ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ…

ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ ਲੱਛਣ ਨੂੰ ਛੱਡ ਨਾ ਦੇਵੇ: ਜਦੋਂ ਗੱਲ ਕਰੇ ਤਾਂ ਝੂਠ ਬੋਲੇ; ਜਦੋਂ ਵਾਅਦਾ ਕਰੇ ਤਾਂ ਧੋਖਾ ਦੇਵੇ; ਜਦੋਂ ਕਸਮ (ਸੁੰਹ) ਖਾਵੇ ਤਾਂ ਉਸ ਨੂੰ ਤੋੜ ਦੇਵੇ; ਅਤੇ ਜਦੋਂ ਝਗੜਾ ਕਰੇ ਤਾਂ ਬਦਸਲੂਕੀ ਕਰੇ।

ਅਬਦੁੱਲਾਹ ਬਿਨ ਅਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ ਲੱਛਣ ਨੂੰ ਛੱਡ ਨਾ ਦੇਵੇ: ਜਦੋਂ ਗੱਲ ਕਰੇ ਤਾਂ ਝੂਠ ਬੋਲੇ; ਜਦੋਂ ਵਾਅਦਾ ਕਰੇ ਤਾਂ ਧੋਖਾ ਦੇਵੇ; ਜਦੋਂ ਕਸਮ (ਸੁੰਹ) ਖਾਵੇ ਤਾਂ ਉਸ ਨੂੰ ਤੋੜ ਦੇਵੇ; ਅਤੇ ਜਦੋਂ ਝਗੜਾ ਕਰੇ ਤਾਂ ਬਦਸਲੂਕੀ ਕਰੇ।"

[صحيح] [متفق عليه]

الشرح

ਨਬੀ ﷺ ਨੇ ਚਾਰ ਅਜਿਹੇ ਲੱਛਣਾਂ ਤੋਂ ਸਾਵਧਾਨ ਕੀਤਾ ਹੈ ਕਿ ਜਦੋਂ ਇਹ ਲੱਛਣ ਕਿਸੇ ਮੁਸਲਮਾਨ ਦੇ ਅੰਦਰ ਪਾਏ ਜਾਣ ਤਾਂ ਉਹ ਇਨ੍ਹਾਂ ਲੱਛਣਾਂ ਕਾਰਨ ਲਗਭਗ ਮੁਨਾਫਿਕਾਂ ਵਰਗਾ ਬਣ ਜਾਂਦਾ ਹੈ। ਅਸਲ ਵਿੱਚ ਇੱਥੇ ਗੱਲ ਉਸ ਵਿਅਕਤੀ ਦੀ ਹੋ ਰਹੀ ਹੈ ਕਿ ਜਿਸ ਦੀ ਸ਼ਖ਼ਸੀਅਤ ਵਿੱਚ ਇਹ ਲੱਛਣ ਪੂਰੇ ਹਾਵੀ ਹੋ ਜਾਣ। ਹਾਂ, ਜੇਕਰ ਕਿਸੇ ਵਿੱਚ ਇਹ ਲੱਛਣ ਕਦੇ-ਕਦਾਈਂ ਹੀ ਵੇਖੇ ਜਾਂਦੇ ਹੋਣ ਤਾਂ ਉਹ ਇਸ ਵਿੱਚ ਸ਼ਾਮਲ ਨਹੀਂ ਹੁੰਦਾ। ਇਹ ਚਾਰ ਲੱਛਣ ਹਨ: 1- ਜਦੋਂ ਗੱਲ ਕਰੇ, ਤਾਂ ਜਾਣ-ਬੁਝ ਕੇ ਝੂਠ ਬੋਲੇ ਅਤੇ ਸੱਚ ਬੋਲਣ ਤੋਂ ਕਤਰਾਵੇ। 2- ਜਦੋਂ ਕੋਈ ਵਚਨ ਦੇਵੇ ਤਾਂ ਉਸ ਦਾ ਪਾਲਣ ਨਾ ਕਰੇ ਅਤੇ ਦੂਜੀ ਧਿਰ ਨੂੰ ਧੋਖਾ ਦੇਵੇ। 3- ਜਦੋਂ ਕੋਈ ਵਾਅਦਾ ਕਰੇ (ਸੁੰਹ ਖਾਵੇ) ਤਾਂ ਉਸ ਨੂੰ ਪੂਰਾ ਨਾ ਕਰੇ ਅਤੇ ਉਸ ਨੂੰ ਤੋੜ ਦੇਵੇ। 4- ਜਦੋਂ ਕੋਈ ਕਿਸੇ ਨਾਲ ਝਗੜਾ ਕਰੇ, ਤਾਂ ਬੜੀ ਸਖਤੀ ਨਾਲ ਝਗੜਾ ਕਰੇ। ਹੱਕ-ਸੱਚ ਦਾ ਖਿਆਲ ਨਾ ਕਰੇ, ਸਹੀ ਗੱਲ ਦਾ ਵਿਰੋਧ ਕਰੇ, ਉਸ ਨੂੰ ਗਲਤ ਸਾਬਤ ਕਰਨ ਲਈ ਚਲਾਕੀਆਂ ਕਰੇ ਤੇ ਝੂਠ ਬੋਲੇ। ਕਿਉਂਕਿ ਨਿਫ਼ਾਕ ਦਾ ਮਤਲਬ ਹੈ ਦਿਲ ਵਿੱਚ ਕੁੱਝ ਹੋਰ ਰੱਖਣਾ ਅਤੇ ਮੂੰਹ 'ਤੇ ਕੋਈ ਹੋਰ ਗੱਲ ਕਰਨਾ ਅਤੇ ਇਹ ਔਗੁਣ ਉਪਰੋਕਤ ਲੱਛਣ ਰੱਖਣ ਵਾਲੇ ਵਿਅਕਤੀ ਵਿੱਚ ਪਾਇਆ ਜਾਂਦਾ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਲੱਛਣ ਰੱਖਣ ਵਾਲੇ ਵਿਅਕਤੀ ਦਾ ਨਿਫ਼ਾਕ ਅਸਲ ਵਿੱਚ ਉਸ ਬੰਦੇ ਲਈ ਹੋਵੇਗਾ, ਜਿਸ ਨੇ ਉਸ ਨਾਲ ਗੱਲ ਕੀਤੀ, ਵਾਅਦਾ ਕੀਤਾ, ਉਸ ਕੋਲ ਕੋਈ ਅਮਾਨਤ ਰੱਖੀ ਅਤੇ ਉਸ ਨਾਲ ਝਗੜਾ ਕੀਤਾ। ਇਸ ਦਾ ਮਤਲਬ ਇਹ ਨਹੀਂ ਕਿ ਉਹ ਇਸਲਾਮ ਵਿੱਚ ਮੁਨਾਫ਼ਿਕ ਹੈ ਅਤੇ ਮੁਸਲਮਾਨ ਹੋਣ ਦਾ ਦਿਖਾਵਾ ਕਰਦਾ ਹੈ ਤੇ ਆਪਣੇ ਅੰਦਰ ਕੁਫ਼ਰ ਲੁਕੋ ਕੇ ਬੈਠਾ ਹੈ। ਦੂਜੀ ਗੱਲ ਧਿਆਨ ਦੇਣ ਦੀ ਇਹ ਹੈ ਕਿ ਜਿਸ ਵਿਅਕਤੀ ਅੰਦਰ ਕੋਈ ਇੱਕ ਲੱਛਣ ਹੋਵੇਗਾ, ਉਸ ਵਿੱਚ ਨਿਫ਼ਾਕ ਦਾ ਇੱਕ ਭਾਗ ਹੋਵੇਗਾ, ਜਦੋਂ ਤੱਕ ਕਿ ਉਹ ਉਸਨੂੰ ਛੱਡ ਨਾ ਦੇਵੇ।

فوائد الحديث

ਨਿਫ਼ਾਕ ਦੀਆਂ ਕੁੱਝ ਨਿਸ਼ਾਨੀਆਂ ਬਾਰੇ ਦੱਸਿਆ ਹੈ, ਤਾਂ ਜੋ ਲੋਕਾਂ ਨੂੰ ਡਰਾਇਆ ਅਤੇ ਸਾਵਧਾਨ ਕੀਤਾ ਜਾ ਸਕੇ।

ਇਸ ਹਦੀਸ ਦਾ ਸਾਰ ਇਹ ਹੈ ਕਿ ਇਹ ਲੱਛਣ ਨਿਫ਼ਾਕ ਦੇ ਲੱਛਣ ਹਨ ਅਤੇ ਜਿਸ ਵਿਅਕਤੀ ਵਿੱਚ ਇਹ ਲੱਛਣ ਪਾਏ ਜਾਂਦੇ ਹਨ ਉਹ ਮੁਨਾਫਿਕਾਂ ਵਰਗਾ ਹੁੰਦਾ ਹੈ ਤੇ ਉਨ੍ਹਾਂ ਦੇ ਔਗੁਣਾਂ ਨੂੰ ਅਪਣਾਉਂਦਾ ਹੈ। ਇਸਦਾ ਮਤਲਬ ਇਹ ਨਹੀਂ ਕਿ ਉਹ ਅਜਿਹਾ ਮੁਨਾਫ਼ਿਕ ਹੈ ਜੋ ਮੁਸਲਮਾਨ ਹੋਣ ਦਾ ਦਿਖਾਵਾ ਕਰਦਾ ਹੈ ਅਤੇ ਆਪਣੇ ਦਿਲ ਵਿੱਚ ਕੁਫ਼ਰ ਲੁਕੋ ਕੇ ਰੱਖਦਾ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਹਦੀਸ ਉਸ ਵਿਅਕਤੀ 'ਤੇ ਲਾਗੂ ਹੁੰਦੀ ਹੈ ਜਿਸ 'ਤੇ ਇਹ ਲੱਛਣ ਹਾਵੀ ਹੋ ਜਾਣ ਅਤੇ ਉਹ ਇਨ੍ਹਾਂ ਪ੍ਰਤੀ ਲਾਪਰਵਾਹ ਹੁੰਦਾ ਹੈ ਅਤੇ ਇਨ੍ਹਾਂ ਨੂੰ ਹਲਕੇ ਵਿੱਚ ਲੈਂਦਾ ਹੈ। ਕਿਉਂਕਿ ਅਜਿਹਾ ਬੰਦਾ ਆਮ ਤੌਰ 'ਤੇ ਬਦਅਕੀਦਾ (ਗਲਤ ਵਿਸ਼ਵਾਸ ਰੱਖਣ ਵਾਲਾ) ਹੁੰਦਾ ਹੈ।

ਗਜ਼ਾਲੀ ਕਹਿੰਦੇ ਹਨ: ਅਸਲ ਵਿੱਚ, ਧਾਰਮਿਕਤਾ ਤਿੰਨ ਚੀਜ਼ਾਂ ’ਤੇ ਨਿਰਭਰ ਕਰਦੀ ਹੈ: ਬਾਣੀ, ਕਰਮ ਅਤੇ ਨੀਅਤ (ਇਰਾਦਾ)। ਇੱਥੇ ਅੱਲਾਹ ਦੇ ਰਸੂਲ ﷺ ਨੇ ਬਾਣੀ ਦੇ ਵਿਗਾੜ (ਭ੍ਰਿਸ਼ਟਾਚਾਰ) ਵੱਲ ਇਸ਼ਾਰਾ ਝੂਠ ਬੋਲਣ ਨਾਲ, ਕਰਮਾਂ ਦਾ ਵਿਗਾੜ ਧੋਖਾ ਦੇਣ ਨਾਲ, ਅਤੇ ਨੀਅਤ ਦਾ ਵਿਗਾੜ ਵਾਅਦੇ ਤੋਂ ਮੁੱਕਰਨ ਨਾਲ ਕੀਤਾ ਹੈ। ਕਿਉਂਕਿ ਵਾਅਦਾ ਤੋੜਨਾ ਉਸੇ ਸਮੇਂ ਗਲਤ ਹੁੰਦਾ ਹੈ ਜਦੋਂ ਵਾਅਦਾ ਕਰਨ ਵੇਲੇ ਹੀ ਉਸ ਨੂੰ ਪੂਰਾ ਨਾ ਕਰਨ ਦਾ ਇਰਾਦਾ ਹੋਵੇ। ਲੇਕਿਨ ਜੇ ਕੋਈ ਸਮੱਸਿਆ ਆ ਜਾਵੇ ਅਤੇ ਇਸ ਕਾਰਨ ਵਾਅਦਾ ਪੂਰਾ ਨਾ ਕਰ ਸਕਦਾ ਹੋਵੇ, ਤਾਂ ਉਸ ਦਾ ਇੰਜ ਕਰਨਾ ਨਿਫ਼ਾਕ ਨਹੀਂ ਮੰਨਿਆ ਜਾਵੇਗਾ।

ਨਿਫ਼ਾਕ ਦੋ ਪ੍ਰਕਾਰ ਦਾ ਹੁੰਦੇ ਹੈ: ਪਹਿਲਾ ਅਕੀਦੇ ਦਾ ਨਿਫ਼ਾਕ (ਈਮਾਨ/ਵਿਸ਼ਵਾਸ ਨਾਲ ਸਬੰਧਤ) ਹੈ, ਜੋ ਕਿ ਬੰਦੇ ਨੂੰ ਈਮਾਨ ਦੇ ਦਾਇਰੇ ਤੋਂ ਬਾਹਰ ਕਰ ਦਿੰਦਾ ਹੈ। ਅਕੀਦੇ ਦਾ ਨਿਫ਼ਾਕ ਬਾਹਰੋਂ ਮੁਸਲਮਾਨ ਦਾ ਰੂਪ ਧਾਰਨ ਕਰਨ ਤੇ ਅੰਦਰੋਂ ਕੁਫ਼ਰ ਲੁਕਾਉਣ ਦਾ ਨਾਂ ਹੈ। ਦੂਜਾ ਅਮਲ ਦਾ ਨਿਫ਼ਾਕ ਹੈ, ਜਿਸ ਵਿੱਚ ਬੰਦਾ ਮੁਨਾਫ਼ਿਕਾਂ ਦੇ ਤੌਰ ਤਰੀਕੇ ਅਪਣਾਉਂਦਾ ਹੈ। ਇਹ ਈਮਾਨ ਦੇ ਦਾਇਰੇ ਤੋਂ ਬਾਹਰ ਤਾਂ ਨਹੀਂ ਕਰਦਾ, ਲੇਕਿਨ ਹੈ ਇਹ ਕਬੀਰਾ ਗੁਨਾਹ (ਮਹਾ-ਪਾਪ)।

ਇਬਨ ਹਜਰ ਕਹਿੰਦੇ ਹਨ: ਸਾਰੇ ਉਲਮਾ (ਵਿਦਵਾਨਾਂ) ਦਾ ਇਸ ਗੱਲ 'ਤੇ ਇਤਫ਼ਾਕ (ਸਰਬਸੰਮਤੀ) ਹੈ ਕਿ ਜੋ ਵਿਅਕਤੀ ਆਪਣੇ ਦਿਲ ਤੋਂ ਇਸਲਾਮ ਦੀ ਪੁਸ਼ਟੀ ਕਰੇ ਤੇ ਆਪਣੀ ਜ਼ਬਾਨ ਤੋਂ ਮੁਸਲਮਾਨ ਹੋਣ ਦਾ ਦਾਅਵਾ ਕਰੇ ਅਤੇ ਇਸਦੇ ਬਾਵਜੂਦ ਵੀ ਇਹ ਕੰਮ ਕਰੇ, ਤਾਂ ਉਸ ਨੂੰ ਕਾਫ਼ਿਰ ਨਹੀਂ ਮੰਨਿਆ ਜਾਵੇਗਾ। ਉਸ ਨੂੰ ਅਜਿਹਾ ਮੁਨਾਫ਼ਿਕ ਵੀ ਨਹੀਂ ਸਮਝਿਆ ਜਾਵੇਗਾ ਜਿਸਦਾ ਟਿਕਾਣਾ ਸਦੀਵੀ ਜਹੰਨਮ ਹੋਵੇ।

ਇਮਾਮ ਨਵਵੀ ਕਹਿੰਦੇ ਹਨ: ਉਲਮਾ ਦਾ ਇੱਕ ਗਰੋਹ ਇਹ ਕਹਿੰਦਾ ਹੈ: ਇਸ ਤੋਂ ਮੁਰਾਦ ਨਬੀ ﷺ ਦੇ ਸਮੇਂ ਦੇ ਮੁਨਾਫ਼ਿਕ ਹਨ, ਜਿਨ੍ਹਾਂ ਨੇ ਮੋਮਿਨ (ਈਮਾਨ ਵਾਲਾ) ਹੋਣ ਦੀ ਗੱਲ ਕਹਿ ਕੇ ਝੂਠ ਬੋਲਿਆ, ਦੀਨ ਦੀ ਅਮਾਨਤ ਚੁੱਕੀ ਤੇ ਧੋਖਾ ਕੀਤਾ, ਦੀਨ 'ਤੇ ਡਟੇ ਰਹਿਣ ਤੇ ਇਸ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਤੇ ਉਸਨੂੰ ਤੋੜ ਦਿੱਤਾ, ਅਤੇ ਆਪਣੇ ਝਗੜਿਆਂ ਵਿੱਚ ਬਦਸਲੂਕੀ ਕੀਤੀ।

التصنيفات

Hypocrisy, Condemning Sins, Forbidden Utterances and Tongue Evils