ਜਿਸ ਨੇ ਅਮਾਨਤ ਦੀ ਕਸਮ ਖਾਈ, ਉਹ ਸਾਡਾ ਨਹੀਂ।

ਜਿਸ ਨੇ ਅਮਾਨਤ ਦੀ ਕਸਮ ਖਾਈ, ਉਹ ਸਾਡਾ ਨਹੀਂ।

ਬੁਰੈਦਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਜਿਸ ਨੇ ਅਮਾਨਤ ਦੀ ਕਸਮ ਖਾਈ, ਉਹ ਸਾਡਾ ਨਹੀਂ।"

[صحيح] [رواه أبو داود وأحمد]

الشرح

ਨਬੀ ਕਰੀਮ ﷺ ਨੇ ਅਮਾਨਤ ਦੀ ਕਸਮ ਖਾਣ ਤੋਂ ਰੋਕਿਆ ਅਤੇ ਡਰਾਇਆ, ਅਤੇ ਫਰਮਾਇਆ ਕਿ ਜੋ ਅਜਿਹਾ ਕਰੇ ਉਹ ਸਾਡਾ ਨਹੀਂ।

فوائد الحديث

ਅਲਲਾਹ ਤਆਲਾ ਤੋਂ ਬਿਨਾ ਕਿਸੇ ਹੋਰ ਦੀ ਕਸਮ ਖਾਣਾ ਹਰਾਮ ਹੈ, ਜਿਸ ਵਿੱਚ ਅਮਾਨਤ ਦੀ ਕਸਮ ਵੀ ਸ਼ਾਮਲ ਹੈ, ਅਤੇ ਇਹ ਛੋਟਾ ਸ਼ਿਰਕ ਹੈ।

ਅਮਾਨਤ ਵਿੱਚ ਇਬਾਦਤ, ਫਰਮਾਂ ਬਰਦਾਰੀ, ਸੌਂਪੀਆਂ ਹੋਈਆਂ ਚੀਜ਼ਾਂ, ਮਾਲ ਤੇ ਜਾਨ ਦੀ ਹਿਫਾਜ਼ਤ ਆ ਜਾਂਦੇ ਹਨ।

ਕਸਮ ਸਿਰਫ਼ ਅੱਲਾਹ ਤਆਲਾ, ਉਸ ਦੇ ਕਿਸੇ ਨਾਮ ਜਾਂ ਉਸ ਦੀ ਕਿਸੇ ਸਿਫ਼ਤ ਦੇ ਨਾਲ ਹੀ ਠੀਕ ਹੋਂਦੀ ਹੈ।

ਇਮਾਮ ਖ਼ਤ਼ਤ਼ਾਬੀ ਨੇ ਕਿਹਾ: ਇਹ ਲੱਗਦਾ ਹੈ ਕਿ ਇਸ ਵਿੱਚ ਨਾਪਸੰਦਗੀ ਇਸ ਵਾਸਤੇ ਹੈ ਕਿ ਨਬੀ ਨੇ ਅੱਲਾਹ ਅਤੇ ਉਸ ਦੀਆਂ ਸਿਫ਼ਤਾਂ ਦੀ ਕਸਮ ਖਾਣ ਦਾ ਹੁਕਮ ਦਿੱਤਾ ਹੈ, ਜਦਕਿ "ਅਮਾਨਤ" ਅੱਲਾਹ ਦੀ ਸਿਫ਼ਤ ਨਹੀਂ, ਬਲਕਿ ਇਹ ਉਸ ਦੇ ਹੁਕਮਾਂ ਵਿੱਚੋਂ ਇੱਕ ਹੁਕਮ ਅਤੇ ਫਰਜ਼ ਹੈ। ਇਸ ਕਰਕੇ ਲੋਕਾਂ ਨੂੰ ਅਜਿਹੀ ਕਸਮ ਤੋਂ ਰੋਕਿਆ ਗਿਆ ਹੈ, ਤਾਂ ਜੋ ਅਮਾਨਤ ਨੂੰ ਅੱਲਾਹ ਦੇ ਨਾਮਾਂ ਅਤੇ ਸਿਫ਼ਤਾਂ ਦੇ ਬਰਾਬਰ ਨਾ ਕਰ ਦਿੱਤਾ ਜਾਵੇ।

التصنيفات

Polytheism