ਕੋਈ ਔਰਤ ਦੋ ਦਿਨਾਂ ਦੀ ਦੂਰੀ ਦੇ ਸਫ਼ਰ 'ਤੇ ਉਦੋਂ ਤੱਕ ਨਾ ਨਿੱਕਲੇ, ਜਦੋਂ ਤੱਕ ਉਸਦੇ ਨਾਲ ਉਸਦਾ ਪਤੀ ਜਾਂ ਕੋਈ ਹੋਰ ਮਹਿਰਮ ਨਾ ਹੋਵੇ

ਕੋਈ ਔਰਤ ਦੋ ਦਿਨਾਂ ਦੀ ਦੂਰੀ ਦੇ ਸਫ਼ਰ 'ਤੇ ਉਦੋਂ ਤੱਕ ਨਾ ਨਿੱਕਲੇ, ਜਦੋਂ ਤੱਕ ਉਸਦੇ ਨਾਲ ਉਸਦਾ ਪਤੀ ਜਾਂ ਕੋਈ ਹੋਰ ਮਹਿਰਮ ਨਾ ਹੋਵੇ

ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਵਾਇਤ ਹੈ, ਜੋ ਅੱਲਾਹ ਦੇ ਨਬੀ ﷺ ਨਾਲ ਬਾਰਾਂ ਜੰਗਾਂ ਵਿੱਚ ਸ਼ਾਮਲ ਹੋਏ ਸਨ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਕੋਲੋਂ ਚਾਰ ਗੱਲਾਂ ਸੁਣੀਆਂ ਹਨ, ਜੋ ਮੈਨੂੰ ਬੜੀ ਚੰਗੀਆਂ ਲਗਦੀਆਂ ਹਨ, ਆਪ ﷺ ਨੇ ਫਰਮਾਇਆ: "ਕੋਈ ਔਰਤ ਦੋ ਦਿਨਾਂ ਦੀ ਦੂਰੀ ਦੇ ਸਫ਼ਰ 'ਤੇ ਉਦੋਂ ਤੱਕ ਨਾ ਨਿੱਕਲੇ, ਜਦੋਂ ਤੱਕ ਉਸਦੇ ਨਾਲ ਉਸਦਾ ਪਤੀ ਜਾਂ ਕੋਈ ਹੋਰ ਮਹਿਰਮ ਨਾ ਹੋਵੇ; ਦੋ ਦਿਨਾਂ ਵਿੱਚ ਰੋਜ਼ਾ ਨਹੀਂ ਹੈ, ਈਦ-ਉਲ-ਫਿਤਰ ਦੇ ਦਿਨ ਅਤੇ ਈਦ-ਉਲ-ਅਜ਼ਹਾ ਦੇ ਦਿਨ; ਸਵੇਰ ਦੀ ਨਮਾਜ਼ ਤੋਂ ਬਾਅਦ ਸੂਰਜ ਚੜ੍ਹਨ ਅਤੇ ਅਸਰ ਦੀ ਨਮਾਜ਼ ਤੋਂ ਬਾਅਦ ਸੂਰਜ ਡੁੱਬਣ ਤੱਕ ਕੋਈ ਨਮਾਜ਼ ਨਹੀਂ ਹੈ ਅਤੇ ਸਫ਼ਰ ਕਰ ਕੇ ਸਿਰਫ ਤਿੰਨ ਮਸਜਿਦਾਂ ਵੱਲ ਜਾਣਾ ਜਾਇਜ਼ ਹੈ, ਮਸਜਿਦੁਲ-ਹਰਾਮ, ਮਸਜਿਦੁਲ-ਅਕਸਾ ਅਤੇ ਮੇਰੀ ਇਹ ਮਸਜਿਦ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਚਾਰ ਗੱਲਾਂ ਤੋਂ ਮਨਾਹ ਕੀਤਾ ਹੈ: 1- ਔਰਤ ਨੂੰ ਦੋ ਦਿਨਾਂ ਦੀ ਦੂਰੀ ਦਾ ਸਫ਼ਰ ਆਪਣੇ ਪਤੀ ਜਾਂ ਕਿਸੇ ਹੋਰ ਮਹਿਰਮ ਦੇ ਬਗੈਰ ਕਰਨ ਲਈ ਮਨਾਹ ਕੀਤਾ ਹੈ। ਮਹਿਰਮ ਤੋਂ ਭਾਵ ਪੁੱਤਰ, ਪਿਤਾ, ਭਤੀਜਾ, ਭਾਣਜਾ, ਚਾਚਾ ਅਤੇ ਮਾਮਾ ਆਦਿ ਰਿਸ਼ਤੇਦਾਰ ਹਨ, ਜਿਨ੍ਹਾਂ ਨਾਲ ਵਿਆਹ ਕਰਨਾ ਹਮੇਸ਼ਾ ਲਈ ਹਰਾਮ ਹੈ। 2- ਈਦ-ਉਲ-ਫਿਤਰ ਅਤੇ ਈਦ-ਉਲ-ਅਜ਼ਹਾ ਦੇ ਦਿਨ ਰੋਜ਼ਾ ਰੱਖਣ ਦੀ ਮਨਾਹੀ। ਫੇਰ ਭਾਵੇਂ ਰੋਜ਼ਾ ਮੰਨਤ (ਸੁੱਖ ਸੁੱਖੇ) ਦਾ ਹੋਵੇ ਜਾਂ ਨਫਲੀ (ਮਰਜ਼ੀ ਦਾ) ਜਾਂ ਕਫ਼ਾਰੇ (ਹਰਜਾਨੇ) ਦਾ ਹੋਵੇ। 3- ਅਸਰ ਦੀ ਨਮਾਜ਼ ਤੋਂ ਬਾਅਦ ਸੂਰਜ ਡੁੱਬਣ ਤੱਕ ਅਤੇ ਸਵੇਰ (ਫਜਰ) ਦੀ ਨਮਾਜ਼ ਤੋਂ ਬਾਅਦ ਸੂਰਜ ਚੜ੍ਹਨ ਤੱਕ ਨਫ਼ਲ ਨਮਾਜ਼ ਪੜ੍ਹਨ ਦੀ ਮਨਾਹੀ। 4- ਹਦੀਸ ਵਿੱਚ ਵਰਣਿਤ ਤਿੰਨ ਮਸਜਿਦਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਦਾ (ਤੀਰਥ ਯਾਤਰਾ ਵਜੋਂ) ਸਫ਼ਰ ਕਰਨ, ਉਸ ਥਾਂ ਦੀ ਫਜ਼ੀਲਤ (ਮਹੱਤਵ) ਦਾ ਅਕੀਦਾ ਰੱਖਣ ਅਤੇ ਉੱਥੇ ਜ਼ਿਆਦਾ ਸਵਾਬ ਮਿਲਣ ਦਾ ਅਕੀਦਾ ਰੱਖਣ ਦੀ ਮਨਾਹੀ। ਇਨ੍ਹਾਂ ਤਿੰਨ ਮਸਜਿਦਾਂ ਨੂੰ ਛੱਡ ਕੇ ਕਿਸੇ ਦੂਸਰੀ ਥਾਂ ਦਾ ਸਫ਼ਰ, ਉੱਥੇ ਨਮਾਜ਼ ਪੜ੍ਹਨ ਦੇ ਇਰਾਦੇ ਨਾਲ ਨਹੀਂ ਕੀਤਾ ਜਾਵੇਗਾ। ਕਿਉਂਕਿ ਇਨ੍ਹਾਂ ਤਿੰਨ ਮਸਜਿਦਾਂ; ਮਸਜਿਦ-ਏ-ਹਰਾਮ, ਮਸਜਿਦ-ਏ-ਨਬਵੀ ਅਤੇ ਮਸਜਿਦ-ਏ-ਅਕਸਾ ਤੋਂ ਇਲਾਵਾ ਕਿਸੇ ਹੋਰ ਥਾਂ 'ਤੇ ਨਮਾਜ਼ ਪੜ੍ਹਨ ਨਾਲ ਨਮਾਜ਼ ਦੇ ਸਵਾਬ (ਇਨਾਮ) ਵਿੱਚ ਕੋਈ ਵਾਧਾ ਨਹੀਂ ਹੁੰਦਾ।

فوائد الحديث

ਮਹਿਰਮ ਦੇ ਬਿਨਾ ਔਰਤ ਦਾ ਸਫ਼ਰ ਕਰਨਾ ਜਾਇਜ਼ ਨਹੀਂ ਹੈ।

ਇੱਕ ਔਰਤ ਸਫ਼ਰ ਵਿੱਚ ਕਿਸੇ ਦੂਜੀ ਔਰਤ ਦੀ ਮਹਿਰਮ ਨਹੀਂ ਬਣ ਸਕਦੀ। ਕਿਉਂਕਿ ਹਦੀਸ ਦੇ ਸ਼ਬਦ ਹਨ: "زوجُها أو ذو محرم" (ਅਰਥਾਤ: ਔਰਤ ਦਾ ਪਤੀ ਜਾਂ ਕੋਈ ਹੋਰ ਮਹਿਰਮ ਰਿਸ਼ਤੇਦਾਰ)।

ਹਰ ਉਹ ਦੂਰੀ ਜਿਸ ਦੇ ਤੈ ਕਰਨ ਨੂੰ ਸਫ਼ਰ ਕਿਹਾ ਜਾਵੇ, ਔਰਤ ਲਈ ਉਸਦੇ ਪਤੀ ਜਾਂ ਮਹਿਰਮ ਤੋਂ ਬਿਨਾ ਤੈ ਕਰਨਾ ਮਨਾਹ ਹੈ। ਇਹ ਹਦੀਸ ਅਸਲ ਵਿੱਚ ਸਵਾਲ ਕਰਨ ਵਾਲੇ ਦੀ ਸਥਿਤੀ ਅਤੇ ਮੌਕੇ 'ਤੇ ਨਿਰਭਰ ਕਰਦੀ ਹੈ।

ਮਹਿਰਮ ਤੋਂ ਮੁਰਾਦ ਔਰਤ ਦਾ ਪਤੀ ਜਾਂ ਅਜਿਹਾ ਵਿਅਕਤੀ ਹੈ, ਜਿਸ ਨਾਲ ਵਿਆਹ ਕਰਨਾ ਸਦਾ ਲਈ ਹਰਾਮ ਹੈ। ਇਸ ਵਿੱਚ ਹਰਾਮ ਹੋਣ ਦਾ ਕਾਰਨ ਨੇੜਲਾ ਰਿਸ਼ਤਾ ਵੀ ਹੋ ਸਕਦਾ ਹੈ, ਜਿਵੇਂ: ਪਿਤਾ, ਪੁੱਤਰ, ਚਾਚਾ ਅਤੇ ਮਾਮਾ; ਰਜ਼ਾਅਤ (ਇੱਕੋ ਮਾਂ ਦਾ ਦੁੱਧ ਪੀਣ) ਵਾਲਾ ਰਿਸ਼ਤਾ ਵੀ ਹੋ ਸਕਦਾ ਹੈ, ਜਿਵੇਂ: ਦੁੱਧ ਦੇ ਰਿਸ਼ਤੇ ਦਾ ਪਿਤਾ ਅਤੇ ਦੁੱਧ ਦੇ ਰਿਸ਼ਤੇ ਦਾ ਚਾਚਾ; ਅਤੇ ਸਹੁਰਿਆਂ ਦੇ ਰਿਸ਼ਤੇ ਤੋਂ ਵੀ ਹੋ ਸਕਦਾ ਹੈ, ਜਿਵੇਂ: ਸਹੁਰਾ। ਇਹ ਵੀ ਜ਼ਰੂਰੀ ਹੈ ਕਿ ਉਹ ਮੁਸਲਮਾਨ, ਜਵਾਨ (ਬਾਲਗ), ਸਮਝਦਾਰ, ਸੱਚਾ ਤੇ ਭਰੋਸੇਮੰਦ ਅਤੇ ਅਜਿਹਾ ਵਿਅਕਤੀ ਹੋਵੇ ਕਿ ਖੁਦ ਉਸ ਤੋਂ ਕੋਈ ਖਤਰਾ ਨਾ ਹੋਵੇ। ਕਿਉਂਕਿ ਮਹਿਰਮ ਦੇ ਨਾਲ ਹੋਣ ਦਾ ਮਕਸਦ ਔਰਤ ਦੀ ਸੁਰੱਖਿਆ ਕਰਨਾ ਅਤੇ ਉਸਦੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਹੈ।

ਇਸਲਾਮੀ ਸ਼ਰੀਅਤ ਨੇ ਔਰਤ ਦਾ ਅਤੇ ਉਸਦੀ ਸੁਰੱਖਿਆ ਦੇ ਪ੍ਰਬੰਧ ਦਾ ਖਾਸ ਧਿਆਨ ਰੱਖਿਆ ਹੈ।

ਫਜਰ ਅਤੇ ਅਸਰ ਦੀ ਨਮਾਜ਼ਾਂ ਤੋਂ ਬਾਅਦ ਆਮ ਨਫ਼ਲੀ (ਆਪਣੀ ਮਰਜ਼ੀ ਦੀ) ਨਮਾਜ਼ ਪੜ੍ਹਨਾ ਸਹੀ ਨਹੀਂ ਹੈ। ਲੇਕਿਨ ਛੁਟੀਆਂ ਹੋਈਆਂ ਫਰਜ਼ ਨਮਾਜ਼ਾਂ ਅਤੇ ਸਬੱਬ (ਕਾਰਨ) ਵਾਲੀਆਂ ਨਮਾਜ਼ਾਂ, ਜਿਵੇਂ ਤਹਿੱਯਾਤੁਲ-ਮਸਜਿਦ (ਮਸਜਿਦ ਵਿੱਚ ਦਾਖਲ ਹੋਣ) ਦੀ ਨਮਾਜ਼ ਆਦਿ ਪੜ੍ਹੀਆਂ ਜਾ ਸਕਦੀਆਂ ਹਨ।

ਸੂਰਜ ਚੜ੍ਹਨ ਤੋਂ ਫੌਰਨ ਬਾਅਦ ਨਮਾਜ਼ ਪੜ੍ਹਨਾ ਹਰਾਮ ਹੈ। ਇੰਨੀ ਦੇਰ ਰੁਕਣਾ ਜ਼ਰੂਰੀ ਹੈ ਕਿ ਸੂਰਜ ਇੱਕ ਬਰਛੇ (ਭਾਲੇ) ਦੀ ਲੰਬਾਈ ਦੇ ਬਰਾਬਰ ਉੱਤੇ ਚੜ੍ਹ ਜਾਵੇ। ਜਿਸਦਾ ਸਮਾਂ ਲਗਭਗ 10 ਤੋਂ 15 ਮਿੰਟ ਹੁੰਦਾ ਹੈ।

ਅਸਰ ਦਾ ਸਮਾਂ ਸੂਰਜ ਡੁੱਬਣ ਤੱਕ ਰਹਿੰਦਾ ਹੈ।

ਇਸ ਹਦੀਸ ਤੋਂ ਪਤਾ ਚੱਲਦਾ ਹੈ ਕਿ ਉਕਤ ਤਿੰਨਾਂ ਮਸਜਿਦਾਂ ਵੱਲ ਸਫ਼ਰ ਕਰ ਕੇ ਜਾਣਾ ਜਾਇਜ਼ ਹੈ।

ਉਕਤ ਤਿੰਨਾਂ ਮਸਜਿਦਾਂ ਦੀ ਫਜ਼ੀਲਤ (ਮਹੱਤਤਾ) ਅਤੇ ਹੋਰਨਾਂ ਮਸਜਿਦਾਂ ਉੱਤੇ ਉਨ੍ਹਾਂ ਦੀ ਉੱਤਮਤਾ (ਵਿਸ਼ੇਸ਼ਤਾ)।

ਕਬਰਾਂ ਦੀ ਜ਼ਿਆਰਤ (ਦਰਸ਼ਨ) ਕਰਨ ਲਈ ਸਫ਼ਰ ਕਰਨਾ ਜਾਇਜ਼ ਨਹੀਂ ਹੈ। ਕਬਰ ਭਾਵੇਂ ਨਬੀ ﷺ ਦੀ ਹੀ ਕਿਉਂ ਨਾ ਹੋਵੇ। ਹਾਂ, ਮਦੀਨੇ ਵਿੱਚ ਰਹਿਣ ਵਾਲੇ ਜਾਂ ਕਿਸੇ ਜਾਇਜ਼ ਸ਼ਰੀਅਤੀ ਕਾਰਨ ਤੋਂ ਮਦੀਨਾ ਜਾਣ ਵਾਲੇ ਵਿਅਕਤੀ ਲਈ ਨਬੀ ﷺ ਦੀ ਕਬਰ ਦੀ ਜ਼ਿਆਰਤ ਕਰਨਾ ਜਾਇਜ਼ ਹੈ।

التصنيفات

Rulings of Al-Masjid Al-Haraam, the Prophet's Mosque, and the Aqsa Mosque, Rulings of Women, History of Makkah, Madinah, and the Aqsa (Jerusalem)