ਅੱਲਾਹ ਉਸ ਸ਼ਖ਼ਸ ਨੂੰ ਤਰੋਤਾਜ਼ਾ ਰਖੇ ਜੋ ਸਾਡੀ ਵੱਲੋਂ ਕੋਈ ਗੱਲ ਸੁਣੇ ਤੇ ਉਸਨੂੰ ਓਹੀ ਤਰ੍ਹਾਂ ਅੱਗੇ ਪਹੁੰਚਾਏ ਜਿਵੇਂ ਉਸਨੇ ਸੁਣੀ। ਕਈ…

ਅੱਲਾਹ ਉਸ ਸ਼ਖ਼ਸ ਨੂੰ ਤਰੋਤਾਜ਼ਾ ਰਖੇ ਜੋ ਸਾਡੀ ਵੱਲੋਂ ਕੋਈ ਗੱਲ ਸੁਣੇ ਤੇ ਉਸਨੂੰ ਓਹੀ ਤਰ੍ਹਾਂ ਅੱਗੇ ਪਹੁੰਚਾਏ ਜਿਵੇਂ ਉਸਨੇ ਸੁਣੀ। ਕਈ ਵਾਰੀ ਸੁਣਨ ਵਾਲੇ ਤੋਂ ਵਧ ਕੇ ਸਮਝਣ ਵਾਲਾ ਉਹ ਹੁੰਦਾ ਹੈ ਜਿਸ ਤਕ ਗੱਲ ਪਹੁੰਚਾਈ ਜਾਂਦੀ ਹੈ।

ਅਬਦੁੱਲਾਹ ਬਿਨ ਮਸਊਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵੱਸੱਲਮ ਨੂੰ ਸੁਣਿਆ ਕਹਿੰਦੇ ਹੋਏ: "ਅੱਲਾਹ ਉਸ ਸ਼ਖ਼ਸ ਨੂੰ ਤਰੋਤਾਜ਼ਾ ਰਖੇ ਜੋ ਸਾਡੀ ਵੱਲੋਂ ਕੋਈ ਗੱਲ ਸੁਣੇ ਤੇ ਉਸਨੂੰ ਓਹੀ ਤਰ੍ਹਾਂ ਅੱਗੇ ਪਹੁੰਚਾਏ ਜਿਵੇਂ ਉਸਨੇ ਸੁਣੀ। ਕਈ ਵਾਰੀ ਸੁਣਨ ਵਾਲੇ ਤੋਂ ਵਧ ਕੇ ਸਮਝਣ ਵਾਲਾ ਉਹ ਹੁੰਦਾ ਹੈ ਜਿਸ ਤਕ ਗੱਲ ਪਹੁੰਚਾਈ ਜਾਂਦੀ ਹੈ।"

[صحيح] [رواه الترمذي وابن ماجه وأحمد]

الشرح

ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਦੁਆ ਕੀਤੀ ਕਿ ਜਿਸ ਨੇ ਉਨ੍ਹਾਂ ਦੀ ਹਦੀਸ ਸੁਣੀ, ਉਸ ਨੂੰ ਯਾਦ ਰੱਖਿਆ ਤੇ ਹੋਰਾਂ ਤੱਕ ਪਹੁੰਚਾਇਆ — ਅੱਲਾਹ ਉਸ ਨੂੰ ਦੁਨੀਆ ਵਿੱਚ ਰੌਣਕ, ਖ਼ੁਸ਼ੀ ਅਤੇ ਖੂਬਸੂਰਤੀ ਬਖ਼ਸ਼ੇ ਅਤੇ ਆਖ਼ਰਤ ਵਿੱਚ ਜੰਨਤ ਦੀ ਰੌਣਕ ਤੇ ਨੇਮਤਾਂ ਨਾਲ ਨਵਾਜ਼ੇ। ਕਈ ਵਾਰ ਹੋ ਸਕਦਾ ਹੈ ਕਿ ਜਿਸ ਵਿਅਕਤੀ ਤੱਕ ਹਦੀਸ ਪਹੁੰਚਾਈ ਗਈ ਹੋਵੇ, ਉਹ ਅਸਲ ਰਾਵੀ ਨਾਲੋਂ ਵਧੇਰੇ ਸਮਝਦਾਰ, ਫਿਕਰ ਵਾਲਾ ਤੇ ਅਰਥ ਕੱਢਣ ਦੀ ਕਾਬਲੀਅਤ ਰੱਖਣ ਵਾਲਾ ਹੋਵੇ। ਪਹਿਲਾ ਵਿਅਕਤੀ ਯਾਦ ਰੱਖਣ ਅਤੇ ਸਹੀ ਤਰੀਕੇ ਨਾਲ ਆਗੇ ਪਹੁੰਚਾਉਣ ਵਿੱਚ ਮਹਾਰਤ ਰੱਖਦਾ ਹੈ, ਜਦਕਿ ਦੂਜਾ ਵਿਅਕਤੀ ਸਮਝਣ ਅਤੇ ਅਰਥ ਲੱਭਣ ਵਿੱਚ ਨਿਪੁੰਨ ਹੁੰਦਾ ਹੈ।

فوائد الحديث

ਨਬਵੀ ਸੁੰਨਤ ਨੂੰ ਯਾਦ ਰੱਖਣ ਅਤੇ ਲੋਕਾਂ ਤੱਕ ਪਹੁੰਚਾਉਣ ਦੀ ਤਰਗੀਬ۔

ਅਹਲੁਲ ਹਦੀਸ ਦੀ ਫ਼ਜ਼ੀਲਤ ਅਤੇ ਹਦੀਸ ਦੀ ਤਲਬ ਕਰਨ ਦੇ ਸ਼ਰਫ਼ ਦੀ ਵਿਆਖਿਆ।

ਉਲਮਾ ਦੀ ਫ਼ਜ਼ੀਲਤ, ਜੋ ਕਿ ਸਮਝ ਤੇ ਅਰਥ ਕੱਢਣ ਵਾਲੇ ਹਨ।

ਸਹਾਬਾ ਰਜ਼ੀਅੱਲਾਹੁ ਅਨਹੁਮ ਦੀ ਫ਼ਜ਼ੀਲਤ, ਕਿਉਂਕਿ ਉਹੀ ਹਨ ਜਿਨ੍ਹਾਂ ਨੇ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵੱਸੱਲਮ ਦੀ ਹਦੀਸ ਸੁਣੀ ਅਤੇ ਸਾਨੂੰ ਪਹੁੰਚਾਈ।

ਇਮਾਮ ਮਨਾਵੀ ਨੇ ਫਰਮਾਇਆ: ਇਸ ਨਾਲ ਇਹ ਵਾਜ਼ੇਹ ਕੀਤਾ ਗਿਆ ਹੈ ਕਿ ਹਦੀਸ ਰਾਵੀ ਹੋਣ ਲਈ ਫਿਕ਼ਹੀ ਸਮਝ ਦਰਕਾਰ ਨਹੀਂ, ਬਲਕਿ ਇਸ ਦੀ ਸ਼ਰਤ ਸਿਰਫ਼ ਯਾਦ ਰੱਖਣਾ ਹੈ। ਸਮਝਣਾ ਅਤੇ ਵਿਚਾਰ ਕਰਨਾ ਫ਼ਕੀਹ (ਫ਼ਿਕ਼ਹ ਦੇ ਆਲਿਮ) ਦੀ ਜ਼ਿੰਮੇਵਾਰੀ ਹੈ।

ਇਬਨੁ ਉਇਨਾਹ ਨੇ ਫਰਮਾਇਆ: ਜਿਹੜਾ ਵੀ ਸ਼ਖ਼ਸ ਹਦੀਸ ਦੀ ਤਲਬ ਕਰਦਾ ਹੈ, ਉਸ ਦੇ ਚਿਹਰੇ 'ਤੇ ਹਦੀਸ ਦੀ ਬਰਕਤ ਨਾਲ ਰੌਣਕ ਹੋ ਜਾਂਦੀ ਹੈ।

ਮੁਹੱਦਿਸੀਨ ਦੇ ਨਜ਼ਦੀਕ ਹਿਫ਼ਾਜ਼ਤ (ਯਾਦ ਰੱਖਣਾ) ਦੇ ਦੋ ਕਿਸਮਾਂ ਹੁੰਦੀਆਂ ਹਨ: ਦਿਲ ਅਤੇ ਸਿਨੇ ਨਾਲ ਯਾਦ ਰੱਖਣਾ, ਅਤੇ ਕਿਤਾਬ ਅਤੇ ਲਿਖਤ ਰਾਹੀਂ ਯਾਦ ਰੱਖਣਾ। ਹਦੀਸ ਵਿੱਚ ਕੀਤੀ ਗਈ ਦੁਆ ਦੋਹਾਂ ਕਿਸਮਾਂ ਨੂੰ ਆਪਣੇ ਅੰਦਰ ਸ਼ਾਮਿਲ ਕਰਦੀ ਹੈ।

ਲੋਕਾਂ ਦੀ ਸਮਝ ਇਕੋ ਜਿਹੀ ਨਹੀਂ ਹੁੰਦੀ, ਕਈ ਵਾਰੀ ਹਦੀਸ ਸੁਣਨ ਵਾਲੇ ਨਾਲੋਂ ਉਹ ਸ਼ਖ਼ਸ ਵਧੇਰੇ ਸਮਝਦਾਰ ਨਿਕਲਦਾ ਹੈ ਜਿਸ ਤੱਕ ਹਦੀਸ ਪਹੁੰਚਾਈ ਜਾਂਦੀ ਹੈ।

التصنيفات

Excellence of Knowledge, Manners of Scholars and Learners