إعدادات العرض
ਮੈਂ ਇੱਕ ਅਜਿਹਾ ਆਦਮੀ ਸੀ, ਜਿਸ ਨੂੰ ਬਹੁਤ ਜ਼ਿਆਦਾ ਮਜ਼ੀ (ਚਿਪਚਿਪਾ ਤਰਲ ਜੋ ਪਿਸ਼ਾਬ ਦੇ ਰਸਤੇ) ਆਉਂਦੀ ਸੀ। ਅੱਲਾਹ ਦੇ ਰਸੂਲ ﷺ ਦਾ ਜਵਾਈ ਹੋਣ ਦੇ…
ਮੈਂ ਇੱਕ ਅਜਿਹਾ ਆਦਮੀ ਸੀ, ਜਿਸ ਨੂੰ ਬਹੁਤ ਜ਼ਿਆਦਾ ਮਜ਼ੀ (ਚਿਪਚਿਪਾ ਤਰਲ ਜੋ ਪਿਸ਼ਾਬ ਦੇ ਰਸਤੇ) ਆਉਂਦੀ ਸੀ। ਅੱਲਾਹ ਦੇ ਰਸੂਲ ﷺ ਦਾ ਜਵਾਈ ਹੋਣ ਦੇ ਨਾਤੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ ਕਿ ਮੈਂ ਆਪ ﷺ ਤੋਂ ਇਸ ਬਾਰੇ ਪੁੱਛਾਂ। ਸੋ ਮੈਂ ਮਿਕਦਾਦ ਬਿਨ ਅਸਵਦ ਨੂੰ ਪੁੱਛਣ ਲਈ ਕਿਹਾ (ਅਤੇ ਉਨ੍ਹਾਂ ਨੇ ਪੁੱਛਿਆ) ਤਾਂ ਆਪ ﷺ ਨੇ ਫਰਮਾਇਆ: "ਅਜਿਹਾ ਵਿਅਕਤੀ ਆਪਣਾ ਲਿੰਗ ਧੋਵੇ ਤੇ ਵੁਜ਼ੂ ਕਰੇ
ਅਲੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਇੱਕ ਅਜਿਹਾ ਆਦਮੀ ਸੀ, ਜਿਸ ਨੂੰ ਬਹੁਤ ਜ਼ਿਆਦਾ ਮਜ਼ੀ (ਚਿਪਚਿਪਾ ਤਰਲ ਜੋ ਪਿਸ਼ਾਬ ਦੇ ਰਸਤੇ) ਆਉਂਦੀ ਸੀ। ਅੱਲਾਹ ਦੇ ਰਸੂਲ ﷺ ਦਾ ਜਵਾਈ ਹੋਣ ਦੇ ਨਾਤੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ ਕਿ ਮੈਂ ਆਪ ﷺ ਤੋਂ ਇਸ ਬਾਰੇ ਪੁੱਛਾਂ। ਸੋ ਮੈਂ ਮਿਕਦਾਦ ਬਿਨ ਅਸਵਦ ਨੂੰ ਪੁੱਛਣ ਲਈ ਕਿਹਾ (ਅਤੇ ਉਨ੍ਹਾਂ ਨੇ ਪੁੱਛਿਆ) ਤਾਂ ਆਪ ﷺ ਨੇ ਫਰਮਾਇਆ: "ਅਜਿਹਾ ਵਿਅਕਤੀ ਆਪਣਾ ਲਿੰਗ ਧੋਵੇ ਤੇ ਵੁਜ਼ੂ ਕਰੇ।" ਸਹੀ ਬੁਖਾਰੀ ਦੀ ਰਿਵਾਇਤ ਵਿੱਚ ਆਇਆ ਹੈ ਕਿ ਆਪ ਨੇ ਫਰਮਾਇਆ: "ਵੁਜ਼ੂ ਕਰੋ ਅਤੇ ਆਪਣਾ ਲਿੰਗ ਧੋ ਲਵੋ।"
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Tiếng Việt ئۇيغۇرچە Hausa Português Kurdî Kiswahili සිංහල Svenska Čeština ગુજરાતી Yorùbá پښتو অসমীয়া دری Кыргызча or नेपाली Kinyarwanda తెలుగు Lietuvių Română മലയാളം Nederlands Soomaali Српски Українська Deutsch ಕನ್ನಡ Wolof Moore Shqip ქართული Azərbaycan Magyar தமிழ் Македонски မြန်မာ አማርኛ Malagasy Oromoo ไทย मराठी O‘zbek ភាសាខ្មែរ Kurmancî тоҷикӣالشرح
ਅਲੀ ਬਿਨ ਅਬੀ ਤਾਲਿਬ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ ਕਿ ਉਨ੍ਹਾਂ ਦੀ ਅਕਸਰ ਮਜ਼ੀ ਨਿਕਲ ਜਾਂਦੀ ਸੀ। ਅਸਲ ਵਿੱਚ ਮਜ਼ੀ ਇੱਕ ਪ੍ਰਕਾਰ ਦਾ ਪਤਲਾ, ਚਿਪਚਿਪਾ ਤੇ ਸਫੈਦ ਪਾਣੀ ਹੁੰਦਾ ਹੈ ਜੋ ਕਾਮਵਾਸਨਾ ਦੇ ਸਮੇਂ ਜਾਂ ਸੰਭੋਗ ਤੋਂ ਪਹਿਲਾਂ ਲਿੰਗ (ਗੁਪਤ-ਅੰਗ) ਤੋਂ ਨਿਕਲਦਾ ਹੈ। ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਮਜ਼ੀ ਨਿਕਲਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ। ਲੇਕਿਨ ਨਬੀ ﷺ ਤੋਂ ਪੁੱਛਣ ਵਿੱਚ ਸ਼ਰਮਾ ਰੁਕਾਵਟ ਬਣਦੀ ਸੀ, ਕਿਉਂਕਿ ਆਪ ﷺ ਦੀ ਬੇਟੀ ਫਾਤਿਮਾ ਰਜ਼ੀਅੱਲਾਹੁ ਅਨਹਾ ਦਾ ਉਨ੍ਹਾਂ ਨਾਲ ਨਿਕਾਹ ਹੋਇਆ ਸੀ। ਇਸ ਲਈ ਉਨ੍ਹਾਂ ਨੇ ਮਿਕਦਾਦ ਬਿਨ ਅਸਵਦ ਰਜ਼ੀਅੱਲਾਹੁ ਅਨਹੁ ਨੂੰ ਕਿਹਾ ਕਿ ਉਹ ਅੱਲਾਹ ਦੇ ਨਬੀ ﷺ ਤੋਂ ਇਸ ਬਾਰੇ ਪੁੱਛਣ। ਇਸ 'ਤੇ ਅੱਲਾਹ ਦੇ ਨਬੀ ﷺ ਨੇ ਜਵਾਬ ਦਿੱਤਾ ਕਿ ਉਹ ਪਹਿਲਾਂ ਆਪਣਾ ਗੁਪਤ-ਅੰਗ ਧੋ ਲੈਣ ਅਤੇ ਉਸ ਤੋਂ ਵੁਜ਼ੂ ਕਰ ਲੈਣ।فوائد الحديث
ਅਲੀ ਬਿਨ ਅਬੀ ਤਾਲਿਬ ਰਜ਼ੀਅੱਲਾਹੁ ਅਨਹੁ ਦੀ ਵਡਿਆਈ ਕਿ ਸ਼ਰਮਿੰਦਗੀ ਨੂੰ ਉਨ੍ਹਾਂ ਨੇ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਆਪ ﷺ ਕੋਲੋਂ ਵਸੀਲੇ (ਵਿਚੋਲੇ) ਰਾਹੀਂ ਸਵਾਲ ਪੁੱਛ ਲਿਆ।
ਫ਼ਤਵਾ/ਸਵਾਲ ਪੁੱਛਣ ਲਈ ਕਿਸੇ ਹੋਰ ਨੂੰ ਆਪਣਾ ਨੁਮਾਇੰਦਾ (ਪ੍ਰਤੀਨਿਧੀ) ਬਣਾਉਣਾ ਜਾਇਜ਼ ਹੈ।
ਕਿਸੇ ਮਸਲਹਤ (ਸਹੂਲਤ) ਲਈ ਬੰਦਾ ਆਪਣੇ ਬਾਰੇ ਉਹ ਗੱਲਾਂ ਦੱਸ ਸਕਦਾ ਹੈ, ਜਿਨ੍ਹਾਂ ਨੂੰ ਦੱਸਣ ਵਿੱਚ ਸੰਗ/ਸ਼ਰਮ ਰੁਕਾਵਟ ਬਣਦੀ ਹੋਵੇ।
ਮਜ਼ੀ ਨਾਪਾਕ ਹੁੰਦੀ ਹੈ ਅਤੇ ਉਸ ਨੂੰ ਸ਼ਰੀਰ ਤੇ ਕਪੜੇ ਤੋਂ ਧੋਣਾ ਵਾਜਿਬ (ਲਾਜ਼ਮੀ) ਹੈ।
ਮਜ਼ੀ ਨਿਕਲਣ ਨਾਲ ਵੁਜ਼ੂ ਟੁੱਟ ਜਾਂਦਾ ਹੈ।
ਲਿੰਗ ਦੇ ਨਾਲ ਅੰਡਕੋਸ਼ਾਂ ਨੂੰ ਧੋਣਾ ਵੀ ਜ਼ਰੂਰੀ ਹੈ, ਕਿਉਂਕਿ ਇਸ ਦਾ ਹਵਾਲਾ ਇੱਕ ਦੂਜੀ ਹਦੀਸ ਵਿੱਚ ਆਇਆ ਹੈ।
التصنيفات
Removing Impurities