إعدادات العرض
“ਅੱਲਾਹ ਤੋਂ ਡਰੋ, ਜੋ ਤੁਹਾਡਾ ਰੱਬ ਹੈ, ਪੰਜ ਵਕਤ ਦੀ ਨਮਾਜ਼ ਪੜ੍ਹੋ, ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਰੱਖੋ, ਆਪਣੇ ਮਾਲ ਦੀ ਜ਼ਕਾਤ ਦਿਓ ਅਤੇ ਆਪਣੇ…
“ਅੱਲਾਹ ਤੋਂ ਡਰੋ, ਜੋ ਤੁਹਾਡਾ ਰੱਬ ਹੈ, ਪੰਜ ਵਕਤ ਦੀ ਨਮਾਜ਼ ਪੜ੍ਹੋ, ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਰੱਖੋ, ਆਪਣੇ ਮਾਲ ਦੀ ਜ਼ਕਾਤ ਦਿਓ ਅਤੇ ਆਪਣੇ ਹੁਕਮਰਾਨਾਂ ਦੀ ਆਗਿਆਕਾਰੀ ਕਰੋ; ਤੁਸੀਂ ਆਪਣੇ ਰੱਬ ਦੀ ਜੰਨਤ ਵਿੱਚ ਦਾਖ਼ਲ ਹੋ ਜਾਵੋਗੇ।”
ਅਬੁ-ਉਮਾਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਨੂੰ ਹੱਜਾਤੁਲ-ਵਿਦਾ ਦੇ ਮੌਕੇ 'ਤੇ ਖੁਤਬੇ ਵਿੱਚ ਕਹਿੰਦੇ ਹੋਏ ਸੁਣਿਆ: “ਅੱਲਾਹ ਤੋਂ ਡਰੋ, ਜੋ ਤੁਹਾਡਾ ਰੱਬ ਹੈ, ਪੰਜ ਵਕਤ ਦੀ ਨਮਾਜ਼ ਪੜ੍ਹੋ, ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਰੱਖੋ, ਆਪਣੇ ਮਾਲ ਦੀ ਜ਼ਕਾਤ ਦਿਓ ਅਤੇ ਆਪਣੇ ਹੁਕਮਰਾਨਾਂ ਦੀ ਆਗਿਆਕਾਰੀ ਕਰੋ; ਤੁਸੀਂ ਆਪਣੇ ਰੱਬ ਦੀ ਜੰਨਤ ਵਿੱਚ ਦਾਖ਼ਲ ਹੋ ਜਾਵੋਗੇ।”
[صحيح] [رواه الترمذي وأحمد]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Hausa Kurdî Kiswahili Português සිංහල Svenska ગુજરાતી Yorùbá ئۇيغۇرچە Tiếng Việt پښتو অসমীয়া دری Кыргызча or नेपाली Čeština Română Nederlands Soomaali తెలుగు മലയാളം Српски Kinyarwanda Shqip ಕನ್ನಡ Lietuvių Wolof Українська Moore ქართული Magyar Македонски Azərbaycan Malagasy Oromoo Deutsch ไทย मराठी አማርኛ O‘zbek Italiano ភាសាខ្មែរ မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਸਨ 10 ਹਿਜਰੀ ਵਿੱਚ ਹੱਜਾਤੁਲ-ਵਿਦਾ (ਆਖਰੀ ਹੱਜ) ਦੇ ਮੌਕੇ 'ਤੇ ਅਰਫ਼ਾਤ ਦੇ ਦਿਨ ਖੁਤਬਾ (ਉਪਦੇਸ਼) ਦਿੱਤਾ। ਇਸ ਹੱਜ ਨੂੰ ਹੱਜਾਤੁਲ-ਵਿਦਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਮੌਕੇ 'ਤੇ ਅੱਲਾਹ ਦੇ ਨਬੀ ﷺ ਨੇ ਲੋਕਾਂ ਨੂੰ ਅਲਵਿਦਾ ਕਿਹਾ ਸੀ। ਇਸ ਮੌਕੇ 'ਤੇ ਆਪ ﷺ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਰੱਬ ਤੋਂ ਡਰਣ — ਜਿਸਦਾ ਤਰੀਕਾ ਇਹ ਹੈ ਕਿ ਉਸਦੇ ਹੁਕਮਾਂ ਦਾ ਪਾਲਣ ਕੀਤਾ ਜਾਵੇ ਅਤੇ ਉਸਦੀ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਿਹਾ ਜਾਵੇ। ਪੰਜ ਵਕਤਾਂ (ਸਮਿਆਂ) ਦੀ ਨਮਾਜ਼ ਪੜ੍ਹਨ, ਜਿਨ੍ਹਾਂ ਨੂੰ ਅੱਲਾਹ ਨੇ ਦਿਨ ਤੇ ਰਾਤ ਵਿੱਚ ਫਰਜ਼ ਕੀਤਾ ਹੈ। ਰਮਜ਼ਾਨ ਮਹੀਨੇ ਦੇ ਰੋਜ਼ੇ ਰੱਖਣ। ਆਪਣੇ ਮਾਲ (ਧਨ) ਦੀ ਜ਼ਕਾਤ ਹੱਕਦਾਰਾਂ ਨੂੰ ਦੇਣ ਅਤੇ ਉਸ ਵਿੱਚ ਕੰਜੂਸੀ ਨਾ ਕਰਨ। ਆਪਣੇ ਹੁਕਮਰਾਨਾਂ (ਸ਼ਾਸਕਾਂ) ਦੀ ਆਗਿਆਕਾਰੀ ਕਰਨ, ਜਦੋਂ ਤੱਕ ਕਿ ਉਹ ਅੱਲਾਹ ਦੀ ਨਾਫਰਮਾਨੀ (ਅਣਆਗਿਆਕਾਰੀ) ਦਾ ਹੁਕਮ ਨਾ ਦੇਣ। ਜਿਸ ਨੇ ਇਨ੍ਹਾਂ ਕੰਮਾਂ ਨੂੰ ਕੀਤਾ, ਉਸਦਾ ਸਵਾਬ (ਇਨਾਮ) ਜੰਨਤ ਵਿੱਚ ਦਾਖ਼ਲਾ ਹੈ।فوائد الحديث
ਇਹ ਉਹ ਅਮਲ ਹਨ, ਜੋ ਇਨਸਾਨ ਦੇ ਜੰਨਤ ਵਿੱਚ ਦਾਖ਼ਲ ਹੋਣ ਦੇ ਸਾਧਨ ਹਨ।
التصنيفات
Merits of Good Deeds