ ਨੂੰ ਕਰਦੇ ਹੋਏ ਤੇ ਮਨਾਹ ਕੀਤੀਆਂ ਚੀਜ਼ਾਂ ਤੋਂ ਬਚਦੇ ਹੋਏ ਸਿੱਧੇ ਰਾਹ 'ਤੇ ਚੱਲਦੇ ਰਹਿਣਾ।
