إعدادات العرض
ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਵਾਂਗ ਵੁਜ਼ੂ ਕਰ ਕੇ ਦਿਖਾਇਆ
ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਵਾਂਗ ਵੁਜ਼ੂ ਕਰ ਕੇ ਦਿਖਾਇਆ
ਯਾਹੀਆ ਬਿਨ ਉਮਾਰਾ ਮਾਜ਼ਿਨੀ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅਮਰ ਬਿਨ ਅਬੁ ਹਸਨ ਨੂੰ ਵੇਖਿਆ ਕਿ ਉਨ੍ਹਾਂ ਨੇ ਅਬਦੁੱਲਾਹ ਬਿਨ ਜ਼ੈਦ ਤੋਂ ਅੱਲਾਹ ਦੇ ਨਬੀ ﷺ ਦੇ ਵੁਜ਼ੂ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਪਾਣੀ ਨਾਲ ਭਰਿਆ ਇੱਕ ਭਾਂਡਾ ਮੰਗਵਾਇਆ ਅਤੇ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਵਾਂਗ ਵੁਜ਼ੂ ਕਰ ਕੇ ਦਿਖਾਇਆ। ਉਨ੍ਹਾਂ ਨੇ ਭਾਂਡੇ ਵਿੱਚੋਂ ਆਪਣੇ ਦੋਵੇਂ ਹੱਥਾਂ 'ਤੇ ਪਾਣੀ ਪਾਇਆ ਤੇ ਤਿੰਨ ਵਾਰ ਆਪਣੇ ਹੱਥ ਧੋਤੇ। ਫਿਰ ਆਪਣਾ ਹੱਥ ਭਾਂਡੇ ਵਿੱਚ ਪਾਇਆ ਅਤੇ ਇੱਕ ਚੁੱਲੂ (ਮੁੱਠੀ) ਪਾਣੀ ਲੈ ਕੇ ਕੁੱਲੀ ਕੀਤੀ, ਨੱਕ ਵਿੱਚ ਪਾਣੀ ਚੜ੍ਹਾਇਆ ਤੇ ਨੱਕ ਸਾਫ ਕੀਤਾ — ਇੰਜ ਤਿੰਨ ਵਾਰੀ ਕੀਤਾ। ਫਿਰ ਆਪਣਾ ਹੱਥ ਭਾਂਡੇ ਵਿੱਚ ਪਾਇਆ ਤੇ ਪਾਣੀ ਲੈ ਕੇ ਤਿੰਨ ਵਾਰ ਆਪਣਾ ਚਿਹਰਾ ਧੋਇਆ। ਫੇਰ ਆਪਣੇ ਦੋਵੇਂ ਹੱਥਾਂ ਨੂੰ ਕੂਹਣੀਆਂ ਤੱਕ ਦੋ ਵਾਰ ਧੋਇਆ। ਫਿਰ ਆਪਣਾ ਹੱਥ ਭਾਂਡੇ ਵਿੱਚ ਪਾ ਕੇ ਪਾਣੀ ਲਿਆ ਤੇ ਆਪਣੇ ਸਿਰ ਦਾ ਮਸਾਹ ਕੀਤਾ — ਹੱਥਾਂ ਨੂੰ ਇੱਕ ਵਾਰੀ ਅੱਗੇ ਤੋਂ ਪਿੱਛੇ ਲਿਆਂਦਾ ਤੇ ਫਿਰ ਪਿੱਛੇ ਤੋਂ ਅੱਗੇ ਲਿਆਂਦਾ। ਫੇਰ ਦੋਵੇਂ ਪੈਰਾਂ ਨੂੰ ਗਿੱਟਿਆਂ ਤੱਕ ਧੋਇਆ।
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी ئۇيغۇرچە Hausa Português Kurdî Kiswahili සිංහල Tiếng Việt Svenska ગુજરાતી Yorùbá پښتو অসমীয়া دری Кыргызча or नेपाली Čeština Română Nederlands Soomaali తెలుగు മലയാളം Lietuvių Српски Українська Kinyarwanda Shqip ಕನ್ನಡ Wolof Moore ქართული Magyar தமிழ் Македонски Azərbaycan Malagasy Oromoo Deutsch ไทย मराठी አማርኛ O‘zbek Italiano ភាសាខ្មែរ မြန်မာ Kurmancî тоҷикӣالشرح
ਇੱਥੇ ਅਬਦੁੱਲਾਹ ਬਿਨ ਜ਼ੈਦ (ਰਜ਼ੀਅੱਲਾਹੁ ਅਨਹੁ) ਨੇ ਅਮਲੀ ਤੌਰ 'ਤੇ ਅੱਲਾਹ ਦੇ ਨਬੀ ﷺ ਦੇ ਵੁਜ਼ੂ ਦਾ ਤਰੀਕਾ ਬਿਆਨ ਕੀਤਾ ਹੈ। ਉਨ੍ਹਾਂ ਨੇ ਪਾਣੀ ਦਾ ਇੱਕ ਛੋਟਾ ਜਿਹਾ ਭਾਂਡਾ (ਬਰਤਨ) ਮੰਗਵਾਇਆ। ਸਭ ਤੋਂ ਪਹਿਲਾਂ ਆਪਣੇ ਦੋਵੇਂ ਹੱਥਾਂ ਨੂੰ ਧੋਇਆ। ਉਹ ਇਸ ਤਰੀਕੇ ਨਾਲ ਕਿ ਭਾਂਡੇ ਨੂੰ ਝੁਕਾ ਕੇ ਦੋਵੇਂ ਹੱਥਾਂ 'ਤੇ ਪਾਣੀ ਪਾਇਆ ਅਤੇ ਉਨ੍ਹਾਂ ਨੂੰ ਤਿੰਨ ਵਾਰ ਭਾਂਡੇ ਤੋਂ ਬਾਹਰ ਧੋਇਆ। ਫਿਰ ਆਪਣਾ ਹੱਥ ਭਾਂਡੇ ਵਿੱਚ ਪਾ ਕੇ ਤਿੰਨ ਚੁੱਲੂ (ਮੁੱਠੀ) ਭਰ ਕੇ ਪਾਣੀ ਲਿਆ ਅਤੇ ਹਰ ਚੁੱਲੂ ਤੋਂ ਕੁੱਲੀ ਕੀਤੀ, ਨੱਕ ਅੰਦਰ ਪਾਣੀ ਪਾਇਆ ਅਤੇ ਨੱਕ ਝਾੜਿਆ। ਫਿਰ ਭਾਂਡੇ ਵਿੱਚੋਂ ਤਿੰਨ ਚੁੱਲੂ ਪਾਣੀ ਲੈ ਕੇ ਤਿੰਨ ਵਾਰ ਆਪਣੇ ਚਿਹਰੇ ਨੂੰ ਧੋਇਆ। ਫਿਰ ਉਸ 'ਚੋਂ ਪਾਣੀ ਲੈ ਕੇ ਆਪਣੇ ਹੱਥਾਂ ਨੂੰ ਕੂਹਣੀਆਂ ਸਮੇਤ ਦੋ ਵਾਰੀ ਧੋਇਆ। ਫਿਰ ਭਾਂਡੇ ਵਿੱਚ ਹੱਥ ਪਾਇਆ ਅਤੇ ਦੋਵੇਂ ਹੱਥਾਂ ਨਾਲ ਆਪਣੇ ਸਿਰ ਦਾ ਮਸਾਹ ਕੀਤਾ (ਗਿੱਲਾ ਹੱਥ ਫੇਰਿਆ)। ਮਸਾਹ ਕਰਨ ਦੀ ਸ਼ੁਰੂਆਤ ਆਪਣੇ ਸਿਰ ਦੇ ਅਗਲੇ ਹਿੱਸੇ ਤੋਂ ਕੀਤਾ ਅਤੇ ਹੱਥਾਂ ਨੂੰ ਗਰਦਨ ਦੇ ਉੱਪਰਲੇ ਹਿੱਸੇ (ਗੁੱਦੀ) ਤੱਕ ਪਹੁੰਚਾਇਆ। ਫਿਰ ਦੋਵੇਂ ਹੱਥਾਂ ਨੂੰ ਵਾਪਸ ਉੱਥੇ ਹੀ ਲਿਆਂਦਾ, ਜਿਥੋਂ ਸ਼ੁਰੂ ਕੀਤਾ ਸੀ। ਫਿਰ ਦੋਵੇਂ ਪੈਰਾਂ ਨੂੰ ਗਿੱਟਿਆਂ ਸਮੇਤ ਧੋਇਆ।فوائد الحديث
ਅਧਿਆਪਕ ਦਾ ਵਿਹਾਰ ਗੱਲ ਨੂੰ ਸਮਝਾਉਣ ਅਤੇ ਦਿਮਾਗ ਵਿੱਚ ਉਤਾਰਨ ਦਾ ਸਭ ਤੋਂ ਵਧੀਆ ਸਾਧਨ ਹੈ। ਇਸ ਵਿੱਚ ਕੰਮ ਕਰ ਕੇ ਦਿਖਾਉਣ ਨਾਲ ਸਿਖਾਉਣਾ ਵੀ ਸ਼ਾਮਲ ਹੈ।
ਵੁਜ਼ੂ ਦੇ ਕੁੱਝ ਅੰਗਾਂ ਨੂੰ ਤਿੰਨ ਵਾਰੀ ਤੇ ਕੁੱਝ ਨੂੰ ਦੋ ਵਾਰੀ ਧੋਣਾ ਜਾਇਜ਼ ਹੈ। ਉਂਜ ਇੱਕ ਵਾਰ ਧੋਣਾ ਵਾਜਿਬ (ਲਾਜ਼ਮੀ) ਹੈ।
ਵੁਜ਼ੂ ਦੇ ਅੰਗਾਂ ਨੂੰ ਧੋਣ ਵਿੱਚ ਤਰਤੀਬ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਸ ਦਾ ਵਰਨਣ ਇਸ ਹਦੀਸ ਵਿੱਚ ਕੀਤਾ ਗਿਆ ਹੈ।
ਚਿਹਰੇ ਦੀ ਹੱਦ ਲੰਬਾਈ ਵਿੱਚ ਸਿਰ ਦੇ ਵਾਲ ਉੱਗਣ ਦੀ ਆਮ ਥਾਂ (ਮੱਥੇ) ਤੋਂ ਲੈ ਕੇ ਦਾੜ੍ਹੀ ਤੇ ਠੋਡੀ ਦੇ ਨਿਚਲੇ ਹਿੱਸੇ ਤੱਕ ਅਤੇ ਚੌੜਾਈ ਵਿੱਚ ਇੱਕ ਕੰਨ ਤੋਂ ਲੈ ਕੇ ਦੂਜੇ ਕੰਨ ਤੱਕ ਹੈ।
التصنيفات
Method of Ablution