إعدادات العرض
ਕੀ ਮੈਂ ਤੁਹਾਨੂੰ ਜੋ ਕੁੱਝ ਤੁਸੀਂ ਮੰਗਿਆ ਹੈ, ਉਸ ਤੋਂ ਵਧੀਆ ਚੀਜ਼ ਨਾ ਦੱਸਾਂ? ਜਦੋਂ ਤੁਸੀਂ ਦੋਵੇਂ ਆਪਣੇ ਬਿਸਤਰ 'ਤੇ ਜਾਵੋ, ਜਾਂ ਫਰਮਾਇਆ ਜਦੋਂ…
ਕੀ ਮੈਂ ਤੁਹਾਨੂੰ ਜੋ ਕੁੱਝ ਤੁਸੀਂ ਮੰਗਿਆ ਹੈ, ਉਸ ਤੋਂ ਵਧੀਆ ਚੀਜ਼ ਨਾ ਦੱਸਾਂ? ਜਦੋਂ ਤੁਸੀਂ ਦੋਵੇਂ ਆਪਣੇ ਬਿਸਤਰ 'ਤੇ ਜਾਵੋ, ਜਾਂ ਫਰਮਾਇਆ ਜਦੋਂ ਤੁਸੀਂ ਸੌਣ ਲਈ ਜਾਵੋ, ਤਾਂ ਤੇਤੀ (33) ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁ ਲਿੱਲਾਹ ਅਤੇ ਚੌਂਤੀ (34) ਵਾਰੀ ਅੱਲਾਹੁ ਅਕਬਰ ਪੜ੍ਹ ਲੈਣਾ। ਇਹ ਤੁਹਾਡੇ ਲਈ ਸੇਵਕ ਨਾਲੋਂ ਬਿਹਤਰ ਹੈ।
ਅਲੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਫਾਤਿਮਾ (ਰਜ਼ੀਅੱਲਾਹੁ ਅਨਹਾ) ਨਬੀ ﷺ ਕੋਲ ਚੱਕੀ ਪੀਹਣ (ਪੀਸਣ) ਕਾਰਨ ਹੱਥਾਂ ਵਿੱਚ ਪਏ ਛਾਲੇ ਦਿਖਾਉਣ ਲਈ ਆਈ। ਅਸਲ ਵਿੱਚ ਉਨ੍ਹਾਂ ਨੂੰ ਖਬਰ ਮਿਲੀ ਸੀ ਕਿ ਆਪ ﷺ ਕੋਲ ਕੁੱਝ ਗੁਲਾਮ ਆਏ ਸਨ। ਆਪ ﷺ ਨਹੀਂ ਮਿਲੇ, ਤਾਂ ਉਨ੍ਹਾਂ ਨੇ ਇਹ ਗੱਲ ਆਇਸ਼ਾ (ਰਜ਼ੀਅੱਲਾਹੁ ਅਨਹਾ) ਦੇ ਸਾਹਮਣੇ ਰੱਖੀ। ਜਦੋਂ ਆਪ ﷺ ਵਾਪਸ ਆਏ, ਤਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਨੇ ਆਪ ﷺ ਨੂੰ ਦੱਸ ਦਿੱਤਾ। ਅਲੀ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ: ਇਹ ਸੁਣ ਕੇ ਆਪ ﷺ ਸਾਡੇ ਘਰ ਆਏ। ਉਸ ਸਮੇਂ ਅਸੀਂ ਆਪਣੇ ਬਿਸਤਰ 'ਤੇ ਜਾ ਚੁੱਕੇ ਸੀ। ਆਪ ﷺ ਨੂੰ ਵੇਖ ਕੇ ਉੱਠਣ ਲੱਗੇ, ਤਾਂ ਆਪ ﷺ ਨੇ ਫਰਮਾਇਆ: "ਜਿੱਥੇ ਹੋ, ਉੱਥੇ ਹੀ ਰਹੋ।" ਫੇਰ ਆਪ ﷺ ਮੇਰੇ ਅਤੇ ਫ਼ਾਤਿਮਾ ਵਿਚਕਾਰ ਬੈਠ ਗਏ। ਆਪ ਸਾਡੇ ਇੰਨੀ ਨੇੜੇ ਬੈਠੇ ਸੀ ਕਿ ਮੈਂ ਆਪ ﷺ ਦੇ ਪੈਰਾਂ ਦੀ ਠੰਡਕ ਆਪਣੇ ਪੇਟ 'ਤੇ ਮਹਿਸੂਸ ਕੀਤੀ। ਇਸਤੋਂ ਬਾਅਦ ਆਪ ﷺ ਨੇ ਫਰਮਾਇਆ: «ਕੀ ਮੈਂ ਤੁਹਾਨੂੰ ਜੋ ਕੁੱਝ ਤੁਸੀਂ ਮੰਗਿਆ ਹੈ, ਉਸ ਤੋਂ ਵਧੀਆ ਚੀਜ਼ ਨਾ ਦੱਸਾਂ? ਜਦੋਂ ਤੁਸੀਂ ਦੋਵੇਂ ਆਪਣੇ ਬਿਸਤਰ 'ਤੇ ਜਾਵੋ, ਜਾਂ ਫਰਮਾਇਆ ਜਦੋਂ ਤੁਸੀਂ ਸੌਣ ਲਈ ਜਾਵੋ, ਤਾਂ ਤੇਤੀ (33) ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁ ਲਿੱਲਾਹ ਅਤੇ ਚੌਂਤੀ (34) ਵਾਰੀ ਅੱਲਾਹੁ ਅਕਬਰ ਪੜ੍ਹ ਲੈਣਾ। ਇਹ ਤੁਹਾਡੇ ਲਈ ਸੇਵਕ ਨਾਲੋਂ ਬਿਹਤਰ ਹੈ।"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Hausa Kurdî Português සිංහල অসমীয়া Kiswahili Tiếng Việt ગુજરાતી Nederlands پښتو नेपाली മലയാളം Svenska Кыргызча Română Српски తెలుగు ქართული Moore Magyar Македонски Čeština ಕನ್ನಡ Українська Azərbaycan Kinyarwanda Wolof Malagasy ไทย मराठी دری አማርኛ Deutsch ភាសាខ្មែរ Lietuvių Oromoo Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਦੀ ਬੇਟੀ ਫਾਤਿਮਾ (ਰਜ਼ੀਅੱਲਾਹੁ ਅਨਹਾ) ਨੇ ਆਪਣੇ ਸਤਿਕਾਰਯੋਗ ਪਿਤਾ ਨੂੰ ਚੱਕੀ ਪੀਹਣ (ਪੀਸਣ) ਕਾਰਨ ਆਪਣੇ ਹੱਥਾਂ ਵਿੱਚ ਛਾਲਿਆਂ ਦੀ ਸ਼ਿਕਾਇਤ ਕੀਤੀ। ਜਦੋਂ ਅੱਲਾਹ ਦੇ ਨਬੀ ﷺ ਕੋਲ ਕੁੱਝ ਜੰਗੀ ਕੈਦੀ ਆਏ, ਤਾਂ ਉਨ੍ਹਾਂ ਵਿੱਚੋਂ ਇੱਕ ਕੈਦੀ ਮੰਗਣ ਲਈ ਆਪ ﷺ ਆਈ, ਤਾਂ ਜੋ ਘਰ ਦੇ ਕੰਮ-ਕਾਰ ਵਿੱਚ ਆਸਾਨੀ ਹੋਵੇ। ਲੇਕਿਨ ਉਸ ਵੇਲੇ ਆਪ ﷺ ਘਰ ਵਿੱਚ ਨਹੀਂ ਸਨ, ਇਸ ਲਈ ਜੋ ਕਹਿਣਾ ਸੀ, ਆਇਸ਼ਾ (ਰਜ਼ੀਅੱਲਾਹੁ ਅਨਹਾ) ਨੂੰ ਕਹਿ ਕੇ ਚਲੀ ਗਈ। ਆਪ ﷺ ਘਰ ਆਏ, ਤਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਨੇ ਦੱਸਿਆ ਕਿ ਫਾਤਿਮਾ (ਰਜ਼ੀਅੱਲਾਹੁ ਅਨਹਾ) ਇੱਕ ਸੇਵਕ ਲੈਣ ਦੀ ਬੇਨਤੀ ਲੈ ਕੇ ਆਈ ਸਨ। ਇਹ ਸੁਣ ਕੇ ਅੱਲਾਹ ਦੇ ਨਬੀ ﷺ ਫਾਤਿਮਾ ਅਤੇ ਅਲੀ (ਰਜ਼ੀਅੱਲਾਹੁ ਅਨਹੁਮਾ) ਦੇ ਘਰ ਪਹੁੰਚ ਗਏ। ਉਸ ਵੇਲੇ ਦੋਵੇਂ ਬਿਸਤਰ ‘ਤੇ ਸਨ ਅਤੇ ਸੌਣ ਦੀ ਤਿਆਰੀ ਕਰ ਰਹੇ ਸਨ। ਸੋ, ਆਪ ﷺ ਉਨ੍ਹਾਂ ਦੋਵਾਂ ਦੇ ਵਿਚਕਾਰ ਬੈਠ ਗਏ ਕਿ ਅਲੀ (ਰ.) ਨੇ ਆਪ ﷺ ਦੇ ਪੈਰਾਂ ਦੀ ਠੰਡਕ ਆਪਣੇ ਪੇਟ 'ਤੇ ਮਹਿਸੂਸ ਕੀਤੀ। ਉਸਤੋਂ ਬਾਅਦ ਆਪ ﷺ ਨੇ ਫਰਮਾਇਆ: ਤੁਸੀਂ ਦੋਵਾਂ ਨੇ ਜੋ ਮੈਥੋਂ ਸੇਵਕ ਮੰਗਣ ਦੀ ਬੇਨਤੀ ਕੀਤੀ ਹੈ, ਕੀ ਮੈਂ ਤੁਹਾਨੂੰ ਉਸ ਤੋਂ ਬਿਹਤਰ ਚੀਜ਼ ਬਾਰੇ ਨਾ ਦੱਸਾਂ? ਦੋਵਾਂ ਨੇ ਜਵਾਬ ਦਿੱਤਾ: ਜੀ ਹਾਂ, ਜ਼ਰੂਰ ਦੱਸੋ। ਤਦ ਨਬੀ ﷺ ਨੇ ਫਰਮਾਇਆ: ਜਦੋਂ ਤੁਸੀਂ ਦੋਵੇਂ ਰਾਤ ਨੂੰ ਸੌਣ ਲਈ ਬਿਸਤਰ ‘ਤੇ ਜਾਓ, ਤਾਂ ਚੌਂਤੀ (34) ਵਾਰ ਅੱਲਾਹੁ ਅਕਬਰ ਕਹੋ, ਤੇਤੀ (33) ਵਾਰ ਸੁਬਹਾਨ ਅੱਲਾਹ ਕਹੋ, ਅਤੇ ਤੇਤੀ (33) ਵਾਰ ਅਲਹਮਦੁ ਲਿੱਲਾਹ ਕਹੋ; ਇਹ ਜ਼ਿਕਰ (ਸਿਮਰਨ) ਤੁਹਾਡੇ ਦੋਵਾਂ ਲਈ ਸੇਵਕ/ਨੌਕਰ ਨਾਲੋਂ ਬਿਹਤਰ ਹੈ।فوائد الحديث
ਇਸ ਬਰਕਤ ਵਾਲੇ ਜ਼ਿਕਰ (ਸਿਮਰਨ) ਨੂੰ ਪਾਬੰਦੀ ਨਾਲ ਪੜ੍ਹਨਾ ਮੁਸਤਹੱਬ (ਪਸੰਦੀਦਾ) ਹੈ। ਕਿਉਂਕਿ ਅਲੀ (ਰਜ਼ੀਅੱਲਾਹੁ ਅਨਹੁ) ਨੇ ਅੱਲਾਹ ਦੇ ਨਬੀ ﷺ ਦੀ ਇਸ ਹਿਦਾਇਤ ਨੂੰ ਕਦੇ ਤਰਕ ਨਹੀਂ ਕੀਤਾ। ਸਿੱਫ਼ੀਨ ਦੀ ਜੰਗ ਦੀ ਰਾਤ ਨੂੰ ਵੀ ਨਹੀਂ।
ਇਸ ਜ਼ਿਕਰ ਨੂੰ ਰਾਤ ਨੂੰ ਸੌਣ ਵੇਲੇ ਹੀ ਪੜ੍ਹਿਆ ਜਾਵੇਗਾ। ਕਿਉਂਕਿ ਸਹੀ ਮੁਸਲਿਮ ਦੀ ਇੱਕ ਰਿਵਾਇਤ ਦੇ ਸ਼ਬਦ ਹਨ: "ਜਦੋਂ ਤੁਸੀਂ ਰਾਤ ਨੂੰ ਬਿਸਤਰ 'ਤੇ ਚਲੇ ਜਾਵੋ।"
ਜਦੋਂ ਕੋਈ ਮੁਸਲਮਾਨ ਇਸ ਜ਼ਿਕਰ ਨੂੰ ਰਾਤ ਦੇ ਪਹਿਲੇ ਹਿੱਸੇ ਵਿੱਚ ਪੜ੍ਹਨਾ ਭੁੱਲ ਜਾਵੇ ਅਤੇ ਰਾਤ ਦੇ ਅਖੀਰਲੇ ਹਿੱਸੇ ਵਿੱਚ ਉਸਨੂੰ ਯਾਦ ਆ ਜਾਵੇ, ਤਾਂ ਉਸ ਸਮੇਂ ਪੜ੍ਹ ਲੈਣ ਵਿੱਚ ਕੋਈ ਹਰਜ ਨਹੀਂ ਹੈ। ਕਿਉਂਕਿ ਇਸ ਹਦੀਸ ਦੇ ਰਾਵੀ (ਰਿਵਾਇਤ ਕਰਨ ਵਾਲੇ) ਅਲੀ (ਰ.) ਕਹਿੰਦੇ ਹਨ ਕਿ ਉਹ ਸਿੱਫ਼ੀਨ ਦੀ ਰਾਤ ਇਸ ਜ਼ਿਕਰ ਨੂੰ ਰਾਤ ਦੇ ਪਹਿਲੇ ਹਿੱਸੇ ਵਿੱਚ ਪੜ੍ਹਨਾ ਭੁੱਲ ਗਏ ਸੀ, ਤਾਂ ਯਾਦ ਆਉਣ 'ਤੇ ਸਵੇਰ ਤੋਂ ਪਹਿਲਾਂ ਪੜ੍ਹ ਲਿਆ।
ਮੁਹੱਲਬ ਕਹਿੰਦੇ ਹਨ: ਇਸ ਹਦੀਸ ਤੋਂ ਪਤਾ ਚੱਲਦਾ ਹੈ ਕਿ ਜਿਸ ਪ੍ਰਕਾਰ ਇੱਕ ਇਨਸਾਨ ਖੁਦ ਆਪਣੀ ਜ਼ਿੰਦਗੀ ਵਿੱਚ ਆਖ਼ਰਤ ਨੂੰ ਦੁਨੀਆ ‘ਤੇ ਤਰਜੀਹ ਦੇਣ ਦੇ ਰਾਹ 'ਤੇ ਚੱਲਦਾ ਹੈ, ਇਸੇ ਪ੍ਰਕਾਰ ਆਪਣੇ ਘਰ ਵਾਲਿਆਂ ਨੂੰ ਵੀ — ਜੇਕਰ ਉਹ ਸਮਰੱਥ ਹਨ — ਇਸ ਲਈ ਉਤਸ਼ਾਹਿਤ/ਪ੍ਰੇਰਿਤ ਕਰੇ।
ਇਬਨ ਹਜਰ ਅਲ-ਅਸਕਲਾਨੀ ਕਹਿੰਦੇ ਹਨ: ਇਸ ਜ਼ਿਕਰ ਦੀ ਪਾਬੰਦੀ ਕਰ ਲੈਣ ਤੋਂ ਬਾਅਦ ਇਨਸਾਨ ਲਈ ਜ਼ਿਆਦਾ ਕੰਮ ਕਰਨਾ ਮੁਸ਼ਕਿਲ ਨਹੀਂ ਰਹਿ ਜਾਂਦਾ ਅਤੇ ਉਸਨੂੰ ਇਸਦਾ ਨੁਕਸਾਨ ਵੀ ਨਹੀਂ ਹੁੰਦਾ; ਥਕਾਵਟ ਹੋਣ ਦੇ ਬਾਵਜੂਦ ਵੀ।
ਐਯਨੀ ਕਹਿੰਦੇ ਹਨ: ਇਸ ਜ਼ਿਕਰ ਦੀ ਪਾਬੰਦੀ ਦੇ ਸੇਵਕ (ਨੌਕਰ) ਨਾਲੋਂ ਬਿਹਤਰ ਹੋਣ ਦਾ ਇੱਕ ਪਹਿਲੂ ਇਹ ਹੋ ਸਕਦਾ ਹੈ ਕਿ ਜ਼ਿਕਰ ਦਾ ਸਬੰਧ ਆਖ਼ਰਤ ਨਾਲ ਹੈ ਅਤੇ ਗੁਲਾਮ ਦਾ ਸਬੰਧ ਦੁਨੀਆ ਨਾਲ। ਇਹ ਸਪਸ਼ਟ ਹੈ ਕਿ ਆਖ਼ਰਤ ਦੁਨੀਆ ਨਾਲੋਂ ਬਿਹਤਰ ਅਤੇ ਹਮੇਸ਼ਾ ਬਾਕੀ ਰਹਿਣ ਵਾਲੀ ਹੈ। ਦੂਜਾ ਪਹਿਲੂ ਇਹ ਹੋ ਸਕਦਾ ਹੈ ਕਿ ਇਨ੍ਹਾਂ ਅਜ਼ਕਾਰ (ਜ਼ਿਕਰਾਂ) ਦੇ ਨਤੀਜੇ ਵਿੱਚ ਉਨ੍ਹਾਂ ਵਿੱਚ ਕੰਮ ਕਰਨ ਦੀ ਅਜਿਹੀ ਤਾਕਤ ਆ ਜਾਵੇ ਕਿ ਉਹ ਸੇਵਕ ਨਾਲੋਂ ਵੀ ਵੱਧ ਕੰਮ ਕਰ ਸਕਣ।
التصنيفات
Dhikr on Special Occasions