ਜਿਸਨੇ ਚੰਗੀ ਤਰ੍ਹਾਂ ਵੁਜ਼ੂ ਕੀਤਾ ਅਤੇ ਫੇਰ ਜੁਮੇ ਦੀ ਨਮਾਜ਼ ਪੜ੍ਹਨ ਲਈ ਆਇਆ ਅਤੇ ਧਿਆਨ ਨਾਲ ਖਮੋਸ਼ ਹੋ ਕੇ ਖ਼ੁਤਬਾ ਸੁਣਿਆ, ਤਾਂ ਉਸ ਦੇ ਇੱਕ…

ਜਿਸਨੇ ਚੰਗੀ ਤਰ੍ਹਾਂ ਵੁਜ਼ੂ ਕੀਤਾ ਅਤੇ ਫੇਰ ਜੁਮੇ ਦੀ ਨਮਾਜ਼ ਪੜ੍ਹਨ ਲਈ ਆਇਆ ਅਤੇ ਧਿਆਨ ਨਾਲ ਖਮੋਸ਼ ਹੋ ਕੇ ਖ਼ੁਤਬਾ ਸੁਣਿਆ, ਤਾਂ ਉਸ ਦੇ ਇੱਕ ਜੁਮੇ ਤੋਂ ਦੂਜੇ ਜੁਮੇ ਤੱਕ ਦੇ ਅਤੇ ਹੋਰ ਤਿੰਨ ਦਿਨਾਂ ਦੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸਨੇ ਚੰਗੀ ਤਰ੍ਹਾਂ ਵੁਜ਼ੂ ਕੀਤਾ ਅਤੇ ਫੇਰ ਜੁਮੇ ਦੀ ਨਮਾਜ਼ ਪੜ੍ਹਨ ਲਈ ਆਇਆ ਅਤੇ ਧਿਆਨ ਨਾਲ ਖਮੋਸ਼ ਹੋ ਕੇ ਖ਼ੁਤਬਾ ਸੁਣਿਆ, ਤਾਂ ਉਸ ਦੇ ਇੱਕ ਜੁਮੇ ਤੋਂ ਦੂਜੇ ਜੁਮੇ ਤੱਕ ਦੇ ਅਤੇ ਹੋਰ ਤਿੰਨ ਦਿਨਾਂ ਦੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ। ਅਤੇ ਜਿਸਨੇ (ਖੁਤਬੇ ਦੌਰਾਨ) ਰੋੜੀਆਂ ਨਾਲ ਖੇਡਿਆ, ਉਸਨੇ ਬੇਕਾਰ ਕੰਮ ਕੀਤਾ।"

[صحيح] [رواه مسلم]

الشرح

ਨਬੀ ﷺ ਦੱਸਦੇ ਹਨ ਕਿ ਜਿਸਨੇ ਵੁਜ਼ੂ ਕੀਤਾ ਅਤੇ ਉਸ ਦੇ ਰੁਕਨਾਂ (ਥੰਮ੍ਹਾਂ), ਸੁੰਨਤਾਂ ਅਤੇ ਅਦਾਬਾਂ (ਸਲੀਕਿਆਂ) ਦਾ ਪਾਲਣ ਕਰਦੇ ਹੋਏ ਚੰਗੀ ਤਰ੍ਹਾਂ ਵੁਜ਼ੂ ਕੀਤਾ, ਫੇਰ ਜੁਮੇ ਦੀ ਨਮਾਜ਼ ਲਈ ਹਾਜ਼ਰ ਹੋਇਆ, ਖਮੋਸ਼ੀ ਨਾਲ ਤੇ ਕੰਨ ਲਗਾ ਕੇ ਖ਼ਤੀਬ (ਖ਼ੁਤਬਾ ਦੇਣ ਵਾਲੇ) ਦੀਆਂ ਗੱਲਾਂ ਸੁਣੀਆਂ— ਤਾਂ ਅੱਲਾਹ ਉਸ ਦੇ ਦਸ ਦਿਨਾਂ ਦੇ ਛੋਟੇ ਗੁਨਾਹ ਮਾਫ਼ ਕਰ ਦਿੰਦਾ ਹੈ। ਭਾਵ ਇੱਕ ਜੁਮੇ ਦੀ ਨਮਾਜ਼ ਤੋਂ ਦੂਜੇ ਜੁਮੇ ਦੀ ਨਮਾਜ਼ ਤੱਕ ਅਤੇ ਵਾਧੂ ਦੇ ਤਿੰਨ ਦਿਨਾਂ ਦੇ ਗੁਨਾਹ। ਕਿਉਂਕਿ ਅੱਲਾਹ ਕੋਲ ਇੱਕ ਨੇਕੀ ਨੂੰ ਵਧਾ ਕੇ ਦਸ ਬਣਾ ਦਿੱਤਾ ਜਾਂਦਾ ਹੈ। ਇਸਤੋਂ ਬਾਅਦ ਅੱਲਾਹ ਦੇ ਰਸੂਲ ﷺ ਨੇ ਖ਼ੁਤਬੇ ਦੇ ਦੌਰਾਨ ਕਹੀ ਜਾਣ ਵਾਲੀਆਂ ਗੱਲਾਂ ਨੂੰ ਪੂਰੇ ਧਿਆਨ ਨਾਲ ਨਾ ਸੁਣਨ ਅਤੇ ਸ਼ਰੀਰ ਦੇ ਅੰਗਾਂ ਨੂੰ ਬੇਕਾਰ ਦੇ ਕੰਮਾਂ ਜਿਵੇਂ: ਰੋੜੀਆਂ ਛੇੜਨ ਆਦਿ ਵਿੱਚ ਰੁਝਾ ਕੇ ਰੱਖਣ ਤੋਂ ਖ਼ਬਰਦਾਰ ਕੀਤਾ ਹੈ ਅਤੇ ਫਰਮਾਇਆ ਹੈ ਕਿ ਅਜਿਹੇ ਕੰਮ ਕਰਨ ਵਾਲਾ ਫਜ਼ੂਲ ਤੇ ਬੇਕਾਰ ਕੰਮ ਕਰਦਾ ਹੈ ਅਤੇ ਬੇਕਾਰ ਕੰਮ ਕਰਨ ਵਾਲੇ ਨੂੰ ਜੁਮੇ ਦੇ ਅਜਰੋ-ਸਵਾਬ (ਇਨਾਮ) ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ।

فوائد الحديث

ਵੁਜ਼ੂ ਕਰਨ, ਸੰਪੂਰਨ ਰੂਪ ਵਿੱਚ ਵੁਜ਼ੂ ਕਰਨ ਅਤੇ ਪਾਬੰਦੀ ਦੇ ਨਾਲ ਜੁਮੇ ਦੀ ਨਮਾਜ਼ ਪੜ੍ਹਨ ਦੀ ਤਰਗੀਬ (ਪ੍ਰੇਰਨਾ)।

ਜੁਮੇ ਦੀ ਨਮਾਜ਼ ਦੀ ਫ਼ਜ਼ੀਲਤ (ਮਹੱਤਤਾ)।

ਜੁਮੇ ਦਾ ਖ਼ੁਤਬਾ ਖਮੋਸ਼ੀ ਨਾਲ ਸੁਣਨਾ ਅਤੇ ਖ਼ੁਤਬੇ ਦੌਰਾਨ ਗੱਲਬਾਤ ਆਦਿ ਕਰਨ ਤੋਂ ਬਚਣਾ ਵਾਜਿਬ (ਜ਼ਰੂਰੀ) ਹੈ।

ਜਿਸ ਵਿਅਕਤੀ ਨੇ ਖ਼ੁਤਬੇ ਦੇ ਦੌਰਾਨ ਬੇਕਾਰ ਕੰਮ ਕੀਤਾ, ਉਸ ਦੀ ਜੁਮੇ ਦੀ ਨਮਾਜ਼ ਹੋ ਤਾਂ ਜਾਂਦੀ ਹੈ ਅਤੇ ਫਰਜ਼ ਵੀ ਅਦਾ (ਪੂਰਾ) ਹੋ ਜਾਂਦਾ ਹੈ, ਲੇਕਿਨ ਅਜਰੋ-ਸਵਾਬ ਵਿੱਚ ਕਮੀ ਆ ਜਾਂਦੀ ਹੈ।

التصنيفات

Merit of Jumu‘ah Prayer