ਜੋ ਕੋਈ ਕਿਸੇ ਮੁਸਲਮਾਨ ਦਾ ਹੱਕ ਝੂਠੀ ਕ਼ਸਮ ਖਾ ਕੇ ਹੜਪ ਕਰ ਲੈ, ਤਾਂ ਅੱਲਾਹ ਨੇ ਉਸ ਲਈ ਦੋਜ਼ਖ਼ ਵਾਜ਼ਿਬ ਕਰ ਦਿੱਤੀ ਹੈ ਅਤੇ ਜੰਨਤ ਉਸ 'ਤੇ ਹਰਾਮ…

ਜੋ ਕੋਈ ਕਿਸੇ ਮੁਸਲਮਾਨ ਦਾ ਹੱਕ ਝੂਠੀ ਕ਼ਸਮ ਖਾ ਕੇ ਹੜਪ ਕਰ ਲੈ, ਤਾਂ ਅੱਲਾਹ ਨੇ ਉਸ ਲਈ ਦੋਜ਼ਖ਼ ਵਾਜ਼ਿਬ ਕਰ ਦਿੱਤੀ ਹੈ ਅਤੇ ਜੰਨਤ ਉਸ 'ਤੇ ਹਰਾਮ ਕਰ ਦਿੱਤੀ ਹੈ»।ਇੱਕ ਵਿਅਕਤੀ ਨੇ ਪੁੱਛਿਆ: ਯਾ ਰਸੂਲ ਅੱਲਾਹ! ਚਾਹੇ ਉਹ ਹੱਕ ਕੋਈ ਛੋਟੀ ਜਿਹੀ ਚੀਜ਼ ਹੀ ਹੋਵੇ?ਉਨ੍ਹਾਂ ਨੇ ਫਰਮਾਇਆ: «ਚਾਹੇ ਅਰਾਕ ਦੀ ਇਕ ਟਹਿਣੀ ਹੀ ਕਿਉਂ ਨਾ ਹੋਵੇ»।

ਹਜ਼ਰਤ ਅਬੂ ਉਮਾਮਾ ਇਯਾਸ ਬਿਨ ਸਅਲਾਬਾ ਅਲ-ਹਾਰਿਸੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: «ਜੋ ਕੋਈ ਕਿਸੇ ਮੁਸਲਮਾਨ ਦਾ ਹੱਕ ਝੂਠੀ ਕ਼ਸਮ ਖਾ ਕੇ ਹੜਪ ਕਰ ਲੈ, ਤਾਂ ਅੱਲਾਹ ਨੇ ਉਸ ਲਈ ਦੋਜ਼ਖ਼ ਵਾਜ਼ਿਬ ਕਰ ਦਿੱਤੀ ਹੈ ਅਤੇ ਜੰਨਤ ਉਸ 'ਤੇ ਹਰਾਮ ਕਰ ਦਿੱਤੀ ਹੈ»।ਇੱਕ ਵਿਅਕਤੀ ਨੇ ਪੁੱਛਿਆ: ਯਾ ਰਸੂਲ ਅੱਲਾਹ! ਚਾਹੇ ਉਹ ਹੱਕ ਕੋਈ ਛੋਟੀ ਜਿਹੀ ਚੀਜ਼ ਹੀ ਹੋਵੇ?ਉਨ੍ਹਾਂ ਨੇ ਫਰਮਾਇਆ: «ਚਾਹੇ ਅਰਾਕ ਦੀ ਇਕ ਟਹਿਣੀ ਹੀ ਕਿਉਂ ਨਾ ਹੋਵੇ»।

[صحيح] [رواه مسلم]

الشرح

ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਾਣ ਬੁੱਝ ਕੇ ਝੂਠੀ ਕ਼ਸਮ ਖਾਣ ਤੋਂ ਮਨ੍ਹਾਂ ਕੀਤਾ ਜੋ ਕਿ ਕਿਸੇ ਮੁਸਲਮਾਨ ਦਾ ਹੱਕ ਹੜਪ ਕਰਨ ਲਈ ਹੋਵੇ, ਕਿਉਂਕਿ ਇਸ ਦਾ ਅੰਜਾਮ ਦੋਜ਼ਖ਼ ਦਾ ਹੱਕਦਾਰ ਹੋਣਾ ਅਤੇ ਜੰਨਤ ਤੋਂ ਵਾਂਝਾ ਰਹਿਣਾ ਹੈ। ਇਹ ਗੁਨਾਹਾਂ ਵਿੱਚੋਂ ਇੱਕ ਵੱਡਾ ਗੁਨਾਹ (ਕਬੀਰਾ ਗੁਨਾਹ) ਹੈ। ਇੱਕ ਆਦਮੀ ਨੇ ਪੁੱਛਿਆ: ਯਾ ਰਸੂਲ ਅੱਲਾਹ! ਜੇਕਰ ਜਿਸ ਚੀਜ਼ 'ਤੇ ਝੂਠੀ ਕ਼ਸਮ ਖਾਈ ਗਈ ਹੋਏ ਉਹ ਬਹੁਤ ਥੋੜੀ ਜਿਹੀ ਚੀਜ਼ ਹੀ ਹੋਵੇ (ਤਾਂ ਵੀ)? ਤਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: ਹਾਂ, ਚਾਹੇ ਉਹ ਅਰਾਕ ਦੇ ਦਰੱਖਤ ਤੋਂ ਲਿਆ ਗਿਆ ਮਿਸਵਾਕ ਦਾ ਇਕ ਟੰਢ ਹੀ ਕਿਉਂ ਨਾ ਹੋਵੇ।

فوائد الحديث

ਦੂਸਰਿਆਂ ਦੇ ਹੱਕ ਖਾਣ ਤੋਂ ਬਚਣਾ ਚਾਹੀਦਾ ਹੈ, ਅਤੇ ਉਹਨਾਂ ਦੇ ਹੱਕ ਉਨ੍ਹਾਂ ਨੂੰ ਵਾਪਸ ਦੇਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਭਾਵੇਂ ਉਹ ਹੱਕ ਥੋੜ੍ਹਾ ਹੀ ਕਿਉਂ ਨਾ ਹੋਵੇ। ਅਤੇ ਹਾਕਮ (ਕ਼ਾਜ਼ੀ) ਵੱਲੋਂ ਗਲਤੀ ਨਾਲ ਕੀਤਾ ਗਿਆ ਫੈਸਲਾ ਕਿਸੇ ਵੀ ਵਿਅਕਤੀ ਲਈ ਉਸ ਚੀਜ਼ ਨੂੰ ਹਲਾਲ ਨਹੀਂ ਕਰਦਾ ਜੋ ਅਸਲ ਵਿੱਚ ਉਸ ਦੀ ਨਹੀਂ ਸੀ।

ਦੂਸਰਿਆਂ ਦੇ ਹੱਕ ਖਾਣ ਤੋਂ ਬਚਣਾ ਚਾਹੀਦਾ ਹੈ, ਅਤੇ ਉਹਨਾਂ ਦੇ ਹੱਕ ਉਨ੍ਹਾਂ ਨੂੰ ਵਾਪਸ ਦੇਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਭਾਵੇਂ ਉਹ ਹੱਕ ਥੋੜ੍ਹਾ ਹੀ ਕਿਉਂ ਨਾ ਹੋਵੇ। ਅਤੇ ਹਾਕਮ (ਕ਼ਾਜ਼ੀ) ਵੱਲੋਂ ਗਲਤੀ ਨਾਲ ਕੀਤਾ ਗਿਆ ਫੈਸਲਾ ਕਿਸੇ ਵੀ ਵਿਅਕਤੀ ਲਈ ਉਸ ਚੀਜ਼ ਨੂੰ ਹਲਾਲ ਨਹੀਂ ਕਰਦਾ ਜੋ ਅਸਲ ਵਿੱਚ ਉਸ ਦੀ ਨਹੀਂ ਸੀ।

ਨਵਵੀ ਰਹਿਮਹੁੱਲਾਹ ਨੇ ਕਿਹਾ: ਇਹ ਸਜ਼ਾ ਉਸ ਸ਼ਖ਼ਸ ਲਈ ਹੈ ਜਿਸ ਨੇ ਕਿਸੇ ਮੁਸਲਮਾਨ ਦਾ ਹੱਕ ਹੜਪ ਕੀਤਾ ਅਤੇ ਤੌਬਾ ਕਰਨ ਤੋਂ ਪਹਿਲਾਂ ਹੀ ਮਰ ਗਿਆ। ਪਰ ਜੋ ਤੌਬਾ ਕਰ ਲਏ, ਆਪਣੇ ਕੀਤੇ 'ਤੇ ਪੱਛਤਾਵਾ ਕਰੇ, ਹੱਕ ਉਸ ਦੇ ਹਕਦਾਰ ਨੂੰ ਵਾਪਸ ਕਰ ਦੇਵੇ, ਮਾਫ਼ੀ ਮੰਗ ਲਏ ਅਤੇ ਮੁੜ ਨਾ ਕਰਨ ਦਾ ਪੱਕਾ ਇਰਾਦਾ ਕਰ ਲਏ, ਤਾਂ ਉਸ ਤੋਂ ਗੁਨਾਹ ਮਾਫ਼ ਹੋ ਜਾਂਦਾ ਹੈ।

ਕ਼ਾਜ਼ੀ ਨੇ ਕਿਹਾ: ਹਦੀਸ ਵਿੱਚ "ਮੁਸਲਮਾਨ" ਦੀ ਖ਼ਾਸ ਤੌਰ 'ਤੇ ਉਲਲੇਖ ਇਸ ਲਈ ਹੈ ਕਿਉਂਕਿ ਮੁਖਾਤਬ ਮੁਸਲਮਾਨ ਹਨ ਅਤੇ ਸ਼ਰੀਅਤ ਵਿੱਚ ਆਮ ਮੁਆਮਲਾਤ ਵੀ ਉਨ੍ਹਾਂ ਨਾਲ ਹੁੰਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਗੈਰ ਮੁਸਲਮਾਨ ਦਾ ਹੱਕ ਹੜਪ ਕਰਨ ਦਾ ਹਕਮ ਵੱਖਰਾ ਹੈ, ਬਲਕਿ ਉਸਦਾ ਹਕਮ ਵੀ ਇਸੇ ਤਰ੍ਹਾਂ ਦਾ ਹੈ।

ਨਵਵੀ ਰਹਿਮਹੁੱਲਾਹ ਨੇ ਕਿਹਾ: ਝੂਠ ਉਹ ਹੈ ਜੋ ਕਿਸੇ ਚੀਜ਼ ਬਾਰੇ ਉਸ ਦੇ ਹਕੀਕਤ ਦੇ ਖਿਲਾਫ਼ ਗੱਲ ਕਰਨੀ ਹੋਵੇ, ਚਾਹੇ ਉਹ ਇਰਾਦਾ ਕਰਕੇ ਹੋਵੇ ਜਾਂ ਭੁੱਲਵਸ਼, ਅਤੇ ਚਾਹੇ ਉਹ ਗੱਲ ਮਾਝੀ ਦੀ ਹੋਵੇ ਜਾਂ ਭਵਿੱਖ ਦੀ।

التصنيفات

Usurpation