ਜੁਮੇ ਦੇ ਦਿਨ ਗੁਸਲ ਕਰਨਾ ਹਰ ਬਾਲਗ 'ਤੇ ਵਾਜਿਬ ਹੈ। ਇਸ ਦਿਨ ਆਦਮੀ ਨੂੰ ਚਾਹੀਦਾ ਹੈ ਕਿ ਉਹ ਮਿਸਵਾਕ ਕਰੇ ਅਤੇ ਜੇਕਰ ਮਿਲ ਸਕੇ ਤਾਂ ਖੁਸ਼ਬੂ ਵੀ…

ਜੁਮੇ ਦੇ ਦਿਨ ਗੁਸਲ ਕਰਨਾ ਹਰ ਬਾਲਗ 'ਤੇ ਵਾਜਿਬ ਹੈ। ਇਸ ਦਿਨ ਆਦਮੀ ਨੂੰ ਚਾਹੀਦਾ ਹੈ ਕਿ ਉਹ ਮਿਸਵਾਕ ਕਰੇ ਅਤੇ ਜੇਕਰ ਮਿਲ ਸਕੇ ਤਾਂ ਖੁਸ਼ਬੂ ਵੀ ਲਗਾਵੇ।

ਅਮਰ ਬਿਨ ਸੁਲੈਮ ਅੰਸਾਰੀ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਗਵਾਹੀ ਦਿੰਦਾ ਹਾਂ ਕਿ ਅਬੁ-ਸਈਦ ਨੇ ਕਿਹਾ ਅਤੇ ਉਨ੍ਹਾਂ ਨੇ ਗਵਾਹੀ ਦਿੱਤੀ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜੁਮੇ ਦੇ ਦਿਨ ਗੁਸਲ ਕਰਨਾ ਹਰ ਬਾਲਗ 'ਤੇ ਵਾਜਿਬ ਹੈ। ਇਸ ਦਿਨ ਆਦਮੀ ਨੂੰ ਚਾਹੀਦਾ ਹੈ ਕਿ ਉਹ ਮਿਸਵਾਕ ਕਰੇ ਅਤੇ ਜੇਕਰ ਮਿਲ ਸਕੇ ਤਾਂ ਖੁਸ਼ਬੂ ਵੀ ਲਗਾਵੇ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜੁਮੇ ਦੇ ਦਿਨ ਦਾ ਗੁਸਲ (ਇਸ਼ਨਾਨ) ਹਰ ਬਾਲਗ (ਜਵਾਨ/ਅੱਲੜ੍ਹ) ਮੁਸਲਮਾਨ ਮਰਦ 'ਤੇ, ਜਿਸ 'ਤੇ ਜੁਮੇ ਦੀ ਨਮਾਜ਼ ਫਰਜ਼ ਹੈ, ਵਾਜਿਬ ਵਾਂਗ ਲਾਜ਼ਮੀ ਹੁਕਮ ਦਾ ਦਰਜਾ ਰੱਖਦਾ ਹੈ। ਇਸੇ ਤਰ੍ਹਾਂ ਉਸ ਦਿਨ ਮਿਸਵਾਕ (ਦਾਤਣ) ਆਦਿ ਨਾਲ ਆਪਣੇ ਦੰਦ ਸਾਫ਼ ਕਰਨ ਦਾ ਵੀ ਜ਼ਰੂਰੀ ਹੁਕਮ ਹੈ। ਇਹੋ ਹਾਲ ਖੁਸ਼ਬੂ (ਇੱਤਰ ਆਦਿ) ਲਗਾਉਣ ਦਾ ਵੀ ਹੈ।

فوائد الحديث

ਜੁਮੇ ਦੇ ਦਿਨ ਹਰ ਬਾਲਗ ਮੁਸਲਮਾਨ ਮਰਦ 'ਤੇ ਗੁਸਲ ਕਰਨਾ ਤਾਕੀਦ ਦੇ ਨਾਲ ਮੁਸਤਹੱਬ (ਪਸੰਦੀਦਾ) ਹੈ।

ਇੱਕ ਮੁਸਲਮਾਨ ਲਈ ਸਾਫ਼-ਸਫਾਈ ਦਾ ਧਿਆਨ ਰੱਖਣਾ ਅਤੇ ਬਦਬੂ ਨੂੰ ਦੂਰ ਕਰਨਾ ਸ਼ਰੀਅਤ ਪੱਖੋਂ ਬਹੁਤ ਜ਼ਰੂਰੀ ਹੈ।

ਜੁਮੇ ਦੇ ਦਿਨ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਸ ਲਈ ਤਿਆਰੀ ਕਰਨੀ ਚਾਹੀਦੀ ਹੈ।

ਜੁਮੇ ਦੇ ਦਿਨ ਮਿਸਵਾਕ (ਦਾਤਣ) ਕਰਨਾ ਤਾਕੀਦ ਦੇ ਨਾਲ ਮੁਸਤਹੱਬ ਵੀ ਹੈ।

ਜੁਮੇ ਦੇ ਦਿਨ ਨਮਾਜ਼ ਲਈ ਜਾਣ ਤੋਂ ਪਹਿਲਾਂ ਖੁਸ਼ਬੂ ਲਗਾਉਣਾ ਮੁਸਤਹੱਬ ਹੈ।

ਔਰਤ ਜਦੋਂ ਨਮਾਜ਼ ਜਾਂ ਕਿਸੇ ਹੋਰ ਕਾਰਜ ਲਈ ਆਪਣੇ ਘਰੋਂ ਬਾਹਰ ਨਿੱਕਲੇ, ਤਾਂ ਉਸ ਲਈ ਖੁਸ਼ਬੂ ਲਗਾਉਣਾ ਜਾਇਜ਼ ਨਹੀਂ ਹੈ। ਕਿਉਂਕਿ ਸੁੰਨਤ ਇਸਦੇ ਹਰਾਮ ਹੋਣ ਦਾ ਸਬੂਤ ਦਿੰਦੀ ਹੈ।

ਇਸ ਹਦੀਸ ਵਿੱਚ ਆਏ ਅਰਬੀ ਸ਼ਬਦ "المحتلم - ਮੁਹਤਲਿਮ" ਤੋਂ ਭਾਵ ਬਾਲਗ (ਅੱਲੜ੍ਹ/ਜਵਾਨ) ਹੈ ਅਤੇ ਬਾਲਗ ਹੋਣ ਦੀਆਂ ਕੁੱਝ ਨਿਸ਼ਾਨੀਆਂ ਹੁੰਦੀਆਂ ਹਨ। ਤਿੰਨ ਨਿਸ਼ਾਨੀਆਂ ਤਾਂ ਅਜਿਹੀਆਂ ਹਨ ਜੋ ਮਰਦ ਤੇ ਔਰਤ ਦੋਵਾਂ ਵਿੱਚ ਪਾਈਆਂ ਜਾਂਦੀਆਂ ਹਨ: 1- ਪੰਦਰਾਂ ਸਾਲ ਦੀ ਉਮਰ ਪੂਰੀ ਹੋ ਜਾਣਾ 2- ਗੁਪਤ-ਅੰਗ ਦੇ ਆਲੇ ਦੁਆਲੇ ਵਾਲਾਂ ਦਾ ਉੱਗਣਾ 3- ਸੁਪਨੇ ਵਿੱਚ ਜਾਂ ਕਾਮ-ਵਾਸਨਾ ਨਾਲ ਵੀਰਜ ਦਾ ਨਿਕਲਣਾ। ਜਦੋਂ ਕਿ ਚੌਥੀ ਨਿਸ਼ਾਨੀ ਔਰਤਾਂ ਨਾਲ ਖਾਸ ਹੈ ਅਤੇ ਉਹ ਹੈ: ਹੈਜ਼ (ਮਹਾਵਾਰੀ) ਦਾ ਖੂਨ ਨਿਕਲਣਾ। ਸੋ ਜਦੋਂ ਔਰਤ ਨੂੰ ਹੈਜ਼ ਆ ਜਾਵੇ, ਤਾਂ ਉਹ ਬਾਲਗ ਹੋ ਜਾਂਦੀ ਹੈ।

التصنيفات

Rulings of Jumu‘ah Prayer