ਜੋ ਕੋਈ ਮੈਨੂੰ ਸਲਾਮ ਕਰਦਾ ਹੈ, ਅੱਲਾਹ ਮੇਰੀ ਰੂਹ ਵਾਪਸ ਲੌਟਾ ਦਿੰਦਾ ਹੈ ਤਾਂ ਕਿ ਮੈਂ ਉਸ ਦੇ ਸਲਾਮ ਦਾ ਜਵਾਬ ਦੇ ਸਕਾਂ।

ਜੋ ਕੋਈ ਮੈਨੂੰ ਸਲਾਮ ਕਰਦਾ ਹੈ, ਅੱਲਾਹ ਮੇਰੀ ਰੂਹ ਵਾਪਸ ਲੌਟਾ ਦਿੰਦਾ ਹੈ ਤਾਂ ਕਿ ਮੈਂ ਉਸ ਦੇ ਸਲਾਮ ਦਾ ਜਵਾਬ ਦੇ ਸਕਾਂ।

ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅਨਹਾਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੋ ਕੋਈ ਮੈਨੂੰ ਸਲਾਮ ਕਰਦਾ ਹੈ, ਅੱਲਾਹ ਮੇਰੀ ਰੂਹ ਵਾਪਸ ਲੌਟਾ ਦਿੰਦਾ ਹੈ ਤਾਂ ਕਿ ਮੈਂ ਉਸ ਦੇ ਸਲਾਮ ਦਾ ਜਵਾਬ ਦੇ ਸਕਾਂ।"

[إسناده حسن] [رواه أبو داود وأحمد]

الشرح

ਨਬੀ ਕਰੀਮ ﷺ ਖ਼ਬਰ ਦੇ ਰਹੇ ਹਨ ਕਿ ਅੱਲਾਹ ਉਹਨਾਂ ਨੂੰ ਰੂਹ ਵਾਪਸ ਕਰ ਦਿੰਦਾ ਹੈ ਤਾਂ ਜੋ ਉਹ ਹਰ ਉਸ ਸ਼ਖ਼ਸ ਨੂੰ ਜਵਾਬ ਦੇ ਸਕਣ ਜੋ ਉਨ੍ਹਾਂ ਉੱਤੇ ਸਲਾਮ ਭੇਜਦਾ ਹੈ, ਚਾਹੇ ਉਹ ਨੇੜੇ ਹੋਵੇ ਜਾਂ ਦੂਰ।ਬਰਜ਼ਖ ਅਤੇ ਕਬਰਾਂ ਦੀ ਜ਼ਿੰਦਗੀ ਗੈਬੀ ਮਾਮਲਾ ਹੈ, ਜਿਸ ਦੀ ਹਕੀਕਤ ਸਿਰਫ਼ ਅੱਲਾਹ ਹੀ ਜਾਣਦਾ ਹੈ, ਅਤੇ ਉਹ ਹਰ ਚੀਜ਼ ਤੇ ਕਾਦਿਰ ਹੈ।

فوائد الحديث

ਨਬੀ ਕਰੀਮ ﷺ ‘ਤੇ ਬਹੁਤ ਜ਼ਿਆਦਾ ਦਰੂਦੋ-ਸਲਾਮ ਭੇਜਣ ਦੀ ਤਰਗੀਬ ਦਿੱਤੀ ਗਈ ਹੈ।

ਨਬੀ ਕਰੀਮ ﷺ ਦੀ ਕਬਰ ਵਿੱਚ ਜ਼ਿੰਦਗੀ, ਬਰਜ਼ਖ ਵਿੱਚ ਇਨਸਾਨ ਦੀ ਸਭ ਤੋਂ ਉੱਤਮ ਜ਼ਿੰਦਗੀ ਹੈ। ਇਸ ਦੀ ਅਸਲੀ ਹਕੀਕਤ ਅੱਲਾਹ ਤਆਲਾ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ।

ਇਹ ਹਦੀਸ ਉਹਨਾਂ ਲਈ ਦਲੀਲ ਨਹੀਂ ਬਣਦੀ ਜੋ ਨਬੀ ਕਰੀਮ ﷺ ਦੀ ਜ਼ਿੰਦਗੀ ਨੂੰ ਅਜਿਹੀ ਸਮਝਦੇ ਹਨ ਜਿਵੇਂ ਅਸੀਂ ਇਸ ਦੁਨਿਆ ਵਿੱਚ ਜੀ ਰਹੇ ਹਾਂ, ਤਾਂ ਜੋ ਸ਼ਿਰਕ ਕਰਨ ਵਾਲੇ ਲੋਕ ਇਸ ਨੂੰ ਨਬੀ ﷺ ਨੂੰ ਪੁਕਾਰਨ ਦੀ ਦਲੀਲ ਵਜੋਂ ਨਾ ਲੈਣ। ਇਹ ਜ਼ਿੰਦਗੀ ਬਰਜ਼ਖੀ ਜ਼ਿੰਦਗੀ ਹੈ।

التصنيفات

Prophetic characteristics