إعدادات العرض
ਜੋ ਵੀ ਮੁਸਲਮਾਨ ਵੁਜ਼ੂ ਕਰਦਾ ਹੈ ਅਤੇ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ, ਫੇਰ ਖੜ੍ਹਾ ਹੋ ਕੇ, ਪੂਰਾ ਧਿਆਨ ਲਗਾ ਕੇ ਦੋ ਰਕਆਤ ਨਮਾਜ਼ ਪੜ੍ਹਦਾ ਹੈ,…
ਜੋ ਵੀ ਮੁਸਲਮਾਨ ਵੁਜ਼ੂ ਕਰਦਾ ਹੈ ਅਤੇ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ, ਫੇਰ ਖੜ੍ਹਾ ਹੋ ਕੇ, ਪੂਰਾ ਧਿਆਨ ਲਗਾ ਕੇ ਦੋ ਰਕਆਤ ਨਮਾਜ਼ ਪੜ੍ਹਦਾ ਹੈ, ਉਸ ਲਈ ਜੰਨਤ ਵਾਜਿਬ ਹੋ ਜਾਂਦੀ ਹੈ।
ਉਕਬਾ ਬਿਨ ਆਮਿਰ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਸਾਡੇ ਉੱਤੇ ਊਠਾਂ ਨੂੰ ਚਰਾਉਣ ਦੀ ਜ਼ਿੰਮੇਵਾਰੀ ਸੀ। ਮੇਰੀ ਵਾਰੀ ਆਈ, ਤਾਂ ਮੈਂ ਉਨ੍ਹਾਂ ਨੂੰ ਸ਼ਾਮ ਵੇਲੇ ਚਰਾ ਕੇ ਵਾਪਸ ਲੈ ਆਇਆ। ਉਸ ਵੇਲੇ ਮੈਂ ਰਸੂਲੁੱਲਾਹ ﷺ ਨੂੰ ਖੜ੍ਹੇ ਹੋਏ ਕੇ ਲੋਕਾਂ ਨੂੰ ਕੁੱਝ ਫਰਮਾਉਂਦੇ ਹੋਏ ਵੇਖਿਆ। ਮੈਂ ਆਪ ﷺ ਦੀ ਇਹ ਗੱਲ ਸੁਣੀ ਕਿ ਆਪ ਫਰਮਾ ਰਹੇ ਸਨ: "ਜੋ ਵੀ ਮੁਸਲਮਾਨ ਵੁਜ਼ੂ ਕਰਦਾ ਹੈ ਅਤੇ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ, ਫੇਰ ਖੜ੍ਹਾ ਹੋ ਕੇ, ਪੂਰਾ ਧਿਆਨ ਲਗਾ ਕੇ ਦੋ ਰਕਆਤ ਨਮਾਜ਼ ਪੜ੍ਹਦਾ ਹੈ, ਉਸ ਲਈ ਜੰਨਤ ਵਾਜਿਬ ਹੋ ਜਾਂਦੀ ਹੈ।" ਉਕਬਾ (ਰ.) ਬਿਆਨ ਕਰਦੇ ਹਨ ਕਿ ਮੈਂ ਕਿਹਾ: ਕਿੰਨੀ ਸੋਹਣੀ ਗੱਲ ਹੈ ਇਹ! ਤਾਂ ਇਹ ਸੁਣ ਕੇ ਇੱਕ ਵਿਅਕਤੀ ਮੇਰੇ ਸਾਹਮਣੇ ਤੋਂ ਆਖਦਾ ਹੈ: ਇਸ ਤੋਂ ਪਹਿਲਾਂ ਵਾਲੀ ਗੱਲ ਇਸ ਨਾਲੋਂ ਵੀ ਵਧੀਆ ਸੀ। ਮੈਂ ਵੇਖਿਆ ਤਾਂ ਉਹ ਉਮਰ (ਰ.) ਸਨ। ਉਨ੍ਹਾਂ ਨੇ ਕਿਹਾ: ਮੈਂ ਵੇਖਿਆ ਕਿ ਤੂੰ ਹੁਣੇ-ਹੁਣੇ ਆਇਆ ਹੈਂ। ਆਪ ﷺ ਨੇ ਇਸਤੋਂ ਪਹਿਲਾਂ ਫਰਮਾਇਆ ਸੀ: "ਤੁਹਾਡੇ ਵਿੱਚੋਂ ਜੋ ਵੀ ਵਿਅਕਤੀ ਵੁਜ਼ੂ ਕਰੇ ਅਤੇ ਆਪਣੇ ਵੁਜ਼ੂ ਨੂੰ ਪੂਰਾ ਕਰੇ ਜਾਂ ਚੰਗੇ ਤਰੀਕੇ ਨਾਲ ਵੁਜ਼ੂ ਕਰੇ, ਫੇਰ ਇਹ ਕਹੇ: " أَشْهَدُ أَنْ لَا إِلَهَ إِلَّا اللهُ وَأَنَّ مُحَمَّدًا عَبْدُ اللهِ وَرَسُولُهُ" (ਮੈਂ ਇਸ ਗੱਲ ਦੀ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ), ਉਸ ਲਈ ਜੰਨਤ ਦੇ ਅੱਠੋ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ। ਉਹ ਜਿਸ ਤੋਂ ਚਾਹੇਗਾ, ਦਾਖਲ ਹੋ ਜਾਵੇਗਾ।"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt Hausa Kurdî Português සිංහල অসমীয়া Kiswahili ગુજરાતી Nederlands پښتو नेपाली മലയാളം Кыргызча Română Svenska తెలుగు ქართული Српски Moore Magyar Македонски Čeština Українська Kinyarwanda Malagasy Wolof ไทย मराठी دری አማርኛ ភាសាខ្មែរ Lietuvių Deutsch ಕನ್ನಡ Oromoo Azərbaycan Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਨੇ ਲੋਕਾਂ ਨਾਲ ਗੱਲ ਕਰਦੇ ਹੋਏ ਦੋ ਵੱਡੀਆਂ ਫਜ਼ੀਲਤਾਂ ਬਾਰੇ ਦੱਸਿਆ ਹੈ: 1- ਜਿਸ ਨੇ ਸੁੰਨਤ ਤਰੀਕੇ ਅਨੁਸਾਰ ਚੰਗੀ ਤਰ੍ਹਾਂ ਵੁਜ਼ੂ ਕੀਤਾ ਅਤੇ ਹਰ ਅੰਗ ਤੱਕ ਲੋੜੀਂਦਾ ਪਾਣੀ ਪਹੁੰਚਾਇਆ, ਫੇਰ ਇਹ ਦੁਆ ਪੜ੍ਹੀ: ਮੈਂ ਇਸ ਗੱਲ ਦੀ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ ਅਤੇ ਮੁਹੰਮਦ ﷺ ਅੱਲਾਹ ਦੇ ਬੰਦੇ ਤੇ ਰਸੂਲ ਹਨ, ਉਸ ਲਈ ਜੰਨਤ ਦੇ ਅੱਠੇ ਦਰਵਾਜ਼ੇ ਖੋਲ੍ਹ ਦਿੱਤੇ ਜਾਂਦੇ ਹਨ। ਜਿਸ ਵੀ ਦਰਵਾਜ਼ੇ ਤੋਂ ਚਾਹੇ, ਦਾਖਲ ਹੋ ਜਾਵੇ। 2- ਜਿਸ ਨੇ ਇਸ ਤਰ੍ਹਾਂ ਪੂਰਾ ਵੁਜ਼ੂ ਕੀਤਾ ਅਤੇ ਉਸ ਤੋਂ ਬਾਅਦ ਪੂਰੀ ਇਕਾਗਰਤਾ, ਇਖਲਾਸ (ਸੱਚੀ ਨੀਅਤ) ਅਤੇ ਨਿਮਰਤਾ ਨਾਲ ਦੋ ਰਕਆਤ ਨਮਾਜ਼ ਪੜ੍ਹੀ ਅਤੇ ਆਪਣੇ ਮੱਥੇ ਤੇ ਸਾਰੇ ਸ਼ਰੀਰ ਦੇ ਅੰਗਾਂ ਨੂੰ ਅੱਲਾਹ ਦੇ ਅੱਗੇ ਝੁਕਾਇਆ, ਉਸ ਲਈ ਜੰਨਤ ਵਾਜਿਬ (ਲਾਜ਼ਮੀ) ਹੋ ਜਾਵੇਗੀ।فوائد الحديث
ਅੱਲਾਹ ਤਆਲਾ ਦੀ ਵੱਡੀ ਮਿਹਰ ਤੇ ਕਿਰਪਾ ਹੈ ਕਿ ਉਹ ਥੋੜੇ ਅਮਲ 'ਤੇ ਵੀ ਵੱਡਾ ਬਦਲਾ (ਇਨਾਮ) ਬਖਸ਼ਦਾ ਹੈ।
ਚੰਗੀ ਤਰ੍ਹਾਂ ਤੇ ਪੂਰਾ ਵੁਜ਼ੂ ਕਰਨ ਅਤੇ ਉਸ ਤੋਂ ਬਾਅਦ ਨਿਮਰਤਾ ਦੇ ਨਾਲ ਧਿਆਨ ਲਗਾ ਕੇ ਦੋ ਰਕਆਤ ਨਮਾਜ਼ ਪੜ੍ਹਨ ਦਾ ਸ਼ਰੀਅਤੀ ਹੁਕਮ ਅਤੇ ਇਸ ਦੇ ਨਤੀਜੇ ਵਿੱਚ ਮਿਲਣ ਵਾਲੇ ਵੱਡੇ ਅਜਰੋ-ਸਵਾਬ (ਇਨਾਮ) ਦਾ ਬਿਆਨ।
ਚੰਗੀ ਤਰ੍ਹਾਂ ਵੁਜ਼ੂ ਕਰਨਾ ਅਤੇ ਉਸ ਤੋਂ ਬਾਅਦ ਇਸ ਜ਼ਿਕਰ (ਸਿਮਰਨ) ਨੂੰ ਪੜ੍ਹਨਾ ਜੰਨਤ ਵਿੱਚ ਦਾਖਲ ਹੋਣ ਦਾ ਸਬੱਬ (ਸਾਧਨ) ਹੈ।
ਗੁਸਲ ਕਰਦੇ ਹੋਏ ਵੀ ਇਸ ਜ਼ਿਕਰ ਨੂੰ ਪੜ੍ਹਨਾ ਮੁਸਤਹੱਬ (ਪਸੰਦੀਦਾ) ਹੈ।
ਸਹਾਬੀ ਖੈਰ (ਭਲਾਈ), ਜਿਵੇਂ: ਇਲਮ (ਗਿਆਨ) ਸਿੱਖਣ ਤੇ ਉਸਨੂੰ ਫੈਲਾਉਣ, ਇਸ ਸਬੰਧ ਵਿੱਚ ਅਤੇ ਜੀਵਨ ਨਾਲ ਸਬੰਧਤ ਹੋਰਨਾਂ ਮਾਮਲਿਆਂ ਵਿੱਚ ਇੱਕ-ਦੂੱਜੇ ਦੀ ਮਦਦ ਕਰਨ ਦੇ ਚਾਹਵਾਨ ਸਨ।
ਜਿਸ ਪ੍ਰਕਾਰ ਵੁਜ਼ੂ ਨਾਲ ਸ਼ਰੀਰ ਦੀ ਸਫਾਈ ਹੁੰਦੀ ਹੈ ਅਤੇ ਉਸ ਦੀਆਂ ਗੰਦਗੀਆਂ ਦੂਰ ਹੁੰਦੀਆਂ ਹਨ, ਉਸੇ ਪ੍ਰਕਾਰ ਵੁਜ਼ੂ ਤੋਂ ਬਾਅਦ ਜ਼ਿਕਰ ਪੜ੍ਹਨ ਨਾਲ ਦਿਲ ਦੀ ਸਫਾਈ ਹੁੰਦੀ ਹੈ ਅਤੇ ਇਸ ਨਾਲ ਸ਼ਿਰਕ ਦੀ ਗੰਦਗੀ ਦੂਰ ਹੁੰਦੀ ਹੈ।
