ਖੜ੍ਹੇ ਹੋ ਕੇ ਨਮਾਜ਼ ਪੜ੍ਹੋ, ਜੇਕਰ ਇਸ ਦੀ ਤਾਕਤ ਨਾ ਹੋਵੇ ਤਾਂ ਬੈਠ ਕੇ ਪੜ੍ਹੋ ਅਤੇ ਜੇਕਰ ਇਹ ਵੀ ਨਾ ਹੋ ਸਕੇ ਤਾਂ ਪਾਸੇ 'ਤੇ ਲੇਟ ਕੇ ਨਮਾਜ਼…

ਖੜ੍ਹੇ ਹੋ ਕੇ ਨਮਾਜ਼ ਪੜ੍ਹੋ, ਜੇਕਰ ਇਸ ਦੀ ਤਾਕਤ ਨਾ ਹੋਵੇ ਤਾਂ ਬੈਠ ਕੇ ਪੜ੍ਹੋ ਅਤੇ ਜੇਕਰ ਇਹ ਵੀ ਨਾ ਹੋ ਸਕੇ ਤਾਂ ਪਾਸੇ 'ਤੇ ਲੇਟ ਕੇ ਨਮਾਜ਼ ਪੜ੍ਹੋ।

ਇਮਰਾਨ ਬਿਨ ਹੁਸੈਨ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਮੈਨੂੰ ਬਵਾਸੀਰ ਦੀ ਬਿਮਾਰੀ ਸੀ। ਸੋ ਮੈਂ ਅੱਲਾਹ ਦੇ ਨਬੀ ﷺ ਕੋਲੋਂ ਨਮਾਜ਼ ਪੜ੍ਹਨ ਬਾਰੇ ਪੁੱਛਿਆ, ਤਾਂ ਆਪ ﷺ ਨੇ ਫਰਮਾਇਆ: "ਖੜ੍ਹੇ ਹੋ ਕੇ ਨਮਾਜ਼ ਪੜ੍ਹੋ, ਜੇਕਰ ਇਸ ਦੀ ਤਾਕਤ ਨਾ ਹੋਵੇ ਤਾਂ ਬੈਠ ਕੇ ਪੜ੍ਹੋ ਅਤੇ ਜੇਕਰ ਇਹ ਵੀ ਨਾ ਹੋ ਸਕੇ ਤਾਂ ਪਾਸੇ 'ਤੇ ਲੇਟ ਕੇ ਨਮਾਜ਼ ਪੜ੍ਹੋ।"

[صحيح] [رواه البخاري]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਅਸਲ ਇਹ ਹੈ ਕਿ ਨਮਾਜ਼ ਖੜ੍ਹੇ ਹੋ ਕੇ ਪੜ੍ਹੀ ਜਾਵੇ। ਹਾਂ, ਜੇਕਰ ਖੜ੍ਹੇ ਹੋ ਕੇ ਨਮਾਜ਼ ਪੜ੍ਹਨਾ ਸੰਭਵ ਨਾ ਹੋਵੇ, ਤਾਂ ਬੈਠ ਕੇ ਪੜ੍ਹੀ ਜਾਵੇ ਅਤੇ ਜੇਕਰ ਬੈਠ ਕੇ ਪੜ੍ਹਨਾ ਵੀ ਸੰਭਵ ਨਾ ਹੋਵੇ ਤਾਂ ਪਾਸੇ 'ਤੇ ਲੇਟ ਕੇ ਪੜ੍ਹੀ ਜਾਵੇ।

فوائد الحديث

ਜਦੋਂ ਤੱਕ ਇਨਸਾਨ ਸੁਰਤ ਵਿੱਚ ਹੋਵੇ, ਉਸਦੀ ਨਮਾਜ਼ ਮਾਫ਼ ਨਹੀਂ ਹੁੰਦੀ। ਹਾਂ, ਸਮਰੱਥਾ ਤੇ ਤਾਕਤ ਅਨੁਸਾਰ ਇੱਕ ਹਾਲਤ ਤੋਂ ਦੂਜੀ ਹਾਲਤ ਵਿੱਚ ਪੜ੍ਹਨੀ ਹੁੰਦੀ ਹੈ।

ਇਸਲਾਮ ਇੱਕ ਆਸਾਨ ਅਤੇ ਸਰਲ ਦੀਨ (ਧਰਮ) ਹੈ ਕਿ ਜਿਸ ਨੇ ਬੰਦੇ ਨੂੰ ਆਪਣੀ ਤਾਕਤ ਤੇ ਸਮਰੱਥਾ ਅਨੁਸਾਰ ਇਬਾਦਤ ਕਰਨ ਦੀ ਸਹੂਲਤ ਦਿੱਤੀ ਹੈ।

التصنيفات

Prayer of the People with Excuses