ਤੁਹਾਡੇ ਵਿੱਚੋਂ ਜੋ ਕੋਈ ਵੀ ਵਿਆਹ ਕਰਨ ਦੀ ਸਮਰੱਥਾ ਰੱਖਦਾ ਹੋਵੇ, ਉਹ ਵਿਆਹ ਕਰ ਲਵੇ। ਕਿਉਂਕਿ ਵਿਆਹ ਨਜ਼ਰਾਂ ਨੂੰ ਨੀਵਾਂ ਰੱਖਣ ਅਤੇ ਸ਼ਰਮਗਾਹ…

ਤੁਹਾਡੇ ਵਿੱਚੋਂ ਜੋ ਕੋਈ ਵੀ ਵਿਆਹ ਕਰਨ ਦੀ ਸਮਰੱਥਾ ਰੱਖਦਾ ਹੋਵੇ, ਉਹ ਵਿਆਹ ਕਰ ਲਵੇ। ਕਿਉਂਕਿ ਵਿਆਹ ਨਜ਼ਰਾਂ ਨੂੰ ਨੀਵਾਂ ਰੱਖਣ ਅਤੇ ਸ਼ਰਮਗਾਹ (ਗੁਪਤ-ਅੰਗ) ਨੂੰ ਬੁਰਾਈ ਤੋਂ ਸੁਰੱਖਿਅਤ ਰੱਖਣ ਦਾ ਸਾਧਨ ਹੈ। ਅਤੇ ਜੇਕਰ ਕਿਸੇ ਵਿੱਚ ਵਿਆਹ ਕਰਨ ਸਮਰੱਥਾ ਨਾ ਹੋਵੇ, ਤਾਂ ਉਹ ਰੋਜ਼ਾ ਰੱਖ ਲਿਆ ਕਰੇ। ਕਿਉਂਕਿ ਰੋਜ਼ਾ ਸ਼ਹਿਵਤ (ਕਾਮ-ਵਾਸਨਾ) ਨੂੰ ਖਤਮ ਕਰ ਦਿੰਦਾ ਹੈ।

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅਸੀਂ ਅੱਲਾਹ ਦੇ ਰਸੂਲ ﷺ ਦੇ ਨਾਲ ਸੀ ਕਿ ਇਸ ਦੌਰਾਨ ਆਪ ਨੇ ਫਰਮਾਇਆ: «ਤੁਹਾਡੇ ਵਿੱਚੋਂ ਜੋ ਕੋਈ ਵੀ ਵਿਆਹ ਕਰਨ ਦੀ ਸਮਰੱਥਾ ਰੱਖਦਾ ਹੋਵੇ, ਉਹ ਵਿਆਹ ਕਰ ਲਵੇ। ਕਿਉਂਕਿ ਵਿਆਹ ਨਜ਼ਰਾਂ ਨੂੰ ਨੀਵਾਂ ਰੱਖਣ ਅਤੇ ਸ਼ਰਮਗਾਹ (ਗੁਪਤ-ਅੰਗ) ਨੂੰ ਬੁਰਾਈ ਤੋਂ ਸੁਰੱਖਿਅਤ ਰੱਖਣ ਦਾ ਸਾਧਨ ਹੈ। ਅਤੇ ਜੇਕਰ ਕਿਸੇ ਵਿੱਚ ਵਿਆਹ ਕਰਨ ਸਮਰੱਥਾ ਨਾ ਹੋਵੇ, ਤਾਂ ਉਹ ਰੋਜ਼ਾ ਰੱਖ ਲਿਆ ਕਰੇ। ਕਿਉਂਕਿ ਰੋਜ਼ਾ ਸ਼ਹਿਵਤ (ਕਾਮ-ਵਾਸਨਾ) ਨੂੰ ਖਤਮ ਕਰ ਦਿੰਦਾ ਹੈ।»

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਸੰਭੋਗ ਅਤੇ ਨਿਕਾਹ (ਵਿਆਹ) ਦੇ ਖਰਚਿਆਂ ਨੂੰ ਚੁੱਕਣ ਦੀ ਸਮਰੱਥਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਵਿਆਹ ਕਰਨ ਦੀ ਨਸੀਹਤ ਕੀਤੀ ਹੈ। ਕਿਉਂਕਿ ਨਿਕਾਹ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਨਜ਼ਰਾਂ ਅਤੇ ਸ਼ਰਮਗਾਹ ਹਰਾਮ ਚੀਜ਼ਾਂ ਵੱਧ ਸੁਰੱਖਿਅਤ ਰਹਿਣਗੀਆਂ ਅਤੇ ਇਹ ਬਦਕਾਰੀ ਦੇ ਕੰਮਾਂ ਵਿੱਚ ਪੈਣ ਦੀ ਸੰਭਾਵਨਾ ਘਟ ਜਾਵੇਗੀ। ਜੇਕਰ ਕਿਸੇ ਕੋਲ ਨਿਕਾਹ ਦਾ ਖਰਚਾ ਚੁੱਕਣ ਦੀ ਤਾਕਤ ਨਾ ਹੋਵੇ ਅਤੇ ਉਹ ਸੰਭੋਗ ਕਰਨ ਦੀ ਸਮਰੱਥਾ ਰੱਖਦਾ ਹੋਵੇ, ਤਾਂ ਉਸਨੂੰ ਰੋਜ਼ਾ ਰੱਖਣਾ ਚਾਹੀਦਾ ਹੈ; ਕਿਉਂਕਿ ਰੋਜ਼ਾ ਕਾਮ-ਵਾਸਨਾ ਨੂੰ ਘਟਾਉਣ ਦਾ ਕੰਮ ਕਰਦਾ ਹੈ।

فوائد الحديث

ਇਸਲਾਮ ਧਰਮ ਪਾਕਦਾਮਨੀ (ਲਾਜ) ਦੇ ਸਾਧਨ ਉਪਲਬਧ ਕਰਵਾਉਣ ਅਤੇ ਬਦਕਾਰੀ (ਅਸ਼ਲੀਲਤਾ) ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ।

ਨਿਕਾਹ (ਵਿਆਹ) ਦੇ ਖਰਚਿਆਂ ਨੂੰ ਚੁੱਕਣ ਦੀ ਸਮਰੱਥਾ ਨਾ ਰੱਖਣ ਵਾਲੇ ਵਿਅਕਤੀ ਨੂੰ ਰੋਜ਼ਾ ਰੱਖਣ ਦੀ ਤਰਗੀਬ (ਪ੍ਰੇਰਨਾ/ਨਸੀਹਤ) ਦਿੱਤੀ ਗਈ ਹੈ। ਕਿਉਂਕਿ ਇਸ ਨਾਲ ਸ਼ਹਿਵਤ (ਕਾਮ-ਵਾਸਨਾ) ਕਮਜ਼ੋਰ ਹੁੰਦੀ ਹੈ।

ਇੱਥੇ ਰੋਜ਼ੇ ਦੀ ਤੁਲਨਾ 'ਵਜਾਅ' (ਭਾਵ ਖੱਸੀ ਕਰਨ) ਨਾਲ ਇਸ ਲਈ ਕੀਤੀ ਗਈ ਹੈ ਕਿ ਵਜਾਅ (ਖੱਸੀ) ਕਰਨ ਵੇਲੇ ਅੰਡਕੋਸ਼ਾਂ ਦੀਆਂ ਨੱਸਾਂ ਨੂੰ ਕੱਟ ਦਿੱਤਾ ਜਾਂਦਾ ਹੈ, ਜਿਸ ਦੇ ਨਤੀਜੇ ਵਿੱਚ ਸੰਭੋਗ ਕਰਨ ਇੱਛਾ ਖਤਮ ਜਾਂਦੀ ਹੈ ਅਤੇ ਬਿਲਕੁਲ ਇਸੇ ਤਰ੍ਹਾਂ ਰੋਜ਼ੇ ਨਾਲ ਵੀ ਸੰਭੋਗ ਕਰਨ ਦੀ ਇੱਛਾ ਕਮਜ਼ੋਰ ਹੋ ਜਾਂਦੀ ਹੈ।

التصنيفات

Virtue of Fasting, Excellence of Marriage