إعدادات العرض
ਮੈਨੂੰ ਸ਼ਰੀਰ ਦੇ ਸੱਤ ਅੰਗਾਂ 'ਤੇ ਸਜਦਾ ਕਰਨ ਦਾ ਹੁਕਮ ਦਿੱਤਾ ਗਿਆ
ਮੈਨੂੰ ਸ਼ਰੀਰ ਦੇ ਸੱਤ ਅੰਗਾਂ 'ਤੇ ਸਜਦਾ ਕਰਨ ਦਾ ਹੁਕਮ ਦਿੱਤਾ ਗਿਆ
ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਮੈਨੂੰ ਸ਼ਰੀਰ ਦੇ ਸੱਤ ਅੰਗਾਂ 'ਤੇ ਸਜਦਾ ਕਰਨ ਦਾ ਹੁਕਮ ਦਿੱਤਾ ਗਿਆ: ਮੱਥੇ 'ਤੇ (ਅਤੇ ਆਪ ﷺ ਨੇ ਆਪਣੇ ਨੱਕ ਵੱਲ ਇਸ਼ਾਰਾ ਕੀਤਾ), ਦੋਵੇਂ ਹੱਥਾਂ 'ਤੇ, ਦੋਵੇਂ ਗੋਡਿਆਂ 'ਤੇ ਅਤੇ ਦੋਵੇਂ ਪੈਰਾਂ ਦੀਆਂ ਉਂਗਲਾਂ 'ਤੇ। ਅਤੇ ਇਸ ਗੱਲ ਦਾ ਵੀ ਹੁਕਮ ਦਿੱਤਾ ਗਿਆ ਕਿ ਕੱਪੜਿਆਂ ਅਤੇ ਵਾਲਾਂ ਨੂੰ ਨਾ ਸਮੇਟਿਆ ਜਾਵੇ।"
الترجمة
العربية বাংলা Bosanski English Español فارسی Indonesia Tagalog Türkçe اردو 中文 हिन्दी ئۇيغۇرچە Kurdî Hausa Português മലയാളം తెలుగు Kiswahili தமிழ் မြန်မာ ไทย Русский 日本語 پښتو Tiếng Việt অসমীয়া Shqip Svenska Čeština ગુજરાતી Yorùbá සිංහල دری Кыргызча or Kinyarwanda नेपाली Română Lietuvių Nederlands Soomaali Српски Deutsch Українська ಕನ್ನಡ Wolof Moore ქართული Azərbaycan Magyar Македонски አማርኛ Malagasy Oromoo मराठी O‘zbek ភាសាខ្មែរ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਨੇ ਆਪ ਨੂੰ ਨਮਾਜ਼ ਪੜ੍ਹਨ ਵੇਲੇ ਸ਼ਰੀਰ ਦੇ ਸੱਤ ਅੰਗਾਂ 'ਤੇ ਸਜਦਾ ਕਰਨ ਦਾ ਹੁਕਮ ਦਿੱਤਾ ਹੈ। ਇਹ ਸੱਤ ਅੰਗ ਇਸ ਪ੍ਰਕਾਰ ਹਨ: 1- ਮੱਥਾ, ਇਹ ਚਿਹਰੇ ਦਾ ਉਹ ਹਿੱਸਾ ਹੈ ਜੋ ਨੱਕ ਅਤੇ ਅੱਖਾਂ ਦੇ ਉੱਪਰ ਹੁੰਦਾ ਹੈ। ਆਪ ﷺ ਨੇ ਚਿਹਰੇ ਦਾ ਨਾਂ ਲੈਂਦੇ ਹੋਏ ਹੱਥ ਨਾਲ ਆਪਣੇ ਨੱਕ ਵੱਲ ਇਸ਼ਾਰਾ ਕਰ ਕੇ ਦੱਸਿਆ ਕਿ ਮੱਥਾ ਅਤੇ ਨੱਕ ਇੱਕੋ ਅੰਗ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਜਦਾ ਕਰਨ ਵਾਲੇ ਨੂੰ ਆਪਣੇ ਨੱਕ ਨੂੰ ਵੀ ਜ਼ਮੀਨ 'ਤੇ ਲਗਾਉਣਾ ਚਾਹੀਦਾ ਹੈ। 2&3 - ਦੋਨੋਂ ਹੱਥ। 4&5 - ਦੋਨੋਂ ਗੋਡੇ। 6&7 - ਦੋਨੋਂ ਪੈਰਾਂ ਦੀਆਂ ਉਂਗਲਾਂ। ਇਸ ਦੇ ਨਾਲ ਹੀ ਇਸ ਗੱਲ ਦਾ ਵੀ ਹੁਕਮ ਦਿੱਤਾ ਕਿ ਅਸੀਂ ਸਜਦਾ ਕਰਨ ਵੇਲੇ ਆਪਣੇ ਕੱਪੜਿਆਂ ਤੇ ਵਾਲਾਂ ਦੀ ਸੁਰੱਖਿਆ ਕਰਨ ਲਈ ਉਨ੍ਹਾਂ ਨੂੰ ਨਾ ਸਮੇਟੀਏ। ਸਗੋਂ ਉਨ੍ਹਾਂ ਨੂੰ ਜ਼ਮੀਨ 'ਤੇ ਗਿਰਨ ਦੇਈਏ ਤਾਂ ਜੋ ਸ਼ਰੀਰ ਦੇ ਅੰਗਾਂ ਦੇ ਨਾਲ ਉਨ੍ਹਾਂ ਦਾ ਵੀ ਸਜਦਾ ਹੋ ਜਾਵੇ।فوائد الحديث
ਨਮਾਜ਼ ਵਿਚ ਸੱਤ ਅੰਗਾਂ 'ਤੇ ਸਜਦਾ ਕਰਨਾ ਵਾਜਿਬ (ਜ਼ਰੂਰੀ) ਹੈ।
ਨਮਾਜ਼ ਦੀ ਹਾਲਤ ਵਿੱਚ ਕੱਪੜੇ ਅਤੇ ਵਾਲਾਂ ਨੂੰ ਸਮੇਟਣ ਦੀ ਮਨਾਹੀ।
ਸ਼ਾਂਤੀ ਅਤੇ ਸਕੂਨ ਨਾਲ ਨਮਾਜ਼ ਪੜ੍ਹਨੀ ਵਾਜਿਬ ਹੈ। ਸਜਦੇ ਵਿੱਚ ਸਕੂਨ ਦੀ ਸੂਰਤ ਇਹ ਹੋਵੇਗੀ ਕਿ ਸਜਦੇ ਦੇ ਸਾਰੇ ਸੱਤ ਅੰਗ ਜ਼ਮੀਨ 'ਤੇ ਰੱਖੇ ਜਾਣ ਅਤੇ ਉਸ ਵਿੱਚ ਜੋ ਜ਼ਿਕਰ (ਸਿਮਰਨ/ਦੁਆ) ਕੀਤਾ ਜਾਣਾ ਹੈ ਉਸਨੂੰ ਆਰਾਮ ਨਾਲ ਪੜ੍ਹਿਆ ਜਾਵੇ।
ਵਾਲਾਂ ਨੂੰ ਸਮੇਟਣ ਦੀ ਮਨਾਹੀ ਕੇਵਲ ਮਰਦਾਂ ਲਈ ਹੀ ਹੈ। ਔਰਤਾਂ ਇਸ ਦਾਇਰੇ ਵਿੱਚ ਨਹੀਂ ਆਉਂਦੀਆਂ। ਕਿਉਂਕਿ ਨਮਾਜ਼ ਵਿੱਚ ਔਰਤਾਂ ਨੂੰ ਪੂਰੇ ਸ਼ਰੀਰ ਦਾ ਪਰਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।
التصنيفات
Method of Prayer