ਤੇਰੀ ਜ਼ਬਾਨ ਹਰ ਵੇਲੇ ਅੱਲਾਹ ਦੇ ਜ਼ਿਕਰ (ਸਿਮਰਨ) ਨਾਲ ਤਰ (ਭਰੀ) ਰਹੇ

ਤੇਰੀ ਜ਼ਬਾਨ ਹਰ ਵੇਲੇ ਅੱਲਾਹ ਦੇ ਜ਼ਿਕਰ (ਸਿਮਰਨ) ਨਾਲ ਤਰ (ਭਰੀ) ਰਹੇ

ਅਬਦੁੱਲਾਹ ਬਿਨ ਬੁਸਰ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਨਬੀ ﷺ ਕੋਲ ਇੱਕ ਆਦਮੀ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਇਸਲਾਮ ਦੇ ਹੁਕਮ (ਆਦੇਸ਼ ਤੇ ਨਿਰਦੇਸ਼) ਤਾਂ ਬਹੁਤ ਜ਼ਿਆਦਾ ਹਨ। ਤੁਸੀਂ ਸਾਨੂੰ ਕੋਈ ਅਜਿਹਾ ਅਮਲ ਦੱਸੋ, ਜਿਸ ਨੂੰ ਅਸੀਂ ਮਜ਼ਬੂਤੀ ਨਾਲ ਫੜ ਲਈਏ। ਆਪ ﷺ ਨੇ ਫਰਮਾਇਆ: "ਤੇਰੀ ਜ਼ਬਾਨ ਹਰ ਵੇਲੇ ਅੱਲਾਹ ਦੇ ਜ਼ਿਕਰ (ਸਿਮਰਨ) ਨਾਲ ਤਰ (ਭਰੀ) ਰਹੇ।" ਮੁਆਜ਼ (ਰਜ਼ੀਅੱਲਾਹੁ ਅਨਹੁ) ਵੱਲੋਂ ਦੱਸੀ ਇੱਕ ਰਿਵਾਇਤ ਵਿੱਚ ਆਉਂਦਾ ਹੈ: ਰਸੂਲ ﷺ ਤੋਂ ਜੁਦਾ ਹੋਣ ਸਮੇਂ ਮੈਂ ਆਪ ﷺ ਤੋਂ ਆਖਰੀ ਗੱਲ ਇਹ ਪੁੱਛੀ ਸੀ ਕਿ ਕਿਹੜਾ ਅਮਲ ਨਜ਼ਰ ਵਿੱਚ ਸਭ ਤੋਂ ਵਧੀਆ ਹੈ ਅਤੇ ਉਸ ਦੇ ਨੇੜੇ ਲਿਆਉਂਦਾ ਹੈ?” ਆਪ ﷺ ਨੇ ਜਵਾਬ ਦਿੱਤਾ: "ਤੁਹਾਡੀ ਮੌਤ ਇਸ ਹਾਲ ਵਿੱਚ ਹੋਵੇ ਕਿ ਤੁਹਾਡੀ ਜ਼ਬਾਨ ਸਰਬਸ਼ਕਤੀਮਾਨ ਅੱਲਾਹ ਦੇ ਜ਼ਿਕਰ ਨਾਲ ਤਰ ਰਹੇ।"

[صحيح] [رواه أحمد والترمذي وابن ماجه وابن حبان]

الشرح

ਇੱਕ ਬੰਦੇ ਨੇ ਨਬੀ ﷺ ਅੱਗੇ ਸ਼ਿਕਾਇਤ ਕੀਤੀ ਕਿ ਉਸ ਨੂੰ ਨਫਲ ਇਬਾਦਤਾਂ ਇੰਨੀਆਂ ਵੱਧ ਲਗਦੀਆਂ ਹਨ ਕਿ ਆਪਣੀ ਕਮਜ਼ੋਰੀ ਕਾਰਨ ਉਨ੍ਹਾਂ ਨੂੰ ਅਦਾ (ਪੂਰਾ) ਨਹੀਂ ਕਰ ਸਕਦਾ। ਫੇਰ ਬੇਨਤੀ ਕੀਤੀ ਕਿ ਆਪ ﷺ ਉਸ ਨੂੰ ਕੋਈ ਛੋਟਾ ਜਿਹਾ ਅਮਲ ਦੱਸ ਦੇਣ, ਜਿਸ ਨਾਲ ਬਹੁਤ ਜ਼ਿਆਦਾ ਸਵਾਬ (ਪੁੰਨ) ਮਿਲ ਸਕੇ ਅਤੇ ਜਿਸ ਨੂੰ ਉਹ ਮਜ਼ਬੂਤੀ ਨਾਲ ਫੜੀ ਰੱਖੇ। ਸੋ ਅੱਲਾਹ ਦੇ ਰਸੂਲ ﷺ ਨੇ ਉਸਦਾ ਮਾਰਗਦਰਸ਼ਨ ਕਰਦਿਆਂ ਦੱਸਿਆ ਕਿ ਉਸ ਦੀ ਜ਼ਬਾਨ ਹਮੇਸ਼ਾ ਅੱਲਾਹ ਤਆਲਾ ਦੇ ਜ਼ਿਕਰ ਨਾਲ ਤਰ ਰਹੇ (ਭਰੀ ਰਹੇ) ਅਤੇ ਹਰ ਵੇਲੇ ਤੇ ਹਰ ਹਾਲ ਵਿੱਚ ਉਹ ਅੱਲਾਹ ਦੇ ਜ਼ਿਕਰ ਵਿੱਚ ਰੁਝਿਆ ਰਹੇ। ਜ਼ਿਕਰ ਕਰਨ ਵਿੱਚ ਸੁਬਹਾਨ ਅੱਲਾਹ, ਅਲਹਮਦੁ ਲਿੱਲਾਹ, ਅੱਲਾਹੁ ਅਕਬਰ, ਅਸਤਗ ਫ਼ਿਰੁੱਲਾਹ ਅਤੇ ਹੋਰ ਦੁਆਵਾਂ ਆਦਿ ਸ਼ਾਮਲ ਹਨ।

فوائد الحديث

ਲਗਾਤਾਰ ਪਾਬੰਦੀ ਨਾਲ ਅੱਲਾਹ ਦਾ ਜ਼ਿਕਰ ਕਰਨ ਦੀ ਫ਼ਜ਼ੀਲਤ (ਮਹੱਤਤਾ)।

ਅੱਲਾਹ ਦੀ ਇੱਕ ਵੱਡੀ ਮਿਹਰ ਇਹ ਹੈ ਕਿ ਉਸਨੇ ਸਵਾਬ ਦੇ ਕੰਮ ਅਸਾਨ ਕਰ ਦਿੱਤੇ ਹਨ।

ਨੇਕੀ ਅਤੇ ਭਲਾਈ ਦੇ ਕੰਮਾਂ ਵਿੱਚ ਬੰਦਿਆਂ ਦੇ ਵੱਖੋ-ਵੱਖ ਦਰਜੇ ਹੁੰਦੇ ਹਨ।

ਪਾਬੰਦੀ ਨਾਲ ਤੇ ਸਚੇ ਦਿਲੋਂ ਆਪਣੀ ਜ਼ਬਾਨ ਤੋਂ ਅੱਲਾਹ ਦਾ ਜ਼ਿਕਰ ਕਰਨਾ, ਜਿਵੇਂ ਕਿ ਸੁਬਹਾਨ ਅੱਲਾਹ, ਅਲਹਮਦੁ ਲਿੱਲਾਹ, ਲਾ ਇਲਾਹਾ ਇਲੱਲਾਹ, ਅੱਲਾਹੁ ਅਕਬਰ ਆਦਿ ਕਹਿਣਾ ਬਹੁਤ ਸਾਰੀਆਂ ਨਫਲੀ ਇਬਾਦਤਾਂ ਕਰਨ ਦੇ ਬਰਾਬਰ ਹੈ।

ਅੱਲਾਹ ਦੇ ਨਬੀ ﷺ ਸਵਾਲ ਪੁੱਛਣ ਵਾਲਿਆਂ ਦਾ ਧਿਆਨ ਰੱਖਦੇ ਹੋਏ ਹਰ ਸਵਾਲ ਪੁੱਛਣ ਵਾਲੇ ਨੂੰ ਉਹੀ ਜਵਾਬ ਦਿੰਦੇ, ਜੋ ਉਸ ਲਈ ਢੁਕਵਾਂ ਹੋਵੇ।

التصنيفات

Merits of Remembering Allah