ਮੁਮਿਨ ਦੀ ਗੱਲ ਬੜੀ ਹੈਰਾਨੀ ਵਾਲੀ ਹੈ, ਉਸ ਦੀ ਹਰ ਹਾਲਤ ਹੀ ਵਧੀਆ ਹੁੰਦੀ ਹੈ, ਅਤੇ ਇਹ ਗੱਲ ਸਿਰਫ਼ ਮੁਮਿਨ ਲਈ ਹੈ।

ਮੁਮਿਨ ਦੀ ਗੱਲ ਬੜੀ ਹੈਰਾਨੀ ਵਾਲੀ ਹੈ, ਉਸ ਦੀ ਹਰ ਹਾਲਤ ਹੀ ਵਧੀਆ ਹੁੰਦੀ ਹੈ, ਅਤੇ ਇਹ ਗੱਲ ਸਿਰਫ਼ ਮੁਮਿਨ ਲਈ ਹੈ।

ਸੁਹੈਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: "ਮੁਮਿਨ ਦੀ ਗੱਲ ਬੜੀ ਹੈਰਾਨੀ ਵਾਲੀ ਹੈ, ਉਸ ਦੀ ਹਰ ਹਾਲਤ ਹੀ ਵਧੀਆ ਹੁੰਦੀ ਹੈ, ਅਤੇ ਇਹ ਗੱਲ ਸਿਰਫ਼ ਮੁਮਿਨ ਲਈ ਹੈ।، ਜੇਕਰ ਉਸ ਨੂੰ ਖੁਸ਼ੀ ਮਿਲੇ ਤਾਂ ਉਹ ਸ਼ੁਕਰ ਕਰਦਾ ਹੈ ਅਤੇ ਇਹ ਉਸ ਲਈ ਫਾਇਦੇਮੰਦ ਹੁੰਦਾ ਹੈ, ਅਤੇ ਜੇਕਰ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਹੋਵੇ ਤਾਂ ਉਹ ਸਬਰ ਕਰਦਾ ਹੈ ਅਤੇ ਇਹ ਵੀ ਉਸ ਲਈ ਫਾਇਦੇਮੰਦ ਹੁੰਦਾ ਹੈ।"

[صحيح] [رواه مسلم]

الشرح

ਨਬੀ ਕਰੀਮ ﷺ ਮੂਮਿਨ ਦੀ ਹਾਲਤ ਤੇ ਉਸਦੇ ਮਾਮਲਿਆਂ ਉੱਤੇ ਤਅੱਜੁਬ (ਹੈਰਾਨੀ) ਅਤੇ ਪਸੰਦਗੀ ਦਾ ਇਜ਼ਹਾਰ ਕਰਦੇ ਹਨ, ਕਿਉਂਕਿ ਮੂਮਿਨ ਦੀ ਹਰ ਹਾਲਤ ਭਲਾਈ ਵਾਲੀ ਹੁੰਦੀ ਹੈ – ਇਹ ਖੂਬੀ ਸਿਰਫ ਮੂਮਿਨ ਲਈ ਹੀ ਖਾਸ ਹੈ, ਕਿਸੇ ਹੋਰ ਲਈ ਨਹੀਂ। ਜੇ ਉਸ ਨੂੰ ਖੁਸ਼ਹਾਲੀ ਮਿਲੇ ਤਾਂ ਉਹ ਅੱਲਾਹ ਦਾ ਸ਼ੁਕਰ ਅਦਾ ਕਰਦਾ ਹੈ; ਇਸ ਤਰ੍ਹਾਂ ਉਹ ਸ਼ੁਕਰ ਕਰਨ ਦੁਆਰਾ ਅਜਰ ਹਾਸਲ ਕਰਦਾ ਹੈ। ਅਤੇ ਜੇ ਉਸ ਨੂੰ ਕੋਈ ਤਕਲੀਫ਼ ਪਹੁੰਚੇ ਤਾਂ ਉਹ ਸਬਰ ਕਰਦਾ ਹੈ ਅਤੇ ਅਜਰ ਦੀ ਉਮੀਦ ਰੱਖਦਾ ਹੈ ਅੱਲਾਹ ਕੋਲੋਂ, ਤਾਂ ਉਹ ਸਬਰ ਕਰਕੇ ਅਜਰ ਹਾਸਲ ਕਰਦਾ ਹੈ। ਇਸ ਤਰ੍ਹਾਂ ਉਹ ਹਰ ਹਾਲਤ ਵਿੱਚ ਅਜਰ ਵਿਚ ਹੁੰਦਾ ਹੈ।

فوائد الحديث

ਨਿਅਮਤਾਂ 'ਤੇ ਸ਼ੁਕਰ ਕਰਨਾ ਅਤੇ ਮੁਸੀਬਤਾਂ 'ਤੇ ਸਬਰ ਕਰਨਾ ਬਹੁਤ ਵੱਡੀ ਫ਼ਜ਼ੀਲਤ ਵਾਲਾ ਅਮਲ ਹੈ। ਜਿਸ ਨੇ ਇਹ ਦੋਵੇਂ ਕੰਮ ਕੀਤੇ, ਉਸ ਨੂੰ ਦੁਨੀਆ ਅਤੇ ਆਖ਼ਿਰਤ ਦੀ ਭਲਾਈ ਮਿਲਦੀ ਹੈ। ਪਰ ਜਿਸ ਨੇ ਨਿਅਮਤ ਮਿਲਣ 'ਤੇ ਸ਼ੁਕਰ ਨਾ ਕੀਤਾ ਅਤੇ ਮੁਸੀਬਤ ਆਉਣ 'ਤੇ ਸਬਰ ਨਾ ਕੀਤਾ, ਉਹ ਅਜਰ ਤੋਂ ਵਾਂਝਾ ਰਹਿ ਗਿਆ ਅਤੇ ਗੁਨਾਹ ਕਮਾਇਆ।

ਇਮਾਨ ਦੀ ਫ਼ਜ਼ੀਲਤ ਇਹ ਹੈ ਕਿ ਹਰ ਹਾਲਤ ਵਿੱਚ — ਚਾਹੇ ਖੁਸ਼ੀ ਹੋਵੇ ਜਾਂ ਤਕਲੀਫ਼ — ਅਜਰ ਸਿਰਫ਼ ਮੂਮਿਨ (ਇਮਾਨ ਵਾਲੇ) ਲਈ ਹੀ ਹੁੰਦਾ ਹੈ। ਇਮਾਨ ਵਾਲੇ ਹੀ ਉਹ ਹਨ ਜੋ ਹਰ ਹਾਲਤ ਨੂੰ ਅਲੱਲਾਹ ਦੀ ਰਜ਼ਾ ਮੰਨ ਕੇ ਸਬਰ ਜਾਂ ਸ਼ੁਕਰ ਕਰਦੇ ਹਨ, ਅਤੇ ਇਸੀ ਕਰਕੇ ਉਹ ਹਰ ਹਾਲਤ ਵਿੱਚ ਅਜਰ ਦੇ ਹੱਕਦਾਰ ਬਣਦੇ ਹਨ।

ਖੁਸ਼ਹਾਲੀ ਵੇਲੇ ਸ਼ੁਕਰ ਕਰਨਾ ਅਤੇ ਤਕਲੀਫ਼ ਉੱਤੇ ਸਬਰ ਕਰਨਾ ਮੂਮਿਨਾਂ ਦੀਆਂ ਖਾਸ ਖ਼ਸਲਤਾਂ ਵਿੱਚੋਂ ਹਨ।

ਅੱਲਾਹ ਦੇ ਫੈਸਲੇ ਅਤੇ ਤਕਦੀਰ 'ਤੇ ਇਮਾਨ ਰੱਖਣ ਕਰਕੇ ਮੂਮਿਨ ਹਰ ਹਾਲਤ ਵਿੱਚ ਰਾਜ਼ੀ ਰਹਿੰਦਾ ਹੈ, ਜਦਕਿ ਗੈਰ-ਮੂਮਿਨ ਨੁਕਸਾਨ ਪਹੁੰਚਣ 'ਤੇ ਹਮੇਸ਼ਾ ਨਾਰਾਜ਼ ਰਹਿੰਦਾ ਹੈ, ਅਤੇ ਜਦੋਂ ਅੱਲਾਹ ਦੀ ਕੋਈ ਨਿਅਮਤ ਮਿਲਦੀ ਹੈ ਤਾਂ ਉਹ ਉਸ ਵਿੱਚ ਅਲੱਜ ਜਾਂਦਾ ਹੈ ਅਤੇ ਅੱਲਾਹ ਦੀ ਇਬਾਦਤ ਤੋਂ ਗਾਫ਼ਲ ਹੋ ਜਾਂਦਾ ਹੈ, ਇਥੋਂ ਤੱਕ ਕਿ ਕਈ ਵਾਰ ਉਹ ਨਿਅਮਤ ਨੂੰ ਗੁਨਾਹ ਵਿੱਚ ਵੀ ਖਰਚ ਕਰ ਬੈਠਦਾ ਹੈ।

التصنيفات

Purification of Souls