ਜੇ ਕੋਈ ਬੰਦਾ ਕਿਸੇ ਬੀਮਾਰ ਦੀ ਢਾਢਸ ਬੰਧਾਉਣ ਜਾਵੇ ਅਤੇ ਅਜੇ ਉਸ ਦਾ ਅੰਤ ਸਮਾਂ ਨਾ ਆਇਆ ਹੋਵੇ, ਫਿਰ ਉਹ ਉਸ ਕੋਲ ਸੱਤ ਵਾਰ ਇਹ ਦੋਆ ਪੜ੍ਹੇ — 'ਮੈਂ…

ਜੇ ਕੋਈ ਬੰਦਾ ਕਿਸੇ ਬੀਮਾਰ ਦੀ ਢਾਢਸ ਬੰਧਾਉਣ ਜਾਵੇ ਅਤੇ ਅਜੇ ਉਸ ਦਾ ਅੰਤ ਸਮਾਂ ਨਾ ਆਇਆ ਹੋਵੇ, ਫਿਰ ਉਹ ਉਸ ਕੋਲ ਸੱਤ ਵਾਰ ਇਹ ਦੋਆ ਪੜ੍ਹੇ — 'ਮੈਂ ਅੱਤ ਮਹਾਨ ਅੱਲਾਹ, ਅਰਸ਼ ਅਜ਼ੀਮ ਦੇ ਰੱਬ ਕੋਲੋਂ ਤੇਰੀ ਸ਼ਿਫਾ ਦੀ ਬੇਨਤੀ ਕਰਦਾ ਹਾਂ' — ਤਾਂ ਅੱਲਾਹ ਉਸ ਬੀਮਾਰੀ ਤੋਂ ਉਸ ਨੂੰ ਜ਼ਰੂਰ ਚੰਗਾ ਕਰ ਦੇਂਦਾ ਹੈ।

ਹਜ਼ਰਤ ਇਬਨਿ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ: "ਜੇ ਕੋਈ ਬੰਦਾ ਕਿਸੇ ਬੀਮਾਰ ਦੀ ਢਾਢਸ ਬੰਧਾਉਣ ਜਾਵੇ ਅਤੇ ਅਜੇ ਉਸ ਦਾ ਅੰਤ ਸਮਾਂ ਨਾ ਆਇਆ ਹੋਵੇ, ਫਿਰ ਉਹ ਉਸ ਕੋਲ ਸੱਤ ਵਾਰ ਇਹ ਦੋਆ ਪੜ੍ਹੇ — 'ਮੈਂ ਅੱਤ ਮਹਾਨ ਅੱਲਾਹ, ਅਰਸ਼ ਅਜ਼ੀਮ ਦੇ ਰੱਬ ਕੋਲੋਂ ਤੇਰੀ ਸ਼ਿਫਾ ਦੀ ਬੇਨਤੀ ਕਰਦਾ ਹਾਂ' — ਤਾਂ ਅੱਲਾਹ ਉਸ ਬੀਮਾਰੀ ਤੋਂ ਉਸ ਨੂੰ ਜ਼ਰੂਰ ਚੰਗਾ ਕਰ ਦੇਂਦਾ ਹੈ।"

[صحيح] [رواه أبو داود والترمذي وأحمد]

الشرح

ਨਬੀ ਕਰੀਮ ﷺ ਨੇ ਦੱਸਿਆ ਕਿ ਜੇ ਕੋਈ ਮੁਸਲਮਾਨ ਆਪਣੇ ਕਿਸੇ ਬੀਮਾਰ ਭਰਾ ਦੀ ਉਸ ਦੀ ਅਜਿਹੀ ਬੀਮਾਰੀ ਵਿੱਚ ਆਯਾਦਤ ਕਰੇ, ਜਿਸ ਵਿਚ ਮੌਤ ਦਾ ਸਮਾਂ ਹਾਜ਼ਰ ਨਾ ਹੋਇਆ ਹੋਵੇ, ਅਤੇ ਜ਼ਾਇਰ ਹੋਣ ਵਾਲਾ ਇਸ ਤਰੀਕੇ ਨਾਲ ਦੋਆ ਕਰੇ — ‘ਮੈਂ ਅੱਤ ਮਹਾਨ ਅੱਲਾਹ, ਅਰਸ਼ ਅਜ਼ੀਮ ਦੇ ਰੱਬ ਕੋਲੋਂ ਤੇਰੀ ਸ਼ਿਫਾ ਦੀ ਬੇਨਤੀ ਕਰਦਾ ਹਾਂ’ — ਅਤੇ ਇਹ ਦੋਆ ਸੱਤ ਵਾਰੀ ਦੁਹਰਾਏ, ਤਾਂ ਅੱਲਾਹ ਉਸ ਬੀਮਾਰੀ ਤੋਂ ਉਸ ਨੂੰ ਜ਼ਰੂਰ ਚੰਗਾ ਕਰ ਦੇਂਦਾ ਹੈ।

فوائد الحديث

ਬੀਮਾਰ ਲਈ ਇਸ ਦੋਆ ਨੂੰ ਕਰਨ ਦੀ ਤਰਗੀਬ ਹੈ ਅਤੇ ਇਸ ਨੂੰ ਸੱਤ ਵਾਰੀ ਦੁਹਰਾਉਣ ਦੀ ਹਿਦਾਇਤ ਹੈ।

ਜੇ ਇਹ ਦੋਆ ਸੱਚਾਈ ਅਤੇ ਨੇਕੀ ਦੇ ਨਾਲ ਕੀਤੀ ਜਾਏ, ਤਾਂ ਅੱਲਾਹ ਤਆਲਾ ਦੇ ਹੁਕਮ ਨਾਲ ਉਸ ਵਿਅਕਤੀ ਨੂੰ ਸ਼ਿਫਾ ਮਿਲਣ ਦੀ ਉਮੀਦ ਹੋਂਦੀ ਹੈ।

ਇਹ ਦੋਆ ਆਹਿਸਤੇ ਜਾਂ ਉੱਚੀ ਆਵਾਜ਼ ਵਿੱਚ ਕਹਿ ਸਕੀਦਾ ਹੈ — ਦੋਵੇਂ ਤਰੀਕੇ ਜਾਇਜ਼ ਹਨ। ਪਰ ਜੇ ਬੀਮਾਰ ਨੂੰ ਸੁਣਾਇਆ ਜਾਵੇ, ਤਾਂ ਇਹ ਹੋਰ ਵੀ ਉਤਮ ਤੇ ਬਿਹਤਰ ਹੈ, ਕਿਉਂਕਿ ਇਸ ਨਾਲ ਉਸ ਦੇ ਦਿਲ ਵਿੱਚ ਖੁਸ਼ੀ ਪੈਦਾ ਹੁੰਦੀ ਹੈ।

التصنيفات

Ruqyah (Healing and Protective Supplications)