إعدادات العرض
ਇਸ ਮਾੜੇ ਕੰਮ ਤੋਂ ਬਚੋ, ਜਿਸ ਤੋਂ ਅੱਲਾਹ ਨੇ ਮਨਾਹ ਕੀਤਾ ਹੈ। ਲੇਕਿਨ ਜਿਸ ਕੋਲੋਂ ਇਹ ਗੁਨਾਹ ਹੋ ਜਾਵੇ, ਉਹ ਅੱਲਾਹ ਦੇ ਪਰਦੇ ਵਿੱਚ ਲੁਕ ਜਾਵੇ…
ਇਸ ਮਾੜੇ ਕੰਮ ਤੋਂ ਬਚੋ, ਜਿਸ ਤੋਂ ਅੱਲਾਹ ਨੇ ਮਨਾਹ ਕੀਤਾ ਹੈ। ਲੇਕਿਨ ਜਿਸ ਕੋਲੋਂ ਇਹ ਗੁਨਾਹ ਹੋ ਜਾਵੇ, ਉਹ ਅੱਲਾਹ ਦੇ ਪਰਦੇ ਵਿੱਚ ਲੁਕ ਜਾਵੇ ਅਤੇ ਅੱਲਾਹ ਤੋਂ ਤੌਬਾ (ਮਾਫੀ) ਕਰੇ। ਕਿਉਂਕਿ ਜੋ ਸਾਡੇ ਸਾਹਮਣੇ ਆਪਣਾ ਗੁਨਾਹ ਲਿਆਵੇਗਾ, ਅਸੀਂ ਉਸ 'ਤੇ ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਦੀ ਕਿਤਾਬ (ਦੀ ਸਜ਼ਾ) ਲਾਗੂ ਕਰਾਂਗੇ।
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਅਸਲਮੀ ਨੂੰ ਸੰਗਸਾਰ (ਪੱਥਰ ਮਾਰ ਕੇ ਦਿੱਤੀ ਜਾਣ ਵਾਲੀ ਬਦਕਾਰੀ ਦੀ ਸਜ਼ਾ) ਕਰਨ ਤੋਂ ਬਾਅਦ ਖੜ੍ਹੇ ਹੋਏ ਅਤੇ ਫ਼ਰਮਾਇਆ: "ਇਸ ਮਾੜੇ ਕੰਮ ਤੋਂ ਬਚੋ, ਜਿਸ ਤੋਂ ਅੱਲਾਹ ਨੇ ਮਨਾਹ ਕੀਤਾ ਹੈ। ਲੇਕਿਨ ਜਿਸ ਕੋਲੋਂ ਇਹ ਗੁਨਾਹ ਹੋ ਜਾਵੇ, ਉਹ ਅੱਲਾਹ ਦੇ ਪਰਦੇ ਵਿੱਚ ਲੁਕ ਜਾਵੇ ਅਤੇ ਅੱਲਾਹ ਤੋਂ ਤੌਬਾ (ਮਾਫੀ) ਕਰੇ। ਕਿਉਂਕਿ ਜੋ ਸਾਡੇ ਸਾਹਮਣੇ ਆਪਣਾ ਗੁਨਾਹ ਲਿਆਵੇਗਾ, ਅਸੀਂ ਉਸ 'ਤੇ ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਦੀ ਕਿਤਾਬ (ਦੀ ਸਜ਼ਾ) ਲਾਗੂ ਕਰਾਂਗੇ।"
[صحيح] [رواه الحاكم والبيهقي]
الترجمة
العربية Bosanski English فارسی Français Русский हिन्दी 中文 ئۇيغۇرچە Indonesia اردو Kurdî Tiếng Việt Nederlands Kiswahili অসমীয়া ગુજરાતી සිංහල Magyar ქართული Hausa Română ไทย Português Tagalog मराठी دری አማርኛ বাংলা پښتو ភាសាខ្មែរ Español ಕನ್ನಡ Lietuvių Македонски Türkçe తెలుగు O‘zbek Українська Azərbaycan Moore Wolof Kinyarwanda Čeština Српски Shqip тоҷикӣ Кыргызча தமிழ் ms नेपाली മലയാളം Deutsch kmr Malagasy Kirundiالشرح
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਦੱਸਦੇ ਹਨ ਕਿ ਅੱਲਾਹ ਦੇ ਨਬੀ ﷺ ਮਾਅਜ਼ ਬਿਨ ਮਾਲਿਕ ਅਸਲਮੀ (ਰਜ਼ੀਅੱਲਾਹੁ ਅਨਹੁ) 'ਤੇ ਜ਼ਿਨਾ (ਬਦਕਾਰੀ) ਦੀ ਸਜ਼ਾ ਲਾਗੂ ਕਰਨ ਤੋਂ ਬਾਅਦ ਖੜੇ ਹੋਏ, ਲੋਕਾਂ ਨੂੰ ਸੰਬੋਧਨ ਕੀਤਾ ਅਤੇ ਫਰਮਾਇਆ: ਅੱਲਾਹ ਵਲੋਂ ਮਨਾਹ ਕੀਤੇ ਇਸ ਗੰਦੇ ਕੰਮ ਤੋਂ ਤੇ ਇਸ ਪ੍ਰਕਾਰ ਦੇ ਹੋਰ ਮਾੜੇ ਕੰਮਾ ਤੋਂ ਬਚੋ। ਲੇਕਿਨ ਜੇ ਕੋਈ ਇਸ ਪ੍ਰਕਾਰ ਦਾ ਕੰਮ ਕਰ ਬੈਠੇ, ਤਾਂ ਉਸ 'ਤੇ ਦੋ ਕੰਮ ਕਰਨੇ ਲਾਜ਼ਮੀ ਹੋ ਜਾਂਦੇ ਹਨ: 1- ਕਿਉਂ ਜੋ ਅੱਲਾਹ ਨੇ ਉਸ ਦੇ ਗੁਨਾਹ 'ਤੇ ਪਰਦਾ ਪਾ ਰੱਖਿਆ ਹੈ, ਤਾਂ ਉਹ ਉਸ ਪਰਦੇ ਵਿੱਚ ਲੁਕਿਆ ਰਹੇ ਅਤੇ ਆਪਣੇ ਗੁਨਾਹ ਬਾਰੇ ਕਿਸੇ ਨੂੰ ਨਾ ਦੱਸੇ। 2- ਉਸੇ ਵੇਲੇ ਅੱਲਾਹ ਤੋਂ ਤੌਬਾ ਕਰੇ ਅਤੇ ਉਸ ਗੁਨਾਹ 'ਤੇ ਲੱਗਿਆ ਨਾ ਰਹੇ। ਕਿਉਂਕਿ ਜੇਕਰ ਉਸਦਾ ਗੁਨਾਹ ਸਾਹਮਣੇ ਆ ਗਿਆ ਤਾਂ ਅਸੀਂ ਅੱਲਾਹ ਦੀ ਕਿਤਾਬ ਵਿੱਚ ਲਿਖੀ ਉਸ ਗੁਨਾਹ ਦੀ ਸਜ਼ਾ ਉਸ ਨੂੰ ਦਿਆਂਗੇ।فوائد الحديث
ਕੋਈ ਗੁਨਾਹ ਹੋ ਜਾਣ 'ਤੇ ਉਸ ਨੂੰ ਲੋਕਾਂ ਸਾਹਮਣੇ ਨਾ ਲਿਆਉਣ ਅਤੇ ਅੱਲਾਹ ਅੱਗੇ ਤੌਬਾ ਕਰਨ ਦੀ ਨਸੀਹਤ।
ਗੁਨਾਹ ਦੀ ਖਬਰ ਜਦੋਂ ਹੁਕਮਰਾਨ (ਰਾਜ ਦੇ ਪ੍ਰਧਾਨ) ਤੱਕ ਪਹੁੰਚ ਜਾਵੇ ਤਾਂ ਉਸਨੂੰ ਉਸ ਦੀ ਸ਼ਰੀਅਤੀ ਸਜ਼ਾ ਲਾਗੂ ਕਰਨੀ ਹੋਵੇਗੀ।
ਗੁਨਾਹਾਂ ਤੋਂ ਬਚਣਾ ਅਤੇ ਉਨ੍ਹਾਂ ਤੋਂ ਤੌਬਾ ਕਰਨੀ ਜ਼ਰੂਰੀ ਹੈ।
التصنيفات
Repentance