إعدادات العرض
ਜਿਸਨੇ ਜੁਮਾ ਦੇ ਦਿਨ ਜਨਾਬਤ (ਸੰਭੋਗ/ਸੁਪਨਦੋਸ਼ ਤੋਂ ਬਾਅਦ) ਦਾ ਗੁਸਲ ਕੀਤਾ, ਫੇਰ ਪਹਿਲੀ ਘੜੀ ਵਿੱਚ ਮਸਜਿਦ ਵੱਲ ਨਿਕਲਿਆ, ਤਾਂ ਉਹ ਅਜਿਹਾ ਹੈ…
ਜਿਸਨੇ ਜੁਮਾ ਦੇ ਦਿਨ ਜਨਾਬਤ (ਸੰਭੋਗ/ਸੁਪਨਦੋਸ਼ ਤੋਂ ਬਾਅਦ) ਦਾ ਗੁਸਲ ਕੀਤਾ, ਫੇਰ ਪਹਿਲੀ ਘੜੀ ਵਿੱਚ ਮਸਜਿਦ ਵੱਲ ਨਿਕਲਿਆ, ਤਾਂ ਉਹ ਅਜਿਹਾ ਹੈ ਜਿਵੇਂ ਉਸਨੇ ਇੱਕ ਊਠ ਦੀ ਕੁਰਬਾਨੀ ਦਿੱਤੀ।
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸਨੇ ਜੁਮਾ ਦੇ ਦਿਨ ਜਨਾਬਤ (ਸੰਭੋਗ/ਸੁਪਨਦੋਸ਼ ਤੋਂ ਬਾਅਦ) ਦਾ ਗੁਸਲ ਕੀਤਾ, ਫੇਰ ਪਹਿਲੀ ਘੜੀ ਵਿੱਚ ਮਸਜਿਦ ਵੱਲ ਨਿਕਲਿਆ, ਤਾਂ ਉਹ ਅਜਿਹਾ ਹੈ ਜਿਵੇਂ ਉਸਨੇ ਇੱਕ ਊਠ ਦੀ ਕੁਰਬਾਨੀ ਦਿੱਤੀ। ਜੋ ਦੂਜੀ ਘੜੀ ਵਿੱਚ ਨਿਕਲਿਆ, ਉਹ ਅਜਿਹਾ ਹੈ ਜਿਵੇਂ ਉਸਨੇ ਇੱਕ ਗਾਂ ਦੀ ਕੁਰਬਾਨੀ ਦਿੱਤੀ। ਜੋ ਤੀਜੀ ਘੜੀ ਵਿੱਚ ਨਿਕਲਿਆ, ਉਹ ਅਜਿਹਾ ਹੈ ਜਿਵੇਂ ਉਸਨੇ ਇੱਕ ਭੇਡੂ ਦੀ ਕੁਰਬਾਨੀ ਦਿੱਤੀ। ਜੋ ਚੌਥੀ ਘੜੀ ਵਿੱਚ ਨਿਕਲਿਆ, ਉਹ ਅਜਿਹਾ ਹੈ ਜਿਵੇਂ ਉਸਨੇ ਇੱਕ ਮੁਰਗੀ ਸਦਕੇ ਵਿੱਚ ਦਿੱਤੀ। ਜੋ ਪੰਜਵੀਂ ਘੜੀ ਵਿੱਚ ਨਿਕਲਿਆ, ਉਹ ਅਜਿਹਾ ਹੈ ਜਿਵੇਂ ਉਸਨੇ ਇੱਕ ਅੰਡਾ ਸਦਕੇ ਵਿੱਚ ਦਿੱਤਾ। ਫੇਰ ਜਦੋਂ ਇਮਾਮ ਨਿੱਕਲ ਆਉਂਦਾ ਹੈ, ਤਾਂ ਫ਼ਰਿਸ਼ਤੇ ਹਾਜ਼ਰ ਹੋ ਕੇ ਖ਼ੁਤਬਾ ਸੁਣਨ ਲਗ ਜਾਂਦੇ ਹਨ।"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी ئۇيغۇرچە Hausa Português Kurdî සිංහල অসমীয়া Kiswahili Tiếng Việt ગુજરાતી Nederlands پښتو नेपाली മലയാളം Svenska Кыргызча Română ಕನ್ನಡ Српски తెలుగు ქართული Moore Magyar Македонски Čeština Kinyarwanda Українська Lietuvių አማርኛ Wolof Azərbaycan Malagasy ไทย मराठी دری Deutsch ភាសាខ្មែរ Oromoo Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਜੁਮਾ ਦੀ ਨਮਾਜ਼ ਲਈ ਜਲਦੀ ਜਾਣ ਦੀ ਫ਼ਜ਼ੀਲਤ (ਮਹੱਤਤਾ) ਬਿਆਨ ਕਰ ਰਹੇ ਹਨ। ਜੁਮੇ ਦੀ ਨਮਾਜ਼ ਲਈ ਜਾਣ ਇਹ ਸਮਾਂ ਜਿਸ ਦੀ ਫਜ਼ੀਲਤ ਆਈ ਹੈ: ਇਹ ਸੂਰਜ ਨਿੱਕਲਣ ਤੋਂ ਲੈ ਕੇ ਇਮਾਮ ਦੇ ਮਿੰਬਰ (ਮੰਚ) 'ਤੇ ਆਉਣ ਤੱਕ ਰਹਿੰਦਾ ਹੈ। ਇਸ ਸਮੇਂ ਦੇ ਕੁੱਲ ਪੰਜ ਹਿੱਸੇ ਹਨ। ਅਸਲ ਵਿੱਚ ਸੂਰਜ ਚੜ੍ਹਨ ਤੋਂ ਲੈ ਕੇ ਇਮਾਮ ਦੇ ਮਿੰਬਰ 'ਤੇ ਆਉਣ ਤੱਕ ਦੇ ਇਸ ਸਮੇਂ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਜਾਵੇਗਾ। 1- ਜਿਸਨੇ ਜਨਾਬਤ (ਸੰਭੋਗ ਜਾਂ ਹੋਰ ਵੱਡੀ ਨਾਪਾਕੀ) ਦੇ ਗੁਸਲ ਵਾਂਗ ਸੰਪੂਰਨ ਗੁਸਲ ਕੀਤਾ ਅਤੇ ਉਸਤੋਂ ਬਾਅਦ ਪਹਿਲੇ ਹਿੱਸੇ ਵਿੱਚ ਜੁਮੇ ਲਈ ਮਸਜਿਦ ਵਿੱਚ ਚਲਾ ਗਿਆ, ਉਹ ਅਜਿਹਾ ਹੈ ਕਿ ਜਿਵੇਂ ਉਸਨੇ ਇੱਕ ਊਠ ਦਾ ਸਕਦਾ (ਦਾਨ) ਕੀਤਾ। 2- ਜੋ ਦੂਜੇ ਹਿੱਸੇ ਵਿੱਚ ਮਸਜਿਦ ਪਹੁੰਚਿਆ, ਉਹ ਅਜਿਹਾ ਹੈ ਕਿ ਜਿਵੇਂ ਉਸਨੇ ਇੱਕ ਗਾਂ ਦਾ ਸਦਕਾ ਕੀਤਾ। 3- ਜੋ ਤੀਜੇ ਹਿੱਸੇ ਵਿੱਚ ਮਸਜਿਦ ਪਹੁੰਚਿਆ, ਉਹ ਅਜਿਹਾ ਕਿ ਜਿਵੇਂ ਉਸਨੇ ਇੱਕ ਸਿੰਗ ਵਾਲਾ ਭੇਡੂ ਦਾ ਸਦਕਾ ਕੀਤਾ। 4- ਜੋ ਚੌਥੇ ਹਿੱਸੇ ਵਿੱਚ ਮਸਜਿਦ ਪਹੁੰਚਿਆ, ਉਹ ਅਜਿਹਾ ਹੈ ਕਿ ਜਿਵੇਂ ਉਸਨੇ ਇੱਕ ਮੁਰਗੀ ਦਾ ਸਦਕਾ ਕੀਤਾ। 5- ਜੋ ਪੰਜਵੇਂ ਹਿੱਸੇ ਵਿੱਚ ਮਸਜਿਦ ਪਹੁੰਚਿਆ, ਉਹ ਅਜਿਹਾ ਹੈ ਕਿ ਜਿਵੇਂ ਉਸਨੇ ਇੱਕ ਅੰਡੇ ਦਾ ਸਦਕਾ ਕੀਤਾ। ਇਸ ਤੋਂ ਬਾਅਦ ਜਦੋਂ ਇਮਾਮ ਖ਼ੁਤਬਾ (ਉਪਦੇਸ਼) ਦੇਣ ਲਈ ਨਿੱਕਲ ਜਾਂਦਾ ਹੈ, ਤਾਂ ਮਸਜਿਦ ਦੇ ਦਰਵਾਜ਼ੇ 'ਤੇ ਬੈਠ ਕੇ ਕ੍ਰਮਵਾਰ ਦਾਖਲ ਹੋਣ ਵਾਲੇ ਲੋਕਾਂ ਦਾ ਨਾਂ ਲਿਖਣ ਵਾਲੇ ਫ਼ਰਿਸ਼ਤੇ ਲਿਖਣ ਦਾ ਕੰਮ ਬੰਦ ਕਰ ਦਿੰਦੇ ਹਨ ਅਤੇ ਖ਼ੁਤਬਾ ਸੁਣਨ ਵਿੱਚ ਰੁੱਝ ਜਾਂਦੇ ਹਨ।فوائد الحديث
ਜੁਮੇ ਦੇ ਦਿਨ ਗੁਸਲ ਕਰਨ ਦੀ ਪ੍ਰੇਨਾ। ਗੁਸਲ ਨਮਾਜ਼ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ।
ਜੁਮੇ ਦੀ ਨਮਾਜ਼ ਲਈ, ਪਹਿਲੀ ਘੜੀ ਤੋਂ ਹੀ, ਜਲਦੀ ਜਾਣ ਦੀ ਫ਼ਜ਼ੀਲਤ (ਮਹੱਤਤਾ)।
ਨੇਕੀ ਦੇ ਕੰਮਾਂ ਲਈ ਜਲਦੀ ਕਰਨ ਅਤੇ ਦੂਜਿਆਂ ਤੋਂ ਅੱਗੇ ਵਧਣ ਦੀ ਪ੍ਰੇਰਨਾ।
ਫ਼ਰਿਸ਼ਤੇ ਵੀ ਜੁਮੇ ਦੀ ਨਮਾਜ਼ ਵਿੱਚ ਮੌਜੂਦ ਰਹਿੰਦੇ ਹਨ ਅਤੇ ਜੁਮੇ ਦਾ ਖ਼ੁਤਬਾ ਸੁਣਦੇ ਹਨ।
ਫ਼ਰਿਸ਼ਤੇ ਮਸਜਿਦਾਂ ਦੇ ਦਰਵਾਜ਼ਿਆਂ 'ਤੇ ਬੈਠੇ ਹੁੰਦੇ ਹਨ ਅਤੇ ਕ੍ਰਮਵਾਰ ਜੁਮੇ ਦੀ ਨਮਾਜ਼ ਲਈ ਆਉਣ ਵਾਲਿਆਂ ਦਾ ਨਾਂ ਦਰਜ ਕਰਦੇ ਹਨ।
ਇਬਨ ਰਜਬ ਕਹਿੰਦੇ ਹਨ: ਹਦੀਸ ਵਿੱਚ ਆਏ ਸ਼ਬਦ "من اغتسل يوم الجمعة، ثم راح" ਦੇ ਕਹਿਣ "ਜਿਸਨੇ ਜੁਮੇ ਦੇ ਦਿਨ ਗੁਸਲ ਕੀਤਾ, ਫੇਰ (ਨਮਾਜ਼ ਲਈ) ਗਿਆ" ਇਹ ਦੱਸਦੇ ਹਨ ਕਿ ਜੁਮੇ ਦੇ ਦਿਨ ਮੁਸਤਹੱਬ (ਪਸੰਦੀਦਾ) ਗੁਸਲ ਦਾ ਸਮਾਂ ਸਵੇਰੇ ਫਜਰ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਤੇ ਜੁਮੇ ਦੀ ਨਮਾਜ਼ ਲਈ ਜਾਣ ਤੱਕ ਰਹਿੰਦਾ ਹੈ।
