إعدادات العرض
ਜਿਸ ਨੇ ਕਿਸੇ ਮੋਮਿਨ ਦੀ ਦੁਨੀਆ ਦੀ ਪਰੇਸ਼ਾਨੀਆਂ ਵਿੱਚੋਂ ਕੋਈ ਪਰੇਸ਼ਾਨੀ ਦੂਰ ਕੀਤੀ, ਅੱਲਾਹ ਤਆਲਾ ਕਿਆਮਤ ਦੇ ਦਿਨ ਉਸ ਦੀਆਂ ਪਰੇਸ਼ਾਨੀਆਂ…
ਜਿਸ ਨੇ ਕਿਸੇ ਮੋਮਿਨ ਦੀ ਦੁਨੀਆ ਦੀ ਪਰੇਸ਼ਾਨੀਆਂ ਵਿੱਚੋਂ ਕੋਈ ਪਰੇਸ਼ਾਨੀ ਦੂਰ ਕੀਤੀ, ਅੱਲਾਹ ਤਆਲਾ ਕਿਆਮਤ ਦੇ ਦਿਨ ਉਸ ਦੀਆਂ ਪਰੇਸ਼ਾਨੀਆਂ ਵਿੱਚੋਂ ਕਿਸੇ ਇੱਕ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ।
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸ ਨੇ ਕਿਸੇ ਮੋਮਿਨ ਦੀ ਦੁਨੀਆ ਦੀ ਪਰੇਸ਼ਾਨੀਆਂ ਵਿੱਚੋਂ ਕੋਈ ਪਰੇਸ਼ਾਨੀ ਦੂਰ ਕੀਤੀ, ਅੱਲਾਹ ਤਆਲਾ ਕਿਆਮਤ ਦੇ ਦਿਨ ਉਸ ਦੀਆਂ ਪਰੇਸ਼ਾਨੀਆਂ ਵਿੱਚੋਂ ਕਿਸੇ ਇੱਕ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ। ਜਿਸ ਨੇ ਤੰਗੀ ਵਿੱਚ ਫਸੇ ਵਿਅਕਤੀ ਨਾਲ ਆਸਾਨੀ ਕੀਤੀ, ਅੱਲਾਹ ਉਸ ਨਾਲ ਦੁਨੀਆ ਅਤੇ ਆਖ਼ਰਤ (ਪਰਲੋਕ) ਵਿੱਚ ਆਸਾਨੀ ਕਰੇਗਾ। ਜਿਸ ਨੇ ਕਿਸੇ ਮੁਸਲਿਮ ਦਾ ਔਗੁਣ ਲੁਕੋਇਆ, ਅੱਲਾਹ ਦੁਨੀਆ ਅਤੇ ਆਖ਼ਰਤ ਵਿੱਚ ਉਸ ਦੇ ਔਗੁਣ ਲੁਕੋਵੇਗਾ। ਅੱਲਾਹ ਤਆਲਾ ਆਪਣੇ ਬੰਦੇ ਦੀ ਮਦਦ ਕਰਦਾ ਰਹਿੰਦਾ ਹੈ ਜਦੋਂ ਤੱਕ ਕਿ ਉਹ ਬੰਦਾ ਆਪਣੇ ਭਰਾ ਦੀ ਮਦਦ ਕਰਦਾ ਰਹਿੰਦਾ ਹੈ। ਜੋ ਕੋਈ ਇਲਮ (ਗਿਆਨ) ਦੀ ਤਲਾਸ਼ ਵਿੱਚ ਕਿਸੇ ਰਾਹ 'ਤੇ ਤੁਰਦਾ ਹੈ, ਅੱਲਾਹ ਤਆਲਾ ਉਸ ਦੇ ਬਦਲੇ ਵਿੱਚ ਉਸ ਲਈ ਜੰਨਤ ਦਾ ਰਾਹ ਆਸਾਨ ਕਰ ਦਿੰਦਾ ਹੈ। ਜਦੋਂ ਕੋਈ ਕੌਮ (ਟੋਲਾ) ਅੱਲਾਹ ਦੇ ਕਿਸੇ ਘਰ ਵਿੱਚ ਇਕੱਠੀ ਹੋ ਕੇ ਅੱਲਾਹ ਦੀ ਕਿਤਾਬ (ਕੁਰਆਨ) ਨੂੰ ਪੜ੍ਹਦੀ ਹੈ ਅਤੇ ਆਪਸ ਵਿੱਚ ਸਮਝਦੀ ਤੇ ਸਮਝਾਉਂਦੀ ਹੈ, ਤਾਂ ਉਨ੍ਹਾਂ 'ਤੇ ਸਕੂਨ ਉੱਤਰਦਾ ਹੈ, (ਅੱਲਾਹ ਤਆਲਾ ਦੀ) ਮਿਹਰ ਉਨ੍ਹਾਂ ਨੂੰ ਢਕ ਲੈਂਦੀ ਹੈ ਅਤੇ ਅੱਲਾਹ ਆਪਣੇ ਕੋਲ ਮੌਜੂਦ ਫ਼ਰਿਸ਼ਤਿਆਂ ਵਿੱਚ ਉਨ੍ਹਾਂ ਦੀ ਚਰਚਾ ਕਰਦਾ ਹੈ। ਅਤੇ ਜਿਸਦਾ ਅਮਲ (ਕਰਮ) ਉਸ ਨੂੰ ਪਿੱਛੇ ਕਰ ਦੇਵੇ, ਉਸ ਦਾ ਵੰਸ਼ (ਨਸਲ) ਉਸ ਨੂੰ ਅੱਗੇ ਨਹੀਂ ਲਿਆ ਸਕਦਾ।"
الترجمة
العربية বাংলা Bosanski English Español Français Indonesia Русский Tagalog Türkçe اردو 中文 हिन्दी ئۇيغۇرچە Hausa Kurdî Português සිංහල Kiswahili Tiếng Việt অসমীয়া ગુજરાતી Nederlands മലയാളം Română Magyar ქართული ಕನ್ನಡ Moore Svenska Македонски ไทย తెలుగు Українська मराठी دری አማርኛ Malagasy پښتو ភាសាខ្មែរ Lietuvių O‘zbek Azərbaycan Oromoo فارسی Wolof Kinyarwanda Čeština Српски тоҷикӣ Shqip Кыргызча தமிழ் ms नेपाली Deutsch kmr Kirundiالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਵੱਲੋਂ ਕਿਸੇ ਮੁਸਲਮਾਨ ਨੂੰ ਉਸੇ ਦੇ ਬਰਾਬਰ ਅਜਰ (ਸਵਾਬ/ਪੁੰਨ) ਮਿਲਦਾ ਹੈ, ਜੋ ਉਹ ਹੋਰਨਾਂ ਮੁਸਲਮਾਨਾਂ ਨਾਲ ਕਰਦਾ ਹੈ। ਜਿਸ ਨੇ ਕਿਸੇ ਮੁਸਲਮਾਨ ਕੋਲੋਂ ਦੁਨੀਆ ਦੀ ਕੋਈ ਵੀ ਪਰੇਸ਼ਾਨੀ ਜਾਂ ਤਕਲੀਫ਼ ਦੂਰ ਕੀਤੀ, ਤਾਂ ਅੱਲਾਹ ਤਆਲਾ ਬਦਲੇ ਵਿੱਚ ਕਿਆਮਤ ਦੇ ਦਿਨ ਦੀਆਂ ਪਰੇਸ਼ਾਨੀਆਂ ਤੇ ਤਕਲੀਫ਼ਾਂ ਵਿੱਚੋਂ ਕਿਸੇ ਇੱਕ ਪਰੇਸ਼ਾਨੀ ਤੇ ਤਕਲੀਫ ਤੋਂ ਛੁਟਕਾਰਾ ਦੇ ਦੇਵੇਗਾ। ਜਿਸ ਵਿਅਕਤੀ ਨੇ ਕਿਸੇ ਤੰਗੀ ਵਿੱਚ ਫਸੇ ਵਿਅਕਤੀ ਲਈ ਆਸਾਨੀ ਕੀਤੀ, ਉਸਨੂੰ ਸਹੂਲਤ ਦਿੱਤੀ ਅਤੇ ਉਸਦੀ ਤੰਗੀ ਨੂੰ ਦੂਰ ਕਰ ਦਿੱਤਾ; ਅੱਲਾਹ ਦੁਨੀਆ ਅਤੇ ਆਖ਼ਰਤ (ਪਰਲੋਕ) ਵਿੱਚ ਉਸ ਲਈ ਅਸਾਨੀਆਂ ਪੈਦਾ ਕਰ ਦੇਵੇਗਾ। ਜੋ ਵਿਅਕਤੀ ਕਿਸੇ ਮੁਸਲਮਾਨ ਦੀ ਕੀਤੀ ਗਲਤੀ ਬਾਰੇ ਜਾਣ ਗਿਆ, ਜਿਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਹੋਣੀ ਚਾਹੀਦੀ ਸੀ, ਫੇਰ ਉਸ ਗਲਤੀ ਨੂੰ ਲੁਕੋ ਦਿੱਤਾ, ਤਾਂ ਅੱਲਾਹ ਦੁਨੀਆ ਅਤੇ ਆਖ਼ਰਤ ਵਿੱਚ ਉਸ ਦੀਆਂ ਗਲਤੀਆਂ 'ਤੇ ਪਰਦਾ ਪਾਵੇਗਾ (ਭਾਵ ਲੁਕੋ ਦੇਵੇਗਾ)। ਅੱਲਾਹ ਆਪਣੇ ਬੰਦੇ ਦੀ ਉਸ ਸਮੇਂ ਤੱਕ ਮਦਦ ਕਰਦਾ ਰਹਿੰਦਾ ਹੈ, ਜਦੋਂ ਤੱਕ ਕਿ ਉਹ ਬੰਦਾ ਆਪਣੇ ਭਰਾ ਦੇ ਦੀਨੀ (ਧਾਰਮਿਕ)ਅਤੇ ਦੁਨੀਆਵੀ (ਸੰਸਾਰਿਕ) ਕੰਮਾਂ ਵਿੱਚ ਉਸਦੀ ਮਦਦ ਕਰਨ ਵਿੱਚ ਮਦਦ ਕਰਦਾ ਰਹਿੰਦਾ ਹੈ। ਇਹ ਮਦਦ ਦੁਆ ਰਾਹੀਂ, ਸਰੀਰਕ ਬਲ ਰਾਹੀਂ, ਪੈਸਿਆਂ ਰਾਹੀਂ ਅਤੇ ਹੋਰ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਜੋ ਵਿਅਕਤੀ ਅੱਲਾਹ ਨੂੰ ਰਾਜ਼ੀ ਕਰਨ ਲਈ ਸ਼ਰੀਅਤੀ ਇਲਮ (ਧਾਰਮਿਕ ਗਿਆਨ) ਹਾਸਲ ਕਰਨ ਦੇ ਰਾਹ 'ਤੇ ਤੁਰਿਆ, ਉਸਦੇ ਬਦਲੇ ਵਿੱਚ ਅੱਲਾਹ ਉਸ ਲਈ ਜੰਨਤ ਦਾ ਰਾਹ ਆਸਾਨ ਕਰ ਦਿੰਦਾ ਹੈ। ਜਦੋਂ ਕੁੱਝ ਲੋਕ ਅੱਲਾਹ ਦੇ ਕਿਸੇ ਘਰ ਵਿੱਚ ਇਕੱਠੇ ਹੁੰਦੇ ਹਨ, ਅੱਲਾਹ ਦੀ ਕਿਤਾਬ (ਕੁਰਆਨ) ਦਾ ਪਾਠ ਕਰਦੇ ਹਨ ਅਤੇ ਆਪਸ ਵਿੱਚ ਉਸ ਨੂੰ ਪੜ੍ਹਦੇ (ਅਧਿਐਨ ਕਰਦੇ) ਹਨ, ਤਾਂ ਉਨ੍ਹਾਂ 'ਤੇ ਸਕੂਨ ਅਤੇ ਕਿਰਪਾ ਉੱਤਰਦੀ ਹੈ, ਅੱਲਾਹ ਦੀ ਮਿਹਰ ਉਨ੍ਹਾਂ ਨੂੰ ਢਕ ਲੈਂਦੀ ਹੈ, ਫਰਿਸ਼ਤੇ ਉਨ੍ਹਾਂ ਨੂੰ ਘੇਰ ਲੈਂਦੇ ਹਨ, ਅਤੇ ਅੱਲਾਹ ਆਪਣੇ ਖਾਸ ਸੇਵਕਾਂ (ਫ਼ਰਿਸ਼ਤਿਆਂ) ਵਿੱਚ ਉਨ੍ਹਾਂ ਦੀ ਪ੍ਰਸ਼ੰਸਾ ਕਰਦਾ ਹੈ। ਕਿੰਨੇ ਖੁਸ਼ਕਿਸਮਤ ਹਨ ਉਹ ਲੋਕ ਜਿਨ੍ਹਾਂ ਦੀ ਚਰਚਾ ਅੱਲਾਹ ਆਪਣੇ ਖਾਸ ਫ਼ਰਿਸ਼ਤਿਆਂ ਵਿੱਚ ਕਰੇ। ਜਿਸ ਕਿਸੇ ਦਾ ਅਮਲ ਅਧੂਰਾ ਹੋਵੇ, ਉਸਦਾ ਵੰਸ਼ ਉਸਨੂੰ ਵਧੇਰੇ ਅਮਲ ਕਰਨ ਵਾਲਿਆਂ ਦੇ ਦਰਜੇ 'ਤੇ ਨਹੀਂ ਪਹੁੰਚਾ ਸਕਦਾ। ਇਸ ਲਈ ਇਨਸਾਨ ਨੂੰ ਆਪਣੀ ਉੱਚੀ ਨਸਲ ਅਤੇ ਬਾਪ ਦਾਦਿਆਂ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ ਅਤੇ ਆਪਣੇ ਅਮਲਾਂ ਵਿੱਚ ਕਮੀ ਨਹੀਂ ਕਰਨੀ ਚਾਹੀਦੀ।فوائد الحديث
ਇਬਨੇ ਦਕੀਕੁਲ-ਇਦ ਕਹਿੰਦੇ ਹਨ: ਇਹ ਇੱਕ ਵੱਡੀ ਹਦੀਸ ਹੈ, ਜਿਸ ਵਿੱਚ ਵੱਖ-ਵੱਖ ਕਿਸਮ ਦੇ ਗਿਆਨ, ਅਸੂਲ ਅਤੇ ਆਚਰਣ ਸ਼ਾਮਲ ਹਨ। ਇਸ ਵਿੱਚ ਮੁਸਲਮਾਨਾਂ ਦੀਆਂ ਜ਼ਰੂਰਤਾਂ ਪੂਰੀ ਕਰਨ ਅਤੇ ਉਨ੍ਹਾਂ ਦੀ ਆਪਣੇ ਗਿਆਨ, ਪੈਸੇ (ਧਨ), ਸਹਾਇਤਾ, ਸੁਝਾਅ, ਨਸੀਹਤ ਜਾਂ ਹੋਰ ਕਿਸੇ ਤਰੀਕੇ ਨਾਲ ਮਦਦ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ।
ਤੰਗੀ ਵਿੱਚ ਫਸੇ ਵਿਅਕਤੀ ਲਈ ਸਹੂਲਤ ਪੈਦਾ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ।
ਮੁਸਲਮਾਨ ਭਰਾ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ ਹੈ, ਕਿਉਂਕਿ ਜਿਹੋ-ਜਿਹੀ ਮਦਦ ਬੰਦਾ ਆਪਣੇ ਮੁਸਲਮਾਨ ਭਰਾ ਦੀ ਕਰਦਾ ਹੈ, ਉਹੋ-ਜਿਹੀ ਅੱਲਾਹ ਤਆਲਾ ਵੀ ਉਸ ਦੀ ਮਦਦ ਕਰਦਾ ਹੈ।
ਮੁਸਲਮਾਨ ਦੀ ਗੱਲ ਲੁਕਾਉਣ ਵਿੱਚ ਉਸ ਦੀਆਂ ਕਮੀਆਂ ਦੀ ਟੋਹ ਵਿੱਚ ਨਾ ਰਹਿਣਾ ਵੀ ਸ਼ਾਮਲ ਹੈ। ਕਿਸੇ ਸਲਫ਼ (ਸੱਚੇ ਬਜ਼ੁਰਗ) ਨੇ ਕਿਹਾ ਹੈ: ਮੈਂ ਕੁੱਝ ਅਜਿਹੇ ਲੋਕ ਦੇਖੇ ਸਨ ਜਿਨ੍ਹਾਂ ਵਿੱਚ ਕੋਈ ਬੁਰਾਈ ਨਹੀਂ ਦਿਖਦੀ ਸੀ, ਲੇਕਿਨ ਜਦੋਂ ਉਨ੍ਹਾਂ ਨੇ ਦੂਜਿਆਂ ਦੀਆਂ ਬੁਰਾਈਆਂ ਦੀ ਚਰਚਾ ਕਰਨੀ ਸ਼ੁਰੂ ਕਰ ਦਿੱਤੀ, ਤਾਂ ਲੋਕਾਂ ਨੇ ਵੀ ਉਨ੍ਹਾਂ ਦੀ ਬੁਰਾਈਆਂ ਦੀ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਇਸੇ ਪ੍ਰਕਾਰ ਮੈਂ ਕੁੱਝ ਅਜਿਹੇ ਲੋਕ ਵੀ ਦੇਖੇ ਸਨ ਜਿਨ੍ਹਾਂ ਵਿੱਚ ਬੁਰਾਈ ਸੀ, ਲੇਕਿਨ ਉਨ੍ਹਾਂ ਨੇ ਕਿਸੇ ਦੂਜੇ ਦੀ ਬੁਰਾਈ ਦੀ ਚਰਚਾ ਨਹੀਂ ਕੀਤੀ, ਤਾਂ ਉਨ੍ਹਾਂ ਦੀ ਬੁਰਾਈ ਵੀ ਭੁਲਾ ਦਿੱਤੀ ਗਈ ।
ਗੱਲ ਲੁਕਾਉਣ ਦਾ ਮਤਲਬ ਇਹ ਨਹੀਂ ਕਿ ਬੁਰਾਈ ਨੂੰ ਹੋਣ ਦਿੱਤਾ ਜਾਵੇ ਜਾਂ ਉਸਨੂੰ ਬਦਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਗੋਂ ਬੁਰਾਈ ਨੂੰ ਬਦਲਿਆ ਵੀ ਜਾਵੇਗਾ ਅਤੇ ਉਸਨੂੰ ਲੁਕੋਇਆ ਵੀ ਜਾਵੇਗਾ, ਦੋਵੇਂ ਕੰਮ ਜ਼ਰੂਰੀ ਹਨ। ਇੱਥੇ ਬੁਰੀ ਗੱਲ ਲੁਕਾਉਣ ਦੀ ਗੱਲ ਉਨ੍ਹਾਂ ਲੋਕਾਂ ਲਈ ਕੀਤੀ ਜਾ ਰਹੀ ਹੈ ਜੋ ਮਾੜੇ ਕੰਮ ਤੇ ਬਦਤਮੀਜ਼ੀ ਕਰਨ ਵਿੱਚ ਮਸ਼ਹੂਰ ਨਾ ਹੋਣ। ਹਾਂ, ਜਿਹੜੇ ਲੋਕ ਅਜਿਹੇ ਕੰਮ ਲਗਾਤਾਰ ਕਰਨ ਵਿੱਚ ਮਸ਼ਹੂਰ ਹੋਣ, ਉਨ੍ਹਾਂ ਦੀ ਗੱਲ ਲੁਕਾਉਣਾ ਸਹੀ ਨਹੀਂ, ਸਗੋਂ ਉਨ੍ਹਾਂ ਦਾ ਮਾਮਲਾ ਪ੍ਰਸ਼ਾਸਨ ਦੇ ਅਧਿਕਾਰੀ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ, ਬਸ਼ਰਤੇ ਇਸ ਨਾਲ ਹੋਰ ਕੋਈ ਨੁਕਸਾਨ ਨਾ ਹੁੰਦਾ ਹੋਵੇ। ਕਿਉਂਕਿ ਅਜਿਹੇ ਬੰਦੇ ਦੀ ਗੱਲ ਲੁਕਾਉਣ ਨਾਲ ਉਸ ਦਾ ਹੌਂਸਲਾ ਹੋਰ ਵਧੇਗਾ, ਉਹ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਪ੍ਰੇਰਤ ਹੋਵੇਗਾ ਅਤੇ ਦੂਜੇ ਲੋਕਾਂ ਨੂੰ ਵੀ ਬੁਰਾਈ ਕਰਨ ਦਾ ਬਹਾਨਾ ਮਿਲੇਗਾ।
ਇਲਮ (ਗਿਆਨ) ਹਾਸਲ ਕਰਨ, ਕੁਰਆਨ ਦਾ ਪਾਠ ਕਰਨ ਅਤੇ ਕੁਰਆਨ ਦੀ ਪੜ੍ਹਾਈ ਕਰਨ ਦੀ ਪ੍ਰੇਰਨਾ।
ਨਵਵੀ ਕਹਿੰਦੇ ਹਨ: ਇਸ ਹਦੀਸ ਵਿੱਚ ਮਸਜਿਦ ਵਿੱਚ ਕੁਰਆਨ ਦਾ ਪਾਠ ਕਰਨ ਲਈ ਇਕੱਠੇ ਹੋਣ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ... ਇਸ ਦੀ ਮਹੱਤਤਾ (ਪੁੰਨ) ਵਿੱਚ ਮਸਜਿਦ ਦੇ ਨਾਲ-ਨਾਲ ਮਦਰੱਸਿਆਂ (ਸਕੂਲਾਂ), ਹਲਕਿਆਂ ਆਦਿ ਥਾਂਵਾਂ ‘ਤੇ ਇਕੱਠੇ ਹੋਣਾ ਵੀ ਸ਼ਾਮਲ ਹੈ।
ਅੱਲਾਹ ਨੇ ਬਦਲੇ (ਇਨਾਮ) ਦਾ ਅਧਾਰ ਅਮਲਾਂ (ਕਰਮਾਂ) ਨੂੰ ਰੱਖਿਆ ਹੈ, ਨਾ ਕੇ ਵੰਸ਼ ਜਾਂ ਨਸਲ ਨੂੰ।
التصنيفات
Excellence of Knowledge