ਜਿਸ ਨੇ ਕਸਮ ਖਾਧੀ ਅਤੇ ਆਪਣੀ ਕਸਮ ਵਿੱਚ ਕਿਹਾ: "ਲਾਤ ਅਤੇ ਉੱਜ਼ਾ ਦੀ ਕਸਮ, ਤਾਂ ਉਹ 'ਲਾ ਇਲਾਹਾ ਇੱਲੱਲਾਹ' ਕਹੇ ਅਤੇ ਜਿਸ ਨੇ ਆਪਣੇ ਮਿੱਤਰ ਨੂੰ…

ਜਿਸ ਨੇ ਕਸਮ ਖਾਧੀ ਅਤੇ ਆਪਣੀ ਕਸਮ ਵਿੱਚ ਕਿਹਾ: "ਲਾਤ ਅਤੇ ਉੱਜ਼ਾ ਦੀ ਕਸਮ, ਤਾਂ ਉਹ 'ਲਾ ਇਲਾਹਾ ਇੱਲੱਲਾਹ' ਕਹੇ ਅਤੇ ਜਿਸ ਨੇ ਆਪਣੇ ਮਿੱਤਰ ਨੂੰ ਕਿਹਾ ਕਿ ਆਓ ਜੂਆ ਖੇਡੀਏ, ਤਾਂ ਉਹ (ਕੱਫ਼ਾਰੇ ਦੇ ਤੌਰ 'ਤੇ) ਸਦਕਾ ਕਰੇ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਕਸਮ ਖਾਧੀ ਅਤੇ ਆਪਣੀ ਕਸਮ ਵਿੱਚ ਕਿਹਾ: "ਲਾਤ ਅਤੇ ਉੱਜ਼ਾ ਦੀ ਕਸਮ, ਤਾਂ ਉਹ 'ਲਾ ਇਲਾਹਾ ਇੱਲੱਲਾਹ' ਕਹੇ ਅਤੇ ਜਿਸ ਨੇ ਆਪਣੇ ਮਿੱਤਰ ਨੂੰ ਕਿਹਾ ਕਿ ਆਓ ਜੂਆ ਖੇਡੀਏ, ਤਾਂ ਉਹ (ਕੱਫ਼ਾਰੇ ਦੇ ਤੌਰ 'ਤੇ) ਸਦਕਾ ਕਰੇ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਗ਼ੈਰਉੱਲਾਹ (ਅੱਲਾਹ ਨੂੰ ਛੱਡ ਕੇ ਕਿਸੇ ਹੋਰ) ਦੀ ਕਸਮ (ਸੁੰਹ) ਖਾਣ ਤੋਂ ਖ਼ਬਰਦਾਰ ਕਰ ਰਹੇ ਹਨ। ਕਿਉਂਕਿ ਮੋਮਿਨ (ਈਮਾਨ ਵਾਲਾ) ਸਿਰਫ ਅੱਲਾਹ ਦੀ ਕਸਮ ਖਾਂਦਾ ਹੈ। ਆਪ ﷺ ਦੱਸਦੇ ਹਨ ਕਿ ਜਿਸ ਨੇ ਗ਼ੈਰਉੱਲਾਹ ਦੀ ਕਸਮ ਖਾਧੀ, ਜਿਵੇਂ: ਲਾਤ ਤੇ ਉੱਜ਼ਾ— ਜੋ ਕਿ ਇਸਲਾਮ ਤੋਂ ਪਹਿਲਾਂ ਜਹਾਲਤ (ਅਗਿਆਨਤਾ) ਦੇ ਦੌਰ ਵਿੱਚ ਪੂਜੇ ਜਾਣ ਵਾਲੇ ਦੋ ਬੁੱਤ ਸਨ — ਦੀ ਕਸਮ ਖਾਧੀ, ਉਸਤੋਂ ਬਾਅਦ ਉਸ ਨੂੰ ਕੱਫ਼ਾਰੇ (ਹਰਜਾਨੇ) ਦੇ ਤੌਰ 'ਤੇ ਲਾ ਇਲਾਹਾ ਇੱਲੱਲਾਹ ਕਹਿਣਾ ਅਤੇ ਸ਼ਿਰਕ ਤੋਂ ਆਪਣੇ ਆਪ ਨੂੰ ਬਰੀ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਉਸਤੋਂ ਬਾਅਦ ਆਪ ﷺ ਨੇ ਦੱਸਿਆ ਕਿ ਜਿਸ ਨੇ ਆਪਣੇ ਸਾਥੀ ਨੂੰ ਕਿਹਾ: ਆਓ, ਜੂਆ ਖੇਡੀਏ (ਜੂਆ ਕਹਿੰਦੇ ਹਨ ਦੋ ਜਾਂ ਦੋ ਤੋਂ ਵੱਧ ਲੋਕਾਂ ਦਾ ਇਸ ਸ਼ਰਤ ਦੇ ਨਾਲ ਮੁਕਾਬਲੇ ਵਿੱਚ ਸ਼ਾਮਲ ਹੋਣ ਨੂੰ ਕਿ ਉਨ੍ਹਾਂ ਵਿੱਚ ਕੋਈ ਮਾਲ (ਧਨ) ਹੋਵੇ ਅਤੇ ਜਿੱਤਣ ਵਾਲਾ ਉਸ ਮਾਲ ਲੈ ਜਾਵੇਗਾ। ਇਸ ਵਿੱਚ ਜਾਂ ਤਾਂ ਇਨਸਾਨ ਜਿੱਤਦਾ ਹੈ ਜਾਂ ਹਾਰਦਾ ਹੈ।), ਉਸ ਲਈ ਕੁੱਝ ਨਾ ਕੁੱਝ ਸਦਕਾ (ਦਾਨ) ਦੇਣਾ ਮੁਸਤਹੱਬ (ਪਸੰਦੀਦਾ) ਹੈ, ਤਾਂ ਜੋ ਜੂਏ ਵੱਲ ਬੁਲਾਉਣ ਕਾਰਨ ਜੋ ਗੁਨਾਹ ਹੋਇਆ ਹੈ, ਉਸ ਦਾ ਕੱਫ਼ਾਰਾ ਹੋ ਜਾਵੇ।

فوائد الحديث

ਕਸਮ (ਸੁੰਹ) ਸਿਰਫ਼ ਅੱਲਾਹ ਦੀ ਅਤੇ ਉਸਦੇ ਨਾਵਾਂ ਤੇ ਸਿਫ਼ਤਾਂ ਦੀ ਖਾਣਾ ਜਾਇਜ਼ ਹੈ।

ਅੱਲਾਹ ਤਾਆਲਾ ਤੋਂ ਇਲਾਵਾ ਕਿਸੇ ਹੋਰ ਦੀ ਕਸਮ ਖਾਣਾ ਹਰਾਮ ਹੈ। ਭਾਵੇਂ ਬੁੱਤਾਂ ਜਿਵੇਂ: ਲਾਤ ਜਾਂ ਉੱਜ਼ਾ ਦੀ ਕਸਮ ਹੋਵੇ ਜਾਂ ਅਮਾਨਤ ਦੀ ਕਸਮ ਹੋਵੇ ਜਾਂ ਨਬੀ ﷺ ਦੀ ਕਸਮ ਹੋਵੇ ਜਾਂ ਕਿਸੇ ਹੋਰ ਦੀ।

ਖ਼ੱਤਾਬੀ ਕਹਿੰਦੇ ਹਨ: ਕਸਮ ਸਿਰਫ਼ ਮਹਾਨ ਮਾਬੂਦ (ਅੱਲਾਹ) ਦੀ ਖਾਧੀ ਜਾਣੀ ਚਾਹੀਦੀ ਹੈ। ਜੇਕਰ ਕਿਸੇ ਨੇ ਲਾਤ ਆਦਿ ਦੀ ਕਸਮ ਖਾਧੀ, ਤਾਂ ਉਸ ਨੇ ਕਾਫਿਰਾਂ (ਅਧਰਮੀਆਂ) ਵਰਗਾ ਕੰਮ ਕੀਤਾ। ਇਸ ਲਈ ਇਹ ਹੁਕਮ ਦਿੱਤਾ ਗਿਆ ਕਿ ਉਹ ਤੁਰੰਤ ਕਲਮਾ-ਏ-ਤੌਹੀਦ (ਲਾ ਇਲਾਹਾ...) ਨਾਲ ਆਪਣੀ ਗਲਤੀ ਦਾ ਪ੍ਰਾਸਚਿਤ ਕਰ ਲਵੇ।

ਅੱਲਾਹ ਤੋਂ ਇਲਾਵਾ ਕਿਸੇ ਹੋਰ (ਗ਼ੈਰਉੱਲਾਹ) ਦੀ ਕਸਮ ਖਾਣ ਵਾਲੇ ਨੂੰ ਕਸਮ ਦਾ ਕੱਫ਼ਾਰਾ ਨਹੀਂ ਦੇਣਾ ਹੋਵੇਗਾ, ਸਗੋਂ ਉਸ ਨੂੰ ਅੱਲਾਹ ਦੇ ਸਾਹਮਣੇ ਤੌਬਾ ਕਰਨੀ ਅਤੇ ਅੱਲਾਹ ਕੋਲੋਂ ਮਾਫੀ ਮੰਗਣੀ (ਅਸਤਗਫ਼ਾਰ) ਹੋਵੇਗੀ। ਕਿਉਂਕਿ ਇਹ ਇੰਨਾ ਵੱਡਾ ਗੁਨਾਹ ਹੈ ਕਿ ਇਸ ਨੂੰ ਤੌਬਾ ਤੋਂ ਇਲਾਵਾ ਕੋਈ ਚੀਜ਼ ਨਹੀਂ ਮਿਟਾ ਸਕਦੀ।

ਜੂਏ ਦੇ ਸਾਰੇ ਰੂਪ ਹਰਾਮ ਹਨ। ਜੂਏ ਨੂੰ ਅੱਲਾਹ ਤਾਅਲਾ ਨੇ ਹਰਾਮ ਕਰਾਰ ਦੇਣ ਦੇ ਨਾਲ-ਨਾਲ ਸ਼ਰਾਬ ਅਤੇ ਬੁੱਤਾਂ ਦੀ ਪੂਜਾ ਦੇ ਨਾਲ ਮਿਲਾ ਕੇ ਬਿਆਨ ਹੈ।

ਗੁਨਾਹ ਹੋ ਜਾਣ ਦੀ ਸਥਿਤੀ ਵਿੱਚ ਉਸ ਤੋਂ ਵਾਪਸ ਮੁੜਨਾ (ਭਾਵ ਤੌਬਾ ਕਰਨਾ) ਵਾਜਿਬ (ਲਾਜ਼ਮੀ) ਹੈ।

ਜੋ ਵਿਅਕਤੀ ਗੁਨਾਹ ਕਰ ਬੈਠੇ, ਉਸ ਨੂੰ ਚਾਹੀਦਾ ਹੈ ਕਿ ਉਹ ਉਸ ਤੋਂ ਬਾਅਦ ਕੋਈ ਨੇਕੀ ਦਾ ਕੰਮ ਕਰੇ; ਕਿਉਂਕਿ ਨੇਕੀਆਂ ਗੁਨਾਹਾਂ ਤੇ ਬੁਰਾਈਆਂ ਨੂੰ ਖਤਮ ਕਰ ਦਿੰਦੀਆਂ ਹਨ।

التصنيفات

Forbidden Utterances and Tongue Evils