ਮਿਸਵਾਕ (ਦਾਤਨ) ਮੂੰਹ ਨੂੰ ਸਾਫ ਕਰਨ ਵਾਲੀ ਅਤੇ ਰੱਬ ਨੂੰ ਖੁਸ਼ ਕਰਨ ਵਾਲੀ ਚੀਜ਼ ਹੈ।

ਮਿਸਵਾਕ (ਦਾਤਨ) ਮੂੰਹ ਨੂੰ ਸਾਫ ਕਰਨ ਵਾਲੀ ਅਤੇ ਰੱਬ ਨੂੰ ਖੁਸ਼ ਕਰਨ ਵਾਲੀ ਚੀਜ਼ ਹੈ।

ਹਜ਼ਰਤ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਮਿਸਵਾਕ (ਦਾਤਨ) ਮੂੰਹ ਨੂੰ ਸਾਫ ਕਰਨ ਵਾਲੀ ਅਤੇ ਰੱਬ ਨੂੰ ਖੁਸ਼ ਕਰਨ ਵਾਲੀ ਚੀਜ਼ ਹੈ।"

[صحيح] [رواه النسائي وأحمد]

الشرح

ਰਸੂਲੁੱਲਾਹ ﷺ ਸਾਨੂੰ ਦੱਸਦੇ ਹਨ ਕਿ ਪੀਲੂ ਦੇ ਰੁੱਖ ਜਾਂ ਇਸ ਤਰ੍ਹਾਂ ਦੇ ਹੋਰ ਕਿਸੇ ਰੁੱਖ ਦੀ ਟਹਿਣੀ ਨਾਲ ਦੰਦਾਂ ਨੂੰ ਸਾਫ ਕਰਨ ਨਾਲ ਮੂੰਹ ਦੀ ਗੰਦਗੀ ਅਤੇ ਬਦਬੂ ਦੂਰ ਹੋ ਜਾਂਦੀ ਹੈ। ਅਤੇ ਇਸ ਨਾਲ ਅੱਲਾਹ ਬੰਦੇ ਤੋਂ ਰਾਜ਼ੀ ਹੁੰਦਾ ਹੈ। ਕਿਉਂਕਿ ਇਸ ਵਿੱਚ ਇੱਕ ਤਾਂ ਅੱਲਾਹ ਦੀ ਆਗਿਆ ਦਾ ਪਾਲਣ ਅਤੇ ਉਸਦੇ ਹੁਕਮ ਨੂੰ ਮੰਨਣਾ ਸ਼ਾਮਲ ਹੈ, ਦੂਜੀ ਇਸਤੋਂ ਸਫ਼ਾਈ-ਸੁਥਰਾਈ ਵੀ ਮਿਲਦੀ ਹੈ ਜੋ ਕਿ ਅੱਲਾਹ ਤਆਲਾ ਨੂੰ ਪਸੰਦ ਹੈ।

فوائد الحديث

ਮਿਸਵਾਕ ਕਰਨ ਦਾ ਫਾਇਦਾ, ਅਤੇ ਨਬੀ ਕਰੀਮ ﷺ ਦੀ ਆਪਣੀ ਉੱਮਤ ਨੂੰ ਨਸੀਹਤ ਕਿ ਇਸਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ।

ਸਭ ਤੋਂ ਵਧੀਆ ਇਹ ਹੈ ਕਿ ਅਰਾਕ (ਪੀਲੂ) ਦੇ ਰੁੱਖ ਦੀ ਦਾਤਨ ਕੀਤੀ ਜਾਵੇ। ਪਰ ਜੇ ਬੁਰਸ਼ ਜਾਂ ਮੰਜਨ ਦੀ ਵਰਤੋਂ ਹੋਵੇ ਤਾਂ ਵੀ ਠੀਕ ਹੈ।

التصنيفات

Natural Cleanliness Practices