ਨਬੀ ਕਰੀਮ ﷺ ਜਦੋਂ ਬਾਥਰੂਮ ਵਿੱਚ ਦਾਖਲ ਹੁੰਦੇ, ਤਾਂ ਇਹ ਦੁਆ ਪੜ੍ਹਦੇ:…

ਨਬੀ ਕਰੀਮ ﷺ ਜਦੋਂ ਬਾਥਰੂਮ ਵਿੱਚ ਦਾਖਲ ਹੁੰਦੇ, ਤਾਂ ਇਹ ਦੁਆ ਪੜ੍ਹਦੇ: "ਅੱਲਾਹੁਮਮਾ ਇੰਨੀ ਅਊਜ਼ੁ ਬਿਕਾ ਮਿਨਲ ਖੁਬੁਸੀ ਵਲ ਖਬਾਇਸ۔" "ਅਲਲਾਹ! ਮੈਂ ਤੈਨੂੰ ਮੱਦਦ ਲਈ ਪੁਕਾਰਦਾ ਹਾਂ ਕਿ ਤੂੰ ਮੈਨੂੰ ਨਾਪਾਕ ਜਿਨਾਂ ਅਤੇ ਨਾਪਾਕ ਜਿਨਨੀਆਂ ਦੀ ਬੁਰਾਈ ਤੋਂ ਬਚਾ।

ਹਜ਼ਰਤ ਅਨਸ ਰਜ਼ੀਅੱਲਾਹੁ ਅਨਹੁ ਨੇ ਕਿਹਾ: ਨਬੀ ਕਰੀਮ ﷺ ਜਦੋਂ ਬਾਥਰੂਮ ਵਿੱਚ ਦਾਖਲ ਹੁੰਦੇ, ਤਾਂ ਇਹ ਦੁਆ ਪੜ੍ਹਦੇ: "ਅੱਲਾਹੁਮਮਾ ਇੰਨੀ ਅਊਜ਼ੁ ਬਿਕਾ ਮਿਨਲ ਖੁਬੁਸੀ ਵਲ ਖਬਾਇਸ۔" "ਅਲਲਾਹ! ਮੈਂ ਤੈਨੂੰ ਮੱਦਦ ਲਈ ਪੁਕਾਰਦਾ ਹਾਂ ਕਿ ਤੂੰ ਮੈਨੂੰ ਨਾਪਾਕ ਜਿਨਾਂ ਅਤੇ ਨਾਪਾਕ ਜਿਨਨੀਆਂ ਦੀ ਬੁਰਾਈ ਤੋਂ ਬਚਾ।"

[صحيح] [متفق عليه]

الشرح

ਨਬੀ ਕਰੀਮ ﷺ ਜਦੋਂ ਕਿਸੇ ਐਸੇ ਸਥਾਨ ਵਿੱਚ ਦਾਖਲ ਹੋਣ ਦਾ ਇਰਾਦਾ ਕਰਦੇ ਜਿਥੇ ਉਹ ਆਪਣੀ ਹਾਜ਼ਤ (ਪੇਸ਼ਾਬ ਜਾਂ ਪਖਾਨਾ) ਅਦਾ ਕਰਨ ਵਾਲੇ ਹੁੰਦੇ, ਤਾਂ ਉਹ ਅੱਲਾਹ ਦੀ ਪਨਾਹ ਮੰਗਦੇ ਅਤੇ ਉਸ ਕੋਲੋਂ ਇਹ ਅਰਜ਼ ਕਰਦੇ ਕਿ ਉਹ ਉਨ੍ਹਾਂ ਨੂੰ ਨਰ ਅਤੇ ਮਾਦਾ ਸ਼ੈਤਾਨਾਂ ਦੀ ਬੁਰਾਈ ਤੋਂ ਬਚਾਏ। **ਖੁਬੁਸ ਅਤੇ ਖਬਾਇਸ** ਦੀ ਤਸ਼ਰੀਹ ਇਹ ਵੀ ਕੀਤੀ ਗਈ ਹੈ ਕਿ ਇਸ ਨਾਲ ਮੁਰਾਦ **ਬੁਰਾਈਆਂ ਅਤੇ ਨਾਪਾਕੀਆਂ** ਹਨ।

فوائد الحديث

ਖ਼ਲਾ (ਪਖਾਨੇ) ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਦੁਆ ਪੜ੍ਹਨਾ ਮੁਸਤਹਬ (ਪਸੰਦੀਦਾ) ਹੈ।

ਤਮਾਮ ਮਖਲੂਕ ਹਰ ਹਾਲਤ ਵਿੱਚ ਆਪਣੇ ਰੱਬ ਦੀ ਮੁਹਤਾਜ ਹੈ, ਤਾਂ ਜੋ ਉਹ ਉਨ੍ਹਾਂ ਤੋਂ ਤਕਲੀਫ਼ ਜਾਂ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਦੂਰ ਕਰੇ।

التصنيفات

Toilet Manners