إعدادات العرض
ਤੇਰੇ ਲਈ ਬਸ ਇਹੋ ਕਾਫੀ ਸੀ ਕਿ ਤੂੰ ਆਪਣੇ ਹੱਥਾਂ ਨਾਲ ਇੰਜ ਕਰ ਲੈਂਦਾ।" ਫੇਰ ਆਪ ﷺ ਨੇ ਆਪਣੇ ਦੋਵੇਂ ਹੱਥਾਂ ਨੂੰ ਇੱਕ ਵਾਰੀ ਜ਼ਮੀਨ 'ਤੇ ਮਾਰਿਆ,…
ਤੇਰੇ ਲਈ ਬਸ ਇਹੋ ਕਾਫੀ ਸੀ ਕਿ ਤੂੰ ਆਪਣੇ ਹੱਥਾਂ ਨਾਲ ਇੰਜ ਕਰ ਲੈਂਦਾ।" ਫੇਰ ਆਪ ﷺ ਨੇ ਆਪਣੇ ਦੋਵੇਂ ਹੱਥਾਂ ਨੂੰ ਇੱਕ ਵਾਰੀ ਜ਼ਮੀਨ 'ਤੇ ਮਾਰਿਆ, ਫੇਰ ਆਪਣੇ ਖੱਬੇ ਹੱਥ ਨਾਲ ਸੱਜੇ ਹੱਥ, ਦੋਵੇਂ ਹਥੇਲੀਆਂ ਦੇ ਬਾਹਰਲੇ ਹਿੱਸੇ ਅਤੇ ਆਪਣੇ ਚਿਹਰੇ ਦਾ ਮਸਾਹ ਕੀਤਾ।
ਅੱਮਾਰ ਬਿਨ ਯਾਸਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਮੈਨੂੰ ਅੱਲਾਹ ਦੇ ਰਸੂਲ ﷺ ਨੇ ਕਿਸੇ ਕੰਮ ਤੋਂ ਭੇਜਿਆ। (ਸਫ਼ਰ ਦੇ ਦੌਰਾਨ) ਮੈਂ ਜੁੰਬੀ ਹੋ ਗਿਆ (ਭਾਵ ਮੇਰੇ 'ਤੇ ਗੁਸਲ ਫਰਜ਼ ਹੋ ਗਿਆ) ਅਤੇ ਮੈਨੂੰ ਪਾਣੀ ਨਾ ਮਿਲ ਸਕਿਆ, ਇਸ ਲਈ ਮੈਂ ਜ਼ਮੀਨ 'ਤੇ ਲੋਟਪੋਟ ਹੋਣ ਲੱਗ ਗਿਆ ਜਿਵੇਂ ਜਾਨਵਰ ਲੋਟਪੋਟ ਹੁੰਦੇ ਹਨ। ਉਸਤੋਂ ਬਾਅਦ ਜਦੋਂ ਮੈਂ ਅੱਲਾਹ ਦੇ ਨਬੀ ﷺ ਕੋਲ ਹਾਜ਼ਰ ਹੋ ਕੇ ਆਪ ﷺ ਨੂੰ ਇਸ ਗੱਲ ਬਾਰੇ ਦੱਸਿਆ, ਤਾਂ ਆਪ ﷺ ਨੇ ਫਰਮਾਇਆ: "ਤੇਰੇ ਲਈ ਬਸ ਇਹੋ ਕਾਫੀ ਸੀ ਕਿ ਤੂੰ ਆਪਣੇ ਹੱਥਾਂ ਨਾਲ ਇੰਜ ਕਰ ਲੈਂਦਾ।" ਫੇਰ ਆਪ ﷺ ਨੇ ਆਪਣੇ ਦੋਵੇਂ ਹੱਥਾਂ ਨੂੰ ਇੱਕ ਵਾਰੀ ਜ਼ਮੀਨ 'ਤੇ ਮਾਰਿਆ, ਫੇਰ ਆਪਣੇ ਖੱਬੇ ਹੱਥ ਨਾਲ ਸੱਜੇ ਹੱਥ, ਦੋਵੇਂ ਹਥੇਲੀਆਂ ਦੇ ਬਾਹਰਲੇ ਹਿੱਸੇ ਅਤੇ ਆਪਣੇ ਚਿਹਰੇ ਦਾ ਮਸਾਹ ਕੀਤਾ।
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Tiếng Việt ئۇيغۇرچە Hausa Português Kurdî Kiswahili සිංහල Svenska ગુજરાતી Yorùbá پښتو অসমীয়া دری Кыргызча or नेपाली Čeština Română Nederlands Soomaali తెలుగు മലയാളം Lietuvių Српски Kinyarwanda Shqip ಕನ್ನಡ Wolof Українська Moore ქართული Magyar தமிழ் Македонски Azərbaycan አማርኛ Malagasy Oromoo Deutsch ไทย मराठी O‘zbek Italiano ភាសាខ្មែរ မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਅੱਮਾਰ ਬਿਨ ਯਾਸਿਰ (ਰਜ਼ੀਅੱਲਾਹੁ ਅਨਹੁ) ਨੂੰ ਕਿਸੇ ਕੰਮ ਤੋਂ ਇੱਕ ਸਫਰ 'ਤੇ ਭੇਜਿਆ। ਸਫਰ ਦੇ ਦੌਰਾਨ ਉਨ੍ਹਾਂ ਨੂੰ ਸੰਭੋਗ ਕਰਨ ਜਾਂ ਜਿਨਸੀ ਇੱਛਾ ਨਾਲ ਵੀਰਜ ਨਿੱਕਲਣ ਕਾਰਨ ਜਨਾਬਤ (ਗੁਸਲ/ਸੁੰਨਤੀ ਇਸ਼ਨਾਨ ਕਰਨ ਦੀ ਹਾਲਤ) ਆ ਗਈ ਅਤੇ ਗੁਸਲ ਲਈ ਪਾਣੀ ਨਾ ਮਿਲਿਆ। ਉਸ ਵੇਲੇ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਅਜਿਹੀ ਹਾਲਤ ਵਿੱਚ ਤਯਮੁੱਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਸਿਰਫ਼ ਇਹ ਪਤਾ ਸੀ ਕਿ ਛੋਟੀ ਨਾਪਾਕੀ (ਜੋ ਵੁਜ਼ੂ ਨਾਲ ਦੂਰ ਹੁੰਦੀ ਹੈ) ਵਿੱਚ ਤਯਮੁੱਮ ਕੀਤਾ ਜਾ ਸਕਦਾ ਹੈ। ਇਸ ਲਈ ਉਨ੍ਹਾਂ ਨੇ ਇਜਤਿਹਾਦ ਕੀਤਾ (ਆਪਣੀ ਸਮਝ ਅਨੁਸਾਰ ਫੈਸਲਾ ਕੀਤਾ) ਅਤੇ ਸਮਝਿਆ ਕਿ ਜਿਵੇਂ ਛੋਟੀ ਨਾਪਾਕੀ ਤੋਂ ਪਾਕੀ ਹਾਸਲ ਕਰਨ ਲਈ ਵੁਜ਼ੂ ਦੇ ਕੁੱਝ ਅੰਗਾਂ ਦਾ ਮਿੱਟੀ ਨਾਲ ਮਸਾਹ (ਹੱਥ ਫੇਰਨਾ) ਕੀਤਾ ਜਾਂਦਾ ਹੈ, ਉਵੇਂ ਹੀ ਜਨਾਬਤ ਦੀ ਹਾਲਤ ਵਿੱਚ ਤਯਮੁੱਮ ਲਈ ਪੂਰੇ ਸ਼ਰੀਰ 'ਤੇ ਮਿੱਟੀ ਲਗਾਉਣਾ ਜ਼ਰੂਰੀ ਹੋਵੇਗਾ। ਇਸ ਲਈ ਉਹ ਮਿੱਟੀ ਵਿੱਚ ਲੋਟਪੋਟ ਹੋ ਗਏ ਤੇ ਪੂਰੇ ਸ਼ਰੀਰ 'ਤੇ ਮਿੱਟੀ ਲਗਾਈ ਅਤੇ ਫੇਰ ਉਸਤੋਂ ਬਾਅਦ ਨਮਾਜ਼ ਪੜ੍ਹੀ। ਬਾਅਦ ਵਿੱਚ ਜਦੋਂ ਅੱਲਾਹ ਦੇ ਨਬੀ ﷺ ਕੋਲ ਪਹੁੰਚੇ, ਤਾਂ ਇਹ ਜਾਣਨ ਲਈ ਕਿ ਉਨ੍ਹਾਂ ਦਾ ਕੀਤਾ ਅਮਲ ਸਹੀ ਸੀ ਜਾਂ ਨਹੀਂ, ਅੱਲਾਹ ਦੇ ਨਬੀ ﷺ ਦੇ ਸਾਹਮਣੇ ਇਸ ਘਟਨਾ ਦਾ ਵਰਣਨ ਕੀਤਾ। ਤਾਂ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਨੂੰ ਛੋਟੀ ਨਾਪਾਕੀ (ਜਿਵੇਂ ਪਿਸ਼ਾਬ) ਅਤੇ ਵੱਡੀ ਨਾਪਾਕੀ (ਜਿਵੇਂ ਜਨਾਬਤ) ਦੋਵਾਂ ਤੋਂ ਪਾਕੀ ਹਾਸਲ ਕਰਨ ਦਾ ਤਰੀਕਾ ਦੱਸ ਦਿੱਤਾ। ਤਰੀਕਾ ਇਹ ਹੈ ਕਿ ਦੋਵੇਂ ਹੱਥਾਂ ਨੂੰ ਇੱਕ ਵਾਰੀ ਜ਼ਮੀਨ 'ਤੇ ਮਾਰਿਆ ਜਾਵੇ ਅਤੇ ਉਸਤੋਂ ਬਾਅਦ ਆਪਣੇ ਖੱਬੇ ਹੱਥ ਨਾਲ ਸੱਜੇ ਹੱਥ, ਦੋਵਾਂ ਹਥੇਲੀਆਂ ਦੇ ਬਾਹਰੀ ਹਿੱਸੇ ਅਤੇ ਚਿਹਰੇ ਦਾ ਮਸਾਹ ਕੀਤਾ ਜਾਵੇ (ਭਾਵ ਹੱਥ ਫੇਰਿਆ ਜਾਵੇ)।فوائد الحديث
ਤਯਮੁੱਮ ਕਰਨ ਤੋਂ ਪਹਿਲਾਂ ਪਾਣੀ ਦੀ ਖੋਜ ਕਰਨਾ ਜ਼ਰੂਰੀ ਹੈ।
ਜੁੰਬੀ (ਸੰਭੋਗ ਜਾਂ ਸੁਪਨਦੋਸ਼ ਆਦਿ ਕਾਰਨ ਨਾਪਾਕ ਹੋਣ ਵਾਲੇ) ਵਿਅਕਤੀ ਨੂੰ ਜੇਕਰ ਪਾਣੀ ਨਾ ਮਿਲੇ ਤਾਂ ਤਯਮੁੱਮ ਕਰ ਸਕਦਾ ਹੈ।
ਵੱਡੀ ਨਾਪਾਕੀ ਅਤੇ ਛੋਟੀ ਨਾਪਾਕੀ ਦੋਵਾਂ ਦਾ ਤਯਮੁੱਮ ਇੱਕੋ-ਜਿਹਾ ਹੁੰਦਾ ਹੈ।
التصنيفات
Dry Ablution